Saturday, 18 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ‘ਚ ਕੂੜੇ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲੀ ਕਾਰਬਨ ਦਾ ਸੰਤੁਲਨ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ: ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ

 

ਮਤਦਾਨ ਨੂੰ ਲੈ ਕੇ ਸੀਨੀਅਰ ਸਿਟੀਜ਼ਨਸ ਵਿਚ ਨੌਜਵਾਨਾਂ ਤੋਂ ਵੀ ਵੱਧ ਉਤਸ਼ਾਹ

ਸੰਜੀਵਨੀ ਸ਼ਰਣਮ’ ਵਿਖੇ ਡਿਪਟੀ ਕਮਿਸ਼ਨਰ ਨੇ ਸੀਨੀਅਰ ਸਿਟੀਜ਼ਨਸ ਨੂੰ ਮਤਦਾਨ ਪ੍ਰਤੀ ਕੀਤਾ ਜਾਗਰੂਕ

Komal Mittal, DC Hoshiarpur, Deputy Commissioner Hoshiarpur, Hoshiarpur, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

ਹੁਸ਼ਿਆਰਪੁਰ , 30 Apr 2024

ਲੋਕ ਸਭਾ ਚੋਣਾਂ-2024 ਲਈ ਮਤਦਾਨ ਨੂੰ ਲੈ ਕੇ ਜਿਥੇ ਨੌਜਵਾਨ ਵਰਗ ਉਤਸ਼ਾਹਿਤ ਹੈ, ਉਥੇ ਉਨ੍ਹਾਂ ਤੋਂ ਵੀ ਕਿਤੇ ਵੱਧ ਉਤਸ਼ਾਹਿਤ ਸੀਨੀਅਰ ਸਿਟੀਜ਼ਨਸ ਹਨ। ਕੁਝ ਅਜਿਹਾ ਹੀ ਨਜ਼ਾਰਾ ਹੁਸ਼ਿਆਰਪੁਰ ਦੇ ਸਮਾਰਟ ਸਿਟੀਜ਼ਨ ਲਿਵਿੰਗ ਸੈਂਟਰ ‘ਸੰਜੀਵਨੀ ਸ਼ਰਣਮ’ ਵਿਖੇ ਵੇਖਣ ਨੂੰ ਮਿਲਿਆ, ਜਿਥੇ ਸਵੀਪ ਤਹਿਤ ਵੋਟਰ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਇਸ ਵਿਸ਼ੇਸ਼ ਮੌਕੇ ’ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਸ਼ਿਰਕਤ ਕੀਤੀ ਅਤੇ ਸੀਨੀਅਰ ਸਿਟੀਜ਼ਨਸ ਨੂੰ 1 ਜੂਨ 2024 ਨੂੰ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ। 

ਇਸ ਦੌਰਾਨ ਸ਼ਰਣਮ ਮੈਂਬਰਾਂ ਵਿਚ ਤ੍ਰਿਪਤਾ ਸੂਦ, ਨੀਤਾ ਸੂਦ, ਪ੍ਰਮੋਦ ਸੂਦ ਅਤੇ ਐਡਵੋਕੇਟ ਹਰੀਸ਼ ਐਰੀ ਨੇ ਡਿਪਟੀ ਕਮਿਸ਼ਨਰ ਦਾ ਨਿੱਘਾ ਸਵਾਗਤ ਕੀਤਾ। ਸੰਜੀਵਨੀ ਸ਼ਰਣਮ ਦੀ ਪ੍ਰਧਾਨ ਸੰਗੀਤਾ ਮਿੱਤਲ ਦੀ ਅਗਵਾਈ ਵਿਚ ਚਲਾਏ ਜਾ ਰਹੇ ਇਸ ਸਮਾਰਟ ਸਿਟੀਜ਼ਨ ਲਿਵਿੰਗ ਸੈਂਟਰ ਵਿਚ ਸੀਨੀਅਰ ਸਿਟੀਜ਼ਨਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸਨਰ ਨੇ ਕਿਾ ਕਿ ਲੋਕਤੰਤਰ ਦੇ ਇਸ ਮਹਾਪਰਵ ਵਿਚ 18 ਸਾਲ ਦੇ ਨੌਜਵਾਨਾਂ ਤੋਂ ਲੈ ਕੇ ਸੀਨੀਅਰ ਸਿਟੀਜ਼ਨਸ ਦਾ ਇਕੱਠਿਆਂ ਮਿਲ ਕੇ ਦੇਸ਼ ਦੀ ਮਜ਼ਬੂਤੀ ਲਈ ਕੀਤਾ ਜਾਣ ਵਾਲਾ ਇਕ ਅਨੂਠਾ ਉਪਰਾਲਾ ਸਾਬਿਤ ਹੋਵੇਗਾ। 

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਵੋਟਰ ਲੋਕਤੰਤਰ ਦੇ ਇਸ ਮਹਾਪਰਵ ਵਿਚ ਸਹਿਭਾਗੀ ਬਣਨਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚਣਾਂ ਦੀਆਂ ਤਿਆਰੀਆਂ ਵਿਚ ਜੁੱਟਿਆ ਹੋਇਆ ਹੈ, ਜਿਸ ਵਿਚ ਇਕ-ਇਕ ਵੋਟਰ ਦਾ ਮਹੱਤਵ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਅਜਿਹੇ ਵੋਟਰ, ਜੋ ਦਿਵਿਆਂਗ ਜਾਂ 85 ਸਾਲ ਤੋਂ ਉੱਪਰ ਹਨ, ਉਨ੍ਹਾਂ ਨੂੰ ਫਾਰਮ 12-ਡੀ ਵਿਚ ‘ਵੋਟ ਫਰਾਮ ਹੋਮ’ ਲਈ ਆਪਣੀ ਸਹਿਮਤੀ ਦੇਣੀ ਜ਼ਰੂਰੀ ਹੋਵੇਗੀ। 

ਇਸੇ ਆਧਾਰ ’ਤੇ ਉਨ੍ਹਾਂ ਨੂੰ ਇਸ ਵਿਵਸਥਾ ਦਾ ਲਾਭ ਮਿਲ ਸਕੇਗਾ। ਅਜਿਹੇ ਵੋਟਰਾਂ ਨੂੰ ਚਿਨਿ੍ਹਤ ਕਰਨ ਅਤੇ ਫਾਰਮ ਉਪਲਬੱਧ ਕਰਵਾਉਣ ਦੀ ਜ਼ਿੰਮੇਵਾਰੀ ਬੀ. ਐਲ. ਓਜ਼ ਨੂੰ ਸੌਂਪੀ ਗਈ ਹੈ। ਉਨ੍ਹਾਂ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਲੋਕ ਸਭਾ ਚੋਣਾਂ-2024 ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੇ ਨਾਲ-ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਵੋਟ ਕਰਨ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਸਾਰਿਆਂ ਨੂੰ ਮਤਦਾਨ ਕਰਨ ਦਾ ਪ੍ਰਣ ਵੀ ਦਿਵਾਇਆ ਗਿਆ।

ਸਮਾਗਮ ਵਿਚ ਹਿੱਸਾ ਲੈਣ ਲਈ 250 ਤੋਂ ਵੱਧ ਸੰਜੀਵਨੀ ਮੈਂਬਰ ਮੌਜੂਦ ਰਹੇ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਤਦਾਨ ਜਾਗਰੂਕਤਾ ਕੈਪ ਭੇਟ ਕੀਤੀਆਂ ਗਈਆਂ। ਇਸ ਦੌਰਾਨ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਨੇ ਚੋਣਾਂ ਦੇ ਮਹੱਤਵ ਸਬੰਧੀ ਕਵਿਤਾ ਨਾਲ ਸਾਰਿਆਂ ਦਾ ਮਨ ਮੋਹ ਲਿਆ। ਸੰਜੀਵਨੀ ਮੈਂਬਰ ਐਡਵੋਕੇਟ ਹਰੀਸ਼ ਐਰੀ ਅਤੇ ਡੀ. ਕੇ ਸ਼ਰਮਾ ਨੇ ਵੀ ਵੋਟਰ ਜਾਗਰੂਕਤਾ ਸਬੰਧੀ ਆਪਣੇ ਵਿਚਾਰ ਰੱਖੇ। ਡਾਂਸ ਟੀਚਰ ਪ੍ਰਵੀਨ ਸ਼ਰਮਾ ਦੀ ਅਗਵਾਈ ਵਿਚ ਵਨਿਤਾ ਸ਼ਰਮਾ, ਮਨਜੀਤ ਕੌਰ, ਜਸਮੈਰਾ ਸੈਣੀ, ਰਿਧੀ ਨੰਦਾ ਵੱਲੋਂ ਮਨਮੋਹਕ ਨ੍ਰਿਤ ਦੀ ਪੇਸ਼ਕਾਰੀ ਕੀਤੀ ਗਈ। 

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਅੰਕੁਰ ਸ਼ਰਮਾ, ਪ੍ਰਿੰਸੀਪਲ ਰਾਕੇਸ਼ ਕੁਮਾਰ, ਸਹਾਇਕ ਨੋਡਲ ਅਫ਼ਸਰ ਮੀਡੀਆ ਐਂਡ ਕਮਿਊਨੀਕੇਸ਼ਨ ਰਜਨੀਸ਼ ਗੁਲਿਆਨੀ ਤੇ ਨੀਰਜ ਧੀਮਾਨ, ਸੰਦੀਪ ਸੂਦ, ਚੀਫ ਮੈਨੇਜਰ ਸੰਗੀਤਾ ਹਾਂਡਾ, ਸਹਾਇਕ ਮੈਨੇਜਰ ਯਾਦਵਿੰਦਰ ਸਿੰਘ, ਰੇਖਾ ਸ਼ਰਮਾ, ਸੀਨੀਅਰ ਇੰਜੀਨੀਅਰ ਅਮਿਤ ਗਿੱਲ ਵੀ ਮੌਜੂਦ ਸਨ।

मतदान को लेकर सीनियर सिटीजन्स में युवाओं जितना दिखा उत्साह

संजीवनी शरणम में डिप्टी कमिश्नर ने सीनियर सिटीजन्स को मतदान के प्रति किया जागरुक

होशियारपुर

मतदान को लेकर जहां युवा वर्ग उत्साहित है वहीं उनसे कहीं ज्यादा उत्साहित सीनियर सिटीजन्स है। कुछ ऐसा ही नजारा देखने को मिला होशियारपुर के स्मार्ट सिटीजन लिविंग सेंटर संजीवनी शरणम् में, जहां स्वीप को लेकर मतदान जागरुकता गतिविधि करवाई गई। इस विशेष मौके पर डिप्टी कमिश्नर-कम-जिला निर्वाचन अधिकारी होशियारपुर कोमल मित्तल ने शिरकत की और सीनियर सिटीजन्स को 1 जून 2024 को मतदान करने के लिए प्रेरित किया। 

इस दौरान शरणम सदस्यों में तृप्ता सूद,  नीता सूद, प्रमोद सूद व एडवोकेट हरीश ऐरी ने पुष्प गुच्छ लेकर स्वागत किया। संजीवनी शरणम की अध्यक्षा संगीता मित्तल के नेतृत्व में चलाए जा रहे इस स्मार्ट सिटीजन लिविंग सेंटर में सीनियर सिटीजन्स को संबोधित करते हुए डिप्टी कमिश्नर ने कहा कि लोकतंत्र के इस महापर्व में 18 वर्ष से युवा से लेकर सीनियर सिटीजन्स का एक साथ मिलकर देश की मजबूती के लिए किए जाने वाले एक अनोखा प्रयास साबित होगा। 

उन्होंने अपील करते हुए कहा कि सभी मतदाता लोकतंत्र के इस महापर्व में सहभागी बनेंगे। उन्होंने कहा कि लोकसभा चुनाव को लेकर जिला प्रशासन पूरी तरह से चुनाव की तैयारियों में जुटा हुआ है, जिसमें एक-एक वोटर का महत्व है। कोमल मित्तल ने बताया कि ऐसे मतदात जो दिव्यांग या 85 वर्ष के ऊपर हैं, उन्हें फार्म 12 डी में वोट फ्रॉम होम के लिए अपनी सहमति देना अनिवार्य होगा। 

इसी आधार पर उन्हें इस व्यवस्था का लाभ मिल सकेगा। ऐसे मतदाताओं को चिन्हित करने एवं फॉर्म उपलब्ध कराने की जिम्मेवारी बी.एल.ओज को सौंपी गई है। उन्होंने सीनियर सिटीजन मतदाताओं को लोकसभा 2024 इलेक्शन में बढ़ चढ़ कर हिस्सा लेने के साथ साथ अपने परिजनों को भी वोट करने के लिए प्रेरित किया। इश दौरान सभी को मतदान करने की शपथ भी दिलाई गई।

समारोह में हिस्सा लेने के लिए 250  से अधिक संजीवनी सदस्य मौजूद रहे, जिन्हे जिला प्रशासन की ओर से मतदाता जागरुकता टोपियां (कैप) भेंट की गई। इस दौरान स्वीप नोडल अधिकारी प्रीत कोहली ने चुनाव के महत्व के बारे में कविता से सभी का मन मोह लिया। शरणम सदस्यों एडवोकेट हरीश एरी व डी.के शर्मा ने भी चुनाव जागरुकता संबंधी अपने विचार रखे। डांस टीचर प्रवीण शर्मा के नेतृत्व में वनिता शर्मा, मंजीत कौर, जसमैरा सैनी, रिधि नंदा की ओर से मनमोहन नृत्य प्रस्तुतियां दी गई। 

इस मौके पर जिला लोक संपर्क अधिकारी हरदेव सिंह आसी, सहायक लोक संपर्क अधिकारी लोकेश कुमार, सहायक नोडल अधिकारी अंकुर शर्मा, प्रिंसिपल राकेश कुमार, सहायक नोडल अधिकारी मीडिया एंड कम्यूनिकेशन रजनीश गुलियानी, नीरज धीमान, संदीप सूद, चीफ मैनेजर संगीता हांडा, सहायक मैनेजर यादविंदर सिंह, रेखा शर्मा, सीनियर इंजीनियर अमित गिल भी मौजूद थे।

 

Tags: Komal Mittal , DC Hoshiarpur , Deputy Commissioner Hoshiarpur , Hoshiarpur , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD