ਦੁਸਹਿਰਾ ਕਮੇਟੀ ਖਰੜ ਦੀ ਤਰਫੋਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਸ਼੍ਰੀ ਪਰਸ਼ੂਰਾਮ ਭਵਨ ਦੇ ਵਿਹੜੇ ਵਿੱਚ ਹੋਇਆ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੁਸਹਿਰਾ ਕਮੇਟੀ ਵੱਲੋਂ ਵਿਆਹ ਸਮਾਗਮ ਕਰਵਾਇਆ ਜਾਂਦਾ ਹੈ। ਅੱਜ ਵੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ। ਇਸ ਸ਼ੁਭ ਮੌਕੇ 'ਤੇ ਅਸ਼ੀਰਵਾਦ ਦੇਣ ਲਈ ਖਰੜ ਤੋਂ ਸਮਾਜ ਸੇਵੀ ਵਿਅਕਤੀ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਦੁਸਹਿਰਾ ਕਮੇਟੀ ਵੱਲੋਂ ਲਾੜਾ-ਲਾੜੀ ਨੂੰ ਸ਼ਗਨ ਦੇ ਨਾਲ-ਨਾਲ ਹੋਰ ਤੋਹਫੇ ਵੀ ਭੇਟ ਕੀਤੇ ਗਏ | ਪ੍ਰਧਾਨ ਸ੍ਰੀ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ 10 ਅਕਤੂਬਰ ਨੂੰ ਸ੍ਰੀ ਦੁਰਗਾ ਅਸ਼ਟਮੀ ਦੇ ਮੌਕੇ 'ਤੇ ਦੂਸਰੀ ਸ਼ੋਭਾ ਕੱਢੀ ਜਾਵੇਗੀ ਅਤੇ 12 ਅਕਤੂਬਰ ਨੂੰ ਮਹਾਰਾਜਾ ਅਜ ਸਰੋਵਰ ਦੇ ਗਰਾਊਾਡ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਵਿਚ ਲੰਕਾਪਤੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਅਗਨ ਭੇਟ ਕੀਤੇ ਜਾਣਗੇ।
ਇਸ ਸ਼ੁਭ ਮੌਕੇ ਸਮਾਜ ਸੇਵੀ ਪਰਮਿੰਦਰ ਸਿੰਘ ਲੌਂਗੀਆ, ਸਮਾਜ ਸੇਵੀ ਅਰਵਿੰਦਰ ਸਿੰਘ, ਸਮਾਜ ਸੇਵੀ ਮਨਜੀਤ ਸਿੰਘ ਰਿੰਕੂ, ਸ਼੍ਰੀ ਰਾਮ ਲੀਲਾ ਡਰਾਮੇਟਿਕ ਕਲੱਬ ਦੇ ਪ੍ਰਧਾਨ ਸ਼ਿਵਚਰਨ ਪਿੰਕੀ, ਮੀਤ ਪ੍ਰਧਾਨ ਵਰਿੰਦਰ ਭਾਮਾ, ਯੋਗੇਸ਼ ਕਪਿਲ, ਨਗਰ ਕੌਂਸਲ ਖਰੜ ਦੇ ਕੌਂਸਲਰ ਗੁਰਵਿੰਦਰ ਸਿੰਘ ਚੀਮਾ, ਕੌਂਸਲਰ ਸੋਹਨ ਸਿੰਘ, ਕੌਂਸਲਰ ਜਸਵੀਰ ਸਿੰਘ, ਮਨੀ ਸਿੱਧੂ, ਸ੍ਰੀ ਰਾਧਾ ਕ੍ਰਿਪਾ ਕਲੱਬ ਤੋਂ ਅੰਜਲੀ ਸੇਠੀ, ਲਲਿਤਾ ਕੌਸ਼ਿਕ, ਸਮਾਜ ਸੇਵੀ ਚੰਦਰ ਕੁਮਾਰ ਜੈਨ, ਨਿਤਿਨ ਜੈਨ, ਪ੍ਰਦੀਪ ਕੁਮਾਰ ਬੰਟੀ ਹੋਰ ਸ਼ਹਿਰ ਦੇ ਪਤਵੰਤੇ ਅਤੇ ਦੁਸਹਿਰਾ ਕਮੇਟੀ ਦੇ ਮੈਂਬਰ ਹਾਜ਼ਰ ਸਨ।