Tuesday, 21 May 2024

 

 

ਖ਼ਾਸ ਖਬਰਾਂ ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ

 

ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ

Gurjeet Singh Aujla, Punjab, Congress, Amritsar, Punjab Congress, Dr. Raj Kumar Verka

Web Admin

Web Admin

5 Dariya News

ਅੰਮਿ੍ਤਸਰ , 10 May 2024

ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਹਲਕਾ ਪੱਛਮੀ ਦੇ ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਦੀ ਯੋਗ ਅਗਵਾਈ ਵਿੱਚ ਹੈਵਨ ਬਲਿਊ  ਰਿਜੋਰਟ ਰਾਮ ਤੀਰਥ ਰੋਡ ਵਿਖੇ 2 ਵਾਰਡਾਂ ਦੀ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਸ੍ਰੀ ਰਾਜ ਕੁਮਾਰ ਵੇਰਕਾ ਨੇ ਇਕੱਤਰ ਹੋਏ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰਜੀਤ ਸਿੰਘ ਔਜਲਾ ਇਕ ਬਹੁਤ ਵਧੀਆ ਖੁਸ਼ਦਿਲ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ। 

ਪਿਛਲੇ ਸੱਤਾਂ ਸਾਲਾਂ ਵਿੱਚ ਉਹਨਾਂ ਵੱਲੋਂ ਦਿੱਤੀਆਂ ਸੇਵਾਵਾਂ ਸਲਾਘਾਯੋਗ ਹਨ, ਜਿਸ ਲਈ ਸਾਨੂੰ ਇਹਨਾਂ ਨੂੰ ਤੀਜੀ ਵਾਰੀ ਲੋਕ ਸਭਾ ਵਿੱਚ ਜਿਤਾ ਕੇ ਭੇਜਣਾ ਚਾਹੀਦਾ ਹੈ। ਆਪਣੇ ਸੰਬੋਧਨ ਵਿੱਚ ਸ੍ਰੀ ਗੁਰਜੀਤ ਔਜਲਾ ਨੇ ਕਿਹਾ ਕਿ  400 ਪਾਰ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਪੂਰੀ ਤਰਾਂ ਬੁਖਲਾਹਟ ਵਿੱਚ ਹੈ ਅਤੇ ਬੀਜੇਪੀ ਦੇ ਆਗੂ ਬੁਖਲਾਹਟ ਵਿੱਚ ਆ ਕੇ ਹੀ ਅਜਿਹਾ ਗੁਮਰਾਹ ਕੁੰਨ ਪ੍ਰਚਾਰ ਕਰ ਰਹੇ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਬੀਜੇਪੀ ਦਾ ਇਸ ਵਾਰੀ 150 ਸੀਟ ਪਾਰ ਕਰਨਾ ਵੀ ਮੁਸ਼ਕਿਲ ਹੈ। 

ਉਨਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਡਾਕਟਰ ਬੀ. ਆਰ. ਅੰਬੇਦਕਰ ਦੇ ਬਣਾਏ ਗਏ ਸਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੀ ਜੋਰਦਾਰ ਨਿਖੇਧੀ ਕੀਤੀ । ਉਹਨਾਂ ਕਿਹਾ ਕਿ ਅੱਜ ਘੱਟ ਗਿਣਤੀਆਂ  ਨਾਲ ਜਿਆਦਤੀਆਂ ਹੋ ਰਹੀਆਂ ਹਨ, ਸਮੁੱਚਾ ਦਲਿਤ ਭਾਈਚਾਰਾ ਅਤੇ ਹੋਰ ਘੱਟ ਗਿਣਤੀਆਂ ਬੀਜੇਪੀ ਤੋਂ ਖਫਾ ਹਨ। ਆਖਰ ਤੇ ਉਹਨਾਂ ਨੇ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵੱਧ ਚੜ ਕੇ ਇਕ ਜੂਨ ਨੂੰ ਪੰਜੇ ਦਾ ਬਟਨ ਦਬਾ ਕੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਲੋਕ ਤੰਤਰ ਦੀ ਬਹਾਲੀ ਵੱਲ ਕਦਮ ਉਠਾਓ। 

ਇਸ ਮੌਕੇ ਸਾਬਕਾ ਵਿਧਾਇਕ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ਼੍ਰੀ ਰਮਨ ਬਖਸ਼ੀ, ਕੌਂਸਲਰ ਸ੍ਰੀ ਸੁਰਿੰਦਰ ਚੌਧਰੀ, ਕੌਂਸਲਰ ਸਤਿੰਦਰ ਸਿੰਘ ਸੱਤ, ਕੌਂਸਲਰ ਸ੍ਰੀ ਸਤੀਸ਼ ਬੱਲੂ, ਕੌਂਸਲਰ ਸਕੱਤਰ ਸਿੰਘ ਬੱਬੂ , ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਇੰਟਕ ਪ੍ਰਧਾਨ ਸ੍ਰੀ ਸੁਰਿੰਦਰ ਸ਼ਰਮਾ, ਯੂਥ ਪ੍ਰਧਾਨ ਰਾਹੁਲ ਕੁਮਾਰ, ਸ੍ਰੀ ਅਸ਼ਵਨੀ ਛਾਬੜਾ, ਪ੍ਰਧਾਨ ਸ੍ਰੀ ਸੰਦੀਪ ਸਿੰਘ ਸੰਧੂ, ਸ੍ਰੀ ਸੰਜੀਵ ਅਰੋੜਾ, ਸ੍ਰੀ ਸਿਮਰਨਜੀਤ ਸਿੰਘ , ਸ੍ਰੀ ਗੁਰਦੇਵ ਸਿੰਘ ਝੀਤਾ, ਮਧੂ ਖੰਨਾ, ਰਮਨ ਬਖਸ਼ੀ, ਕੇਵਲ ਕ੍ਰਿਸ਼ਨ ਗੁਰਜੀਤ ਕੌਰ, ਰਜਨੀ ਸ਼ਰਮਾ, ਰਵੀ ਮਿਸ਼ਰਾ ਤੇ ਹੋਰ ਅਨੇਕਾਂ ਵਰਕਰ ਸਾਥੀ ਮੋਜੂਦ ਸਨ।


देश में जनता का शासन बहाल करने के लिए कांग्रेस को लाओ -गुरजीत औजला

अमृतसर

लोकसभा चुनाव को लेकर पश्चिमी हलके के पूर्व कैबिनेट मंत्री डॉ. राज कुमार वेरका के कुशल नेतृत्व में 2 वार्डों की एक विशाल रैली हेवन ब्लू रिजॉर्ट राम तीर्थ रोड पर आयोजित की गई। इस अवसर पर श्री राज कुमार वेरका ने एक विशाल जनसमूह को संबोधित करते हुए कहा कि श्री गुरजीत सिंह औजला बहुत अच्छे हंसमुख और मिलनसार स्वभाव के मालिक हैं। पिछले सात वर्षों में उनके द्वारा की गई सेवाएं सराहनीय हैं, जिसके लिए उन्हें जिताकर तीसरी बार लोकसभा में भेजना चाहिए। 

लोगों को संबोधत करते हुए गुरजीत औजला ने कहा कि 400 पार का दावा करने वाली भारतीय जनता पार्टी इस समय पूरी तरह से जर्जर स्थिति में है और भाजपा के नेता जर्जर स्थिति में आकर ही इस तरह का भ्रामक प्रचार कर रहे हैं, जबकि हकीकत यह है कि इस बार भाजपा के लिए 150 सीटें पार करना भी मुश्किल है। उन्होंने भारतीय जनता पार्टी द्वारा डॉ. बी. आर अम्बेडकर के बनाये गये संविधान को बदलने के प्रयासों की कड़ी निंदा की। 

उन्होंने कहा कि आज अल्पसंख्यकों पर अत्याचार हो रहा है, पूरा दलित समाज और अन्य अल्पसंख्यक बीजेपी से डरे हुए हैं, इसीलिए अब इस बुराई का अंत होना जरुरी हो गया है। अंत में उन्होंने केंद्र में कांग्रेस की सरकार बनाने की अपील की और कहा कि एक जून को देश में कांग्रेस की सरकार बनाने के लिए पंजे का बटन दबाएं और लोकतंत्र की बहाली की दिशा में कदम उठाएं। 

इस अवसर पर पूर्व विधायक श्री जुगल किशोर शर्मा, सीनियर डिप्टी मेयर श्री रमन बख्शी, पार्षद श्री सुरिंदर चौधरी, पार्षद सतिंदर सिंह सत, पार्षद श्री सतीश बल्लू, पार्षद सचिव सिंह बब्बू,  इंटक अध्यक्ष श्री सुरिंदर शर्मा, युवा अध्यक्ष राहुल कुमार, श्री अश्वनी छाबड़ा, अध्यक्ष श्री संदीप सिंह संधू, श्री संजीव अरोड़ा, श्री सिमरनजीत सिंह, श्री गुरदेव सिंह झीता, मधु खन्ना, रमन बख्शी, केवल कृष्ण गुरजीत कौर, रजनी शर्मा। , रवि मिश्रा समेत कई कार्यकर्ता मौजूद रहे।

 

Bring the Congress for the restoration of people's rule in the country - Gurjeet Aujla

Amritsar

In connection with the Lok Sabha elections, a massive rally of 2 wards was held at Heaven Blue Resort Ram Tirth Road under the able leadership of former Cabinet Minister of Western Constituency Dr. Raj Kumar Verka. On this occasion, Mr. Raj Kumar Verka addressed a large gathering and said that Mr. Gurjeet Singh Aujla is the owner of a very good cheerful and sociable nature. 

The services rendered by him in the last seven years are commendable, for which we should win and send him to the Lok Sabha for the third time. In his address, Mr. Gurjeet Aujla said that the Bharatiya Janata Party, which claims 400 LS seats, is currently in complete shambles and the BJP leaders are spreading such misguided propaganda only in shambles, while the reality is that for BJP, This time it is difficult to cross 150 seats. 

He said that today there are atrocities against minorities, the entire Dalit community and other minorities are afraid of BJP. Finally, he appealed to form the Congress government at the center and said to step up and press the button on June 1 for forming the Congress government in the country and take steps towards the restoration of democracy. 

On this occasion, former MLA Mr. Jugal Kishore Sharma, Senior Deputy Mayor Mr. Raman Bakshi, Councilor Mr. Surinder Chaudhary, Councilor Satinder Singh Sat, Councilor Mr. Satish Ballu, Councilor Secretary Singh Babbu, Intak President Mr. Surinder Sharma, Youth President Rahul Kumar, Mr. Ashwani Chhabra, President Mr. Sandeep Singh Sandhu, Mr. Sanjeev Arora, Mr. Simranjit Singh, Mr. Gurdev Singh Jheeta, Madhu Khanna, Raman Bakshi, Kewal Krishna Gurjit Kaur, Rajni Sharma, Ravi Mishra and many other workers were present.

 

Tags: Gurjeet Singh Aujla , Punjab , Congress , Amritsar , Punjab Congress , Dr. Raj Kumar Verka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD