Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ ਸਰਕਾਰੀ ਪੈਸੇ ਨਾਲ ਮੁੱਖ ਮੰਤਰੀ ਦੀ ਤਸਵੀਰ ਦਾ ਪ੍ਰਚਾਰ ਬੰਦ ਕਰੇ ਪੰਜਾਬ ਸਰਕਾਰ: ਕੁਲਜੀਤ ਸਿੰਘ ਬੇਦੀ ਮੁੱਖ ਮੰਤਰੀ ਸਿਹਤ ਯੋਜਨਾ ਦੇ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਜਾਰੀ - ਡਾ. ਬਲਬੀਰ ਸਿੰਘ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ

 

ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ

ਮੋਹਾਲੀ ਚ ਰਾਜਕਰਨ ਸਿੰਘ ਵੈਦਵਾਨ ਦੀ ਅਗਵਾਈ ਹੇਠ ਐਨ.ਐਸ.ਯੂ.ਆਈ- ਵੱਲੋਂ -ਵਿਦਿਆਰਥੀ ਪੰਚਾਇਤ

Vijay Inder Singla, Punjab Pradesh Congress Committee, Congress, Punjab Congress, Punjab, Vijay Sharma Tinku, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਮੋਹਾਲੀ , 09 May 2024

Last updated on: May 09, 2024, 00:00 IST

ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਵੱਲੋਂ ਦੇਸ਼ ਭਰ ਦੇ ਵਿੱਚ  ਪੱਕੀਆਂ ਨੌਕਰੀਆਂ ਨੂੰ  ਕੱਚੇ ਕੀਤਾ ਜਾ ਰਿਹਾ ਹੈ, ਦੇਸ਼ ਭਰ ਦੇ ਨੌਜਵਾਨ ਵਰਗ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਨੌਕਰੀਆਂ ਨਹੀਂ ਮਿਲ ਰਹੀਆਂ। ਇਹ ਗੱਲ ਅੱਜ ਰਤਨ ਪ੍ਰੋਫੈਸ਼ਨਲ ਕਾਲਜ ਸੁਹਾਣਾ ਵਿਖੇ ਨੈਸ਼ਨਲ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵਰੁਣ ਚੌਧਰੀ  ਨੇ ਕਹੀ।

ਵਰੁਣ ਚੌਧਰੀ ਅੱਜ  ਐਨ.ਐਸ.ਯੂ.ਆਈ ਦੇ ਸਰਗਰਮ ਨੇਤਾ- ਰਾਜ ਕਰਨ ਸਿੰਘ ਵੈਦਵਾਨ ਦੀ ਅਗਵਾਈ ਹੇਠ ਰੱਖੀ ਗਈ- ''ਵਿਦਿਆਰਥੀ ਪੰਚਾਇਤ '-'ਦੇ ਮੌਕੇ ਨੌਜਵਾਨਾਂ ਨੂੰ ਮੁਖਾਤਬ ਹੋ ਰਹੇ ਸਨ, ਵਰੁਣ ਚੌਧਰੀ ਨੇ ਕਿਹਾ ਕਿ ਅੱਜ ਨੌਜਵਾਨ ਵੱਡੀ ਪੱਧਰ ਤੇ ਕਾਂਗਰਸ ਪਾਰਟੀ ਦੇ ਨਾਲ ਜੁੜ ਕੇ ਰਾਜਨੀਤਿਕ ਦੇ ਖੇਤਰ ਵਿੱਚ ਪੈਰ ਧਰ ਰਿਹਾ ਹੈ, ਤੇ ਦੇਸ਼ ਦਾ ਨੌਜਵਾਨ ਹੀ ਦੇਸ਼ ਦੀ ਸੱਤਾ ਦੇ ਵਿੱਚੋਂ ਭਾਜਪਾ ਨੂੰ ਪੱਕੇ ਤੌਰ ਤੇ ਬਾਹਰ ਕਰਨ ਦੀ ਤਿਆਰੀ ਕਰੀ ਬੈਠਾ ਹੈ ।

ਇਸ ਮੌਕੇ ਤੇ ਆਪਣੇ ਸੰਬੋਧਨ ਦੇ ਵਿੱਚ ਉਮੀਦਵਾਰ  ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਜੇਇੰਦਰ ਸਿਗਲਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਇਸ ਪੰਡਾਲ ਦੇ ਵਿੱਚ ਨੌਜਵਾਨ ਵਰਗ ਵੱਡੀ ਗਿਣਤੀ ਦੇ ਵਿੱਚ ਜੁੜਿਆ ਹੈ ਤਾਂ ਮੈਨੂੰ ਮੇਰੇ ਕਾਲਜ ਦੇ ਦਿਨਾਂ ਦੀ ਯਾਦ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਯੂਥ ਕਾਂਗਰਸ ਦੇ ਵਿੱਚ ਚੋਣਾਂ  ਕਰਵਾਉਣ ਦੇ ਲਈ ਪਾਇਲਟ ਪ੍ਰੋਜੈਕਟ ਰਾਹੁਲ ਗਾਂਧੀ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਸ਼ੁਰੂ ਕੀਤਾ ਗਿਆ ਅਤੇ ਇਸ ਦਾ ਮਕਸਦ  ਦੇਸ਼ ਦੇ ਯੂਥ ਨੇਤਾਵਾਂ ਨੂੰ ਰਾਜਨੀਤੀ ਦੇ ਵਿੱਚ ਪਰਪੱਖ ਕਰਨਾ ਸੀ।

ਉਹਨਾਂ ਕਿਹਾ ਕਿ ਰਾਹੁਲ ਗਾਂਧੀ ਜੀ ਵੱਲੋਂ ਯੂਥ ਕਾਂਗਰਸ ਵਿੱਚ ਚੋਣਾਂ ਦੇ ਜਰੀਏ ਜਿਹੜਾ ਨੇਤਾ ਯੂਥ ਨੇਤਾ ਆਪਣੇ ਵਾਰਡ ਦੇ ਵਿੱਚ ਚੰਗੀ ਪਕੜ ਰੱਖਦਾ ਸੀ, ਉਸ ਨੂੰ ਉਸ ਦੇ ਵਾਰਡ  ਦਾ ਪ੍ਰਧਾਨ, ਜੋ ਨੇਤਾ ਆਪਣੇ ਜਿਲੇ ਦੇ ਵਿੱਚ  ਲੋਕ ਰਾਬਤਾ ਬਣਾਉਂਦਾ ਸੀ, ਉਸਨੂੰ ਜਿਲ੍ਹੇ ਦਾ ਪ੍ਰਧਾਨ, ਜੋ ਯੂਥ ਨੇਤਾ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਦਿਨ- ਰਾਤ ਵਿਚਰ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕਰਵਾਉਂਦਾ ਸੀ, ਉਸ ਨੂੰ ਹਲਕੇ ਦਾ ਪ੍ਰਧਾਨ ਅਤੇ ਯੋ ਨੇਤਾ ਲੋਕ ਸਭਾ ਹਲਕੇ ਦੇ ਵਿੱਚ ਲੋਕਾਂ ਦੇ ਮਸਲੇ ਉਠਾਉਂਦਾ ਸੀ। ਉਸ ਨੂੰ ਲੋਕ ਸਭਾ ਹਲਕੇ ਦਾ ਪ੍ਰਧਾਨ ਅਤੇ ਜਿਹੜਾ ਨੇਤਾ ਸੂਬੇ ਭਰ ਵਿੱਚ ਵਿਚਰ ਕੇ ਸਰਗਰਮ ਭੂਮਿਕਾ ਨਿਭਾਉਂਦਾ ਸੀ, ਉਸ ਨੂੰ  ਸੂਬੇ ਦਾ ਪ੍ਰਧਾਨ  ਬਣਾਇਆ ਜਾਂਦਾ ਹੈ।

ਵਿਦਿਆਰਥੀ ਪੰਚਾਇਤ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਭਰ ਤੋਂ ਨੌਜਵਾਨ ਨੌਜਵਾਨ ਵਰਗ ਨੇ ਸ਼ਮੂਲੀਅਤ ਕੀਤੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ  ਵਿਜੇਇੰਦਰ ਸਿਗਲਾ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣ ਦੀ ਅਪੀਲ ਕੀਤੀ ਗਈ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ  ਵਿਦਿਆਰਥੀ ਵਿੰਗ ਦੇ ਸਰਗਰਮ ਨੇਤਾਵਾਂ ਨੇ ਕਾਂਗਰਸ ਦੇ ਹੱਥ ਮਜਬੂਤ ਕਰਨ ਦੇ ਲਈ ਅਤੇ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਪੱਕਿਆਂ ਤੌਰ ਤੇ ਚੱਲਦਾ ਕਰਨ ਦਾ ਤਹਈਆ ਕੀਤਾ ਗਿਆ।

ਰਾਜ ਕਰਨ ਸਿੰਘ ਵੈਦਵਾਨ ਸੁਹਾਣਾ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਦਿਆਂ ਹੀ ਦੇਸ਼ ਦੇ ਲੱਖਾਂ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਝਾਂਸਾ ਦਿੱਤਾ, ਪਰੰਤੂ ਅੱਜ  ਤੱਕ ਵੀ  ਪੜੇ- ਲਿਖੇ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਨੌਕਰੀਆਂ ਨਹੀਂ ਮਿਲ ਪਾਈਆਂ, ਅਤੇ ਉਹ ਦਰ- ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਤੇ ਰਾਜ ਕਰਨ ਸਿੰਘ ਵੈਦਵਾਨ ਸੁਹਾਣਾ ਨੇ ਐਲਾਨ ਕੀਤਾ ਕਿ ਵਿਦਿਆਰਥੀ ਪੰਚਾਇਤ ਦੇਸ਼ ਪੰਜਾਬ ਦੇ ਹੋਰਨਾਂ ਜਿਲ੍ਹਿਆਂ ਦੇ ਵਿੱਚ ਵੀ ਕੀਤੀ ਜਾਵੇਗੀ ਤਾਂ ਕਿ ਕਾਂਗਰਸ ਪਾਰਟੀ ਦੇ  ਹੱਥ ਹੋਰ ਮਜਬੂਤ ਕੀਤੇ ਜਾ ਸਕਣ।

ਇਸ ਮੌਕੇ ਤੇ ਅੰਮ੍ਰਿਤਾ ਧਵਨ -ਸਾਬਕਾ ਪ੍ਰਧਾਨ ਕੌਮੀ ਪ੍ਰਧਾਨ ਐਨ ਐਸ ਯੂ ਆਈ, ਅਕਸ਼ੈ ਲਾਖੜਾ- ਪ੍ਰਦੇਸ਼ ਇੰਚਾਰਜ ਐਨ.ਐਸ. ਯੂ.ਆਈ, ਮੋਹਾਲੀ ਕਾਰਪੋਰੇਸ਼ਨ ਦੇ ਮੇਅਰ- ਅਮਰਜੀਤ ਸਿੰਘ ਜੀਤੀ, ਸਿੱਧੂ, ਰਾਹੁਲ ਕੁਮਾਰ, ਸਰਤਾਰ ਸਿੰਘ, ਬੂਟਾ ਸਿੰਘ ਸੁਹਾਣਾ, ਸੁਸ਼ੀਲ ਅਤਰੀ ਮੈਂਬਰ ਪੰਚਾਇਤ, ਸੋਮਨਾਥ ਛਾਬੜਾ, ਮਾਸਟਰ ਸੁਖਦੇਵ ਸਿੰਘ, ਭੋਲੂ ਸੁਹਾਣਾ ਕੌਂਸਲਰ,  ਵੀ ਹਾਜ਼ਰ ਸਨ।

 

Tags: Vijay Inder Singla , Punjab Pradesh Congress Committee , Congress , Punjab Congress , Punjab , Vijay Sharma Tinku , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD