ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਡਾ ਗੁਰਪ੍ਰੀਤ ਸਿੰਘ ਰਾਏ ਵਲੋਂ ਬਤੌਰ ਸਿਵਲ ਸਰਜਨ ਤਰਨਤਾਰਨ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਤੇ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪੰਰਤ ਉਹਨਾਂ ਵਲੋਂ ਸਿਹਤ ਵਿਭਾਗ ਦੇ ਸਮੂਹ ਜਿਲਾ੍ਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਪ੍ਰੋਗਰਾਮ ਅਤੇ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁੰਚਾਉਣਾਂ ਉਹਨਾਂ ਦਾ ਮੁੱਖ ਮੰਤਵ ਹੋਣਾਂ ਚਾਹੀਦਾ ਹੈ ਅਤੇ ਜਿਲੇ੍ਹ ਭਰ ਵਿਚ ਸਿਹਤ ਸਹੁਲਤਾਂ ਦੇ ਮਿਆਰ ਨੂੰ ਹੋਰ ਉੱਚਾ ਚੁਕਣ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ ਦੇਵੀਬਾਲਾ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ ਗੁਪਤਾ, ਜਿਲਾ੍ਹ ਸਿਹਤ ਅਫਸਰ ਡਾ ਸੁਖਬੀਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸੰਦੀਪ ਸਿੰਘ ਕਾਲੜਾ, ਸੀਨੀਅਰ ਮੈਡੀਕਲ ਅਫਸਰ ਡਾ ਰਮਨਦੀਪ ਸਿੰਘ ਪੱਡਾ, ਡੀ.ਡੀ.ਐਚ.ਓ. ਡਾ ਸੰਦੀਪ ਬੰਬਰਾ, ਜਿਲਾ੍ਹ ਐਪੀਡਿਮੋਲੋਜਿਸਟ ਡਾ ਸਿਮਰਨ ਕੌਰ, ਡਾ ਸੁਖਜਿੰਦਰ ਸਿੰਘ, ਡਾ ਅਮਨਦੀਪ ਸਿੰਘ, ਡਾ ਰਨਦੀਪ ਸਿੰਘ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ, ਗਰੁਦੇਵ ਸਿੰਘ, ਰਜਵੰਤ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।