Tuesday, 30 April 2024

 

 

ਖ਼ਾਸ ਖਬਰਾਂ ਪਾਰਟੀ ਦੇ ਵਿੱਚ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ ਮਤਦਾਨ ਨੂੰ ਲੈ ਕੇ ਸੀਨੀਅਰ ਸਿਟੀਜ਼ਨਸ ਵਿਚ ਨੌਜਵਾਨਾਂ ਤੋਂ ਵੀ ਵੱਧ ਉਤਸ਼ਾਹ ਏਜੰਸੀਆਂ ਨੇ 652829.8 ਮੀਟਰਿਕ ਟਨ ਕਣਕ ਦੀ ਖਰੀਦ ਕਰਦਿਆਂ ਸੀਜ਼ਨ ਦਾ 80 ਫੀਸਦ ਅੰਕੜਾ ਕੀਤਾ ਪਾਰ ਸੰਗਰੂਰ ਵਿਖੇ ਮੀਤ ਹੇਅਰ ਦੇ ਦਫ਼ਤਰ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਸਕੱਤਰ ਅੰਮ੍ਰਿਤ ਕੌਰ ਗਿੱਲ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ਕੇਵਲ ਅਕਾਲੀ ਦਲ ਹੈ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ : ਐਨ.ਕੇ. ਸ਼ਰਮਾ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪ੍ਰੁਮੁੱਖ ਸਕੱਤਰ ਡੀ.ਕੇ. ਤਿਵਾੜੀ ਵੱਲੋਂ ਮੋਗਾ ਮੰਡੀ ਦਾ ਦੌਰਾ ਸੰਗਰੂਰ ਪ੍ਰਸ਼ਾਸਨ ਦਾ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਤਹਿਤ ਨਿਵੇਕਲਾ ਉਪਰਾਲਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਟੈਕਨੋ ਵਿਰਸਾ- 2024 ਦੇ ਦੂਜੇ ਦਿਨ ਫੈਸ਼ਨ ਸ਼ੋਅ ਨੇ ਬਟੋਰੀਆਂ ਸੁਰਖੀਆਂ ਚੋਣਾਂ ਸਬੰਧੀ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ ਸਰਕਾਰੀ ਵਿਭਾਗਾਂ ਦੇ ਸਟਾਫ ਦੀ ਤਰ੍ਹਾਂ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਆਪਣੀ ਵੋਟ ਪੀਈਸੀ ਨੇ ਸ਼ੁਰੂਆਤੀ ਪੀਐਚਡੀ ਪ੍ਰੋਗਰਾਮ ਲਈ ਆਈਆਈਟੀ ਜੰਮੂ ਨਾਲ ਸਮਝੌਤਾ ਕੀਤਾ ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ: ਮੀਤ ਹੇਅਰ ਐਲਪੀਯੂ ਵੱਲੋਂ ਨੈੱਟਵਰਕ, ਇੰਟੈਲੀਜੈਂਸ ਅਤੇ ਕੰਪਿਊਟਿੰਗ 'ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 41.86 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਡਾ: ਸੇਨੂ ਦੁੱਗਲ "ਦ ਇੰਡੀਅਨ ਬ੍ਰਾਈਡ" ਇੱਕ ਮਸ਼ਹੂਰ ਕੰਪਨੀ ਨੇ ਚੰਡੀਗੜ੍ਹ ਵਿਖੇ ਲਗਜ਼ਰੀ ਲਾਈਫਸਟਾਈਲ ਦੀ ਮੇਜ਼ਬਾਨੀ ਕੀਤੀ!! ਲੋਕਸਭਾ ਚੋਣਾਂ ਸਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਮੂਹ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਆਏ 1111 ਕਰੋੜ ਰੁਪਏ ਲੋਕ ਸਭਾ ਚੋਣਾਂ 2024- ਪੋਲਿੰਗ ਕਰਮਚਾਰੀਆਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਆਯੋਜਿਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਈ.ਵੀ.ਐਮ. ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ ਸਕੱਤਰ ਪ੍ਰਿਯਾਂਕ ਭਾਰਤੀ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੁਧਿਆਣਾ ਦੀਆਂ ਅਨਾਜ ਮੰਡੀਆਂ 'ਚੋਂ 24 ਘੰਟਿਆਂ ਦੌਰਾਨ 44700 ਮੀਟਰਿਕ ਟਨ ਕਣਕ ਦੀ ਰਿਕਾਰਡ ਤੋੜ ਲਿਫਟਿੰਗ

 

ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ

ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

DC Ludhiana, Sakshi Sawhney, Ludhiana, Deputy Commissioner Ludhiana

Web Admin

Web Admin

5 Dariya News

ਲੁਧਿਆਣਾ , 16 Apr 2024

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪ੍ਰਸ਼ਾਸਨ ਦਾ ਉਦੇਸ਼ ਬਾਲ ਭਿੱਖਿਆ ਦਾ ਖਾਤਮਾ ਕਰਦਿਆਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣਾ, ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਅਤੇ ਉਨ੍ਹਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ। ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਹਨੀ ਨੇ ਇਸ ਮਾੜੀ ਪ੍ਰਥਾ ਦੀ ਜੜ੍ਹਾਂ ਤੋਂ ਪਛਾਣ ਕਰਨ ਲਈ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। 

ਉਨ੍ਹਾਂ ਪ੍ਰਸ਼ਾਸ਼ਨ, ਜ਼ਿਲ੍ਹਾ ਬਾਲ ਭਲਾਈ ਕੌਂਸਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਜ਼ਿਲ੍ਹੇ ਵਿੱਚੋਂ ਇਸ ਕੋਹੜ ਦੇ ਖਾਤਮੇ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰਸਾਹਨੀ ਨੇ ਇਹ ਵੀ ਸੁਝਾਅ ਦਿੱਤਾ ਕਿ ਭੀਖ ਮੰਗਣ ਤੋਂ ਬਚਾਏ ਗਏ ਬੱਚਿਆਂ ਨੂੰ ਸਮੁੱਚੇ ਵਿਕਾਸ ਲਈ ਆਪਣੀ ਰਚਨਾਤਮਕਤਾ ਅਤੇ ਕਲਪਨਾ ਨੂੰ ਵਿਕਸਤ ਕਰਨ ਲਈ ਖੇਡਾਂ, ਸੰਗੀਤ ਅਤੇ ਪੇਂਟਿੰਗ ਵਰਗੀਆਂ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਬਚਾਏ ਗਏ ਬੱਚਿਆਂ ਲਈ ਸ਼ਾਮ ਦੀਆਂ ਕਲਾਸਾਂ, ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰਸ਼ਿਪ ਅਤੇ ਕੌਂਸਲ ਦੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ, ਰੈੱਡ ਕਰਾਸ ਦੇ ਸਕੱਤਰ ਨਵਨੀਤ ਜੋਸ਼ੀ, ਸਮਾਜ ਸੇਵੀ ਜੀਨਾ ਸਹਾਰਨ, ਸੁਖਮਿੰਦਰ ਸਿੰਘ ਕੈਰੋਂ, ਜੈਸਮੀਨ ਪਾਹਵਾ, ਨਿਧੀ ਗੁਪਤਾ, ਕਿਰਨਜੀਤ ਗਿੱਲ ਅਤੇ ਹੋਰ ਹਾਜ਼ਰ ਸਨ।


Administration to make all-out efforts to wipe out child begging

Presides over meeting of District Child Welfare Council

Ludhiana

Deputy Commissioner Sakshi Sawhney on Tuesday said that the administration was aimed to rescue children from the practice of begging and enroll them in schools, connecting them with mainstream society and contributing to its development.

Presiding over a meeting of the District Child Welfare Council, Sawhney emphasized the need to identify the root causes of this issue at the grassroots level to develop an effective strategy. She urged the administration, District Child Welfare Council and other NGOs to work together to eliminate the problem from the district.

Sawhney also suggested that children rescued from begging should be involved in extra-curricular activities such as sports, music, and painting to develop their creativity and imagination for overall growth. The Deputy Commissioner also discussed the evening classes for the rescued children, membership of the district council, and student involvement in the council's activities.

Prominent amongst present on the occasion included ADC (G) Major Amit Sareen, Red Cross Secretary Navneet Joshi, social workers Jeena Saharan, Sukhminder Singh Kairon, Jasmin Pahwa, Nidhi Gupta, Kiranjeet Gill and others.

 

Tags: DC Ludhiana , Sakshi Sawhney , Ludhiana , Deputy Commissioner Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD