Monday, 06 May 2024

 

 

ਖ਼ਾਸ ਖਬਰਾਂ ਕੋਈ ਨਾਗਰਿਕ ਵੋਟ ਪਾਉਣ ਤੋਂ ਨਾ ਰਹੇ ਵਾਂਝਾ, ਪ੍ਰਚਾਰ ਲਈ ਸਹਿਯੋਗ ਕਰਨ ਸਿਨੇਮਾ ਘਰਾਂ ਤੇ ਮਾਲਜ਼ ਦੇ ਪ੍ਰਬੰਧਕ-ਕੰਚਨ ਐਲਪੀਯੂ ਵੱਲੋਂ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਯੂਨਾਈਟਿਡ ਕਿੰਗਡਮ ਦੇ 15 ਵਿਦਿਆਰਥੀਆਂ ਦੀ ਮੇਜ਼ਬਾਨੀ ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' PEC ਨੇ ਜੋਇੰਟ ਰਿਸਰਚ ਅਤੇ ਅਕੈਡੇਮਿਕ੍ਸ ਦੀਆਂ ਗਤੀਵਿਧੀਆਂ ਲਈ ਯੂਨੀਵਰਸਿਟੀ ਆਫ਼ ਲੱਦਾਖ ਨਾਲ MoU ਕੀਤਾ ਸਾਈਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ ਦੀ ਸਿਖਲਾਈ ਦਾ ਪਹਿਲਾ ਸੈਸ਼ਨ ਲਾਇਆ ਗਿਆ ਰਾਖੀ ਗੁਪਤਾ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਗਾਏ ਪੰਜਾਬੀ ਗੀਤ ‘ਮਾਹੀਆ‘ ਦਾ ਲੋਕ-ਅਰਪਣ ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ - ਜਿਲ੍ਹਾ ਚੋਣ ਅਫ਼ਸਰ ਜੰਡਿਆਲਾ ਗੁਰੁ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਭਰ ਵਿਚ ਪੋਲਿੰਗ ਅਮਲੇ ਦੀ ਹੋਈ ਪਹਿਲੀ ਰਿਹਰਸਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦਾ ਨਿਰੀਖਣ ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ ਸੱਥਾਂ ਤੋਂ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵਾਗਾਂ: ਮੀਤ ਹੇਅਰ 'ਆਪ' ਨੂੰ ਭਾਜਪਾ ਤੋਂ ਝਟਕਾ, ਆਮ ਆਦਮੀ ਪਾਰਟੀ ਦੇ 70 ਸਮਰਥਕ ਭਾਜਪਾ 'ਚ ਹੋਏ ਸ਼ਾਮਲ: ਤਾਹਿਲ ਸ਼ਰਮਾ ਦੀਪਕ ਚਨਾਰਥਲ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ’ਚ ਸ਼ੁਮਾਰ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਸੂਝਵਾਨ ਜ਼ਿੰਦਗੀ ਅਤੇ ਸਫਲਤਾ ਦੀਆਂ ਰਣਨੀਤੀਆਂ ਬਾਰੇ ਪ੍ਰੇਰਨਾਦਾਇਕ ਸੈਸ਼ਨ ਦਾ ਆਯੋਜਨ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਐਲੂਮਨੀ ਮੀਟ ਵਿੱਚ ਸਾਬਕਾ ਵਿਦਿਆਰਥੀਆਂ ਨੇ ਕੀਤੀ ਭਰਵੀਂ ਸ਼ਮੂਲੀਅਤ ਬੇਲਾ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਦੀ ਸੁਨਹਿਰੀ ਮੰਦਰ ਦੀ ਯਾਤਰਾ ਅਗਨੀਵੀਰ ਯੋਜਨਾ ਤੋਂ ਨਰਾਜ਼ ਸਾਬਕਾ ਫੌਜੀਆਂ ਨੇ ਦਿੱਤਾ ਗੁਰਜੀਤ ਔਜਲਾ ਨੂੰ ਸਮਰਥਨ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ ਬੀਜੇਪੀ ਨੂੰ ਛੱਡ ਕਈਂ ਨੌਜਵਾਨ ਹੋਏ ਆਪ ਵਿੱਚ ਸ਼ਾਮਿਲ ਕੰਧ ਨਾਲ ਖੜਾ ਕੀਤਾ ਝਾੜੂ ਕਲੇਸ਼ ਪੈਦਾ ਕਰਦਾ, ਇਸ ਨੂੰ ਹੱਥ ਨਾਲ ਫੜ ਕੇ ਲੰਮਾ ਪਾ ਦਿਓ ਘਰ ਚੋਂ ਕਲੇਸ਼ ਮੁੱਕ ਜੂ : ਗੁਰਜੀਤ ਔਜਲਾ

 

ਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਕਾਬੂ ਕੀਤੇ ਗਏ ਕਥਿਤ ਦੋਸ਼ੀ ਪਾਸੋਂ 32 ਬੋਰ ਦੀ ਪਿਸਤੌਲ ਅਤੇ ਕਾਰਤੂਸ ਵੀ ਕੀਤੇ ਬਰਾਮਦ

Crime News Punjab, Punjab Police, Police, Crime News, Fatehgarh Sahib Police, Fatehgarh Sahib

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 25 Apr 2024

ਬੀਤੇ ਦਿਨੀਂ ਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਭਾਰਤ ਭੂਸ਼ਨ ਜੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ 32 ਬੋਰ ਦੀ ਪਿਸਤੋਲ, 07 ਜਿੰਦਾ ਕਾਰਤੂਸ (32 ਬੋਰ) ਅਤੇ ਇੱਕ ਕਾਰਤੂਸ ਦਾ ਖੋਲ ਵੀ ਬਰਾਮਦ ਕੀਤਾ ਹੈ।  ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। 

ਉਨ੍ਹਾਂ ਕਿਹਾ ਕਿ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਬੀਤੀ 24 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਬੱਤੀਆਂ ਵਾਲਾ ਚੌਂਕ ਮੰਡੀ ਗੋਬਿੰਦਗੜ੍ਹ ਵਿਖੇ ਮੌਜੂਦ ਸੀ ਤਾਂ ਸੰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੁੱਕੜਮਾਜਰਾ, ਮੰਡੀ ਗੋਬਿੰਦਗੜ੍ਰ ਨੇ ਬਿਆਨ ਲਿਖਵਾਇਆ ਕਿ ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸ਼ੀ ਪੁੱਤਰ ਰਾਜਿੰਦਰ ਕੁਮਾਰ ਜੋਸ਼ੀ ਵਾਸੀ ਮਕਾਨ ਨੰ: 465 ਗਲੀ ਨੰ: 3, ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਨਾਲ ਦੋਸਤੀ ਸੀ। 

ਭਾਰਤ ਭੂਸ਼ਨ ਜੋਸ਼ੀ ਨੇ ਕਰੀਬ 4 ਮਹੀਨੇ ਪਹਿਲਾਂ ਸੰਦੀਪ ਸਿੰਘ ਤੋਂ 20 ਹਜ਼ਾਰ ਰੁਪਏ ਉਧਾਰ ਲਏ ਸਨ। ਸੰਦੀਪ ਸਿੰਘ ਨੇ ਦੱਸਿਆ ਕਿ ਕਿ ਉਹ ਜਦੋਂ ਵੀ ਉਸ ਪਾਸੋਂ ਆਪਣੇ ਉਧਾਰ ਦਿੱਤੇ ਪੈਸੇ ਵਾਪਸ ਲੈਣ ਲਈ ਕਹਿੰਦਾ ਹੈ ਤਾਂ ਭਾਰਤ ਭੂਸ਼ਨ ਜੋਸ਼ੀ ਪੈਸੇ ਦੇਣ ਤੋਂ ਟਾਲ ਮਟੌਲ ਕਰਦਾ ਆ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਦੱਸਣ ਅਨੁਸਾਰ 24 ਅਪ੍ਰੈਲ ਨੂੰ ਸੰਦੀਪ ਸਿੰਘ ਨੇ ਜਦੋਂ ਫੋਨ ਕਰਕੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਭਾਰਤ ਭੂਸ਼ਨ ਜੋਸੀ ਨੇ ਪੈਸੇ ਦੇਣ ਲਈ ਚੌੜਾ ਬਜ਼ਾਰ ਨੇੜੇ ਬੀਕਾਨੇਰ ਸਵੀਟਸ, ਮੰਡੀ ਗੋਬਿੰਦਗੜ੍ਹ ਬੁਲਾ ਲਿਆ। 

ਸੰਦੀਪ ਸਿੰਘ ਆਪਣੇ ਭਰਾ ਰਮਨਦੀਪ ਸਿੰਘ ਨੂੰ ਮੋਟਰ ਸਾਇਕਲ ਤੇ ਨਾਲ ਲੈ ਕੇ ਦੱਸੀ ਹੋਈ ਜਗ੍ਹਾ ਤੇ ਪਹੁੰਚੇ ਜਿਥੇ ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸੀ ਆਪਣੇ ਸਾਥੀਆਂ ਪ੍ਰਿੰਸ ਤੇ ਅਨੁਪਮ ਨਾਲ ਐਕਟਿਵਾ ਸਕੂਟਰ ਤੇ ਆਇਆ। ਜਦੋਂ ਸੰਦੀਪ ਸਿੰਘ ਨੇ ਭਾਰਤ ਭੂਸ਼ਨ ਜੋਸ਼ੀ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਹ ਆਪਣੇ ਸਾਥੀਆਂ ਨਾਲ ਸੰਦੀਪ ਸਿੰਘ ਨਾਲ ਗਾਲੀ ਗਲੌਚ ਕਰਨ ਲੱਗ ਗਏ।ਮਾਮਲਾ ਹੱਥੋ ਪਾਈ ਤੱਕ ਪਹੁੰਚਿਆ ਅਤੇ ਜਦੋਂ ਰਮਨਦੀਪ ਸਿੰਘ ਆਪਣੇ ਭਰਾ ਸੰਦੀਪ ਸਿੰਘ ਨੂੰ ਛੁਡਾਉਣ ਲੱਗਿਆ ਤਾਂ ਭਾਰਤ ਭੂਸ਼ਨ ਜੋਸ਼ੀ ਨੇ ਆਪਣੇ ਡੱਬ ਵਿੱਚੋਂ 32 ਬੋਰ ਦੇ ਪਿਸਤੋਲ ਕੱਢ ਕੇ ਸੰਦੀਪ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ। 

ਜੋ ਕਿ ਸੰਦੀਪ ਸਿੰਘ ਨੇ ਪਹਿਨੀ ਲੋਅਰ ਦੇ ਗੋਢੇ ਕੋਲੇ ਲੰਘ ਗਈ। ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸ਼ੀ, ਪ੍ਰਿੰਸ ਅਤੇ ਅਨੁਪਮ ਵਿਰੁੱਧ ਥਾਣਾ ਮੰਡੀ ਗੋਬਿੰਦਗੜ੍ਹ ਵਿਖਜੇ ਧਾਰਾ 307, 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮੁਕੱਦਮਾ ਨੰ: 69 ਮਿਤੀ 24-04-2024 ਨੂੰ ਦਰਜ਼ ਕੀਤਾ ਗਿਆ। ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ 32 ਬੋਰ ਪਿਸਤੋਲ, ਸਮੇਤ 07 ਜਿੰਦਾ ਕਾਰਤੂਸ ਅਤੇ 01 ਖੋਲ ਕਾਰਤੂਸ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪ੍ਰਿੰਸ ਅਤੇ ਅਨੁਪਮ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD