Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੁਲਿਸ ਮੁਲਾਜਮ ਦੇ ਸੱਟਾ ਮਾਰ ਕੇ ਸਰਕਾਰੀ ਪਿਸਟਲ ਖੋਹਣ ਵਾਲੇ ਦੋ ਦੋਸ਼ੀ ਪੁਲਿਸ ਨੇ ਕੀਤੇ ਕਾਬੂ

1 ਪਿਸਟਲ, ਗੰਡਾਸਾ ਅਤੇ ਇਨੋਵਾ ਗੱਡੀ ਬਰਾਮਦ

Crime News Moga

Web Admin

Web Admin

5 Dariya News

ਮੋਗਾ , 27 Dec 2023

Last updated on: Dec 27, 2023, 00:00 IST

ਸੀਨੀਅਰ ਸਿਪਾਹੀ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਦੁੱਨੇਕੇ ਜੋ ਕਿ ਪੁਲਿਸ ਚੌਂਕੀ ਕਮਾਲਕੇ ਥਾਣਾ ਧਰਮਕੋਟ ਵਿਖੇ ਤਾਇਨਾਤ ਹੈ ਦੇ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਉਸ ਪਾਸੋਂ ਹਮਲਾਵਰਾ ਨੇ ਸਰਕਾਰੀ ਪਿਸਟਲ, ਜਿਸ ਵਿੱਚ 10 ਰੌਂਦ ਸਨ, ਮੋਬਾਇਲ ਫੋਨ ਵੀਵੋ ਕੰਪਨੀ ਜਿਸ ਵਿੱਚ ਸਰਕਾਰੀ ਨੰਬਰ 9780007866 ਸੀ, ਖੋਹ ਲਿਆ ਤੇ ਕੋਟ ਈਸੇ ਖਾਂ ਵਾਲੀ ਸਾਈਡ ਫਰਾਰ ਹੋ ਗਏ।

ਸੀਨੀਅਰ ਪੁਲਿਸ ਕਪਤਾਨ ਮੋਗਾ ਸ੍ਰੀ ਵਿਵੇਕ ਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਕੇਸ ਵਿਚਲੇ ਦੋਸ਼ੀਆਂ ਦੀ ਭਾਲ ਕਰਨ ਲਈ ਵੱਖ ਵੱਖ ਟੀਮਾ ਬਣਾਈਆਂ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇੰਸਪੈਕਟਰ ਦਲਜੀਤ ਸਿੰਘ ਇੰਚਾਰਜ ਸੀ ਆਈ ਏ ਸਟਾਫ ,ਮਹਿਣਾ ਤੇ ਸਬ ਇੰਸਪੈਕਟਰ ਜਸਬੀਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਮੋਗਾ ਵੱਲੋ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਖੂਫੀਆ ਸੋਰਸ ਲਗਾਏ ਗਏ ਸਨ ਤਫਤੀਸ਼ ਦੌਰਾਨ ਪਤਾ ਲਗਾ ਕਿ ਇਸ ਮਾਮਲੇ ਦੇ ਅਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸ਼ਾਹਵਾਲਾ ਰੋਡ ਧੱਕਾ ਬਸਤੀ ਜੀਰਾ, ਰਾਜ ਕੁਮਾਰ ਉਰਫ ਰਾਜੂ ਪੁੱਤਰ ਪ੍ਰਕਾਸ ਚੰਦ ਵਾਸੀ ਗਊਸ਼ਾਲਾ ਰੋਡ ਬਸਤੀ ਮਾਛੀਆ ਜੀਰਾ, ਰੋਹਿਤ ਕੁਮਾਰ ਉਰਫ ਕੌਡੀ ਪੁੱਤਰ ਕਾਲਾ ਸਬਜੀ ਵਾਲਾ ਵਾਸੀ ਡਾਕਖਾਨਾ ਵਾਲੀ ਗਲੀ ਮੱਟਾ ਵਾਲਾ ਵੇਹੜਾ ਜੀਰਾ ਤੇ ਲਵਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਸ਼ਾਹਵਾਲਾ ਰੋਡ ਜੀਰਾ ਥਾਣਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੋਸ਼ੀ ਹਨ।

ਇਨ੍ਹਾਂ ਵਿੱਚੋਂ ਪੁਲਿਸ ਵੱਲੋਂ ਅਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸ਼ਾਹਵਾਲਾ ਰੋਡ ਧੱਕਾ ਬਸਤੀ ਜੀਰਾ, ਰਾਜ ਕੁਮਾਰ ਉਰਫ ਰਾਜੂ ਪੁੱਤਰ ਪ੍ਰਕਾਸ ਚੰਦ ਵਾਸੀ ਗਊਸ਼ਾਲਾ ਰੋਡ ਬਸਤੀ ਮਾਛੀਆ ਜੀਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਪਾਸੋਂ ਖੋਹਿਆ ਹੋਇਆ ਸਰਕਾਰੀ ਪਿਸਟਲ ,ਇੱਕ ਗੰਡਾਸਾ ਅਤੇ ਇੱਕ ਗੱਡੀ ਇਨੋਵਾ ਬਰਾਮਦ ਕੀਤੀ ਜਾ ਚੁੱਕੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਅਸਲ ਵਿੱਚ ਸੀਨੀਅਰ ਸਿਪਾਹੀ ਸਤਨਾਮ ਸਿੰਘ ਆਪਣੇ ਘਰੋ ਆਪਣੀ ਡਿਊਟੀ ਪੁਲਿਸ ਚੌਂਕੀ ਨੂੰ ਆਪਣੇ ਦੋਸਤ ਹਰਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਚੱਕ ਤਾਰੇਵਾਲਾ ਦੀ ਗੱਡੀ ਰਾਹੀਂ ਜਾ ਰਿਹਾ ਸੀ, ਟਾਈਰ ਪੈਂਚਰ ਹੋਣ ਕਰਕੇ ਜਦੋਂ ਉਹ ਟਾਈਰ ਬਦਲਣ ਲੱਗਾ ਤਾਂ ਲੁਹਾਰਾ ਚੌਂਕ ਤੋਂ ਇਨੋਵਾ ਗੱਡੀ ਰੰਗ ਚਿੱਟਾ ਆ ਕੇ ਉਸ ਪਾਸ ਰੁੱਕੀ। ਜਿਸ ਵਿੱਚੋਂ ਤਿੰਨ ਅਣਪਛਾਤੇ ਵਿਅਕਤੀ ਨਿਕਲੇ। ਜਿਹਨਾਂ ਵਿੱਚੋਂ ਇੱਕ ਪਾਸ ਲੋਹੇ ਦਾ ਕਾਪਾ ਪਾਇਪ ਗੰਡਾਸਾ ਅਤੇ ਦੂਜੇ ਦੋਨੋਂ ਵਿਅਕਤੀਆਂ ਕੋਲ ਬੇਸਬਾਲ ਸਨ। 

ਜਿਹਨਾ ਵਿੱਚੋਂ ਕਾਪਾ ਪਾਈਪ ਗੰਡਾਸੇ ਵਾਲੇ ਨੇ ਮੁਦੱਈ ਦੇ ਸਿਰ ਵਿੱਚ ਟਾਇਰ ਬਦਲਦੇ ਦੇ ਗੰਡਾਸਾ ਮਾਰਿਆ ਤਾਂ ਮੁਦੱਈ ਆਪਣੇ ਬਚਾਅ ਲਈ ਆਪਣਾ ਸਰਕਾਰੀ ਪਿਸਟਲ ਆਪਣੇ ਡੱਬ ਵਿੱਚੋ ਂਕੱਢਣ ਲੱਗਾ ਤਾਂ ਨਾਲ ਦੇ ਦੋਨੋ ਵਿਅਕਤੀਆਂ ਨੇ ਮੁਦੱਈ ਦੀਆ ਬਾਹਾਂ ਫੜ ਲਈਆ ਤੇ ਕਾਪੇ ਵਾਲੇ ਵਿਅਕਤੀ ਨੇ ਮੁਦੱਈ ਦੇ ਸਿਰ ਪਰ ਕਾਪੇ ਦੇ ਕਈ ਵਾਰ ਕੀਤੇ ਤਾ ਇਤਨੇ ਨੂੰ ਰੋਡ ਪਰ ਲਾਈਟਾਂ ਪੈਣ ਕਰਕੇ ਇਹ ਤਿੰਨੇ ਜਾਣੇ ਮੁਦੱਈ ਦੇ ਸੱਟਾਂ ਮਾਰਕੇ ਮੁਦੱਈ ਦਾ ਸਰਕਾਰੀ ਪਿਸਟਲ,ਜਿਸ ਵਿੱਚ 10 ਰੌਂਦ ਸਨ,ਖੋਹ ਕੇ ਅਤੇ ਮੋਬਾਇਲ ਫੋਨ ਵੀਵੋ ਕੰਪਨੀ, ਜਿਸ ਵਿੱਚ ਸਰਕਾਰੀ ਨੰਬਰ 9780007866 ਸੀ, ਵੀ ਖੋਹ ਕੇ ਆਪਣੇ ਆਪਣੇ ਹਥਿਆਰਾਂ ਸਮੇਤ ਮੋਕਾ ਤੋਂ ਆਪਣੀ ਇਨੋਵਾ ਗੱਡੀ ਪਰ ਸਵਾਰ ਹੋ ਕੇ ਕੋਟ ਈਸੇ ਖਾਂ ਵਾਲੀ ਸਾਈਡ ਵੱਲ ਚਲੇ ਗਏ। ਦੋ ਨੋਜਵਾਨ ਨੇ  ਮੁਦੱਈ ਦੀ ਗੱਡੀ ਦਾ ਟਾਈਰ ਬਦਲਕੇ  ਇਲਾਜ ਵਾਸਤੇ ਹਰਬੰਸ ਨਰਸਿੰਗ ਹੋਮ ਧਰਮਕੋਟ ਰੋਡ,ਕੋਟ ਈਸੇ ਖਾਂ ਦਾਖਲ਼ ਕਰਵਾਇਆ।ਜਿੱਥੇ ਮੁਦੱਈ ਜੇਰ ਇਲਾਜ ਹੈ। ਨਾਮਾਲੂਮ ਦੋਸੀਆ ਖਿਲਾਫ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।  

 

Tags: Crime News Punjab , Punjab Police , Police , Crime News , Moga Police , Moga

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD