Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਭਗਵੰਤ ਮਾਨ ਦੀ ਬਠਿੰਡਾ ਵਾਸੀਆਂ ਨੂੰ ਅਪੀਲ: ਬੱਸ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ, ਇਹ ਵੀ ਕੱਢ ਦਿਓ ਇਸ ਵਾਰ

ਭਗਵੰਤ ਮਾਨ ਦਾ ਬਠਿੰਡੇ ਵਿੱਚ ਵਿਸ਼ਾਲ ਰੋਡ ਸ਼ੋਅ, ਲੋਕਾਂ ਨੇ ਫੁੱਲਾਂ ਅਤੇ 'ਮਾਨਾਂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ' ਦੇ ਨਾਅਰਿਆਂ ਨਾਲ ਕੀਤਾ ਸਵਾਗਤ

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Gurmeet Khudian, Gurmeet Singh Khudian, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਬਠਿੰਡਾ , 07 May 2024

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ 'ਆਪ' ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ 'ਚ ਰੋਡ ਸ਼ੋਅ ਕਰਦਿਆਂ ਬਾਦਲ ਪਰਿਵਾਰ 'ਤੇ ਤਿੱਖਾ ਹਮਲਾ ਕੀਤਾ। ਮਾਨ ਨੇ ਕਿਹਾ ਕਿ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ ਹੈ, ਇਸ ਵਾਰ ਉਸ ਨੂੰ ਵੀ ਕੱਢ ਦਿਓ।ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਵਾਰ ਹਰਸਿਮਰਤ ਬਾਦਲ ਦੀ ਜ਼ਮਾਨਤ ਜ਼ਬਤ ਕਰਵਾਉਣ ਨੂੰ ਯਕੀਨੀ ਬਣਾਉਣ। 

ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਚਾਂਦੀ ਦੇ ਚਮਚੇ ਮੂੰਹ ਵਿੱਚ ਲੈ ਕੇ ਪੈਦਾ ਹੋਏ ਹਨ, ਇਹ ਨਹੀਂ ਜਾਣਦੇ ਕਿ ਗ਼ਰੀਬੀ ਕੀ ਹੁੰਦੀ ਹੈ, ਇਹ ਗ਼ਰੀਬਾਂ ਦੇ ਦੁੱਖ ਦਰਦਾਂ ਨੂੰ ਨਹੀਂ ਜਾਣਦੇ। ਇਹਨਾਂ ਨੇ ਪੰਜਾਬ ਨੂੰ ਦਹਾਕਿਆਂ ਤੱਕ ਲੁੱਟਿਆ, ਪੰਜਾਬੀਆਂ ਦਾ ਖ਼ੂਨ ਚੂਸਿਆ ਅਤੇ ਪਹਾੜਾਂ ਵਿੱਚ ਆਪਣਾ ਸੁਖ-ਵਿਲਾਸ ਬਣਾਇਆ। ਅਸੀਂ ਤੁਹਾਡੇ ਵਰਗੇ ਹਾਂ, ਮੈਂ ਤੁਹਾਡੇ ਵਿੱਚੋਂ ਇੱਕ ਹਾਂ, ਜੇ ਮੈਂ ਤੁਹਾਡੇ ਲੋਕਾਂ ਤੋਂ ਦੋ ਦਿਨ ਵੀ ਦੂਰ ਰਹਾਂ ਤਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। 

ਉਨ੍ਹਾਂ ਕਿਹਾ ਕਿ ਮੈਂ ਇੱਕ ਆਮ ਪਰਿਵਾਰ ਤੋਂ ਹਾਂ, ਮੈਂ ਵੀ ਪਿੰਡ 'ਚ ਰਹਿੰਦਾ ਹਾਂ, ਇਸ ਲਈ ਮੈਂ ਆਮ ਆਦਮੀ ਦੇ ਦੁੱਖ ਅਤੇ ਚਿੰਤਾਵਾਂ ਨੂੰ ਜਾਣਦਾ ਹਾਂ। ਮੈਂ ਤੁਹਾਡੀ ਚਿੰਤਾਵਾਂ ਅਤੇ ਦੁੱਖਾਂ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਹਰਸਿਮਰਤ ਕੌਰ ਬਾਦਲ 'ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਹਾਰਨ ਦੀ ਵਾਰੀ ਹੈ, ਉਨ੍ਹਾਂ ਦਾ ਬਾਕੀ ਪਰਿਵਾਰ ਪਹਿਲਾਂ ਹੀ ਹਾਰ ਦਾ ਸਵਾਦ ਚੱਖ ਚੁੱਕਾ ਹੈ। 

ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਤਿੰਨ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕੀਤਾ ਪਰ ਹੁਣ ਚੋਣਾਂ ਦੇ ਸਮੇਂ ਲੋਕਾਂ ਵਿਚਕਾਰ ਜਾ ਕੇ ਉਹ ਝੂਠੇ ਹੰਝੂ ਵਹਾ ਰਹੇ ਹਨ, ਉਨ੍ਹਾਂ ਦੀ ਮਗਰਮੱਛ ਦੇ ਹੰਝੂ ਵਹਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਹਫ਼ਤੇ ਇੰਤਜ਼ਾਰ ਕਰਨਾ ਚਾਹੀਦਾ ਹੈ, ਅਸਲ ਵਿਚ ਉਨ੍ਹਾਂ ਦਾ ਰੋਣ ਦਾ ਕੋਈ ਹੋਰ ਕਾਰਨ ਹੋਵੇਗਾ।  

ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਸਾਡੀਆਂ ਮਾਵਾਂ-ਭੈਣਾਂ ਨਾਲ ਚੁੰਨੀਆਂ ਬਟਾ ਕੇ ਆਪਣੀ ਗੱਡੀ ਦੀ ਡਿੱਗੀ ਭਰ ਕੇ ਰੱਖ ਦੀ ਹੈ ਪਰੰਤੂ ਬੀਬਾ ਕਦੇ ਖ਼ੁਦ ਬਟਾਈ ਹੋਈ ਚੁੰਨੀ ਨਹੀਂ ਲੈਂਦੀ ਅਤੇ ਬਠਿੰਡੇ ਦੀਆਂ ਮਾਵਾਂ-ਭੈਣਾਂ ਨੂੰ ਬੁੱਧੂ ਬਣਾਉਂਦੀ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਲੁਟੇਰਿਆਂ ਵਿਰੁੱਧ ਇੱਕਜੁੱਟ ਹੋ ਕੇ ਇਸ ਵਾਰ 'ਆਪ' ਨੂੰ 13-0 ਨਾਲ ਜਿਤਾਓ। ਉਨ੍ਹਾਂ ਕਿਹਾ ਕਿ ਉਹ 13 ਗੁਣਾ ਵੱਧ ਤਾਕਤ ਨਾਲ ਪੰਜਾਬ ਨੂੰ ਮੁੜ ਤੋਂ ‘ਸੋਨੇ ਦੀ ਚਿੜੀ’ ਬਣਾ ਦੇਣਗੇ।

ਭਗਵੰਤ ਮਾਨ ਨੇ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਂ 43,000 ਸਰਕਾਰੀ ਨੌਕਰੀਆਂ ਦਿੱਤੀਆਂ, ਬਿਜਲੀ ਮੁਫ਼ਤ ਕੀਤੀ। ਉਨ੍ਹਾਂ ਨੇ ਆਪਣੇ ਫ਼ਾਇਦੇ ਲਈ ਬਠਿੰਡਾ ਥਰਮਲ ਪਲਾਂਟ ਬੰਦ ਕਰ ਦਿੱਤਾ, ਪਰ ਮੈਂ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਜੀਵੀਕੇ ਥਰਮਲ ਪਲਾਂਟ ਖ਼ਰੀਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਇਨ੍ਹਾਂ ਲੋਕਾਂ ਖ਼ਿਲਾਫ਼ ਗ਼ੁੱਸਾ ਹੈ, ਪਰ ਚਿੰਤਾ ਨਾ ਕਰੋ। 

ਮੈਨੂੰ ਸੁੱਖ ਵਿਲਾਸ ਅਤੇ ਇਸ ਦੀ ਜ਼ਮੀਨ ਦੀ ਕਾਗ਼ਜ਼ੀ ਟ੍ਰੇਲ ਮਿਲ ਗਈ ਹੈ। ਜਲਦੀ ਹੀ ਮੈਂ ਇਸ ਨੂੰ ਪੰਜਾਬ ਲਈ ਵਾਪਸ ਲਿਆਵਾਂਗਾ। ਅਸੀਂ ਉੱਥੇ ਇੱਕ ਸਰਕਾਰੀ ਸਕੂਲ ਖੋਲ੍ਹਾਂਗੇ, ਇਹ ਪਹਿਲਾ ਸਕੂਲ ਹੋਵੇਗਾ ਜਿੱਥੇ ਹਰ ਕਲਾਸ-ਰੂਮ ਦੇ ਨਾਲ ਇੱਕ ਪੂਲ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਸੋਚ ਰਹੇ ਸਨ ਕਿ ਪੰਜਾਬ ਉਨ੍ਹਾਂ ਦੀ ਜੱਦੀ ਜਾਇਦਾਦ ਹੈ। ਅਸੀਂ ਆਪਣੇ ਸੂਬੇ ਨੂੰ ਇਨ੍ਹਾਂ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ ਅਤੇ ਬਠਿੰਡਾ ਆਖ਼ਰੀ ਕੜੀ ਹੈ।  

ਉਨ੍ਹਾਂ ਕਿਹਾ ਕਿ ਇਹ ਸਿਆਸਤਦਾਨ ਸਾਡੇ ਵਰਗੇ ਆਮ ਲੋਕਾਂ ਨੂੰ ‘ਮਲੰਗ’ ਕਹਿੰਦੇ ਹਨ ਕਿਉਂਕਿ ਇਨ੍ਹਾਂ ਨੇ ਸਾਡਾ ਰਾਜ ਲੁੱਟਿਆ ਅਤੇ ‘ਰਜਵਾੜੇ’ ਬਣ ਗਏ। ਜੋ ਵੀ ਉਨ੍ਹਾਂ ਦਾ ਹੈ ਉਹ ਉਨ੍ਹਾਂ ਦਾ ਨਹੀਂ ਹੈ, ਇਹ ਸਭ ਕੁਝ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਲੁੱਟਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਅਸੀਂ ਮੋਦੀ ਨੂੰ ਦਿੱਲੀ ਅਤੇ ਪੰਜਾਬ ਵਿੱਚ ਕਿਵੇਂ ਰੋਕਿਆ। ਮੈਂ ਕਿਹਾ ਕਿ ਇਹ ਤਾਂ ਸਧਾਰਨ ਜਿਹੀ ਗੱਲ ਹੈ, ਕਮਲ ਚਿੱਕੜ ਵਿੱਚ ਖਿੜਦਾ ਹੈ ਅਤੇ 'ਝਾੜੂ' ਨਾਲ ਅਸੀਂ ਉਸ ਚਿੱਕੜ ਨੂੰ ਸਾਫ਼ ਕਰਦੇ ਹਾਂ, ਇਸ ਲਈ ਦਿੱਲੀ ਅਤੇ ਪੰਜਾਬ ਵਿੱਚ ਕਮਲ ਨਹੀਂ ਖਿੜਿਆ। 

ਉਨ੍ਹਾਂ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਦੇ ਦੋ ਸੰਸਦ ਮੈਂਬਰ ਜਿੱਤੇ ਸਨ ਪਰ ਇਸ ਵਾਰ ਪੰਜਾਬ ਵਿੱਚ ਉਨ੍ਹਾਂ ਦਾ ਕੋਈ ਵੀ ਸੰਸਦ ਨਹੀਂ ਜਿੱਤੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਕੁਝ ਵੀ ਨਹੀਂ ਹਨ,  ਲੋਕਾਂ ਦਾ ਪਿਆਰ ਅਤੇ ਸਮਰਥਨ ਹੀ ਉਨ੍ਹਾਂ ਦੀ ਸਬ।ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਤੋਂ ਇਕ-ਇਕ ਪੈਸੇ ਦਾ ਹਿਸਾਬ ਲਵਾਂਗਾ। ਮੈਨੂੰ ਬੱਸ ਤੁਹਾਡਾ ਸਾਥ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਮਾਨਦਾਰ ਆਗੂ ਹਨ। 

ਉਹ ਦੋ ਸਾਲ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ਹਨ,ਪਰੰਤੂ ਉਨ੍ਹਾਂ ਨੇ ਇੱਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ, ਕਿਉਂਕਿ ਸਾਨੂੰ ਪੈਸੇ ਦੀ ਲੋੜ ਨਹੀਂ ਹੈ। ਸਾਨੂੰ ਸਿਰਫ਼ ਜਨਤਾ ਦੇ ਪਿਆਰ ਅਤੇ ਸਮਰਥਨ ਦੀ ਲੋੜ ਹੈ। ਲੋਕ ਹੀ ਸਾਡੀ ਅਸਲ ਪੂੰਜੀ ਹਨ, ਪੈਸਾ ਅਤੇ ਜਾਇਦਾਦ ਨਹੀਂ। ਰੋਡ ਸ਼ੋਅ ਦੇ ਅੰਤ 'ਚ 'ਆਪ' ਦੇ ਬਠਿੰਡਾ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਰੋਡ ਸ਼ੋਅ 'ਚ ਵੱਡੀ ਗਿਣਤੀ 'ਚ ਸ਼ਿਰਕਤ ਕਰਨ 'ਤੇ ਬਠਿੰਡਾ ਵਾਸੀਆਂ ਅਤੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 43 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ। ਨਹਿਰੀ ਪਾਣੀ ਹਰ ਖੇਤ ਦੇ ਸਿਰੇ ਤੱਕ ਪਹੁੰਚਾਇਆ। ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ । ਮੁਹੱਲਾ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਬਣਾਏ ਅਤੇ ਕਈ ਟੋਲ ਪਲਾਜ਼ੇ ਬੰਦ ਕੀਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਪੱਖੀ ਅਤੇ ਲੋਕ ਪੱਖੀ ਕੰਮਾਂ ਅਤੇ ਫ਼ੈਸਲਿਆਂ ਨੂੰ ਪ੍ਰਵਾਨ ਕਰਨ ਅਤੇ ਭਗਵੰਤ ਮਾਨ ਨੂੰ ਹੋਰ ਵੀ ਮਜ਼ਬੂਤ ਕਰਨ।

भगवंत मान ने बठिंडा वासियों से की अपील: बस एक बठिंडा वाला कील ही बचा है, इस बार इसको भी निकाल दीजिए

बठिंडा में मान ने किया भव्य रोड शो, लोगों ने फूल बरसाकर और 'मान तेरी सोच ते पहरा दियांगे ठोक के' नारों से किया स्वागत 

बठिंडा

मुख्यमंत्री भगवंत मान ने बादल परिवार पर जोरदार हमला बोला। मान ने कहा कि बस बठिंडा वाला आखिरी कील बच गया है, इसे भी इस बार निकाल दो। मंगलवार को मान ने आप उम्मीदवार गुरमीत सिंह खुड्डियां के पक्ष में बठिंडा में एक विशाल रोड शो किया। उन्होंने लोगों से यह सुनिश्चित करने को कहा कि इस बार हरसिमरत बादल की जमानत जब्त हो जाए।

मान ने कहा कि ये लोग मुंह में चांदी के चम्मच लेकर पैदा हुए हैं, इन्हें नहीं पता कि गरीबी क्या होती है, इन्हें गरीबों का दर्द और तकलीफ नहीं पता। उन्होंने दशकों तक पंजाब को लूटा, उन्होंने पंजाबियों का खून चूसा और पहाड़ों में अपना सुख विलास बना लिया। दूसरी ओर हम आपके जैसे हैं। मैं आप में से ही एक हूं। अगर मैं दो दिन से ज्यादा आप लोगों से दूर रहूं तो मुझे रात को नींद नहीं आती। 

उन्होंने कहा कि वह एक सामान्य पृष्ठभूमि से आते हैं, वह एक गांव से आते हैं, वह एक आम आदमी की चिंताओं को जानते हैं। वह उनके चिंताओं और कष्टों को साझा करना और कम करना चाहते है। हरसिमरत कौर बादल पर निशाना साधते हुए मान ने कहा कि अब उनकी हारने की बारी है। उनके परिवार के बाकी लोग पहले ही हार का स्वाद चख चुके हैं। उन्होंने कहा कि उन्होंने पंजाब को लूटा। 

किसान विरोधी तीन बिलों की तारीफ की, लेकिन अब चुनाव के समय वह नाटक कर रही हैं। उनके घड़ियाली आंसू बहाने का वीडियो सोशल मीडिया पर है। मान ने कहा कि उन्हें कुछ सप्ताह इंतजार करना चाहिए, वास्तव में उनके पास रोने का एक ही कारण होगा, हार का कारण। उन्होंने कहा कि वह महिलाओं के साथ 'चुन्नी' लेती हैं, लेकिन वह अपनी कार की डिक्की उन दुपट्टों से भरी रखती हैं, ये उनके असली दुपट्टे नहीं हैं।

उन्होंने लोगों से इन लुटेरों के खिलाफ एकजुट होने और इस बार आम आदमी पार्टी को 13-0 से जीताने की अपील की। उन्होंने कहा कि फिर हम 13 गुना ज्यादा ताकत से पंजाब को फिर से सोने की चिड़ियां बनाने के लिए काम करेंगे। मान ने कहा कि भगवान ने उन्हें लोगों की सेवा करने की जिम्मेदारी दी है। मैंने 43,000 सरकारी नौकरियां दीं। बिजली मुफ़्त कर दी। 

उन्होंने अपने फायदे के लिए बठिंडा थर्मल प्लांट को बंद कर दिया, लेकिन मैंने लोगों को मुफ्त बिजली देने के लिए जीवीके थर्मल पावर प्लांट खरीदा। उन्होंने कहा कि पंजाब के लोगों के अंदर इन लोगों के खिलाफ गुस्सा है, लेकिन चिंता मत कीजिए। मुझे सुख विलास और उसकी ज़मीन का कागज़ी निशान मिल गया है। जल्द ही मैं इसे पंजाब के लिए वापस ले लूंगा। हम वहां एक सरकारी स्कूल खोलेंगे, यह पहला स्कूल होगा जहां हर कक्षा के साथ एक पूल भी जुड़ा होगा।

मान ने कहा कि ये लोग सोच रहे हैं कि पंजाब उनकी पुश्तैनी जागीर है। हमें अपने राज्य को इनसे पूरी तरह मुक्त कराना है और बठिंडा आखिरी तिनका है। उन्होंने कहा कि ये नेता हम जैसे आम लोगों को 'मलंग' कहते हैं क्योंकि उन्होंने हमारे राज्य को लूटा और 'रजवाड़े' बन गये। उनके पास जो कुछ भी है वह उनका नहीं है, वह पूंजी उन्होंने पंजाब के लोगों से लूटी है।

मान ने कहा कि पत्रकारों ने मुझसे पूछा कि हमने दिल्ली और पंजाब में मोदी को कैसे रोका। मैं कहता हूं कि यह सरल है, कमल कीचड़ में खिलता है और 'झाड़ू' से हम उस कीचड़ को साफ करते हैं, इसलिए दिल्ली और पंजाब में कमल नहीं हैं। उन्होंने कहा कि पिछली बार उनके दो सांसद जीते थे लेकिन इस बार उन्हें पंजाब में बड़ा शून्य मिलेगा।

मान ने कहा कि वह कुछ भी नहीं हैं, उनकी पूरी ताकत लोगों के प्यार और समर्थन से आती है। उन्होंने कहा कि मैं उनसे एक-एक पैसे का हिसाब लूंगा। मुझे सिर्फ आपका साथ चाहिए। उन्होंने कहा कि वह एक ईमानदार नेता हैं। वह दो साल से ज्यादा समय से सीएम हैं और उन्होंने एक रुपये का भी भ्रष्टाचार नहीं किया। क्योंकि हमें पैसों की जरूरत नहीं है। 

हमें केवल जनता के प्यार और समर्थन की जरूरत है। जनता ही हमारी वास्तविक पूंजी है, पैसा और संपत्ति नहीं।रोड शो के अंत में आप के बठिंडा लोकसभा प्रत्याशी गुरमीत सिंह खुड्डियां ने बड़ी संख्या में रोड शो में शामिल होने के लिए बठिंडा के लोगों और सीएम मान को धन्यवाद दिया। उन्होंने कहा कि मान सरकार ने 43,000 सरकारी नौकरियां दीं। 

हर खेत के अंतिम छोर तक नहर का पानी पहुंचाया। किसानों को दिन के समय निर्बाध बिजली दी। आम आदमी क्लीनिक और स्कूल ऑफ एमिनेंस बनाए और  कई टोल प्लाजा बंद किए। उन्होंने लोगों से अपील की कि अब समय आ गया है कि सीएम मान के पंजाब समर्थक और लोक हितैषी कार्यों और फैसलों पर मुहर लगाई जाए।

Only one thorn left, pull this one out too, appeals Mann to the people of Bathinda

Maan's grand road show in Bathinde, people welcomed the CM with flowers and slogans of 'Mann teri soch te pahera deyange thok ke'

Bathinda

Chief Minister Bhagwant Mann, on Tuesday, launched a severe attack on the Badal family while he was taking out a massive road show in the favour of AAP candidate Gurmeet Singh Khuddian. Mann said that it feels like there is one last thorn, pull this one out too. He asked the people to make sure that Harsimrat Badal's security deposit is forfeited this time.

Mann said that these people were born with silver spoons in their mouths, they don't know what poverty is, they don't know the pain and suffering of the poor. They looted Punjab for decades, they sucked on the blood of Punjabis and built their Sukh Vilas in the mountains. 

On the other hand, we are like you, l am one of you, I can't sleep at night if I'm away from you people for more than two days. He said that he comes from a common background, he comes from a village, he knows the worries of a common man. He wants to share and lessen those worries and sufferings. 

Taking a dig at Harsimrat Kaur Badal, Mann said that it is her turn to lose now, the rest of her family has already tasted the defeat. He said that they looted Punjab, praised the three anti-farmers bills, but now at the time of election she is resorting to theatrics, a video of her shedding crocodile tears is on social media. 

Mann said that she should wait for a few weeks, she will actually have a reason to cry for. He said that she exchanges 'chunni' with the women, but she keeps her car trunk full of those dupattas, these are not her actual dupattas. 

He appealed to the people to get united against these looters and make 13-0 in favour of the AAP this time. He said that with 13 times more strength he will make Punjab 'sone di chiri' again. Mann said that God has given him the duty of serving the people. I gave 43,000 government jobs, made electricity free. 

They shut down the Bathinda thermal plant for their benefit, but I bought the GVK thermal power plant to give free electricity to the people. He said that the people of Punjab have rage inside them against these people, but don't worry. I've found the paper trail of Sukh Vilas and its land. Soon I will get it back for Punjab. 

We will open a government school there, it will be the first school where every classroom will have a pool with it. Mann said that these people were thinking that Punjab is their ancestral estate. We have to completely free our state from them, and Bathinda is the last straw. 

He said that these politicians call common people like us 'malang' because they looted our state and became 'rajwade'. Whatever they own is not their, it is the capital that they looted from the people of Punjab. Mann said that journalists asked me how we stopped Modi in Delhi and Punjab. 

I say it is simple, Lotus blooms in mud, with 'jharoo' we clean that mud, so there are no Lotus in Delhi and Punjab. He said that last time their two MPs won but this time they will get a big fat zero in Punjab. Mann said that he is a nobody, his whole strength comes from the love and support of the people. 

He said, I will take account of every single penny from them, I only need your support. He said that he is an honest leader, he has been CM for more than two years now and he didn't even do a corruption of one rupee. Because he didn't need money. 

He only needs the love and support of the people, the people are actual capital not money and property.At the end of the road show, AAP's Bathinda LS candidate Gurmeet Singh Khuddian thanked CM Mann and the people of Bathinda for joining the road show in large numbers. 

He said that the Mann government gave 43,000 government jobs, canal water to tail-ends, day time uninterrupted electricity to the farmers, built Aam Aadmi clinics and schools of eminence, closed toll plazas etc. He appealed to the people that it is the time to put the stamp of validation on these pro-Punjab and pro-people works and decisions of CM Mann.

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Gurmeet Khudian , Gurmeet Singh Khudian , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD