Friday, 10 May 2024

 

 

ਖ਼ਾਸ ਖਬਰਾਂ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ- "ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ" ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ! ਸਨੌਰ ਹਲਕੇ ਵਿੱਚ ਪ੍ਰਨੀਤ ਕੌਰ ਦੇ ਹੱਕ 'ਚ ਭਾਰੀ ਇਕੱਠ ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ

 

ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ

ਕਿਹਾ: ਕਾਂਗਰਸ ਦਾ ਚੋਣ ਮਨੋਰਥ ਪੱਤਰ ਸਿੱਧੇ ਤੌਰ 'ਤੇ ਲੋਕਾਂ ਦੇ ਜੀਵਨ ਨੂੰ ਛੂੰਹਦਾ ਹੈ, ਲੋਕ ਭਲਾਈ ਕਾਂਗਰਸ ਦੀ ਪਹਿਲ ਸੀ ਅਤੇ ਰਹੇਗੀ

Manish Tewari, Punjab Pradesh Congress Committee, Congress, Indian National Congress, Punjab Congress, Punjab

Web Admin

Web Admin

5 Dariya News

ਚੰਡੀਗੜ੍ਹ , 27 Apr 2024

ਕਾਂਗਰਸ ਦੇ ਸੀਨੀਅਰ ਆਗੂ ਅਤੇ ਚੰਡੀਗੜ੍ਹ ਸੰਸਦੀ ਸੀਟ ਤੋਂ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਲਟ ਕਾਂਗਰਸ ਕੁਝ ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ, ਸਗੋਂ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ। ਕੇਂਦਰ ਸ਼ਾਸਤ ਪ੍ਰਦੇਸ਼ 'ਚ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਥਾਵਾਂ 'ਤੇ ਲੋਕਾਂ ਨਾਲ ਗੱਲਬਾਤ ਕਰਦਿਆਂ, ਤਿਵਾੜੀ ਨੇ ਕਿਹਾ ਕਿ ਲੋਕ ਭਲਾਈ ਹਮੇਸ਼ਾ ਤੋਂ ਸਾਡੀ ਸਭ ਤੋਂ ਵੱਡੀ ਤਰਜੀਹ ਰਹੇਗੀ, ਭਾਵੇਂ ਸਾਡੇ ਵਿਰੋਧੀ ਇਸ ਬਾਰੇ ਕੁਝ ਵੀ ਕਹਿਣ।

ਇਸ ਦੌਰਾਨ ਤਿਵਾੜੀ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਸਮੇਤ ਕਈ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ।  ਉਨ੍ਹਾਂ ਇਹ ਸਾਰੇ ਮਸਲੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ।

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਜਿਸਨੂੰ ‘ਨਿਆਸ ਪੱਤਰ’ ਦਾ ਨਾਂ ਦਿੱਤਾ ਗਿਆ ਹੈ, ਅਸਲ ਵਿੱਚ ਦੇਸ਼ ਵਿੱਚ ਆਮ ਲੋਕਾਂ ਨੂੰ ਪੰਜ ਇਨਸਾਫ਼ ਦੇਣ ਵਾਲਾ ਚੋਣ ਮੈਨੀਫੈਸਟੋ ਹੈ।ਤਿਵਾੜੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਭਾਜਪਾ ਨੇ ਕੁਝ ਖਾਸ ਪੂੰਜੀਪਤੀਆਂ ਦਾ ਇੱਕ ਚੋਣਵਾਂ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਸਮੂਹ ਬਣਾਇਆ ਹੈ, ਜਦੋਂ ਕਿ ਕਾਂਗਰਸ ਨੇ ਨੌਜਵਾਨਾਂ, ਕਿਸਾਨਾਂ, ਔਰਤਾਂ, ਮਜ਼ਦੂਰਾਂ ਦੇ ਨਾਲ-ਨਾਲ ਸਮਾਜਿਕ ਨਿਆਂ ਦੀ ਗਾਰੰਟੀ ਦਿੱਤੀ ਹੈ।

ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਹੈ।  ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਦੇ ਵਾਅਦੇ ਦਾ ਕੀ ਹੋਇਆ? ਉਨ੍ਹਾਂ ਦੱਸਿਆ ਕਿ ਇਸ ਹਿਸਾਬ ਨਾਲ ਹੁਣ ਤੱਕ 20 ਕਰੋੜ ਨੌਕਰੀਆਂ ਪੈਦਾ ਹੋ ਜਾਣੀਆਂ ਸਨ। ਜਦੋਂ ਕਿ ਸਰਕਾਰ ਵੱਖ-ਵੱਖ ਵਿਭਾਗਾਂ ਵਿੱਚ ਪਈਆਂ 30 ਲੱਖ ਅਸਾਮੀਆਂ ਨੂੰ ਭਰਨ ਵਿੱਚ ਨਾਕਾਮ ਰਹੀ ਹੈ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇੰਡੀਆ ਦੀ ਸਰਕਾਰ ਸਭ ਤੋਂ ਪਹਿਲਾਂ 30 ਲੱਖ ਖਾਲੀ ਨੌਕਰੀਆਂ ਨੂੰ ਤੁਰੰਤ ਭਰੇਗੀ। ਇਸ ਤੋਂ ਇਲਾਵਾ, ਸਰਕਾਰ ਅਪ੍ਰੈਂਟਿਸਸ਼ਿਪ ਦੇ ਅਧਿਕਾਰ ਦੇ ਨਾਲ "ਪਹਿਲੀ ਨੌਕਰੀ ਦੀ ਗਰੰਟੀ" ਵੀ ਪ੍ਰਦਾਨ ਕਰੇਗੀ।  ਇਸ ਯੋਜਨਾ ਦੇ ਤਹਿਤ, ਦੇਸ਼ ਵਿੱਚ ਹਰ ਨਵੇਂ ਗ੍ਰੈਜੂਏਟ ਜਾਂ ਡਿਪਲੋਮਾ ਧਾਰਕ ਨੂੰ ਪਹਿਲੇ ਸਾਲ ਵਿੱਚ ਉਸ ਮਿਆਦ ਲਈ 1 ਲੱਖ ਰੁਪਏ ਦੀ ਨਿਸ਼ਚਿਤ ਆਮਦਨ ਦੇ ਨਾਲ ਅਪ੍ਰੈਂਟਿਸਸ਼ਿਪ ਮਿਲੇਗੀ।

ਇਸੇ ਤਰ੍ਹਾਂ ਗਰੀਬਾਂ ਦੀ ਦੁਰਦਸ਼ਾ ਸੁਧਾਰਨ ਲਈ ਦੇਸ਼ ਭਰ ਦੇ ਹਰੇਕ ਲੋੜਵੰਦ ਪਰਿਵਾਰ ਦੀ ਇੱਕ ਔਰਤ ਨੂੰ ਹਰ ਸਾਲ 1 ਲੱਖ ਰੁਪਏ ਦਿੱਤੇ ਜਾਣਗੇ।ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਅਤੀਤ ਵਿੱਚ ਖੁਰਾਕ ਸੁਰੱਖਿਆ ਕਾਨੂੰਨ ਅਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ (ਮਨਰੇਗਾ) ਵਿੱਚ ਲਿਆ ਕੇ ਅਜਿਹਾ ਕੀਤਾ ਸੀ, ਜਿਸਨੇ ਪੇਂਡੂ ਰੁਜ਼ਗਾਰ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਰਨਾਟਕ ਅਤੇ ਤੇਲੰਗਾਨਾ 'ਚ ਚੋਣਾਂ ਜਿੱਤਣ ਤੋਂ ਬਾਅਦ ਵੀ ਕਾਂਗਰਸ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ, ਜਿਸਦਾ ਸਿੱਧਾ ਲਾਭ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਕੁਝ ਵਿਸ਼ੇਸ਼ ਅਧਿਕਾਰਾਂ ਵਾਲੇ ਲੋਕਾਂ ਨੂੰ ਹੋਇਆ।ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਲੱਕੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਆਮ ਵਰਗ ਦੀ ਤਰੱਕੀ ਅਤੇ ਭਲਾਈ ਲਈ ਕੰਮ ਕੀਤਾ ਹੈ।

ਪਾਰਟੀ ਦੀ ਸਰਕਾਰ ਆਉਣ 'ਤੇ ਲੋਕ ਹਿੱਤ ਨਾਲ ਸਬੰਧਤ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਦੇਸ਼ ਦੇ ਆਮ ਲੋਕਾਂ ਨੂੰ ਇੰਨ੍ਹਾਂ ਦਾ ਵੱਧ ਤੋਂ ਵੱਧ ਲਾਭ ਮਿਲੇ।ਜਿੱਥੇ ਹੋਰਨਾਂ ਤੋਂ ਇਲਾਵਾ, ਚੰਡੀਗੜ੍ਹ ਕਾਂਗਰਸ ਦੇ ਖਜਾਨਚੀ ਵਿਕਰਮ ਚੋਪੜਾ, ਰੋਨੀ, ਹਰਮੀਤ ਕੰਬੋਜ, ਡਾ. ਅਜੈਬ ਸਿੰਘ, ਸਾਹਿਲ ਚਾਵੜ, ਹਰਭਜਨ ਸਿੰਘ, ਜਰਨੈਲ ਸਿੰਘ ਵੀ ਸ਼ਾਮਲ ਰਹੇ।

कांग्रेस जन कल्याण में विश्वास करती है, न कि चुनिंदा लोगों को फायदा देने में: मनीष तिवारी

बोले: कांग्रेस का घोषणा पत्र सीधे तौर पर लोगों के जीवन को छूता है, जनकल्याण कांग्रेस की प्राथमिकता थी और रहेगी

 

चंडीगढ़

वरिष्ठ कांग्रेस नेता और चंडीगढ़ संसदीय सीट से इंडिया गठबंधन के सांझा उम्मीदवार मनीष तिवारी ने कहा है कि भारतीय जनता पार्टी के विपरीत कांग्रेस जन कल्याण में विश्वास करती है, न कि कुछ चुनिंदा लोगों को फायदा देने में भरोसा रखती है।तिवारी ने केंद्र शासित प्रदेश में आज चुनाव प्रचार के दौरान विभिन्न स्थानों पर लोगों के साथ बातचीत के दौरान कहा कि जन कल्याण हमेशा हमारी सर्वोच्च प्राथमिकता रहेगी, फिर चाहे हमारे विरोधी इसके बारे में कुछ भी कहें।

इस दौरान चंडीगढ़ कांग्रेस अध्यक्ष एच.एस लक्की सहित कई कांग्रेस नेताओं और कार्यकर्ताओं के साथ तिवारी ने शहर के विभिन्न हिस्सों का दौरा किया और लोगों से मुलाकात की। जहां उन्होंने लोगों को पेश आने वाले विभिन्न मुद्दों और समस्याओं के बारे में बात की।  उन्होंने इन सभी मुद्दों का जल्द से जल्द समाधान कराने का आश्वासन भी दिया।

उन्होंने कहा कि कांग्रेस का चुनाव घोषणा पत्र, जिसे 'न्याय पत्र' जा नाम दिया गया है, असलियत में पांच न्यायों के साथ देश में आम जनता के लिए न्याय का घोषणा पत्र है।तिवारी ने कहा कि जबकि पिछले दस वर्षों के दौरान भाजपा ने खास पूंजीपतियों का एक चुनिंदा और विशेषाधिकार प्राप्त ग्रुप बनाया, जबकि कांग्रेस ने सामाजिक न्याय के अलावा युवाओं, किसानों, महिलाओं, श्रमिकों के लिए न्याय की गारंटी दी है।

इंडिया गठबंधन के उम्मीदवार ने बताया कि इस समय देश में बेरोजगारी की दर बीते 45 वर्षों में सबसे अधिक है। उन्होंने सवाल किया कि प्रधानमंत्री मोदी के हर साल 2 करोड़ नौकरियां पैदा करने के वादे का क्या हुआ। उन्होंने बताया कि इस हिसाब से अब तक बीस करोड़ नौकरियाँ पैदा हो जानी चाहिए थीं। जबकि सरकार विभिन्न विभागों में लंबित 30 लाख खाली आसामियों को भरने में विफल रही है।

उन्होंने जोर देते हुए कहा कि इंडिया की सरकार पहला काम जो करेगी, वह 30 लाख खाली नौकरियों को तुरंत भरना होगा। इसके अलावा, सरकार अप्रेंटिसशिप के अधिकार के साथ "पहली नौकरी पक्की" भी देगी।  इस योजना के तहत देश के प्रत्येक नए ग्रेजुएट या डिप्लोमा धारक को पहले वर्ष में उस अवधि के लिए एक लाख रुपये की सुनिश्चित आय के साथ अप्रेंटिसशिप मिलेगी।

इसी तरह, गरीबों की दुर्दशा को सुधारने के लिए देशभर में हर जरूरतमंद परिवार की एक महिला को हर साल एक लाख रुपये का भुगतान किया जाएगा।पूर्व केंद्रीय मंत्री ने कहा कि कांग्रेस ने अतीत में ऐसा किया है, जो खाद्य सुरक्षा अधिनियम और महात्मा गांधी राष्ट्रीय ग्रामीण रोजगार गारंटी अधिनियम (मनरेगा) लेकर आई थी, जिसने ग्रामीण रोजगार में क्रांति ला दी थी।

उन्होंने कहा कि पिछले साल कर्नाटक और तेलंगाना में चुनावी जीत के बाद भी कांग्रेस ने सभी गारंटी पूरी कीं, जिससे सीधे तौर पर आम लोगों को फायदा हुआ, न कि केवल कुछ विशेषाधिकार प्राप्त लोगों को इसका फायदा मिला।इस दौरान प्रदेश कांग्रेस अध्यक्ष लक्की ने कहा कि कांग्रेस ने हमेशा से देश के सामान्य वर्ग की तरक्की और कल्याण की दिशा में काम किया है।

पार्टी की सरकार आने पर जनहित से जुड़ी स्कीमों को लाया जाएगा और यह सुनिश्चित किया जाएगा की देश की आम जनता को इसका अधिक से अधिक लाभ मिले।जहां अन्य के अलावा, चंडीगढ़ कांग्रेस के कोषाध्यक्ष विक्रम चोपड़ा, रोनी, हरमीत कंबोज, डाॅ.  अजायब सिंह, साहिल चावड़, हरभजन सिंह, जरनैल सिंह भी मौजूद रहे।

Congress believes in mass welfare, not selective privileges: Manish Tewari

Says, Congress manifesto directly touches people’s lives

 

Chandigarh

Senior Congress leader and Indian National Developmental Alliance (INDIA) candidate from Chandigarh parliamentary constituency Manish Tewari today said that unlike the Bharatiya Janata Party, the Congress believes in mass welfare and not selective privileges for a select few.

“Public welfare was and will always remain our top most priority and preference irrespective of what our opponents will say about it”, Tewari asserted during an interaction with people at different places while campaigning in the UT today.

Accompanied by several Congress leaders and workers including the Chandigarh Congress president HS Lucky, Tewari toured various parts of the city, and met people and talked about various issues and problems they faced. He assured to get all these issues resolved at the earliest.

He pointed out, the Congress poll manifesto, which has been named as, ‘Nyay Patra’ is actually a manifesto of justice for common masses in the country with “five commandments for justice” (Paanch Nyay).Tewari said, while during the last ten years, the BJP created a select and privileged group of crony capitalists, the Congress has guaranteed justice for the youth, for farmers, for women, for workers, besides social justice.

The INDIA candidate pointed out, the unemployment in the county right now is highest in 45 years. He asked, what happened to Prime Minister Modi’s promise of creating 2 crore jobs every year. By that count, he pointed out, there should have been twenty crore jobs generated by now. He said, rather, the government had failed to fill 30 lakh vacancies pending in various departments.

He said, the first thing the INDIA government will do will be to fill 30 lakh vacancies immediately. Besides, there will be “first job guarantee” (pehli naukri pakki) with the Right to Apprenticeship, which the government will bring in. Under this scheme, every fresh graduate or a diploma holder in the country will get an apprenticeship in the first year with an assured income of Rs one lakh for that period.

To ameliorate the plight of the poor, one woman in every poor family across the country will be paid Rs one lakh every year. The former union minister pointed out, the Congress has done it in the past like it brought the Food Security Act and the Mahatma Gandhi National Rural Employment Guarantee Act (MGNREGA) that revolutionized rural employment.

He said, even after last year's election victories in Karnataka and Telangana, the Congress had fulfilled all the guarantees, which directly benefit the common people and not just a privileged few.Among others, Chandigarh Congress treasurer Vikram Chopra, Roni, Harmeet Kamboj, Dr.  Ajaib Singh, Sahil Chawar, Harbhajan Singh, Jarnail Singh were also present.

 

Tags: Manish Tewari , Punjab Pradesh Congress Committee , Congress , Indian National Congress , Punjab Congress , Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD