Tuesday, 21 May 2024

 

 

ਖ਼ਾਸ ਖਬਰਾਂ ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ

 

ਫਾਜ਼ਿਲਕਾ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 41.86 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਡਾ: ਸੇਨੂ ਦੁੱਗਲ

ਚੋਣ ਤਿਆਰੀਆਂ ਸਬੰਧੀ ਕੀਤੀ ਬੈਠਕ

Senu Duggal, DC Fazilka, Fazilka, Deputy Commissioner Fazilka, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

ਫਾਜ਼ਿਲਕਾ , 30 Apr 2024

ਲੋਕ ਸਭਾ ਚੋਣਾਂ 2024 ਦੌਰਾਨ ਜ਼ਿਲ੍ਹੇ ਵਿੱਚ ਚੋਣ ਮਰਿਆਦਾ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਇਨਫੋਰਸਮੈਂਟ ਏਜੰਸੀਆਂ ਨੇ ਵਿਆਪਕ ਕਾਰਵਾਈ ਕਰਦਿਆਂ 16 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ 41.86 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ, ਕੀਮਤੀ ਵਸਤਾਂ ਅਤੇ ਹੋਰ ਸਮਾਨ ਜ਼ਬਤ ਕੀਤਾ ਹੈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਚੋਣ ਤਿਆਰੀਆਂ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ।  

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ 17359.320 ਲੀਟਰ ਸ਼ਰਾਬ ਠੇਕਾ, 1056.525 ਲੀਟਰ ਨਜਾਇਜ਼ ਸ਼ਰਾਬ, 3830 ਲੀਟਰ ਲਾਹਨ, 1452.88 ਲੀਟਰ ਬੀਅਰ, ਦੋ ਚਾਲੂ ਭੱਠੀਆਂ, 53.50 ਕਿਲੋ ਪੋਸਤ, 13.650 ਕਿਲੋ ਪੋਸਤ ਦੇ ਪੌਦੇ, 4.300 ਕਿਲੋ ਅਫੀਮ, 13.513 ਕਿਲੋ ਹੈਰੋਇਨ, 1690 ਨਸ਼ੀਲੀਆਂ ਗੋਲੀਆਂ ਅਤੇ 1258000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਮੁੱਚੇ ਸਟਾਫ਼ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। 

ਡਾ: ਸੇਨੂ ਦੁੱਗਲ ਨੇ ਚੋਣ ਪ੍ਰਕਿਰਿਆ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਲੋਕਤੰਤਰੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਸਮੁੱਚੇ ਚੋਣ ਅਮਲੇ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਨੂੰ ਇਸੇ ਤਰ੍ਹਾਂ ਬਣਾਈ ਰੱਖਣ ਦੀ ਦ੍ਰਿੜਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਿਧਾਤਾਂ ਦੀ ਰਾਖੀ ਅਤੇ ਵੋਟਰਾਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਸਮੁੱਚਾ ਚੋਣ ਅਮਲਾ ਪੂਰੀ  ਵਚਬੱਧਤਾ ਨਾਲ ਕੰਮ ਕਰ ਰਿਹਾ ਹੈ।

ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜਿੱਥੇ 12 ਉਡਣ ਦਸਤੇ ਕੰਮ ਕਰ ਰਹੇ ਹਨ ਉਥੇ ਹੀ ਅੰਤਰਰਾਜੀ ਤੇ ਅੰਤਰ ਜ਼ਿਲ੍ਹਾ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਿਰਪੱਖ ਤੇ ਸਾਂਤਮਈ ਚੋਣਾਂ ਲਈ ਸਾਰੀਆਂ ਤਿਆਰੀਆਂ ਚੋਣ ਕਮਿਸ਼ਨ ਵੱਲੋਂ ਜਾਰੀ ਸਮਾਂ ਸਾਰਣੀ ਦੇ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ।

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸਪੀ ਸ੍ਰੀ ਰਮਨੀਸ਼ ਚੌਧਰੀ, ਐਸਡੀਐਮ ਸ੍ਰੀ ਪੰਕਜ ਬਾਂਸਲ ਤੇ ਸ੍ਰੀ ਬਲਕਰਨ ਸਿੰਘ, ਡੀਐਸਪੀ ਸ੍ਰੀ ਸੁਬੇਗ ਸਿੰਘ, ਏਆਰ ਸ਼ਰਮਾਂ ਵੀ ਹਾਜਰ ਸਨ।

 

Tags: Senu Duggal , DC Fazilka , Fazilka , Deputy Commissioner Fazilka , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD