ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਨੈਸ਼ਨਲ ਡੀ- ਵਾਰਮਿੰਗ ਦਿਵਸ ਦੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਦਸਿਆ ਗਿਆ ਕਿ ਨੈਸ਼ਨਲ ਡੀ-ਵਾਰਮਿੰਗ ਦਿਵਸ 05 ਫਰਵਰੀ 2024 ਦਿਨ ਸੋਮਵਾਰ ਅਤੇ ਮੋਪ- ਅਪ ਦਿਵਸ 12 ਫਰਵਰੀ 2024 ਨੂੰ ਮਨਾਇਆ ਜਾਵੇਗਾ। ਜਿਸ ਵਿੱਚ 1 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਸਾਰੇ ਬੱਚਿਆਂ ਨੰ ਅਲਬੈਂਡਾਜੋਲ ਦੀ ਗੋਲੀ ਖਵਾਈ ਜਾਵੇਗੀ।
ਇਸ ਗੋਲੀ ਨੂੰ ਮਿਡ-ਡੇ ਮੀਲ ਤੋਂ ਬਾਅਦ ਖੁਵਾਇਆ ਜਾਵੇ ਅਤੇ ਨਾਲ ਹੀ ਸਾਫ ਪੀਣ ਵਾਲੇ ਪਾਣੀ ਦਾ ਇਤਜ਼ਾਮ ਕੀਤਾ ਜਾਵੇ। ਦਵਾਈ ਖਾਣ ਨਾਲ ਕਿਸੇ ਦੁਰ ਪ੍ਰਭਾਵ ਹੋਣ ਤੇ ਨੇੜੇ ਦੇ ਹੈਲਥ ਸੈਂਟਰਾਂ ਦੀਆਂ ਐਮਮਰਜੈਂਸੀ ਰਿਸਪੋਂਸ ਟੀਮਾਂ ਨਾਲ ਸੰਮਰਕ ਕੀਤਾ ਜਾਵੇ। ਇਸ ਮੁਹਿੰਮ ਤਹਿਤ ਜਿਲੇ੍ਹ ਭਰ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲ, ਪ੍ਰਈਵੇਟ ਸਕੂਲ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਲਗਭਗ 316521 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।
ਇਸ ਟਾਸਕ ਫੋਰਸ ਮੀਟਿੰਗ ਵਿੱਚ ਸਿਹਤ ਵਿਭਾਗ ਤੋਂ ਸਮੂਹ ਐਸ.ਐਮ.ਓ., ਨੋਡਲ ਅਫਸਰ, ਸਿਿਖਆ ਵਿਭਾਗ, ਸਮਾਜਿਕ ਸੱੁਰਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਵਾਟਰ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੁਮਾਇਦਿਆਂ ਦੇ ਨਾਲ-ਨਾਲ ਡਬਯੂ.ਐਚ.ਓ. ਤੋਂ ਡਾ ਈਸ਼ਿਤਾ, ਡਾ ਅਮਨਦੀਪ ਸਿੰਘ, ਜ਼ਿਲ੍ਹਾ ਐਮ.ਈ.ਆਈ.ਓ.ਅਮਰਦੀਪ ਸਿੰਘ, ਸਕੂਲ ਹੈਲਥ ਕਵਾਡੀਨੇਟਰ ਰਜਨੀ ਸ਼ਰਮਾਂ ਆਦਿ ਨੇ ਹਿੱਸਾ ਲਿਆ।