Sunday, 19 May 2024

 

 

ਖ਼ਾਸ ਖਬਰਾਂ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼

 

ਲੀਡਰਾਂ ਦੇ ਨਿਆਣਿਆਂ ਦੀ ਜਗ੍ਹਾਂ ਆਮ ਘਰਾਂ ਦੇ ਪੁੱਤਾਂ-ਧੀਆਂ ਨੂੰ ਨੌਕਰੀ ਮਿਲਣ ਲੱਗੀਆਂ: ਮੀਤ ਹੇਅਰ

ਦੋ ਸਾਲ ਵਿੱਚ 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ: ਮੀਤ ਹੇਅਰ

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab

5 Dariya News

5 Dariya News

5 Dariya News

ਬਰਨਾਲਾ , 07 May 2024

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਭਦੌੜ ਹਲਕੇ ਦੇ ਪਿੰਡਾਂ ਵਿੱਚ ਚੋਣ ਸਭਾਵਾਂ ਕੀਤੀਆਂ ਜਿਨ੍ਹਾਂ ਵਿੱਚ ਪਿੰਡ ਵਾਸੀਆਂ ਦੀ ਭਾਰੀ ਭੀੜ ਜੁੜੀ। ਮੀਤ ਹੇਅਰ ਨੇ ਅੱਜ ਕੁੱਬੇ,ਅਤਰਗੜ੍ਹ,ਅਸਪਾਲ ਕਲਾਂ,ਕੋਟਦੁੱਨਾ,ਕਾਲੇਕੇ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਹਨ ਨਾ ਕਿ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਹੀ ਘਰ ਦੇ ਨਿਆਣਿਆਂ ਨੂੰ ਨੌਕਰੀਆਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਨੌਕਰੀਆਂ ਮਿਲੀਆਂ ਜਿਨ੍ਹਾਂ ਵਿੱਚ ਰਵਨੀਤ ਬਿੱਟੂ ਦੇ ਭਰਾ ਨੂੰ ਡੀਐਸਪੀ ਬਣਾਇਆ, ਪ੍ਰਤਾਪ ਬਾਜਵਾ ਦੇ ਭਤੀਜੇ ਅਤੇ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ। ਇਥੋਂ ਤੱਕ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਆਈ.ਏ.ਐਸ. ਬਣਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ 41 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਅਤੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਹੋਰ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਜਾ ਰਹੀ ਹੈ।

ਮੀਤ ਹੇਅਰ ਨੇ ਕਿਹਾ ਕਿ ਮੈਂ ਤੇ ਲਾਭ ਸਿੰਘ ਉੱਗੋਕੇ ਤੁਹਾਡੇ ਸਾਹਮਣੇ ਖੜ੍ਹੇ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ ਅਤੇ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ ਵਿੱਚ ਲਿਆਂਦਾ। ਦੂਜੀਆਂ ਪਾਰਟੀਆਂ ਨੇ ਹਮੇਸ਼ਾ ਹੀ ਆਪਣੇ ਪਰਿਵਾਰਾਂ ਵਿੱਚ ਟਿਕਟਾਂ ਦਿੱਤੀਆਂ ਜਾਂ ਫੇਰ ਧਨਾਢਾਂ ਨੂੰ ਸਿਆਸਤ ਵਿੱਚ ਲਿਆਂਦਾ। ਦੂਜੀਆਂ ਪਾਰਟੀਆਂ ਆਮ ਘਰਾਂ ਦੇ ਦੁੱਖਾਂ, ਲੋੜਾਂ ਨੂੰ ਕਿਵੇਂ ਸਮਝ ਸਕਦੀਆਂ ਹਨ।  ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਦੇ ਪਿਆਰ ਸਦਕਾ ਸੂਬੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਬੇਮਿਸਾਲ ਕੰਮ ਕੀਤੇ ਹਨ ਅਤੇ ਹੁਣ ਵੇਲਾ ਹੈ ਕਿ ਕੇਂਦਰ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ।

ਐਮ.ਐਲ.ਏ.ਲਾਭ ਸਿੰਘ ਉਗੋਕੇ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਮਸਤੀ ਹੈ ਕਿ ਸਾਨੂੰ ਪਾਰਲੀਮੈਂਟ ਵਿੱਚ ਨੁਮਾਇੰਦਗੀ ਲਈ ਨੌਜਵਾਨ, ਮਿਹਨਤੀ ਅਤੇ ਇਮਾਨਦਾਰ ਲੀਡਰ ਦਿੱਤਾ ਹੈ। ਮੀਤ ਹੇਅਰ ਨੇ ਬਤੌਰ ਕੈਬਨਿਟ ਮੰਤਰੀ ਆਪਣੇ ਵਿਭਾਗਾਂ ਵਿੱਚ ਲਾਮਿਸਾਲ ਕੰਮ ਕੀਤੇ। ਖੇਡ ਨੀਤੀ ਬਣਾਉਣੀ, ਟੇਲਾਂ ਤੱਕ ਪਾਣੀ ਭੇਜਣਾ, ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦੇਣਾ ਆਦਿ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਭਦੌੜ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲੇਗੀ।

Leaders' children replaced by ordinary families' sons and daughters for government jobs: Meet Hayer

More than 41,000 youth employed in two years: Meet Hayer

Kubbe/Atargarh/Aspalkalan/Kotduna/Kaleke (Barnala)

During meetings organized in villages of the Bhadaur assembly constituency today, Aam Aadmi Party's Lok Sabha candidate from Sangrur and Punjab Cabinet Minister Gurmeet Singh Meet Hayer addressed the gatherings where a large number of rural residents were present.

Addressing the gatherings in Kubbe, Atargarh, Aspalkalan, Kotduna, and Kaleke, Meet Hayer said that the government of Bhagwant Singh Mann in Punjab has provided jobs to the sons and daughters of ordinary households, not to their own children.

In the previous governments, only members of leaders' families got jobs, including Ravneet Bittu's brother as DSP, Pratap Bajwa's nephew, and Gurpreet Kangar's son-in-law. Even Sikander Singh Maluka's daughter-in-law was appointed as an IAS.

He said that the Aam Aadmi Party government has provided employment to more than 41,000 youth in the last two years and a larger number will be recruited in the coming three years.Meet Hayer said, "I and Labh Singh Ugoke are standing in front of you, whom the Aam Aadmi Party has honored by giving tickets and brought boys from ordinary households into politics.

Other parties have always given tickets to their families or brought wealth into politics. What can other parties understand about the problems and needs of ordinary families?" He said that the government of the Aam Aadmi Party, formed in the state with the love of the people, has done excellent work in the last two years and now it is time to play an important role in the central government.

MLA Labh Singh Ugoke said, "We are fortunate that we have a young, hardworking, and honest leader to represent us in parliament. As a cabinet minister, Meet Hayer has done good work in his departments. Making sports policy, providing water to Telons, giving proper respect to the Punjabi language, etc., are his major achievements. He said that the Aam Aadmi Party will get a big boost from the Bhadaur constituency.

नेताओं के बच्चों की जगह सामान्य परिवार के बेटे-बेटियों को मिलने लगी सरकारी नौकरी: मीत हेयर

दो साल में 41 हजार से ज्यादा युवाओं को दिया रोजगार : मीत हेयर

कुब्बे/अतरगढ़/असपाल कलां/कोटदुना/कालेके (बरनाला)

संगरूर से आम आदमी पार्टी के लोकसभा उम्मीदवार और पंजाब के कैबिनेट मंत्री गुरमीत सिंह मीत हेयर ने आज हलका विधायक लाभ सिंह उगोके ने भदौड़ विधानसभा क्षेत्र के गांवों में आयोजित बैठकों को संबोधित किया जिसमें ग्रामीणों की भारी भीड़ शामिल हुई। आज कुब्बे, अतरगढ़, असपाल कलां, कोटदुना, कालेके में सभाओं को संबोधित करते हुए मीत हेयर ने कहा कि पंजाब में भगवंत सिंह मान की सरकार ने आम घरों के बेटे-बेटियों को नौकरियां दी हैं, न कि अपने घर के बच्चों को।

पिछली सरकारों में केवल नेताओं के परिवार के सदस्यों को ही नौकरियां मिलीं, जिनमें रवनीत बिट्टू के भाई को डीएसपी, प्रताप बाजवा के भतीजे और गुरप्रीत कांगड़ के दामाद को शामिल किया गया। यहां तक कि सिकंदर सिंह मलूका की बहू भी आईएएस नियुक्त हुईं। उन्होंने कहा कि आम आदमी पार्टी सरकार ने पिछले दो साल में 41 हजार से ज्यादा युवाओं को रोजगार दिया है और आने वाले तीन साल में और बड़ी संख्या में भर्ती की जा रही है।

मीत हेयर ने कहा कि मैं और लाभ सिंह उगोके आपके सामने खड़े हैं जिन्हें आम आदमी पार्टी ने टिकट देकर पुरस्कृत किया और आम घरों से लड़कों को राजनीति में लाया। अन्य पार्टियों ने हमेशा उनके परिवारों को टिकट दिया है या धन को राजनीति में लाया है। सामान्य परिवारों की तकलीफों, जरूरतों को दूसरी पार्टियाँ क्या समझ सकती हैं। उन्होंने कहा कि प्रदेश की जनता के प्यार से प्रदेश में बनी आम आदमी पार्टी की सरकार ने दो साल में बेहतरीन काम किया है और अब केंद्र सरकार में अहम भूमिका निभाने का समय आ गया है।

विधायक लाभ सिंह उगोके ने कहा कि यह हमारी खुशक़िसमती है कि संसद में हमारा प्रतिनिधित्व करने के लिए हमारे पास एक युवा, मेहनती और ईमानदार नेता है। कैबिनेट मंत्री के रूप में मीत हेयर ने अपने विभागों में अच्छा कार्य किया। खेल नीति बनाना, टेलों तक पानी पहुंचाना, पंजाबी भाषा को उचित सम्मान देना आदि उनकी बड़ी उपलब्धियां हैं। उन्होंने कहा कि भदौड़ हलके से आम आदमी पार्टी को बड़ी बढ़त मिलेगी।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD