Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਪਵਿੱਤਰ ਬਾਈਬਲ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਅੰਧਵਿਸ਼ਵਾਸ ਫੈਲਾਉਣ ਵਾਲਿਆਂ 'ਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ : ਸੁਖਜਿੰਦਰ ਗਿੱਲ

ਈਸਾਈ ਧਰਮ ਅਪਣਾਉਣ ਵਾਲੇ ਦਲਿਤ ਸਮੁਦਾਇ ਦੇ ਲੋਕ ਸਰਕਾਰ ਤੋਂ ਆਰਖਿਤ ਕੋਟੇ ਤੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਵਾਪਸ ਕਰਣ: ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀਨ

Sukhjinder Gill, Chandigarh Press Club,Baba Gurpreet Singh Ji Udasin, Udaseen Taksal International, Chandigarh

Web Admin

Web Admin

5 Dariya News

ਚੰਡੀਗੜ੍ਹ , 02 Jul 2024

Last updated on: Jul 02, 2024, 00:00 IST

ਪਿਛਲੇ ਕੁਝ ਸਾਲਾਂ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਵਿਅਕਤੀ ਚਰਚ ਦਾ ਨਾਮ ਲੈ ਕੇ ਝੂਠਾ ਪ੍ਰਚਾਰ ਕਰ ਰਹੇ ਹਨ। ਇਹਨਾਂ ਦਾ ਈਸਾਈ ਧਰਮ ਨਾਲ ਕੋਈ ਸਬੰਧ ਨਹੀਂ ਹੈ। ਇਹ ਕਹਿਣਾ ਹੈ ਕੈਥਲਿਕ ਚਰਚ, ਸੈਕਟਰ 19, ਚੰਡੀਗੜ੍ਹ ਦੇ ਮੈਂਬਰ ਸਟੇਟ ਅਵਾਰਡੀ ਸੁਖਜਿੰਦਰ ਗਿੱਲ ਦਾ। ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਜਿੰਦਰ ਗਿੱਲ, ਜੋ ਜਨਹਿਤ ਸਮਾਜ ਸੇਵਾ ਅਤੇ ਬਲੱਡ ਸੇਵਾ ਸੰਸਥਾਵਾਂ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਇਹ ਲੋਕ ਭੋਲੇ-ਭਾਲੇ ਲੋਕਾਂ ਨੂੰ ਉਹਨਾਂ ਦੀਆਂ ਬੀਮਾਰੀਆਂ ਅਤੇ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਣ ਲਈ ਪਾਣੀ ਅਤੇ ਤੇਲ ਦੀਆਂ ਬੋਤਲਾਂ ਵੇਚ ਰਹੇ ਹਨ ਅਤੇ ਲੋਕਾਂ ਦੀ ਜ਼ਿੰਦਗੀ ਬਾਰੇ ਭਵਿੱਖਵਾਣੀ ਕਰਕੇ ਅੰਧਵਿਸ਼ਵਾਸ ਨੂੰ ਵਧਾਵਾ ਦੇ ਰਹੇ ਹਨ। 

ਉਨ੍ਹਾਂ ਮੁਤਾਬਕ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਈਸਾਈ ਧਰਮ ਦੀ ਬਦਨਾਮੀ ਹੋ ਰਹੀ ਹੈ ਅਤੇ ਸੱਚੇ ਈਸਾਈ ਇਸ ਕਾਰਨ ਹੀਨ ਭਾਵਨਾ ਦਾ ਸ਼ਿਕਾਰ ਹੋ ਕੇ ਕਿਸੇ ਨੂੰ ਆਪਣਾ ਧਰਮ ਦੱਸਣ ਵਿੱਚ ਵੀ ਝਿਜਕਦੇ ਹਨ। ਉਨ੍ਹਾਂ ਕਿਹਾ ਕਿ ਜਦ ਵੀ ਈਸਾਈ ਧਰਮ ਦੇ ਧਰਮਗੁਰੂਆਂ ਅਤੇ ਈਸਾਈ ਅਧਿਕਾਰੀਆਂ ਨੇ ਇਹਨਾਂ ਨੂੰ ਸਮਝਾਉਣ ਅਤੇ ਜ਼ਿਲ੍ਹਾ ਅਧਿਕਾਰੀਆਂ ਤੱਕ ਇਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ।

ਉਹਨਾਂ ਖੁਲਾਸਾ ਕੀਤਾ ਕਿ ਇਹ ਸੋਸ਼ਲ ਮੀਡੀਆ ਰਾਹੀਂ ਆਪਣਾ ਮੱਕੜਜਾਲ ਫੈਲਾਉਂਦੇ ਹਨ ਅਤੇ ਭੋਲੇ-ਭਾਲੇ ਲੋਕਾਂ ਦਾ ਮਾਨਸਿਕ ਅਤੇ ਧਾਰਮਿਕ ਸ਼ੋਸ਼ਣ ਕਰਦੇ ਹਨ। ਇਹ ਯੂਟਿਊਬ, ਫੇਸਬੁੱਕ ਆਦਿ 'ਤੇ ਵੀਡੀਓ ਪਾ ਕੇ ਭ੍ਰਾਂਤਮਕ ਪ੍ਰਚਾਰ ਕਰਦੇ ਹਨ ਕਿ ਕਿਵੇਂ ਇਹਨਾਂ ਨੇ ਭੂਤ ਪ੍ਰੇਤ ਕੱਢੇ ਅਤੇ ਬੀਮਾਰੀਆਂ ਠੀਕ ਕੀਤੀਆਂ, ਅਤੇ ਪਵਿੱਤਰ ਬਾਈਬਲ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਅੰਧਵਿਸ਼ਵਾਸ ਫੈਲਾਉਂਦੇ ਹਨ।

ਉਨ੍ਹਾਂਨੇ ਜਾਣਕਾਰੀ ਦਿਤੀ ਕਿ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਯਾਦੀ ਪੇਸ਼ ਕਰਕੇ ਇਹਨਾਂ 'ਤੇ ਯੋਗ ਕਾਰਵਾਈ ਕਰਨ ਅਤੇ ਇਹਨਾਂ ਦੀਆਂ ਸੋਸ਼ਲ ਸਾਈਟਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਉੱਤੇ ਮੌਜੂਦ ਉਦਾਸੀਨ ਟਕਸਾਲ ਇੰਟਰਨੈਸ਼ਨਲ ਦੇ ਮੁਖੀ ਬਾਬਾ ਗੁਰਪ੍ਰੀਤ ਸਿੰਘ ਜੀ ਉਦਾਸੀਨ (ਕੈਲੀਫੋਰਨੀਆ) ਨੇ ਕਿਹਾ ਕਿ ਦਲਿਤ ਸਮੁਦਾਇ ਦੇ ਲੋਕ ਸਰਕਾਰ ਤੋਂ ਆਰਖਿਤ ਕੋਟੇ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਵੀ ਉਠਾ ਰਹੇ ਹਨ ਅਤੇ ਨਾਲ ਹੀ ਧਰਮ ਪਰਿਵਰਤਨ ਕਰਕੇ ਈਸਾਈ ਵੀ ਬਣ ਰਹੇ ਹਨ। 

ਉਨ੍ਹਾਂ ਕਿਹਾ ਕਿ ਜੇ ਉਹਨਾਂ ਨੇ ਧਰਮ ਬਦਲਣਾ ਹੈ, ਤਾਂ ਪਹਿਲਾਂ ਦਲਿਤ ਕੋਟੇ ਤੋਂ ਲਈਆਂ ਸਹੂਲਤਾਂ ਵਾਪਸ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਸਰਕਾਰ ਤੋਂ ਵੀ ਇਸ ਪ੍ਰਕਾਰ ਦੇ ਗੈਰਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਦੀ ਮੰਗ ਕੀਤੀ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਰਿਸ਼ਠ ਵਕੀਲ ਅਡਵੋਕੇਟ ਗੁਰਮੋਹਨ ਪ੍ਰੀਤ ਸਿੰਘ, ਜਿਨ੍ਹਾਂ ਨੂੰ ਹਿੰਦੂ, ਸਿੱਖ ਅਤੇ ਇਸਾਈ ਧਰਮਾਂ ਦੀਆਂ ਜਥੇਬੰਦੀਆਂ ਨੇ ਕਾਨੂੰਨੀ ਮਦਦ ਲਈ ਸੰਪਰਕ ਕੀਤਾ ਸੀ, ਨੇ ਦੱਸਿਆ ਕਿ ਇਹ ਬਹੁਤ ਹੀ ਗੰਭੀਰ ਮੁੱਦੇ ਹਨ ਅਤੇ ਧਰਮ ਦੇ ਨਾਂ 'ਤੇ ਇਸ ਤਰ੍ਹਾਂ ਦੇ ਕੁਕਿਰਤਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। 

ਕੁਝ ਗੈਰ-ਸਮਾਜਿਕ ਤੱਤਾਂ ਕਾਰਨ ਪੰਜਾਬ ਦਾ ਧਾਰਮਿਕ ਭਰਾਵਾਂਪ ਅਤੇ ਅਮਨ-ਸ਼ਾਂਤੀ ਦਾ ਮਾਹੌਲ ਬਿਲਕੁਲ ਖਰਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਦੱਸਿਆ ਕਿ ਹਰ ਧਰਮ ਵਿੱਚ ਪਾਖੰਡੀ ਮੌਜੂਦ ਹਨ ਅਤੇ ਉਨ੍ਹਾਂ ਸਭ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਗੱਲ ਕਿਸੇ ਇੱਕ ਧਰਮ ਦੀ ਨਹੀਂ ਹੈ, ਗੱਲ ਇਨਸਾਨੀਅਤ ਦੀ ਹੈ। ਇਸ ਮੌਕੇ 'ਤੇ ਏਆਈਜੀ ਐਡਵੋਕੇਟ ਸਵਰਨ ਸਿੰਘ ਖੰਨਾ ਅਤੇ ਹਿੰਦੂ ਸਿੱਖ ਮਹਾਸਭਾ ਐਕਸ਼ਨ ਕਮੇਟੀ, ਪੰਜਾਬ ਦੇ ਮੈਂਬਰ ਸੁਖਪਾਲ ਸਿੰਘ ਸਰਾ ਆਦਿ ਵੀ ਮੌਜੂਦ ਸਨ।

सोशल मीडिया पर पवित्र बाईबल का सहारा लेकर लोगों में अन्धविश्वास फैलाने वालों पर कड़ी कार्यवाई  होनी चाहिए : सुखजिंदर गिल   

ईसाई धर्म अपनाने वाले दलित समुदाय के लोग सरकार से आरक्षित कोटे से मिलने वाली सुविधाओं को वापिस करें : बाबा गुरप्रीत सिंह जी उदासीन   

चण्डीगढ़

पिछले कुछ सालों से पंजाब, हरियाणा, चण्डीगढ़ में ईसाई धर्म प्रचार की आड़ में कुछ व्यक्ति चर्च के नाम लेकर गलत प्रचार कर रहे हैं। उनका ईसाई धर्म के साथ कोई सम्बन्ध नहीं है। ये कहना है कैथलिक चर्च, सैक्टर 19, चण्डीगढ़ के सदस्य स्टेट अवार्डी सुखजिंदर गिल का। 

आज यहां चण्डीगढ़ प्रेस क्लब में एक पत्रकार वार्ता को सम्बोधित करते हुए सुखजिंदर गिल, जो जनहित समाज सेवा एवं ब्लड सेवा संस्थाओं के अध्यक्ष भी हैं, ने कहा कि ऐसे भोले-भाले लोगों को उनकी बीमारियों व मुसीबतों से छुटकारा दिलाने के लिए पानी और तेल की बोतलें बेच रहे हैं और लोगों के जीवन के बारे में भविष्यवाणी करके अन्धविश्वास को बढ़ावा दे रहे हैं। उनके मुताबिक इन्हीं लोगों की वजह से ईसाई धर्म की बदनामी हो रही है और सच्चे ईसाई इस कारण से हीन भावना का शिकार होकर किसी को अपना धर्म बताते हुए भी झिझकते हैं। 

उन्होंने कहा कि जब भी ईसाई धर्म के धर्मगुरुओं और ईसाई अधिकारियों ने इन्हें समझाने और जिलाधिकारियों तक इनकी शिकायतें की पर कोई फायदा नहीं हुआ। उन्होंने खुलासा किया कि ये अपना मक्कड़जाल सोशल मीडिया द्वारा फैलाते हैं और भोले-भाले लोगों का मानसिक और धार्मिक शोषण करते हैं और यूटूब, फेसबुक आदि पर ये लोग भूत प्रेत निकालने और बीमारियों ठीक होने का वीडियो डाल कर भ्रामक प्रचार करते हैं और और पवित्र बाईबल का सहारा लेकर लोगों में अन्धविश्वास फैलाते हैं।   

गिल ने पंजाब के राज्यपाल व मुख्यमंत्री को ज्ञापन देकर इन पर उचित कार्यवाही करने और इनकी सोशल साइट्स पर प्रतिबन्ध लगाने की मांग की है।  इस अवसर पर मौजूद उदासीन टकसाल इंटरनेशनल के मुख्खी बाबा गुरप्रीत सिंह जी उदासीन (कैलिफोर्निया) ने कहा कि दलित समुदाय के लोग सरकार से आरक्षित कोटे से मिलने वाली सुविधाओं का लाभ भी उठा रहे हैं और साथ ही धर्म परिवर्तन करके ईसाई भी बन रहे हैं। 

उन्होंने कहा कि अगर उन्होंने धर्म बदलना है, तो पहले दलित कोटे से ली गई सुविधाएँ लौटा देनी चाहिए। उन्होंने सरकार से भी इस प्रकार के गैरकानूनी धर्म परिवर्तन को रोकने की मांग की है। उधर पंजाब-हरियाणा हाई कोर्ट के वरिष्ठ वकील एडवोकेट गुरमोहन प्रीत सिंह, जिनको हिन्दू, सिख और ईसाई धर्मों की जत्थेबंदियों ने कानूनी सहायता के लिए संपर्क किया था, ने बताया कि ये बहुत ही गंभीर मुद्दे हैं व धर्म की आड़ में इस प्रकार के कुकृत्यों का विरोध किया जाना चाहिए। 

कुछ गैर सामाजिक तत्वों के कारण पंजाब का धार्मिक भाईचारा और अमन शांति के माहौल को बिलकुल ख़राब नहीं होने देंगे। उन्होंने बताया कि हर धर्म में पाखंडी मौजूद हैं और उन सब पर कानूनी कार्रवाई होनी चाहिए। बात किसी एक धर्म की नहीं है, बात इंसानियत की है।  

इस अवसर पर एआईजी एडवोकेट स्वर्ण सिंह खन्ना व हिन्दू सिख महासभा एक्शन कमेटी, पंजाब के सदस्य सुखपाल सिंह सरां अदि भी इस अवसर पर मौजूद रहे। 

Strict Action Should Be Taken Against Those Spreading Superstitions Using the Holy Bible on Social Media: Sukhjinder Gill

Dalit Community Members Who Convert to Christianity Should Return Benefits Received from the Reserved Quota: Baba Gurpreet Singh Ji Udasin

Chandigarh

Over the past few years, some individuals in Punjab, Haryana, and Chandigarh have been misusing the name of the Church to spread false propaganda under the guise of Christian missionary work. These individuals have no actual connection to Christianity, according to Sukhjinder Gill, a member of the Catholic Church in Sector 19, Chandigarh.

Speaking at a press conference at the Chandigarh Press Club, Gill, who is also the president of Janhit Social Service and Blood Service organizations, said these people are exploiting the gullibility of individuals by selling bottles of water and oil, claiming they can cure illnesses and predict the future, thereby promoting superstition. 

He stated that because of these individuals, Christianity's reputation is being tarnished, and true Christians feel ashamed and hesitate to reveal their faith. He added that attempts by Christian religious leaders and officials to explain to these people and even filing complaints with district officers have been futile.

Gill revealed that these individuals spread their deceptive practices through social media, mentally and religiously exploiting innocent people. They post videos on YouTube, Facebook, etc., claiming to exorcise ghosts and cure diseases, using the Holy Bible to spread superstitions. 

He told that a memorandum is submitted to the Governor and Chief Minister of Punjab, demanding appropriate action against these individuals and the banning of their social media accounts. Present at the occasion, Baba Gurpreet Singh Ji Udasin of Udaseen Taksal International (California) stated that members of the Dalit community are availing benefits from the government's reserved quota and simultaneously converting to Christianity. 

He argued that if they want to convert, they should first return the benefits taken from the Dalit quota. He also urged the government to prevent such illegal religious conversions.  Senior advocate Gurmohan Preet Singh of the Punjab-Haryana High Court, who has been contacted by organizations representing Hindu, Sikh, and Christian communities for legal assistance, emphasized that these are very serious issues and such malpractices should be opposed in the name of religion. 

Due to certain non-social elements, Punjab's religious brotherhood and atmosphere of peace should not be completely ruined. He said that hypocrisy exists in every religion and legal action should be taken against all of them. It's not about any one religion; it's about humanity.

Also present at the event were AIG Advocate Swarn Singh Khanna and members of the Hindu Sikh Mahasabha Action Committee, Punjab, including Sukhpal Singh Sara.

 

Tags: Sukhjinder Gill , Chandigarh Press Club , Baba Gurpreet Singh Ji Udasin , Udaseen Taksal International , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD