Monday, 06 May 2024

 

 

ਖ਼ਾਸ ਖਬਰਾਂ ਅਗਨੀਵੀਰ ਯੋਜਨਾ ਤੋਂ ਨਰਾਜ਼ ਸਾਬਕਾ ਫੌਜੀਆਂ ਨੇ ਦਿੱਤਾ ਗੁਰਜੀਤ ਔਜਲਾ ਨੂੰ ਸਮਰਥਨ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ ਬੀਜੇਪੀ ਨੂੰ ਛੱਡ ਕਈਂ ਨੌਜਵਾਨ ਹੋਏ ਆਪ ਵਿੱਚ ਸ਼ਾਮਿਲ ਕੰਧ ਨਾਲ ਖੜਾ ਕੀਤਾ ਝਾੜੂ ਕਲੇਸ਼ ਪੈਦਾ ਕਰਦਾ, ਇਸ ਨੂੰ ਹੱਥ ਨਾਲ ਫੜ ਕੇ ਲੰਮਾ ਪਾ ਦਿਓ ਘਰ ਚੋਂ ਕਲੇਸ਼ ਮੁੱਕ ਜੂ : ਗੁਰਜੀਤ ਔਜਲਾ ਗੰਦੇ ਨਾਲਿਆਂ ਨੂੰ ਬੰਦ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਤੇ ਰੈਲੀਆਂ ਚ ਜੁਟੀ ਭਾਰੀ ਭੀੜ ਲੁਧਿਆਣਾ ਦੇ ਡੇਹਲੋਂ ਵਿੱਚ ਕਾਂਗਰਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਬੋਰਡ ਪ੍ਰੀਖਿਆ ਵਿੱਚੋਂ ਅੱਵਲ ਰਹੇ ਸਰਕਾਰੀ ਹਾਈ ਸਕੂਲ ਬਦਰਾ ਦੇ ਵਿਦਿਆਰਥੀਆਂ ਦਾ ਸਨਮਾਨ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ: ਐਨ ਕੇ ਸ਼ਰਮਾ ਵਾਹਗਾ ਬਾਰਡਰ ਜਲਦੀ ਹੀ ਵਪਾਰ ਲਈ ਖੋਲ੍ਹਿਆ ਜਾਵੇਗਾ - ਗੁਰਜੀਤ ਔਜਲਾ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮਜਬੂਤ ਜਥੇਬੰਦਕ ਤਾਕਤ: ਮਨਜੀਤ ਧਨੇਰ ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਦੀ ਵੱਖ-ਵੱਖ ਪ੍ਰਕਿਰਿਆ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ.ਐਸ.ਪੀ. ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਮ ਸ਼ਰਮਾ ਵੱਲੋਂ ਮੋਗਾ ਦਾ ਦੌਰਾ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ

 

ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ

ਆਪ ਚੰਡੀਗੜ੍ਹ ਦਾ ਇੰਡੀਆ ਅਲਾਇੰਸ ਨੂੰ ਪੂਰਾ ਸਮਰਥਨ: ਡਾ. ਐਸ.ਐਸ. ਆਹਲੂਵਾਲੀਆ

Manish Tiwari will win by a large margin: Jarnail Singh

Web Admin

Web Admin

5 Dariya News

ਚੰਡੀਗੜ੍ਹ , 24 Apr 2024

ਦੇਸ਼ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭੱਖ ਚੁੱਕਾ ਹੈ। ਸਾਰੀਆਂ ਪਾਰਟੀਆਂ ਵਲੋਂ ਆਪਣੀਆਂ ਕਾਰ–ਗੁਜਾਰੀਆਂ ਲੋਕਾਂ ਸਾਹਮਣੇ ਰੱਖ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਚੰਡੀਗੜ੍ਹ ਲੋਕ ਸਭਾ ਸੀਟ ਤੇ ਇੰਡੀਆ ਅਲਾਇੰਸ ਦੀਆਂ ਦੋ ਅਹਿਮ ਪਾਰਟੀਆਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਲੋਂ ਸਾਂਝੇ ਤੌਰ ਤੇ ਚੋਣ ਲੜੀ ਜਾ ਰਹੀ ਹੈ। 

ਇਸ ਦੇ ਲਈ ਪਿਛਲੇ ਦਿਨੀ ਕਾਂਗਰਸ ਵਲੋਂ ਮਨੀਸ਼ ਤਿਵਾੜੀ ਨੂੰ ਇੰਡੀਆ ਅਲਾਇੰਸ ਦੇ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਨੂੰ ਲੈਕੇ ਅੱਜ ਆਪ ਚੰਡੀਗੜ੍ਹ ਅਤੇ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਤੋਂ ਐਮਐਲਏ ਸ. ਜਰਨੈਲ ਸਿੰਘ ਨੇ ਸੈਕਟਰ 35, ਚੰਡੀਗੜ੍ਹ ਵਿੱਚ ਪ੍ਰੈਸੱ ਕਾਨਫਰੰਸ ਦੌਰਾਨ ਕਿਹਾ ਕਿ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਡੇ ਫਰਕ ਨਾਲ ਜਿੱਤਣਗੇ।

ਪ੍ਰੈਸੱ ਕਾਨਫਰੰਸ ਦੌਰਾਨ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ, ਕਾਂਗਰਸ ਪ੍ਰਧਾਨ ਐਚ.ਐਸ. ਲੱਕੀ, ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ, ਮੇਅਰ ਕੁਲਦੀਪ ਕੁਮਾਰ, ਮੋਹਾਲੀ ਤੋਂ ਆਪ ਦੇ ਐਮਐਲਏ ਕੁਲਵੰਤ ਸਿੰਘ ਅਤੇ ਫਾਸਵੇਕ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਵੀ ਮੌਜੂਦ ਰਹੇ।

ਇਸ ਮੌਕੇ ਉਤੇ ਬੋਲਦੇ ਹੋਏ ਸ. ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਲੋਕ ਸਭਾ ਸੀਟ ਦੇ ਲਈ ਆਪ ਚੰਡੀਗੜ੍ਹ ਦਾ ਹਰ ਆਗੂ ਅਤੇ ਵਰਕਰ ਇੰਡੀਆ ਅਲਾਇੰਸ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣ ਦੇ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਪੂਰੀ ਦੁਨੀਆ ਦੇ ਵਿੱਚ ਸਿਟੀ ਬਿਊਟੀਫੁੱਲ ਦੇ ਨਾਲ ਜਾਣਿਆ ਜਾਂਦਾ ਸੀ, ਪਰ ਜਨਵਰੀ ਮਹੀਨੇ ਵਿੱਚ ਮੇਅਰ ਚੋਣ ਦੌਰਾਨ ਬੀਜੇਪੀ ਵਲੋਂ ਮੇਅਰ ਕੁਲਦੀਪ ਕੁਮਾਰ ਦੀਆਂ 8 ਵੋਟਾਂ ਨੂੰ ਗਲਤ ਤਰੀਕੇ ਨਾਲ ਰੱਦ ਕਰਵਾ ਕੇ ਚੰਡੀਗੜ੍ਹ ਦੀ ਪੂਰੀ ਦੁਨੀਆ ਦੇ ਵਿੱਚ ਬਦਨਾਮੀ ਕਰਵਾਈ ਹੈ। 

ਇਸਦੇ ਲਈ ਚੰਡੀਗੜ੍ਹ ਵਾਸੀ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ।  ਚੰਡੀਗੜ੍ਹ ਵਾਸੀ ਇਸ ਵਾਰ ਬੀਜੇਪੀ ਦਾ ਸਫਾਇਆ ਕਰ ਦੇਣਗੇ ਅਤੇ ਇੰਡੀਆ ਅਲਾਇੰਸ ਦੇ ਉਮੀਦਵਾਰ ਨੂੰ ਵੱਡੇ ਫਰਕ ਦੇ ਨਾਲ ਜਿਤਾਉਣਗੇ।ਇਸ ਮੌਕੇ ਉਤੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਆਪ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਸਮਰਥਨ ਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਜਿੰਦਗੀ ਭਰ ਆਮ ਆਦਮੀ ਪਾਰਟੀ ਦਾ ਰਿਣੀ ਰਹਾਂਗਾ, ਜਿਨ੍ਹਾਂ ਨੇ ਮੈਨੂੰ ਆਪਣਾ ਖੁੱਲ ਕੇ ਸਮਰਥਨ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਦੇਸ਼ ਵਾਸੀਆਂ ਦੇ ਅੰਦਰ ਬੀਜੇਪੀ ਦੇ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ। ਚੰਡੀਗੜ੍ਹ ਵਾਸੀ ਵੀ 1 ਜੂਨ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ, ਜਦੋਂ ਉਹ ਆਪਣਾ ਕੀਮਤੀ ਵੋਟ ਪਾ ਕੇ ਬੀਜੇਪੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ। ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਕਿਹਾ ਕਿ ਆਪ ਚੰਡੀਗੜ੍ਹ ਦੀ ਪੂਰੀ ਟੀਮ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਜਿਤਾਉਣ ਦੇ ਲਈ ਦਿਨ–ਰਾਤ ਕੰਮ ਕਰੇਗੀ।

ਆਉਣ ਵਾਲੇ ਦਿਨਾਂ ਅੰਦਰ ਪੂਰੀ ਪਲਾਨਿੰਗ ਦੇ ਤਹਿਤ ਹਰ ਵਾਰਡ ਦੇ ਵਿੱਚ ਚੋਣ ਅਭਿਆਨ ਚਲਾਇਆ ਜਾਵੇਗਾ ਅਤੇ ਬੀਜੇਪੀ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਡਰ ਦਾ ਮਹੌਲ ਪੈਦਾ ਕੀਤਾ ਗਿਆ ਹੈ। ਬੀਜੇਪੀ ਵਲੋਂ ਵੱਖ–ਵੱਖ ਸਰਕਾਰੀ ਏਜੰਸੀਆਂ ਦਾ ਗਲਤ ਇਸਤੇਮਾਲ ਕਰਕੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। 

ਵੱਖ–ਵੱਖ ਕੰਪਨੀਆਂ ਤੇ ਏਜੰਸੀਆਂ ਦੀ ਰੇਡ ਕਰਵਾ ਕੇ ਚੰਦੇ ਦੇ ਰੂਪ ਵਿੱਚ ਹਜਾਰਾਂ ਕਰੋੜ ਰੁਪਏ ਬੀਜੇਪੀ ਵਲੋਂ ਇਕੱਠੇ ਕੀਤੇ ਜਾ ਰਹੇ ਹਨ। ਬੀਜੇਪੀ ਦੇ ਇਨ੍ਹਾਂ ਗਲਤ ਕੰਮਾਂ ਨੂੰ ਦੇਸ਼ ਦੀ ਜਨਤਾ ਹੁਣ ਜਾਣ ਚੁੱਕੀ ਹੈ, ਇਸ ਲਈ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦਾ ਸਫਾਇਆ ਹੋਣਾ ਤਹਿ ਹੈ।ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਦਾ ਬੁਰਾ ਹਾਲ ਕਰ ਦਿੱਤਾ ਹੈ। ਚੰਡੀਗੜ੍ਹ ਦੇ ਲੋਕ ਹਾਲੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਪਏ ਹਨ। 

ਬੀਜੇਪੀ ਦੇ ਨੇਤਾਵਾਂ ਵਲੋਂ ਪਿਛਲੇ ਦਸ ਸਾਲਾਂ ਦੌਰਾਨ ਚੰਡੀਗੜ੍ਹ ਨੂੰ ਸਿਰਫ ਲੁੱਟਣ ਦਾ ਕੰਮ ਕੀਤਾ ਗਿਆ ਹੈ, ਚੰਡੀਗੜ੍ਹ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸ਼ਹਿਰ ਵਾਸੀਆਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਗਿਆ। ਬੀਜੇਪੀ ਵਲੋਂ ਸਿਹਤ, ਸਿੱਖਿਆ ਅਤੇ ਵਿਕਾਸ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਹੈ, ਸਿਰਫ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ।

Manish Tiwari will win by a large margin: Jarnail Singh

Chandigarh

The field for the upcoming Lok Sabha elections in the country is fully set. All parties are presenting their work in front of the public and seeking votes. In the Chandigarh Lok Sabha seat, two key parties of the India Alliance, the Aam Aadmi Party (AAP) and the Congress, are fighting the election together. For this, the Congress has fielded Manish Tiwari as the India Alliance candidate.

On this, today, AAP's in-charge for Chandigarh and Punjab and MLA from Delhi, Jarnail Singh, said during a press conference in Sector 35 of Chandigarh that the India Alliance candidate Manish Tiwari will win by a large margin from Chandigarh. 

During the press conference, Punjab Water Supply and Sewerage Board Chairman and co-in-charge of AAP Chandigarh Dr. SS Ahluwalia, Congress President HS Lucky, India Alliance candidate Manish Tiwari, Mayor Kuldeep Kumar, AAP MLA from Mohali Kulwant Singh, and president of Fazilka Baljinder Singh Bittu were also present.

Speaking on the occasion, Jarnail Singh said that every leader and worker of AAP Chandigarh will work to ensure the victory of the India Alliance candidate from Chandigarh. He said that Chandigarh is known as a beautiful city in the whole world, but during the mayor elections in January, the BJP wrongfully canceled 8 votes of Mayor Kuldeep Kumar and tarnished the name of Chandigarh all over the world. The people of Chandigarh will never forgive the BJP for this. 

The people of Chandigarh will wipe out the BJP this time and the India Alliance candidate will win by a huge margin.Thanking them for their support, India Alliance candidate Manish Tiwari said, "I will remain indebted to the Aam Aadmi Party for my whole life, which has openly supported me." 

He said that the BJP is destroying democracy in the country. There is a lot of anger among the people towards the BJP. Chandigarh residents are also eagerly awaiting June 1, when they will cast their valuable votes and show the way out to the BJP from power. 

Dr. SS Ahluwalia said on this occasion that the entire team of AAP Chandigarh will work day and night to win the India Alliance candidate Manish Tiwari. In the coming days, election campaigning will be carried out in every ward with complete planning and the misdeeds of the BJP will be exposed to the public. 

He said that the BJP has created an atmosphere of fear across the country. Opposition leaders are being trapped in false cases by misusing various government agencies. By raiding various companies, thousands of crores of rupees are being collected as donations. 

The people of the country now know about these wrongdoings of the BJP, so the ousting of the BJP in the Lok Sabha elections is certain. He further said that the BJP has ruined Chandigarh during its tenure. The people of Chandigarh are still longing for basic amenities. 

In the last ten years, BJP leaders have only looted Chandigarh, no attention has been paid to the development of Chandigarh. City residents have been left to fend for themselves. The BJP is not talking about health, education, and development, only dividing people in the name of religion.

चंडीगढ़ से इंडिया एलायंस के उम्मीदवार बड़े अंतर से जीतेंगे: जरनैल सिंह

इंडिया अलायंस को आप चंडीगढ़ का पूरा समर्थन: डॉ. एसएस आहलूवालिया

चंडीगढ़

देश में आगामी लोकसभा चुनाव का मैदान पूरी तरह से सज चुका है। सभी पार्टियां अपने कामों को जनता के सामने रखकर वोट मांग रही हैं। चंडीगढ़ लोकसभा सीट पर इंडिया अलायंस की दो अहम पार्टियां आम आदमी पार्टी (आप) और कांग्रेस मिलकर चुनाव लड़ रही हैं। इसके लिए कांग्रेस ने इंडिया अलायंस के उम्मीदवार के रूप में मनीष तिवारी को मैदान में उतारा है।

इसी को लेकर आज आप चंडीगढ़ और पंजाब के प्रभारी और दिल्ली से विधायक जरनैल सिंह ने चंडीगढ़ के सेक्टर 35 में प्रेस कॉन्फ्रेंस के दौरान कहा कि इंडिया अलायंस के उम्मीदवार मनीष तिवारी चंडीगढ़ से बड़े अंतर से जीतेंगे। प्रेस कॉन्फ्रेंस के दौरान पंजाब जल आपूर्ति एवं सीवरेज बोर्ड के चेयरमैन एवं सह-प्रभारी आप चंडीगढ़ डा. एसएस आहलूवालिया, कांग्रेस अध्यक्ष एच.एस. लकी, इंडिया अलायंस के उम्मीदवार मनीष तिवारी, मेयर कुलदीप कुमार, मोहाली से आप विधायक कुलवंत सिंह और फासवेक के अध्यक्ष बलजिंदर सिंह बिट्टू भी मौजूद थे।

इस अवसर पर बोलते हुए स. जरनैल सिंह ने कहा कि चंडीगढ़ लोकसभा सीट के लिए आप चंडीगढ़ का हर नेता और कार्यकर्ता इंडिया अलायंस के उम्मीदवार को बड़े अंतर से जिताने के लिए काम करेगा। उन्होंने कहा कि चंडीगढ़ पूरी दुनिया में एक खूबसूरत शहर के रूप में जाना जाता है, लेकिन जनवरी माह में मेयर चुनाव के दौरान भाजपा ने गलत तरीके से मेयर कुलदीप कुमार के 8 वोट रद्द कर दिए और पूरी दुनिया में चंडीगढ़ का नाम खराब किया। 

चंडीगढ़ की जनता इसके लिए भाजपा को कभी माफ नहीं करेगी। चंडीगढ़ की जनता इस बार भाजपा का सफाया कर देगी और इंडिया अलायंस का उम्मीदवार भारी मतों से जीतेगा।इस मौके पर इंडिया अलायंस के प्रत्याशी मनीष तिवारी ने उन्हें दिए गए समर्थन के लिए आप का धन्यवाद किया और कहा कि मैं जीवन भर आम आदमी पार्टी का ऋणी रहूंगा, जिन्होंने मुझे अपना खुला समर्थन दिया है। 

उन्होंने कहा कि बीजेपी पूरे देश में लोकतंत्र की हत्या कर रही है, देश की जनता में बीजेपी के प्रति काफी गुस्सा है। चंडीगढ़ वासियों को भी 1 जून का बेसब्री से इंतजार है, जब वे अपना कीमती वोट डालेंगे और भाजपा को सत्ता से बाहर का रास्ता दिखाएंगे। डॉ. एसएस आहलुवालिया ने इस मौके पर ने कहा कि आप चंडीगढ़ की पूरी टीम इंडिया अलायंस के उम्मीदवार मनीष तिवारी को जिताने के लिए दिन-रात मेहनत करेगी। 

आने वाले दिनों में हर वार्ड में पूरी प्लानिंग के तहत चुनाव प्रचार किया जाएगा और बीजेपी के काले कारनामों को जनता के सामने रखा जाएगा। उन्होंने कहा कि बीजेपी ने पूरे देश में डर का माहौल पैदा कर दिया है। भाजपा द्वारा विभिन्न सरकारी एजेंसियों का दुरुपयोग कर विपक्षी दलों के नेताओं को झूठे मुकदमों में फंसाया जा रहा है। भाजपा द्वारा विभिन्न कंपनियों पर एजेंसियों के छापे मरवा कर हजारों करोड़ रुपये चंदे के रूप में एकत्र किये जा रहे हैं। देश की जनता अब भाजपा के इन गलत कामों को जान चुकी है, इसलिए लोकसभा चुनाव में भाजपा का सफाया तय है।

उन्होंने आगे कहा कि बीजेपी ने अपने कार्यकाल में चंडीगढ़ का बुरा हाल कर दिया है। चंडीगढ़ के लोग आज भी बुनियादी सुविधाओं के लिए तरस रहे हैं। पिछले दस सालों में भाजपा नेताओं ने चंडीगढ़ को केवल लूटा है, चंडीगढ़ के विकास पर कोई ध्यान नहीं दिया गया।  शहर वासियों को उनके हाल पर छोड़ दिया गया। भाजपा स्वास्थ्य, शिक्षा और विकास की बात नहीं कर रही है, केवल लोगों को धर्म के नाम पर बांट रही है।

 

Tags: Manish Tewari , Punjab Pradesh Congress Committee , Congress , Indian National Congress , Punjab Congress , Jarnail Singh , Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab , Kulwant Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD