Thursday, 16 July 2026

 

 

ਖ਼ਾਸ ਖਬਰਾਂ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਭਾਜਪਾ ਚੰਡੀਗੜ੍ਹ ਪ੍ਰਦੇਸ਼ ਵੱਲੋਂ 17 ਮੰਡਲਾਂ ਵਿੱਚ ਵਿਸ਼ਾਲ "ਸਵੱਛਤਾ ਸੇ ਸਵਾਗਤ" ਮੁਹਿੰਮ ਦਾ ਆਯੋਜਨ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ’ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 911 ਤੋਂ ਵਧ ਕੇ 925 ਹੋਵੇਗੀ ਮਨੋਹਰ ਲਾਲ ਦੀ ਪਹਿਲ ਨਾਲ ਚਾਨੌਤ ਪਿੰਡ ਦੇ ਪੀਣ ਵਾਲੇ ਪਾਣੀ ਦੇ ਮਾਮਲੇ ਦਾ ਹੋਇਆ ਸਮਾਧਾਨ, ਚਾਰ ਇੰਚ ਦੀ ਨਵੀਂ ਟੀ ਨੂੰ ਮਿਲੀ ਮਨਜ਼ੂਰੀ ਗੌਰਵ ਗੌਤਮ ਨੇ ਰਾਸ਼ਟਰੀ ਗ੍ਰੇਡਿੰਗ ਵਿੱਚ ਸਰਵੋਤਮ ਸਥਾਨ ਪਾਉਣ ਵਾਲੀਆਂ ਸੂਬੇ ਦੀਆਂ 5 ਸਰਕਾਰੀ ਆਈਟੀਆਈ ਨੂੰ ਕੀਤਾ ਸਨਮਾਨਿਤ ਜੀਂਦ ਤੋਂ ਦੌੜੇਗੀ ਵਿਕਸਿਤ ਹਰਿਆਣਾ ਦੀ ਨਵੀਂ ਰਫ਼ਤਾਰ, 17 ਜੁਲਾਈ ਬਣੇਗਾ ਇਤਿਹਾਸ ਦਾ ਨਵਾਂ ਅਧਿਆਇ - ਰਣਬੀਰ ਗੰਗਵਾ ਈ-ਵਾਹਨ ਖਰੀਦਣਾ ਹੋਵੇਗਾ ਆਸਾਨ: ਹਰਿਆਣਾ ਈ-ਵਾਹਨ ਨੀਤੀ ਵਿੱਚ ਕੀਤੇ ਜਾਣ ਲੋੜੀਂਦੇ ਬਦਲਾਅ - ਰਾਓ ਨਰਬੀਰ ਸਿੰਘ ਐਸਆਈਆਰ ਦੇ ਤਹਿਤ 15 ਜੁਲਾਈ ਤੱਕ 99.83% ਵੋਟਰਾਂ ਨੂੰ ਵੰਡੇ ਗਏ ਗਣਨਾ ਪੱਤਰ ਏਆਈ-ਸੰਚਾਲਿਤ ਸਕ੍ਰੀਨਿੰਗ ਮੁਹਿੰਮ ਰਾਹੀਂ ਹਰਿਆਣਾ ਵਿੱਚ ਟੀਬੀ ਦੇ 25,600 ਤੋਂ ਵੱਧ ਨਵੇਂ ਮਾਮਲਿਆਂ ਦਾ ਪਤਾ ਲੱਗਿਆ ਸੰਕਲਪ ਤੋਂ ਸਿੱਧੀ ਦਾ ਸਸ਼ਕਤ ਪ੍ਰਤੀਕ ਹੈ ਹਾਈਡ੍ਰੋਜਨ ਟ੍ਰੇਨ - ਨਾਇਬ ਸਿੰਘ ਸੈਣੀ 17 ਜੁਲਾਈ ਨੂੰ ਜੀਂਦ ਰਚੇਗਾ ਨਵਾਂ ਇਤਿਹਾਸ - ਨਰਿੰਦਰ ਮੋਦੀ ਦੇਣਗੇ ਹਰਿਆਣਾ ਨੂੰ ਵਿਕਾਸ ਦੀਆਂ ਅਨੇਕਾਂ ਇਤਿਹਾਸਕ ਸੌਗਾਤਾਂ ਪ੍ਰਧਾਨ ਮੰਤਰੀ ਮੋਦੀ ਦਾ 17 ਜੁਲਾਈ ਦਾ ਦੌਰਾ ਹਰਿਆਣਾ ਦੇ ਵਿਕਾਸ ਨੂੰ ਦੇਵੇਗਾ ਨਵੀਂ ਰਫ਼ਤਾਰ - ਸ਼ਿਆਮ ਸਿੰਘ ਰਾਣਾ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਵਿੱਚ ਲਿਆਂਦੀ ਤੇਜ਼ੀ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਾਂ 'ਤੇ ਭਾਜਪਾ ਦੇ ਤਿੱਖੇ ਸਵਾਲ, ਮੁੱਖ ਮੰਤਰੀ ਨੂੰ ਲਿਖਿਆ ਪੱਤਰ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਪੰਜਾਬ ਹਰ ਜ਼ਿਲ੍ਹੇ ਵਿੱਚ ਗੋਦ ਲੈਣ ਵਾਲੀ ਏਜੰਸੀ ਵਾਲਾ ਪਹਿਲਾ ਸੂਬਾ ਬਣਿਆ : ਡਾ. ਬਲਜੀਤ ਕੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੰਜਾਬ ਦੌਰੇ ਦੇ ਸਵਾਗਤ ਲਈ ਖਰੜ ਵਿਖੇ ਚਲਾਇਆ ਗਿਆ ਸਵੱਛ ਭਾਰਤ ਅਭਿਆਨ ਵਿਨੀਤ ਜੋਸ਼ੀ ਦੀ ਅਗਵਾਈ ਹੇਠ ਆਰਡਬਲਯੂਏ ਵਫ਼ਦ ਨੇ ਨਿਊ ਸੰਨੀ ਐਨਕਲੇਵ ਦੇ ਪਾਣੀ ਸੰਕਟ ਨੂੰ ਲੈ ਕੇ ਐਸਡੀਐਮ ਨਾਲ ਕੀਤੀ ਮੁਲਾਕਾਤ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਭਗਵੰਤ ਸਿੰਘ ਮਾਨ 'ਆਪ' ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਵੱਡੀ ਸਾਜ਼ਿਸ਼ : ਕੇਵਲ ਸਿੰਘ ਢਿੱਲੋਂ ਅੰਮ੍ਰਿਤਸਰ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ਅਜੀਤਪਾਲ ਕੋਹਲੀ ਵਲੋਂ ਮੁਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ’ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 911 ਤੋਂ ਵਧ ਕੇ 925 ਹੋਵੇਗੀ

ਵੋਟਰਾਂ ਦੀ ਸਹੂਲਤ ਲਈ 14 ਨਵੇਂ ਪੋਲਿੰਗ ਬੂਥਾਂ ਦੀ ਤਜਵੀਜ਼

Rahul, DC Tarn Taran, Tarn Taran, Deputy Commissioner Tarn Taran, Punjab, Punjab News, Latest Punjab News

Web Admin

Web Admin

5 Dariya News

ਤਰਨ ਤਾਰਨ , 15 Jul 2026

Last updated on: Jul 16, 2026, 12:05 IST

ਭਾਰਤ ਚੋਣ ਕਮਿਸ਼ਨ ਵੱਲੋਂ ਐੱਸ.ਆਈ.ਆਰ ਮੁਹਿੰਮ ਤਹਿਤ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਤਰਨ ਤਾਰਨ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 911 ਤੋਂ ਵਧਾ ਕੇ 925 ਕਰਨ ਦੀ ਤਜਵੀਜ਼ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਨੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਪ੍ਰਸਤਾਵਿਤ ਰੈਸ਼ਨੇਲਾਈਜ਼ੇਸ਼ਨ ਸਬੰਧੀ ਮੀਟਿੰਗ ਦੌਰਾਨ ਕੀਤਾ ਅਤੇ ਪ੍ਰਸਤਾਵ ਨੂੰ ਪ੍ਰਵਾਨਗੀ ਲਈ ਭੇਜਣ ਤੋਂ ਪਹਿਲਾਂ ਉਨ੍ਹਾਂ ਤੋਂ ਸੁਝਾਅ ਮੰਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ 1,200 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਬੂਥਾਂ ਨੂੰ ਜਾਂ ਤਾਂ ਨਵੇਂ ਪੋਲਿੰਗ ਬੂਥ ਸਥਾਪਿਤ ਕਰਕੇ ਜਾਂ ਜਿੱਥੇ ਸੰਭਵ ਹੋਵੇ, ਉਸੇ ਪੋਲਿੰਗ ਸਟੇਸ਼ਨ ਦੀ ਇਮਾਰਤ ਦੇ ਅੰਦਰ ਹੀ ਵੋਟਰਾਂ ਦੀ ਮੁੜ-ਵੰਡ ਕਰਕੇ ਰੈਸ਼ਨੇਲਾਈਜ਼ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਪੋਲਿੰਗ ਸਟੇਸ਼ਨਾਂ ਦਾ ਬਿਹਤਰ ਪ੍ਰਬੰਧਨ ਯਕੀਨੀ ਬਣਾਉਣਾ ਅਤੇ ਚੋਣਾਂ ਦੌਰਾਨ ਵੋਟਰਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਾ ਹੈ। 

ਉਨ੍ਹਾਂ ਦੱਸਿਆ ਕਿ ਇਸ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ,

14 ਨਵੇਂ ਪੋਲਿੰਗ ਬੂਥਾਂ ਦੀ ਸਥਾਪਨਾ ਨਾਲ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ  911 ਤੋਂ ਵਧ ਕੇ 925 ਹੋਣ ਦੀ ਤਜਵੀਜ਼ ਹੈ। ਇਹ ਤਜਵੀਜ਼ ਅੰਤਿਮ ਪ੍ਰਵਾਨਗੀ ਲਈ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਭੇਜੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਤਰਨ ਤਾਰਨ ਵਿਧਾਨ ਸਭਾ ਹਲਕੇ ਵਿੱਚ 4 ਨਵੇਂ ਪੋਲਿੰਗ ਬੂਥਾਂ ਦੀ ਤਜਵੀਜ਼ ਹੈ। ਇਸ ਮੁਤਾਬਕ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 222 ਤੋਂ ਵੱਧ ਕੇ 226 ਹੋ ਜਾਵੇਗੀ।

ਉਨ੍ਹਾਂ ਦੱਸਿਆ ਕਿ ਖੇਮਕਰਨ ਹਲਕੇ ਵਿੱਚ ਕੋਈ ਨਵਾਂ ਪੋਲਿੰਗ ਬੂਥ ਤਜਵੀਜ਼ ਨਹੀਂ ਕੀਤਾ ਗਿਆ ਹੈ ਅਤੇ ਇਥੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 235 ਹੀ ਰਹੇਗੀ। ਇਸੇ ਤਰ੍ਹਾਂ ਪੱਟੀ ਵਿਧਾਨ ਸਭਾ ਹਲਕੇ ਵਿੱਚ 3 ਨਵੇਂ ਪੋਲਿੰਗ ਬੂਥਾਂ ਦੀ ਤਜਵੀਜ਼ ਹੈ। ਇਸ ਮੁਤਾਬਿਕ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 225 ਤੋਂ ਵੱਧ ਕੇ 228 ਹੋ ਜਾਵੇਗੀ।

ਇਸ ਤੋਂ ਇਲਾਵਾ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ 7 ਨਵੇਂ ਪੋਲਿੰਗ ਬੂਥਾਂ ਦੀ ਤਜਵੀਜ਼ ਹੈ। ਇਸ ਮੁਤਾਬਿਕ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 229 ਤੋਂ ਵੱਧ ਕੇ 236 ਹੋ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਵੋਟਰ-ਪੱਖੀ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਦੇਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਦਿੱਤਿਆ ਸ਼ਰਮਾ, ਤਹਿਸੀਲਦਾਰ ਚੋਣਾਂ ਇੰਦਰਜੀਤ ਸਿੰਘ, ਚੋਣ ਕਾਨੂੰਗੋ ਦਿਲਬਾਗ ਸਿੰਘ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਸੰਜੀਵ ਕੁੰਦਰਾ ਤੇ ਕੁਲਦੀਪ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਬਰਕਤ ਸਿੰਘ ਵੋਹਰਾ ਤੇ ਲਖਵਿੰਦਰ ਸਿੰਘ, ਭਾਜਪਾ ਤੋਂ ਹਰਪ੍ਰੀਤ ਸਿੰਘ ਸਿੰਧਬਾਜ, ਸੀ.ਪੀ.ਆਈ ਤੋਂ ਗੁਰਪ੍ਰੀਤ ਸਿੰਘ ਗੰਢੀਵਿੰਡ  ਅਤੇ ਆਮ ਆਦਮੀ ਪਾਰਟੀ ਤੋਂ ਮਨਦੀਪ ਸਿੰਘ ਹਾਜ਼ਰ ਸਨ।

 

Tags: Rahul , DC Tarn Taran , Tarn Taran , Deputy Commissioner Tarn Taran , Punjab , Punjab News , Latest Punjab News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD