Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਵਧੀਕ ਡਿਪਟੀ ਕਮਿਸ਼ਨਰ ਵਲੋਂ ਡਿਜ਼ੀਟਲ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਕਿਹਾ! ਵੱਖ-ਵੱਖ 14 ਵਿਧਾਨ ਸਭਾ ਹਲਕਿਆਂ 'ਚ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਕਰੇਗੀ ਜਾਗਰੂਕ

ADC Major Amit Sarin

Web Admin

Web Admin

5 Dariya News

ਲੁਧਿਆਣਾ , 24 Dec 2023

Last updated on: Dec 24, 2023, 00:00 IST

ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ, ਜ਼ਿਲ੍ਹਾ ਲੁਧਿਆਣਾ ਦੀ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਵਲੋਂ ਡਿਜੀਟਲ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਸਾਡਾ ਮੁਲਕ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿੱਚੋਂ ਇੱਕ ਹੈ। 

ਉਨ੍ਹਾਂ ਦੱਸਿਆ ਕਿ ਡਿਜੀਟਲ ਮੋਬਾਇਲ ਰਾਹੀਂ ਆਮ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਨਾਗਰਿਕਾਂ ਦੀ ਵੋਟ ਨਹੀਂ ਬਣੀ ਹੈ, ਵੋਟ ਕਿਵੇਂ ਪਾਣੀ ਹੈ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਵੈਨ ਈ.ਵੀ.ਐਮ., ਵੀ.ਵੀ.ਪੈਟ, ਐਲ.ਈ.ਡੀ. ਨਾਲ ਲੈਸ ਹੈ ਜੋ ਵੱਖ-ਵੱਖ ਸਕੂਲਾਂ, ਕਾਲਜ਼ਾਂ ਅਤੇ ਮੁਹੱਲਿਆਂ ਵਿੱਚ ਜਾਵੇਗੀ। ਆਮ ਲੋਕਾਂ ਵਲੋਂ ਡੈਮੋ ਵੋਟਾਂ ਪਾ ਕੇ ਵੀ ਵੇਖੀਆਂ ਜਾ ਸਕਦੀਆਂ ਹਨ ਐਲ.ਈ.ਡੀ. ਵਿੱਚ ਵੋਟਾਂ ਦੇ ਸਬੰਧ ਵਿੱਚ ਵੀਡੀਓ ਵੀ ਦਿਖਾਈਆਂ ਜਾਣਗੀਆਂ ਜਿਸ ਰਾਹੀਂ ਆਮ ਜਨਤਾ ਨੂੰ ਵੋਟਾਂ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਵੋਟਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 1950 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਜਾਰੀ ਹੁਕਮਾਂ ਤਹਿਤ ਅੱਜ 24 ਦਸੰਬਰ ਤੋਂ 02 ਜਨਵਰੀ 2024 ਤੱਕ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਇਸ ਡਿਜ਼ੀਟਲ ਮੋਬਾਇਲ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਜਿਸਦੇ ਤਹਿਤ ਅੱਜ ਹਲਕਾ 64-ਲੁਧਿਆਣਾ (ਪੱਛਮੀ) ਵਿੱਚ ਮਿੰਨੀ ਸਕੱਤਰੇਤ, ਲੁਧਿਆਣਾ, ਫਿਰੋਜ਼ਪੁਰ ਰੋਡ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਘੁਮਾਰ ਮੰਡੀ, ਹੈਬੋਵਾਲ ਕਲਾਂ, ਰਿਸ਼ੀ ਨਗਰ, ਕਿਚਲੂ ਨਗਰ, ਟੈਗੋਰ ਨਗਰ, ਹੈਬੋਵਾਲ ਖੁਰਦ, ਡੇਅਰੀ ਕੰਪਲੈਕਸ, ਹੰਬੜਾਂ ਰੋਡ ਲੁਧਿਆਣਾ ਵਿਖੇ 02 ਵਜੇ ਤੱਕ ਜਦਕਿ 66-ਗਿੱਲ (ਐਸ.ਸੀ.) ਅਧੀਨ ਪ੍ਰਤਾਪ ਸਿੰਘ ਵਾਲਾ, ਬੱਲੋਕੇ, ਜੱਸੀਆਂ, ਭੱਟੀਆਂ ਅਤੇ ਬਹਾਦੁਰਕੇ ਵਿਖੇ ਸ਼ਾਮ 02 ਤੋਂ 05 ਵਜੇ ਤੱਕ ਨਾਗਰਿਕਾਂ ਨੂੰ ਵੋਟ ਦੇ ਮਹੱਤਵ ਅਤੇ ਅਧਿਕਾਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸੇ ਤਰ੍ਹਾਂ ਭਲਕੇ 25 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 61-ਲੁਧਿਆਣਾ (ਦੱਖਣੀ) ਅਧੀਨ ਸ਼ੇਰਪੁਰ ਤੋਂ ਗਿਆਸਪੁਰਾ, ਗਿਆਸਪੁਰਾ ਤੋਂ ਲੋਹਾਰਾ, ਲੋਹਾਰਾ ਤੋਂ ਨਿਊ ਸ਼ਿਮਲਾਪੁਰੀ ਤੱਕ ਅਤੇ ਸ਼ਾਮ 02 ਤੋਂ 05 ਵਜੇ ਤੱਕ ਹਲਕਾ 62-ਆਤਮ ਨਗਰ ਅਧੀਨ ਬੱਸ ਅੱਡਾ, ਪ੍ਰੀਤ ਪੈਲੇਸ, ਗਿੱਲ ਚੌਕ-ਪ੍ਰਤਾਪ ਚੌਕ-ਗਿੱਲ ਨਹਿਰ-ਸੂਆ ਰੋਡ ਦੁਗਰੀ-ਦੁਗਰੀ ਚੌਕ-ਡਾ. ਅੰਬੇਡਕਰ ਨਗਰ-ਮਾਡਲ ਟਾਊਨ ਚੌਕ-ਬੱਸ ਅੱਡਾ। 26 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 63-ਲੁਧਿਆਣਾ (ਕੇਂਦਰੀ) ਅਧੀਨ ਜਗਰਾਉਂ ਪੁਲ ਤੋਂ ਫੀਲਡ ਗੰਜ, ਸਿਵਲ ਹਸਪਤਾਲ, ਕਿਦਵਈ ਨਗਰ ਤੋਂ ਸਮਰਾਲਾ ਚੌਂਕ, ਬਸਤੀ ਜੋਧੇਵਾਲ ਤੋਂ ਦਰੇਸੀ, ਚੌੜਾ ਬਾਜ਼ਾਰ ਅਤੇ ਜਗਰਾਉਂ ਪੁਲ, ਸ਼ਾਮ 02 ਤੋਂ 05 ਵਜੇ ਤੱਕ ਹਲਕਾ 65-ਲੁਧਿਆਣਾ (ਉੱਤਰੀ) ਅਧੀਨ ਜਗਰਾਉਂ ਪੁਲ ਤੋਂ ਫੁਹਾਰਾ ਚੌਂਕ, ਕੈਲਾਸ਼ ਚੌਂਕ, ਮਾਈ ਹਰਕ੍ਰਿਸ਼ਨ ਧਰਮਸ਼ਾਲਾ, ਕੁੰਦਨਪੁਰੀ, ਦਮੋਰੀਆ ਪੁਲ, ਆਰੀਆ ਸਕੂਲ ਤੋਂ ਖੱਬੇ ਪਾਸੇ ਪੈਟਰੋਲ ਪੰਪ, ਛਾਉਣੀ ਮੁਹੱਲਾ ਅਤੇ ਸਲੇਮ ਟਾਬਰੀ।

27 ਦਸੰਬਰ ਨੂੰ ਸਵੇਰੇ 09 ਵਜੋਂ ਤੋਂ 02 ਵਜੇ ਤੱਕ ਹਲਕਾ 59-ਸਾਹਨੇਵਾਲ ਅਧੀਨ ਜੀ.ਐਸ.ਐਸ.ਐਸ. ਮੁੰਡੀਆਂ ਕਲਾਂ ਤੋਂ ਮਾਈ ਭਾਗੋ ਕਾਲਜ ਰਾਮਗੜ੍ਹ, ਮੇਨ ਚੌਂਕ ਕੋਹਾੜਾ ਤੋਂ ਮੇਨ ਚੌਂਕ ਸਾਹਨੇਵਾਲ ਅਤੇ ਸ਼ਾਮ 02 ਤੋਂ 05 ਵਜੇ ਤੱਕ ਹਲਕਾ 60-ਲੁਧਿਆਣਾ (ਪੂਰਬੀ) ਅਧੀਨ ਬਹਾਦੁਰ ਕੇ ਰੋਡ, ਨੂਰਵਾਲਾ ਰੋਡ, ਕਾਕੋਵਾਲ ਰੋਡ, ਬਸਤੀ ਚੌਕ, ਰਾਹੋਂ ਰੋਡ, ਟਿੱਬਾ ਰੋਡ, ਤਾਜਪੁਰ ਰੋਡ, ਸਮਰਾਲਾ ਚੌਕ, ਸੈਕਟਰ-32 ਪੁੱਡਾ ਗਰਾਊਂਡ, ਸੈਕਟਰ-39 ਗੋਲ ਮਾਰਕੀਟ। 28 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 68-ਦਾਖਾ ਅਧੀਨ ਬੱਦੋਵਾਲ, ਹਸਨਪੁਰ, ਭਨੋਹੜ, ਮੁੱਲਾਂਪੁਰ, ਖੰਜਰਵਾਲ, ਸਵੱਦੀ ਕਲਾਂ, ਗੁੜੇ, ਚੌਂਕੀਮਾਨ, ਕੁਲਾਰ, ਢੱਟ, ਬੋਪਾਰਾਏ, ਜੰਗਪੁਰ, ਮੋਹੀ, ਸਰਾਭਾ, ਗੁੱਜਰਵਾਲ, ਫੱਲੇਵਾਲ, ਲਤਾਲਾ, ਛਪਾਰ, ਧੂਰਕੋਟ, ਘੁੰਗਰਾਣਾ ਤੱਕ।

29 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ 69-ਰਾਏਕੋਟ (ਐਸ.ਸੀ.) ਅਧੀਨ ਹਿੱਸੋਵਾਲ, ਸੁਧਾਰ, ਅਕਾਲਗੜ੍ਹ, ਹਲਵਾਰਾ, ਨੂਰਪੁਰਾ, ਰਾਏਕੋਟ, ਬੱਸੀਆਂ, ਸ਼ਾਹਜਹਾਂਪੁਰ, ਨੱਥੋਵਾਲ, ਧੂਰਕੋਟ, ਬੋਪਾਰਾਏ ਖੁਰਦ, ਕਾਲਸ, ਦੱਦਾਹੂਰ, ਜਲਾਲਦੀਵਾਲ ਤੱਕ। 30 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 70-ਜਗਰਾਉਂ (ਐ.ਸੀ.) ਜਗਰਾਉਂ-ਕਮਾਲਪੁਰਾ-ਲੰਮਾ, ਲੱਖਾ, ਮਾਣੂੰਕੇ, ਚੱਕਰ, ਮੱਲ੍ਹਾ, ਕਾਉਂਕੇ ਕਲਾਂ, ਅਮਰਗੜ੍ਹ ਕਲੇਰ, ਗਾਲਿਬ ਕਲਾਂ, ਸ਼ੇਰਪੁਰ ਕਲਾਂ, ਲੀਲਾਂ, ਰਾਮਗੜ੍ਹ ਭੁੱਲਰ, ਸਵੱਦੀ ਖੁਰਦ, ਬੋਦਲਵਾਲਾ, ਜਗਰਾਉਂ।

31 ਦਸੰਬਰ ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 67-ਪਾਇਲ (ਐਸ.ਸੀ.) ਮਲੌਦ, ਸਿਹੌੜਾ, ਧਮੋਟ, ਪਾਇਲ, ਕੱਦੋਂ, ਦੋਰਾਹਾ। ਪਹਿਲੀ ਜਨਵਰੀ, 2024 ਨੂੰ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 57-ਖੰਨਾ ਅਧੀਨ ਬੀਜਾ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਕ ਖੰਨਾ, ਬੱਸ ਸਟੈਂਡ ਖੰਨਾ, ਕੋਰਟ ਕੰਪਲੈਕਸ, ਜੀ.ਟੀ.ਬੀ. ਮਾਰਕੀਟ ਖੰਨਾ ਅਤੇ ਮਲੇਰਕੋਟਲਾ ਚੌਕ ਖੰਨਾ ਵਿਖੇ ਸਮਾਪਤੀ ਹੋਵੇਗੀ। 

ਅਖੀਰਲਾ ਦਿਨ, 02 ਜਨਵਰੀ ਸਵੇਰੇ 09 ਵਜੋਂ ਤੋਂ ਸ਼ਾਮ 05 ਵਜੇ ਤੱਕ ਹਲਕਾ 58-ਸਮਰਾਲਾ ਅਧੀਨ ਪੁੱਡਾ ਮਾਰਕੀਟ ਸਾਹਮਣੇ ਐਸ.ਡੀ.ਐਮ. ਦਫ਼ਤਰ ਸਮਰਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ, ਮੇਨ ਚੌਂਕ ਮਾਛੀਵਾੜਾ, ਚਰਨ ਕਮਲ ਚੌਂਕ ਮਾਛੀਵਾੜਾ, ਅਤੇ ਨਹਿਰ ਗੜੀ ਤਰਖਾਣਾ ਦਾ ਇਲਾਕਾ ਕਵਰ ਕੀਤਾ ਜਾਵੇਗਾ।

 

Tags: Punjab Admin , Major Amit Sarin , Additional Deputy Commissioner , Jagraon , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD