Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਟ੍ਰਾਈਸਿਟੀ ਦੇ ਕਲਾਕਾਰ ਪੀਯੂਸ਼ ਪਨੇਸਰ ਨੇ ਡਿਜੀਟਲ ਪਲੇਟਫਾਰਮ 'ਤੇ ਸਿੱਧੂ ਮੂਸੇਵਾਲਾ ਆਰਟ ਕਲੈਕਸ਼ਨ ਨੂੰ ਕੀਤਾ ਲਾਂਚ

ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਪਿਯੂਸ਼ ਦੁਆਰਾ ਬਣਾਈ ਗਈ ਪਹਿਲੀ ਪੇਂਟਿੰਗ ਨੂੰ ਸਿੱਧੂ ਦੇ ਮਾਤਾ-ਪਿਤਾ ਵੱਲੋਂ ਖੁਆਇਆ ਗਿਆ ਸੀ ਕੇਕ

Peaush Panesar, Sidhu Moosewala Art Collection, Sidhu Moosewala, Sukhwinder Singh Aulakh, Chandigarh Press Club

Web Admin

Web Admin

5 Dariya News

ਚੰਡੀਗੜ੍ਹ , 28 Sep 2023

Last updated on: Sep 28, 2023, 00:00 IST

ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਘਰ ਕੇਕ ਕੱਟਣ ਦੀ ਰਸਮ ਲਈ ਜੋ ਫੋਟੋ ਵਰਤੀ ਗਈ ਸੀ, ਉਹ ਅਸਲ ਵਿੱਚ ਇੱਕ ਮਿਕਸਡ ਮੀਡੀਆ ਪੇਂਟਿੰਗ ਹੈ। ਇਹ ਪੇਂਟਿੰਗ ਟ੍ਰਾਈਸਿਟੀ ਦੇ ਕਲਾਕਾਰ ਪਿਊਸ਼ ਪਨੇਸਰ ਦੁਆਰਾ ਬਣਾਈ ਗਈ ਸੀ ਅਤੇ ਉਨ੍ਹਾਂ ਨੇ ਇਸ ਨੂੰ ਸਿੱਧੂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਘਰ ਜਾ ਕੇ ਤੋਹਫੇ ਵਜੋਂ ਦਿੱਤਾ ਸੀ। ਉਹ ਪੇਂਟਿੰਗ ਪੀਯੂਸ਼ ਦੁਆਰਾ ਸਿੱਧੂ ਮੂਸੇਵਾਲਾ ਆਰਟ ਕਲੈਕਸ਼ਨ ਲਈ ਬਣਾਈ ਗਈ ਪਹਿਲੀ ਪੇਂਟਿੰਗ ਸੀ।

ਅੱਜ ਪ੍ਰੈਸ ਕਲੱਬ ਵਿਖੇ, ਪੀਯੂਸ਼ ਨੇ ਆਪਣੀ  ਬਾਕੀ ਦੀ ਆਰਟ ਕਲੈਕਸ਼ਨ ਨੂੰ ਡਿਜੀਟਲ ਪਲੇਟਫਾਰਮ 'ਤੇ ਆਮ ਲੋਕਾਂ ਲਈ ਲਾਂਚ ਕੀਤਾ। ਇਸ ਮੌਕੇ ਮਾਨਸਾ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਵੀ ਸ਼ਿਰਕਤ ਕੀਤੀ। ਇਸ ਆਰਟ ਕਲੈਕਸ਼ਨ ਵਿੱਚ ਕੁੱਲ 6 ਪੇਂਟਿੰਗਾਂ ਹਨ ਜੋ ਕਿ ਮਿਕਸਡ ਮੀਡੀਆ ਆਰਟ, ਕੈਨਵਸ ਪੇਂਟਿੰਗ ਆਦਿ ਹਨ। ਪਿਯੂਸ਼ ਨੇ ਇਸ ਸਾਲ ਸਿੱਧੂ ਦੇ ਜਨਮ ਦਿਨ 'ਤੇ ਓਹਨਾ ਦੀ ਹਵੇਲੀ (ਮਾਨਸਾ) 'ਚ ਆਪਣੀਆਂ ਪੇਂਟਿੰਗਾਂ ਵੀ ਪ੍ਰਦਰਸ਼ਿਤ ਕੀਤੀਆਂ ਸਨ।

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੀਯੂਸ਼ ਨੇ ਦੱਸਿਆ ਕਿ ਲੋਕ ਫਿਲਹਾਲ ਇਸ ਕਲੈਕਸ਼ਨ ਨੂੰ 'ਦ ਮਿਸਚਿਫਰਜ਼' ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ। ਪੇਂਟਿੰਗਾਂ ਨੂੰ ਜਲਦੀ ਹੀ ਇੱਕ ਸੰਗੀਤ ਪ੍ਰਦਰਸ਼ਨੀ ਵਿੱਚ ਲੋਕਾਂ ਲਈ ਲਾਈਵ ਕੀਤਾ ਜਾਵੇਗਾ। ਅਕਤੂਬਰ ਮਹੀਨੇ ਚ' ਚੰਡੀਗੜ੍ਹ ਵਿੱਚ ਇਹ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਵਿੱਚ ਲੋਕਾਂ ਨੂੰ ਪੇਂਟਿੰਗ ਦੇ ਨਾਲ-ਨਾਲ ਸੰਗੀਤ ਅਤੇ ਮਨੋਰੰਜਨ ਦਾ ਵੀ ਭਰਪੂਰ ਆਨੰਦ ਮਿਲੇਗਾ।

ਪੀਯੂਸ਼ ਇੱਕ ਮਿਕਸਡ ਮੀਡੀਆ ਕਲਾਕਾਰ ਹੈ ਜੋ ਪਿਛਲੇ 9 ਸਾਲਾਂ ਤੋਂ ਕੰਮ ਕਰ ਰਿਹਾ ਹੈ। ਸਿੱਧੂ ਦੀਆਂ ਪੇਂਟਿੰਗਾਂ ਤੋਂ ਇਲਾਵਾ ਉਨ੍ਹਾਂ ਨੇ 50 ਤੋਂ ਵੱਧ ਲਾਈਫਸਟੈਲ  ਅਤੇ ਵੈੱਡਇੰਗ  ਦੀਆਂ ਕਲਾਕ੍ਰਿਤੀਆਂ ਬਣਾਈਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਹੁਣ ਤੱਕ ਭਰਪੂਰ ਪਿਆਰ ਮਿਲਿਆ ਹੈ। ਪੇਂਟਿੰਗ ਬਾਰੇ ਗੱਲ ਕਰਦੇ ਹੋਏ ਪਿਊਸ਼ ਨੇ ਕਿਹਾ ਕਿ ਮੈਂ ਹਮੇਸ਼ਾ ਸਿੱਧੂ ਬਾਈ  ਨਾਲ ਕੰਮ ਕਰਨਾ ਚਾਹੁੰਦਾ ਸੀ। ਮੈਂ ਆਪਣੇ ਹੁਨਰ ਦੀ ਵਰਤੋਂ ਕਰਦਿਆਂ ਪੇਂਟਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਤੱਕ ਮੈਂ ਉਨ੍ਹਾਂ ਤੱਕ ਪਹੁੰਚਦਾ, ਉਦੋਂ ਤੱਕ ਉਹ ਦੁਖਦਾਈ ਘਟਨਾ ਵਾਪਰ ਚੁੱਕੀ ਸੀ।

ਉਸ ਦੇ ਜਾਣ ਦੀ ਖ਼ਬਰ ਨੇ ਅਚਾਨਕ ਮੇਰਾ ਮਨੋਬਲ ਤੋੜ ਦਿੱਤਾ। ਫਿਰ ਮੈਂ ਆਪਣੇ ਦ੍ਵਾਰਾ ਬਣਾਈ ਗਈ ਪਹਿਲੀ ਪੈਂਟਿੰਗ ਉਸਦੇ ਮਾਤਾ-ਪਿਤਾ ਨੂੰ ਦੇਣ ਦਾ ਫੈਸਲਾ ਕੀਤਾ।ਉਸ ਨੇ ਅੱਗੇ ਕਿਹਾ ਕਿ ਉਸਦੇ ਮਾਤਾ-ਪਿਤਾ ਨਾਲ ਮੁਲਾਕਾਤ  ਦੌਰਾਨ ਮੈਨੂੰ ਬੜਾ ਆਪਣਾਪਨ ਮਹਿਸੂਸ ਹੋਇਆ। ਓਹਨਾ ਨਾਲ ਇਸ ਮੁਲਾਕਾਤ ਨੇ ਇੱਕ ਵਾਰ ਫਿਰ ਮੇਰੇ ਅੰਦਰ ਜੋਸ਼ ਭਰ ਦਿੱਤਾ ਅਤੇ ਮੈਂ ਆਪਣੀ ਕਲੈਕਸ਼ਨ ਪੂਰਾ ਕਰਨ ਦੀ ਠਾਣ ਲਈ।

ਇਸ ਵਿੱਚ ਬਹੁਤ ਸਮਾਂ ਅਤੇ ਮਿਹਨਤ ਲੱਗੀ ਪਰ ਮੈਂ ਆਪਣੀ ਕਲੈਕਸ਼ਨ ਪੂਰੀ ਕਰ ਲਈ ਅਤੇ ਅੱਜ ਉਨ੍ਹਾਂ ਦੇ ਆਸ਼ੀਰਵਾਦ ਨਾਲ ਮੈਂ ਆਪਣੀ ਪੂਰੀ ਕਲੈਕਸ਼ਨ ਲੋਕਾਂ ਲਈ  ਡਿਜੀਟਲ ਪਲੇਟਫਾਰਮ 'ਤੇ ਉਪਲਬਧ ਕਰਵਾ ਰਿਹਾ ਹਾਂ। ਮੈਂ ਇਹ ਪੇਂਟਿੰਗਜ਼ ਸਿੱਧੂ ਬਾਈ ਲਈ ਪਿਆਰ ਅਤੇ ਓਹਨਾ ਨੂੰ ਸ਼ਰਧਾਂਜਲੀ ਦੇਣ ਵਜੋਂ ਬਣਾਈਆਂ ਹਨ। ਮੈਂ ਉਨ੍ਹਾਂ ਨੂੰ ਆਪਣੀਆਂ ਪੇਂਟਿੰਗਾਂ ਰਾਹੀਂ ਸਦਾ ਜ਼ਿੰਦਾ ਰੱਖਣਾ ਚਾਹੁੰਦਾ ਹਾਂ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਨੂੰ ਉਸਦੇ  ਮਾਤਾ-ਪਿਤਾ ਬਲਕੌਰ ਸਿੱਧੂ ਅਤੇ ਚਰਨ ਕੌਰ ਜੀ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ ਹੈ, ਜਿਸ ਕਾਰਨ ਮੇਰੀ ਇਹ ਕਲੈਕਸ਼ਨ ਦੁਨੀਆ ਦੇ ਸਾਹਮਣੇ ਆ ਸਕੀ।

 

Tags: Peaush Panesar , Sidhu Moosewala Art Collection , Sidhu Moosewala , Sukhwinder Singh Aulakh , Chandigarh Press Club

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD