Monday, 29 April 2024

 

 

ਖ਼ਾਸ ਖਬਰਾਂ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

 

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ 30 ਨੁਕਾਤੀ ਲੋਕ-ਏਜੰਡਾ ਜਾਰੀ ਕਰਨ ਦਾ ਐਲਾਨ

ਵੋਟ ਪਾਰਟੀਆਂ ਦੇ ਭਰਮਾਊ ਨਾਹਰਿਆਂ ਤੇ ਝੂਠੇ ਮੈਨੀਫੈਸਟੋਆਂ ਦੀ ਥਾਂ ਅਸਲ ਲੋਕ ਮੁੱਦੇ ਉਭਾਰਨ ਦਾ ਫੈਸਲਾ

Joginder Singh Ugrahan, Bharatiya Kisan Union Ekta Ugrahan, Chandigarh

Web Admin

Web Admin

5 Dariya News

ਚੰਡੀਗੜ੍ਹ , 18 Mar 2024

ਲੋਕ ਸਭਾ ਚੋਣਾਂ 'ਚ ਲੱਗੀਆਂ ਹਾਕਮ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਦਰਮਿਆਨ ਪੰਜਾਬ ਦੀਆਂ ਲੋਕ ਜਥੇਬੰਦੀਆਂ ਵੱਲੋਂ ਲੋਕਾਂ ਦੇ ਅਸਲ ਮੁੱਦਿਆਂ ਵਾਲਾ 30 ਨੁਕਾਤੀ ਲੋਕ-ਏਜੰਡਾ ਨਾਂ ਦਾ ਦਸਤਾਵੇਜ਼ ਬਰਨਾਲੇ ਦੀ ਕਾਨਫਰੰਸ ਤੋਂ ਜਾਰੀ ਕੀਤਾ ਜਾਵੇਗਾ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 23 ਮਾਰਚ ਮੌਕੇ ਬਰਨਾਲੇ 'ਚ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦੇ ਮੌਕੇ ਪੰਜਾਬ ਦੀਆਂ ਸੰਘਰਸ਼ਸ਼ੀਲ ਲੋਕ ਜਥੇਬੰਦੀਆਂ ਹਾਕਮਾਂ ਦੀਆਂ ਵੋਟ ਪਾਰਟੀਆਂ ਦੇ ਭਰਮਾਊ ਨਾਹਰਿਆਂ ਤੇ ਝੂਠੇ ਮੈਨੀਫੈਸਟੋਆਂ ਦੇ ਮੁਕਾਬਲੇ ਅਸਲ ਲੋਕ ਮੁੱਦਿਆਂ ਦੇ ਇਸ ਏਜੰਡੇ ਨੂੰ ਪੰਜਾਬ ਸਮੇਤ ਪੂਰੇ ਦੇਸ਼ ਦੇ ਲੋਕਾਂ ਸਾਹਮਣੇ ਰੱਖਣਗੀਆਂ। 

ਹਾਕਮਾਂ ਦੀਆਂ ਚੋਣ ਖੇਡਾਂ ਤੋਂ ਝਾਕ ਛੱਡ ਕੇ ਇਹਨਾਂ ਮੁੱਦਿਆਂ ਲਈ ਲੋਕ ਸੰਘਰਸ਼ਾਂ ਨੂੰ ਵਿਸ਼ਾਲ, ਤਿੱਖੇ ਤੇ ਤੇਜ਼ ਕਰਨ ਦਾ ਹੋਕਾ ਦੇਣਗੀਆਂ। ਇਸ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ, ਮੁਲਾਜ਼ਮਾਂ, ਠੇਕਾ ਕਾਮਿਆਂ ਤੇ ਵਿਦਿਆਰਥੀਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਲਾਏ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਬੁਲੰਦ ਕੀਤਾ ਜਾਵੇਗਾ। 

ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਲੋਕਾਂ ਦੀਆਂ ਹੱਕੀ ਮੰਗਾਂ ਹਾਕਮਾਂ ਵੱਲੋਂ ਵਿੱਢੇ ਸਾਮਰਾਜੀ ਨੀਤੀਆਂ ਵਾਲੇ ਆਰਥਿਕ-ਸੁਧਾਰਾਂ ਦੇ ਹੱਲੇ ਖ਼ਿਲਾਫ਼ ਬਣਦੀਆਂ ਹਨ। ਚੋਣਾਂ 'ਚ ਉੱਤਰੀਆਂ ਸਭ ਪਾਰਟੀਆਂ ਵਿਕਾਸ ਦੇ ਨਾਂ ਹੇਠ ਸੰਸਾਰ ਵਪਾਰ ਸੰਸਥਾ ਵਰਗੀਆਂ ਸਾਮਰਾਜੀ ਸੰਸਥਾਵਾਂ ਦੀਆਂ ਨੀਤੀਆਂ ਨੂੰ ਹੀ ਲਾਗੂ ਕਰਨ ਦੇ ਐਲਾਨ ਕਰ ਰਹੀਆਂ ਹਨ। 

ਜਦਕਿ ਪਿਛਲੇ ਤਿੰਨ ਦਹਾਕਿਆਂ ਤੋਂ ਇਹੀ ਨੀਤੀਆਂ ਕਿਰਤੀ ਲੋਕਾਂ ਦੀ ਜ਼ਿੰਦਗੀ 'ਚ ਤਬਾਹੀ ਦਾ ਕਾਰਨ ਬਣੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਲੋਕ ਜਥੇਬੰਦੀਆਂ ਵੱਲੋਂ ਪੇਸ਼ ਕੀਤਾ ਜਾਣ ਵਾਲਾ 30 ਮੁੱਦਿਆਂ ਦਾ ਏਜੰਡਾ ਇਹਨਾਂ ਨੀਤੀਆਂ ਨੂੰ ਰੱਦ ਕਰਨ ਤੇ ਇਹਨਾਂ ਚੋਂ ਨਿਕਲਦੇ ਕਦਮ ਫੌਰੀ ਵਾਪਸ ਲੈਣ ਅਤੇ ਲੋਕਾਂ ਦੀ ਬੇਹਤਰੀ ਲਈ ਬਜਟ ਸੋਮੇ ਜਟਾਉਣ ਦੁਆਲੇ ਕੇਂਦਰਿਤ ਹੋਵੇਗਾ। ਚੋਣਾਂ ਦੇ ਇਸ ਘੜਮੱਸ ਦਰਮਿਆਨ ਇਸ ਲੋਕ ਏਜੰਡੇ ਦੇ ਮੁੱਦਿਆਂ ਨੂੰ ਲੋਕਾਂ ਦੇ ਘਰ ਘਰ ਲੈ ਕੇ ਜਾਣ ਦੀ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। 

ਆਗੂਆਂ ਨੇ ਕਿਹਾ ਐੱਮਐੱਸਪੀ ਦੀ ਕਾਨੂੰਨੀ ਗਰੰਟੀ, ਸਰਕਾਰੀ ਖਰੀਦ ਤੇ ਸਰਬਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਸਾਮਰਾਜੀਆਂ/ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੀ ਲੁੱਟ ਤੋਂ ਮੁਕਤ ਕਿਸਾਨ ਮਜ਼ਦੂਰ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ, ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੇ ਠੇਕਾ ਭਰਤੀ ਦੀ ਨੀਤੀ ਰੱਦ ਕਰਨ, ਨਵੇਂ ਕਿਰਤ ਕੋਡ ਰੱਦ ਕਰਨ, ਪੁਰਾਣੀ ਪੈਨਸ਼ਨ ਦਾ ਹੱਕ ਬਹਾਲ ਕਰਨ ਵਰਗੇ ਭਖਵੇਂ ਮੁੱਦਿਆਂ ਤੋਂ ਲੈ ਕੇ ਸਿੱਖਿਆ ਸਿਹਤ ਤੇ ਆਵਾਜਾਈ ਵਰਗੇ ਖੇਤਰਾਂ ਦੇ ਸਰਕਾਰੀਕਰਨ ਦੇ ਕਦਮ ਲੈਣ ਤੱਕ ਦੀ ਲੰਮੀ ਲੜੀ ਦੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ। ਉਹਨਾਂ ਸਭਨਾਂ ਮਿਹਨਤਕਸ਼ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਮਰਾਜੀ ਹੱਲੇ ਖਿਲਾਫ਼ ਹੋ ਰਹੀ 23 ਮਾਰਚ ਦੀ ਬਰਨਾਲਾ ਕਾਨਫਰੰਸ ਵਿੱਚ ਵਧ ਚੜ੍ਹ ਕੇ ਪੁੱਜਣ।

 

Tags: Joginder Singh Ugrahan , Bharatiya Kisan Union Ekta Ugrahan , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD