Sunday, 26 May 2024

 

 

ਖ਼ਾਸ ਖਬਰਾਂ ਬਾਲੀਵੁੱਡ ਅਦਾਕਾਰਾ ਮਹਿਮਾ ਚੌਧਰੀ ਨੇ ਸੋਹਾਣਾ ਹਸਪਤਾਲ ਦਾ ਦੌਰਾ ਕਰਦੇ ਹੋਏ ਕੈਂਸਰ ਦੇ ਮਰੀਜ਼ਾਂ ਨੂੰ ਮਿਲੇ ਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤ ਕਾਂਗਰਸ ਦੇ ਸੰਯੁਕਤ ਸਕੱਤਰ ਰਵਿੰਦਰ ਸਿੰਘ ਤਿਆਗੀ ਭਾਜਪਾ 'ਚ ਸ਼ਾਮਲ ਤਿਵਾਡ਼ੀ ਦੀ ਚੋਣ ਮੁਹਿੰਮ ਹਫ਼ਡ਼ਾ-ਦਫ਼ਡ਼ੀ ਅਤੇ ਭੰਬਲਭੂਸੇ ਦੀ ਸ਼ਿਕਾਰ : ਰਵਿੰਦਰ ਪਠਾਨੀਆ ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਗੋਲਡਨ ਟੈਂਪਲ ਨੂੰ ਗਲੋਬਲ ਸੈਂਟਰ ਬਣਾਇਆ ਜਾਵੇਗਾ : ਰਾਹੁਲ ਗਾਂਧੀ ਪੰਜਾਬ ਵਿੱਚ ਅਪਰਾਧ ਕਾਬੂ ਤੋਂ ਬਾਹਰ, ਚਿੰਤਾ ਦਾ ਵਿਸ਼ਾ : ਵਿਜੇ ਇੰਦਰ ਸਿੰਗਲਾ ਵਿਜੇ ਇੰਦਰ ਸਿੰਗਲਾ ਨੇ ਜਾਰੀ ਕੀਤਾ ਮੈਨੀਫੈਸਟੋ, ਇਲਾਕੇ ਦੇ ਵਿਕਾਸ ਲਈ ਕੀਤੇ ਕਈ ਵਾਅਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਮੁਹਿੰਮ ਤੇਜ਼ ਕੀਤੀ, ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਕੀਤੀ ਆਲੋਚਨਾ ਭਾਜਪਾ ਵੱਲੋਂ ਬਿੱਟੂ ਨੂੰ ਨਕਾਰੇ ਜਾਣ ਤੋਂ ਬਾਅਦ, ਵੜਿੰਗ ਨੂੰ ਆਪਣੇ 'ਦੋਸਤ' ਬਿੱਟੂ ਲਈ ਬੁਰਾ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾਸਾਂਸੀ, ਅਜਨਾਲਾ ਅਤੇ ਮਜੀਠਾ ਵਿੱਚ ਕੁਲਦੀਪ ਧਾਲੀਵਾਲ ਲਈ ਕੀਤਾ ਚੋਣ ਪ੍ਰਚਾਰ, ਅੰਮ੍ਰਿਤਸਰ ਦੇ ਲੋਕਾਂ ਨੇ ਭਾਰੀ ਵੋਟਾਂ ਨਾਲ 'ਆਪ' ਨੂੰ ਜਿਤਾਉਣ ਦਾ ਕੀਤਾ ਵਾਅਦਾ "Omjee’s ਸਿਨੇ ਵਰਲਡ ਅਤੇ ਸਰਤਾਜ ਫਿਲਮਜ਼ ਨੇ ਨਵੀਂ ਫਿਲਮ, “ਆਪਣਾ ਅਰਸਤੂ” ਦਾ ਪੱਲਾ ਪੋਸਟਰ ਸਾਂਝਾ ਕੀਤਾ" ਨਵੀਂ ਖੇਡ ਨੀਤੀ ਦੇ ਚੰਗੇ ਨਤੀਜੇ ਆਉਣੇ ਸ਼ੁਰੂ, ਪੈਰਿਸ ਓਲੰਪਿਕਸ ਚ ਪੰਜਾਬੀ ਖਿਡਾਰੀ ਚਮਕਣਗੇ: ਮੀਤ ਹੇਅਰ ਜਨਰਲ ਅਬਜ਼ਰਵਰ ਨੇ ਕੀਤੀ ਮਾਈਕਰੋ ਅਬਜ਼ਰਵਰਾਂ ਨਾਲ ਬੈਠਕ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਅੱਧੇ ਦਰਜਨ ਤੋਂ ਵੱਧ ਵੱਡੇ ਆਗੂ 'ਆਪ' 'ਚ ਸ਼ਾਮਲ ਸੁਰਜੀਤ ਪਾਤਰ ਦੀ ਯਾਦ 'ਚ ਹਰ ਸਾਲ ਕਰਵਾਇਆ ਜਾਵੇਗਾ ਕਵੀ ਦਰਬਾਰ : ਡਾ.ਐਸ.ਪੀ. ਸਿੰਘ ਓਬਰਾਏ ਆਪ-ਕਾਂਗਰਸ ਤੇ ਭਾਜਪਾ ਜਾਤੀ ਤੇ ਫਿਰਕੂ ਆਧਾਰਿਤ ’ਤੇ ਲੋਕਾਂ ਦਾ ਧਰੁਵੀਕਰਨ ਕਰਨਾ ਚਾਹੁੰਦੇ ਹਨ: ਸੁਖਬੀਰ ਸਿੰਘ ਬਾਦਲ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਬੂਥ ਪੱਧਰ ਤੇ "ਵੋਟਰ ਜਗਾਓ, ਬੂਥ ਪਹੁੰਚਾਓ" ਕਮੇਟੀ ਗਠਿਤ ਕੀਤੀ ਜਾਵੇ - ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ ਐਮਪੀ ਸੰਜੀਵ ਅਰੋੜਾ ਨੇ ਡਾ: ਸੁਰਜੀਤ ਪਾਤਰ ਦੇ ਘਰ ਜਾ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜ਼ਿਲ੍ਹਾ ਵਾਸੀਆਂ ਦੇ ਘਰਾਂ ਦੀ ਰਸੋਈ ਤੱਕ ਪਹੁੰਚਿਆ ਵੋਟਰ ਜਾਗਰੂਕਤਾ ਅਭਿਆਨ ਲੋਕ ਸਭਾ ਚੋਣਾਂ: ਮਾਈਕਰੋ ਆਬਜ਼ਰਵਰਾਂ ਲਈ ਸਿਖ਼ਲਾਈ ਸੈਸ਼ਨ ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਸੈਸ਼ਨ

 

ਐਸ ਸੀ ਵਰਗ ਦੀ ਭਲਾਈ ਲਈ ਬਣੀ ਵਿਧਾਨ ਸਭਾ ਦੀ ਕਮੇਟੀ ਵੱਲੋਂ ਅੰਮ੍ਰਿਤਸਰ ਜਿਲ੍ਹੇ ਦਾ ਦੌਰਾ

ਅਨੁਸੂਚਿਤ ਜਾਤੀ, ਕਬੀਲਿਆਂ ਅਤੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਚੱਲ ਰਹੀਆਂ ਸਕੀਮਾਂ ਦਾ ਲਿਆ ਜਾਇਜ਼ਾ

Saravjit Kaur Manuke, AAP, Aam Aadmi Party, Aam Aadmi Party Punjab, AAP Punjab, DC Amritsar, Amritsar, Ghanshyam Thori, Deputy Commissioner Amritsar

Web Admin

Web Admin

5 Dariya News

ਅੰਮ੍ਰਿਤਸਰ , 13 Feb 2024

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ, ਕਬੀਲਿਆਂ ਅਤੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਬਣੀ ਵਿਧਾਨ ਸਭਾ ਦੀ ਕਮੇਟੀ ਵੱਲੋਂ ਅੰਮ੍ਰਿਤਸਰ ਜਿਲ੍ਹੇ ਦਾ ਦੌਰਾ ਕੀਤਾ ਗਿਆ। ਕਮੇਟੀ ਦੇ ਸਭਾਪਤੀ ਸ੍ਰੀਮਤੀ ਸਰਵਜੀਤ ਕੌਰ ਮਾਣੂਕੇ, ਸ੍ਰੀ ਅਮਿਤ ਰਤਨ ਕੋਟਫੱਤਾ, ਸ. ਦਲਬੀਰ ਸਿੰਘ ਟੌਂਗ, ਸ. ਜਗਸੀਰ ਸਿੰਘ, ਸ. ਜਸਬੀਰ ਸਿੰਘ ਸੰਧੂ, ਡਾ. ਨਛੱਤਰਪਾਲ ਨੇ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਜਿੱਥੇ ਐਸ ਸੀ ਵਰਗ ਲਈ ਚਲਾਈ ਜਾ ਰਹੀਆਂ ਵੱਖ-ਵੱਖ ਭਲਾਈ ਤੇ ਕਲਿਆਣਕਾਰੀ ਸਕੀਮਾਂ ਦੀ ਸਮੀਖਿਆ ਕੀਤੀ, ਉਥੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਸ ਸੀ ਐਕਟ ਅਧੀਨ ਆਈ ਸ਼ਿਕਾਇਤ ਉਤੇ ਤਰੁੰਤ ਕਾਰਵਾਈ ਕੀਤੀ ਜਾਵੇ। 

ਉਨਾਂ ਕਿਹਾ ਕਿ ਕਮੇਟੀ ਦੇ ਧਿਆਨ ਵਿਚ ਆਇਆ ਹੈ ਕਿ ਅਕਸਰ ਇਸ ਐਕਟ ਅਧੀਨ ਪਰਚਾ ਦਰਜ ਕਰਨ ਵਿਚ ਪੀੜਤ ਧਿਰ ਨੂੰ ਖੱਜ਼ਲ ਕੀਤਾ ਜਾਂਦਾ ਹੈ, ਜਿਸ ਦੇਰੀ ਦਾ ਲਾਹਾ ਲੈਂਦੇ ਹੋਏ ਕਥਿਤ ਦੋਸ਼ੀ ਧਿਰ ਦਬਾਅ ਬਣਾ ਕੇ ਰਾਜੀਨਾਮਾ ਕਰਵਾ ਲੈਂਦੀ ਹੈ, ਜਿਸ ਨਾਲ ਸਬੰਧਤ ਨੂੰ ਨਿਆਂ ਨਹੀਂ ਮਿਲਦਾ। ਉਨਾਂ ਇਸ ਐਕਟ ਅਧੀਨ ਪੁਲਿਸ ਵੱਲੋਂ ਹੁਣ ਤੱਕ ਰੱਦ ਕੀਤੀਆਂ ਅਤੇ ਲੰਬਿਤ ਪਈਆਂ ਸਾਰੀਆਂ ਸ਼ਿਕਾਇਤਾਂ ਦਾ ਵੇਰਵਾ ਵੀ ਮੰਗਿਆ।

ਕਾਲਜਾਂ ਵਿਚ ਐਸ ਸੀ ਬੱਚਿਆਂ ਦੀ ਫੀਸ ਸਬੰਧੀ ਕਮੇਟੀ ਦੇ ਚੇਅਰਪਰਸਨ ਨੇ ਸਪੱਸ਼ਟ ਕੀਤਾ ਕਿ ਐਸ ਸੀ ਵਰਗ ਦੇ ਬੱਚਿਆਂ ਦੀ ਫੀਸ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਇਸ ਵਰਗ ਦੇ ਲੋੜਵੰਦ ਬੱਚਿਆਂ ਕੋਲੋਂ ਫੀਸ ਲੈਣ ਦੇ ਹੱਕ ਕਿਸੇ ਵੀ ਨਿੱਜੀ ਕਾਲਜ ਕੋਲ ਨਹੀਂ ਹਨ। ਉਨਾਂ ਯੂਨੀਵਿਰਸਟੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੋ ਵੀ ਕਾਲਜ ਐਸ ਸੀ ਬੱਚਿਆਂ ਨਾਲ ਵਧੀਕੀ ਕਰਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। 

ਕਮੇਟੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਸਾਰੇ ਵਿਭਾਗ ਐਸ ਸੀ ਤੇ ਬੀ ਸੀ ਵਰਗ ਦੇ ਕੋਟੋ ਦੀਆਂ ਰਾਖਵੀਆਂ ਸੀਟਾਂ ਉਤੇ ਭਰਤੀ ਤੇ ਤਰੱਕੀ ਲਈ ਯੋਗ ਕਾਰਵਾਈ ਕਰਨ ਲਈ ਆਪਣੇ ਰੋਸਟਰ ਰਜਿਸਟਰ ਮੁਕੰਮਲ ਰੱਖਣ ਅਤੇ ਇਹ ਰਜਿਸਟਰ ਬਕਾਇਦਾ ਜਿਲ੍ਹਾ ਸਮਾਜਿਕ ਸਰੁੱਖਿਆ ਅਧਿਕਾਰੀ ਕੋਲੋਂ ਵੈਰੀਫਾਈ ਕਰਵਾਉਣ ਮਗਰੋਂ ਹੀ ਭਰਤੀ ਜਾਂ ਤਰੱਕੀ ਕਰਨ। ਕਮੇਟੀ ਮੈਂਬਰਾਂ ਨੇ ਅੰਤਰਜਾਤੀ ਵਿਆਹਾਂ ਦੇ ਮਸਲੇ ਉਤੇ ਵੀ ਫੌਰੀ ਕਾਰਵਾਈ ਕਰਦੇ ਹੋਏ ਬਣਦਾ ਲਾਭ ਦੇਣ ਦੀ ਹਦਾਇਤ ਕੀਤੀ। 

ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਮਾਣੂੰਕੇ ਨੇ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਵੇਲੇ ਗਰੀਬ ਘਰਾਂ ਦੇ ਅੱਗੇ ਟਰਾਂਸਫਾਰਮਰ, ਤਾਰਾਂ ਤੇ ਮੀਟਰ ਬਕਸੇ ਲਗਾਉਣ ਦੀ ਗੱਲ ਕਰਦੇ ਕਿਹਾ ਕਿ ਇੰਨਾ ਕੇਸਾਂ ਵਿਚ ਕਿਸੇ ਗਰੀਬ ਨਾਲ ਧੱਕਾ ਨਾ ਕੀਤਾ ਜਾਵੇ, ਬਲਕਿ ਜੇਕਰ ਕਿਸੇ ਗਰੀਬ ਦਾ ਰਾਹ ਇਸ ਸਪਲਾਈ ਨਾਲ ਪ੍ਰਭਾਵਿਤ ਹੋ ਰਿਹਾ ਹੈ, ਤਾਂ ਉਸ ਨੂੰ ਬਦਲਿਆ ਜਾਵੇ। 

ਇਸ ਮੌਕੇ ਕਮੇਟੀ ਨੇ ਅਨੁਸੂਚਿਤ ਜਾਤੀ, ਕਬੀਲਿਆਂ ਅਤੇ ਪਛੜੀਆਂ ਸ੍ਰੇਣੀ ਦੇ ਬੱਚਿਆਂ ਲਈ ਬਣਾਏ ਜਾਂਦੇ ਸਰਟੀਫਿਕੇਟ, ਮਾਲ ਵਿਭਾਗ ਵੱਲੋਂ ਦਿੱਤੇ ਜਾਂਦੇ ਮੁਆਵਜੇ, ਖਿਡਾਰੀਆਂ ਨੂੰ ਮਿਲਦੇ ਵਜੀਫੇ, ਆਯੂਸ਼ਮਾਨ ਕਾਰਡਾਂ ਦੀ ਪ੍ਰਗਤੀ, ਮਨਰੇਗਾ ਵਿਚ ਮਿਲਦੇ ਰੋਜ਼ਗਾਰ ਅਤੇ ਐਸ ਸੀ ਪੰਚਾਇਤਾਂ ਨੂੰ ਦਿੱਤੀਆਂ ਗਈਆਂ ਗਰਾਂਟਾ ਤੱਕ ਦੇ ਵੇਰਵੇ ਅਧਿਕਾਰੀਆਂ ਕੋਲੋਂ ਲਏ। 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਕਮੇਟੀ ਮੈਂਬਰਾਂ ਨੂੰ ਵਿਸਵਾਸ਼ ਦਿਵਾਇਆ ਕਿ ਜਿਲ੍ਹੇ ਵਿਚ ਅਨੁਸੂਚਿਤ ਜਾਤੀ, ਕਬੀਲਿਆਂ ਅਤੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੀ ਨੀਤੀ ਅਨੁਸਾਰ ਹਰੇਕ ਕੰਮ ਹੋਣੇ ਚਾਹੀਦੇ ਹਨ ਨਾ ਕਿ ਕਿਸੇ ਦੀ ਜਾਤੀ ਜਾਂ ਧਰਮ ਦੇ ਅਧਾਰ ਉਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

 

Tags: Saravjit Kaur Manuke , AAP , Aam Aadmi Party , Aam Aadmi Party Punjab , AAP Punjab , DC Amritsar , Amritsar , Ghanshyam Thori , Deputy Commissioner Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD