Wednesday, 08 May 2024

 

 

ਖ਼ਾਸ ਖਬਰਾਂ ਖ਼ਰਚਾ ਅਬਜ਼ਰਵਰ ਵੱਲੋਂ ਚੋਣਾਂ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦਾ ਜਾਇਜ਼ਾ ਅਕਾਲੀ ਦਲ ਨੂੰ ਝੱਟਕਾ ਦਿੰਦਿਆਂ ਰਸੂਲਪੁਰ ਕਲਰ ਤੋਂ ਦੱਸ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਖੇਡਾਂ ਦੇ ਖੇਤਰ ਵਿੱਚ ਪੰਜਾਬ ਮੁੜ ਚਮਕੇਗਾ, ਨਵੀਂ ਖੇਡ ਨੀਤੀ ਨੇ ਨੁਹਾਰ ਬਦਲੀ: ਮੀਤ ਹੇਅਰ ਭਗਵੰਤ ਮਾਨ ਦੀ ਬਠਿੰਡਾ ਵਾਸੀਆਂ ਨੂੰ ਅਪੀਲ: ਬੱਸ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ, ਇਹ ਵੀ ਕੱਢ ਦਿਓ ਇਸ ਵਾਰ ਪ੍ਰਨੀਤ ਕੌਰ ਨੇ ਕਿਹਾ, ਪੂਰਾ ਪਟਿਆਲਾ ਜ਼ਿਲ੍ਹਾ ਮੇਰਾ ਪਰਿਵਾਰ, ਮੈਂ ਨੂੰਹ ਬਣ ਕੇ ਆਈ ਸੀ, ਧੀ ਵਰਗਾ ਪਿਆਰ ਮਿਲਿਆ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ ਸੀਆਈਐਸਸੀਈ ਦੇ 12ਵੀਂ ਕਲਾਸ ਦਾ ਨਤੀਜਾ ਐਨ ਕੇ ਸ਼ਰਮਾ ਦੇ ਮੁੱਖ ਚੋਣ ਦਫਤਰ ਦੇ ਉਦਘਾਟਨ ਮੌਕੇ ਉਮੜਿਆ ਜਨ ਸੈਲਾਬ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ‘ਸਵੀਪ’ ਟੀਮ ਵੱਲੋਂ ਤਿਆਰ ਗੀਤ ‘ਵੋਟ ਮੈਂ ਜ਼ਰੂਰ ਪਾਉਣੀ ਆਂ’ ਦਾ ਵੀਡੀਓ ਜਾਰੀ ਸਵੀਪ ਤਹਿਤ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਦੀ ਸਾਈਕਲ ਯਾਤਰਾ ਕਰਕੇ ਪਰਤੇ ਮਨਮੋਹਨ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸੁਆਗਤ ਮੋਹਾਲੀ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ-ਡੀ ਸੀ ਆਸ਼ਿਕਾ ਜੈਨ ਅੰਮ੍ਰਿਤਸਰ ਦੀ ਅਵਾਜ਼ ਬੁਲੰਦ ਕਰਨ ਵਾਲੇ ਲੀਡਰ ਨੂੰ ਆਪਣੀ ਵੋਟ ਦਿਓ- ਬੱਬਰ ਔਜਲਾ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਸ਼ੂਰੂ- ਸੰਦੀਪ ਕੁਮਾਰ ਨੈਤਿਕ ਅਧਾਰ ਉਪਰ ਵੋਟ ਜਰੂਰ ਪਾਉਣ ਦਾ ਨੁੱਕੜ ਨਾਟਕ ਰਾਹੀਂ ਸੁਨੇਹਾ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੂੰ 1566 ਕਰੋੜ ਰੁਪਏ ਦੀ ਕੀਤੀ ਅਦਾਇਗੀ, ਪਹੁੰਚੀ ਕਣਕ ਦੀ 99 ਫੀਸਦੀ ਤੋਂ ਵਧ ਹੋਈ ਖਰੀਦ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਸਕੂਲੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਤੇ ਲੇਡੀ ਅਟੈਂਡੈਂਟ ਨੂੰ ਕੀਤਾ ਜਾਗਰੂਕ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ ਪਹਿਲੇ ਦਿਨ 3 ਨਾਮਜ਼ਦਗੀ ਪੱਤਰ ਹੋਏ ਦਾਖਲ: ਰਾਜੇਸ਼ ਧੀਮਾਨ ਨਿਰਪੱਖ, ਪਾਰਦਰਸ਼ੀ ਅਤੇ ਭੈਅ ਮੁਕਤ ਚੋਣਾਂ ਕਰਵਾਉਣ ਲਈ ਪਟਿਆਲਾ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਸਿਵਲ ਸਰਜਨ ਵੱਲੋਂ ਸਿਹਤ ਯੋਜਨਾਵਾਂ ਦੀ ਪਹੁੰਚ ਵਧਾਉਣ ਸਬੰਧੀ ਮੀਟਿੰਗ ਲੀਡਰਾਂ ਦੇ ਨਿਆਣਿਆਂ ਦੀ ਜਗ੍ਹਾਂ ਆਮ ਘਰਾਂ ਦੇ ਪੁੱਤਾਂ-ਧੀਆਂ ਨੂੰ ਨੌਕਰੀ ਮਿਲਣ ਲੱਗੀਆਂ: ਮੀਤ ਹੇਅਰ

 

ਸੁਖਬੀਰ ਬਾਦਲ ਨੇ ਕਬੂਲਿਆ ਕਿ ਬਾਲਾਸਰ ਫਾਰਮ ਤੇ ਗੁੜਗਾਉਂ ਦਾ ਪਲਾਟ ਉਹਨਾਂ ਦਾ ਹੈ: ਮਲਵਿੰਦਰ ਕੰਗ

ਕੰਗ ਨੇ 1978 ਦੀ ਪ੍ਰਕਾਸ਼ ਬਾਦਲ ਦੀ ਚਿੱਠੀ ਦਿਖਾਈ, ਜਿਸ ਵਿੱਚ ਉਨਾਂ ਨੇ ਐਸਵਾਈਐਲ ਬਣਾਉਣ ਲਈ ਹਰਿਆਣਾ ਤੋਂ ਪੈਸੇ ਮੰਗੇ

Malwinder Singh Kang, Malvinder Singh Kang, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਚੰਡੀਗੜ੍ਹ , 03 Nov 2023

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ 'ਤੇ ਪ੍ਰਤੀਕਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਬਿਆਨ 'ਚ ਬਾਲਾਸਰ ਫਾਰਮ, ਨਹਿਰ ਅਤੇ ਗੁੜਗਾਓਂ ਪਲਾਟ ਬਾਰੇ ਤੱਥਾਂ ਨੂੰ ਸਵੀਕਾਰ ਕੀਤਾ ਹੈ। ‘ਆਪ’ ਨੇ ਕਿਹਾ ਕਿ ਬਾਦਲ ਪਰਿਵਾਰ ਦਹਾਕਿਆਂ ਤੋਂ ਪੰਜਾਬੀਆਂ ਨੂੰ ਗੁੰਮਰਾਹ ਕਰਦਾ ਆ ਰਿਹਾ ਹੈ ਪਰ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ੳਨਾਂ ਦੇ ਸੂਬੇ ਦੇ ਨਾਲ ਕੀਤੇ ਧੋਖੇ ਦੇ ਦਸਤਾਵੇਜ਼ ਸਾਹਮਣੇ ਲਿਆਂਦੇ ਹਨ, ਤਾਂ ਸੁਖਬੀਰ ਬਾਦਲ ਵੀ ਪੁਰਾਣੇ ਦਸਤਾਵੇਜ਼ ਪੁੱਟਣ ਲਈ ਮਜਬੂਰ ਹਨ।

ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸੁਖਬੀਰ ਬਾਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ 4 ਜੁਲਾਈ 1978 ਦੀ ਚਿੱਠੀ ਰਿਕਾਰਡ 'ਤੇ ਮੌਜੂਦ ਹੈ, ਜਿਸ 'ਚ ਉਨ੍ਹਾਂ ਨੇ ਹਰਿਆਣਾ ਤੋਂ ਐਸਵਾਈਐਲ ਨਹਿਰ ਬਣਾਉਣ ਲਈ ਪੈਸੇ ਮੰਗੇ ਸਨ। ਸੁਪਰੀਮ ਕੋਰਟ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਚਿੱਠੀਆਂ ਦੀ ਤਸਦੀਕ ਕਰਦਿਆਂ ਆਪਣੇ ਫੈਸਲੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਐਸਵਾਈਐਲ ਨਹਿਰ ਦੀ ਉਸਾਰੀ ਲਈ ਤਿਆਰ ਹੈ।  ਬਾਦਲ ਪਰਿਵਾਰ ਕਾਰਨ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਕੇਸ ਹਾਰ ਗਈ।

ਅਕਾਲੀ ਦਲ ਬਾਦਲ 'ਤੇ ਚੁਟਕੀ ਲੈਂਦਿਆਂ ਕੰਗ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ 'ਚ ਉਨ੍ਹਾਂ ਦੀ ਕੁਰਬਾਨੀ ਦਾ ਕਮਾਲ ਹੈ ਕਿ ਜਦੋਂ ਪੰਜਾਬੀਆਂ ਨੇ ਸੂਬੇ ਦੇ ਰਿਪੇਰੀਅਨ ਹੱਕਾਂ ਲਈ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਬਾਦਲ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜ ਦਿੱਤਾ।  ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਕਹਿ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਰ ਰੋਜ਼ ਮੋਰਾਰਜੀ ਦੇਸਾਈ ਕੋਲ ਜਾ ਰਹੇ ਸੀ ਤਾਂ ਫਿਰ ਉਹ ਐਸਵਾਈਐਲ ਬਣਾਉਣ ਲਈ ਹਰਿਆਣਾ ਤੋਂ ਫੰਡਾਂ ਦੀ ਮੰਗ ਕਰਨ ਲਈ ਪੱਤਰ ਕਿਉਂ ਲਿਖ ਰਹੇ ਸਨ ਅਤੇ ਮਾਣਯੋਗ ਅਦਾਲਤ ਨੇ ਕਿਉਂ ਨੋਟ ਕੀਤਾ ਕਿ ਪੰਜਾਬ ਸਰਕਾਰ ਐਸਵਾਈਐਲ ਬਣਾਉਣਾ ਚਾਹੁੰਦੀ ਹੈ।  

ਕੰਗ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਨੇ ਨਹਿਰ ਬਣਾਉਣ ਲਈ ਹਰਿਆਣਾ ਤੋਂ 1 ਕਰੋੜ ਦਾ ਪਹਿਲਾ ਚੈੱਕ ਸਵੀਕਾਰ ਕੀਤਾ, ਫਿਰ ਜੁਲਾਈ 1978 ਵਿਚ ਬਾਦਲ ਸਰਕਾਰ ਨੇ 3 ਕਰੋੜ ਰੁਪਏ ਹਰਿਆਣਾ ਨੂੰ ਲਿਖ ਕੇ 31 ਮਾਰਚ 1979 ਨੂੰ 1.5 ਕਰੋੜ ਰੁਪਏ ਪ੍ਰਾਪਤ ਕੀਤੇ। ਕੰਗ ਨੇ ਅੱਗੇ ਕਿਹਾ ਕਿ ਭਾਖੜਾ ਮੇਨ ਲਾਈਨ ਸੀ ਜੋਕਿ  1955 ਵਿੱਚ ਬਣੀ ਇਹ ਸੱਚ ਹੈ ਪਰ ਬਾਲਾਸਰ ਨਹਿਰ 2004 ਤੱਕ ਸੁੱਕੀ ਚੁੱਕੀ ਸੀ। ਇਹ ਬਾਦਲ ਪਰਿਵਾਰ ਦਾ ਹਰਿਆਣਾ ਦੇ ਚੌਟਾਲਿਆਂ ਨਾਲ ਅਣਲਿਖਤ ਸਮਝੌਤਾ ਸੀ ਕਿ ਉਸ ਤੋਂ ਬਾਅਦ ਉਨ੍ਹਾਂ ਦੇ ਖੇਤਾਂ ਨੂੰ ਪਾਣੀ ਮਿਲ ਗਿਆ।

 ਕੰਗ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਟਰ ਟਰਮੀਨੇਸ਼ਨ ਐਕਟ ਦੀ ਧਾਰਾ 5 ਨੂੰ ਖਤਮ ਕਰਨ ਦੇ ਵਾਅਦੇ 'ਤੇ 2007 'ਚ ਬਾਦਲਾਂ ਨੇ ਮੁੜ ਪੰਜਾਬ 'ਚ ਆਪਣੀ ਸਰਕਾਰ ਬਣਾਈ ਪਰ ਉਨ੍ਹਾਂ ਦੀ ਸਰਕਾਰ ਬਣਨ ਅਤੇ 10 ਸਾਲ ਸੱਤਾ 'ਚ ਰਹਿਣ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਇਸ ਧਾਰਾ ਨੂੰ ਖਤਮ ਨਹੀਂ ਕੀਤਾ।  ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਨੂੰ ਵਾਧੂ ਪਾਣੀ ਮਿਲਣਾ ਜਾਰੀ ਹੈ।  ਹਰਿਆਣਾ ਨੂੰ ਸਤਲੁਜ ਤੋਂ 4.35 ਐਮਏਐਫ ਅਤੇ ਰਾਵੀ-ਬਿਆਸ ਤੋਂ 1.62 ਐਮਏਐਫ ਮਿਲਦਾ ਹੈ ਜਦੋਂ ਇਹ ਦੋਵੇਂ ਦਰਿਆ ਕਦੇ ਵੀ ਹਰਿਆਣਾ ਦੀ ਧਰਤੀ ਨੂੰ ਨਹੀਂ ਛੂਹਦੇ ਸਨ।  ਕੰਗ ਨੇ ਪੁੱਛਿਆ ਕਿ ਕਸੂਰ ਕਿਸ ਦਾ ਹੈ?  ਉਨ੍ਹਾਂ ਨੇ ਹਰਿਆਣਾ ਨੂੰ ਹੋਰ ਪਾਣੀ ਦੇਣ ਲਈ ਬੀਐਮਐਲ ਦੇ ਕਿਨਾਰਿਆਂ ਨੂੰ 1-1.5 ਫੁੱਟ ਉੱਚਾ ਕੀਤਾ।  

ਕੰਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਿਰਫ਼ ਪੰਜਾਬ ਅਤੇ ਇਸ ਦੇ ਵਸੀਲਿਆਂ ਨੂੰ ਲੁੱਟਿਆ ਅਤੇ ਦੂਜੀਆਂ ਪਾਰਟੀਆਂ ਦਾ ਪੱਖ ਲੈਣ ਲਈ ਵਰਤਿਆ। ਕੰਗ ਨੇ ਸਿੱਟਾ ਕੱਢਿਆ ਕਿ ਬਾਦਲ ਪਰਿਵਾਰ ਐਸਵਾਈਐਲ ਲਈ ਜ਼ਮੀਨ ਐਕਵਾਇਰ ਕਰਨ, ਸੁਪਰੀਮ ਕੋਰਟ ਵਿੱਚ ਕੇਸ ਹਾਰਨ, ਪੰਜਾਬ ਦੇ ਰਿਪੇਰੀਅਨ ਹੱਕਾਂ 'ਤੇ ਡਾਕਾ ਮਾਰਨ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਇਸ ਲਈ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੇ ਸਵਾਰਥਾਂ ਨੂੰ ਪਹਿਲ ਦਿੱਤੀ ਹੈ। 

 

Tags: Malwinder Singh Kang , Malvinder Singh Kang , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD