Monday, 20 May 2024

 

 

ਖ਼ਾਸ ਖਬਰਾਂ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਮੋਹਾਲੀ ਵਿੱਚ ਹਾਹਾਕਾਰ ਖਰਚਾ ਅਬਜ਼ਰਬਰ ਵਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ ਮੌੜ ਮੰਡੀ 'ਚ ਜਨਤਕ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ ਕਾਰਬਨ ਉਤਸਰਜਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਗਰੀਨ ਇਲੈਕਸ਼ਨ ਨੂੰ ਬਣਾਇਆ ਗਿਆ ਹੈ ਚੋਣ ਪ੍ਰਕਿਰਿਆ ਦਾ ਹਿੱਸਾ- ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਬੀਬਾ ਜੈ ਇੰਦਰਾ ਕੌਰ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਸਵਾਗਤ

 

ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਵੱਲੋਂ ਜ਼ੀਰਕਪੁਰ ਵਿਖੇ ਸ਼੍ਰੀ ਸ਼ਿਆਮ ਸਹਾਰਾ ਕਨਿਕਾ ਫਾਊਂਡੇਸ਼ਨ, ਚੰਡੀਗੜ੍ਹ ਦੁਆਰਾ ਸੰਚਾਲਿਤ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ

Lieutenant General Retd, Gurmeet Singh, Governor of Uttarakhand, SAS Nagar Mohali

5 Dariya News

5 Dariya News

5 Dariya News

ਮੋਹਾਲੀ , 25 Aug 2023

ਸ਼੍ਰੀ ਸ਼ਿਆਮ ਸਹਾਰਾ ਕਨਿਕਾ ਫਾਊਂਡੇਸ਼ਨ, ਚੰਡੀਗੜ੍ਹ ਦੁਆਰਾ ਸੰਚਾਲਿਤ *ਮਲਟੀ ਸਪੈਸ਼ਲਿਟੀ ਹਸਪਤਾਲ* ਦਾ ਉਦਘਾਟਨ ਕਰਦੇ ਹੋਏ ਦੇਵਭੂਮੀ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਪੀ ਵੀ ਐਸ ਐਮ, ਯੂ ਵਾਈ ਐਸ ਐਮ, ਏ ਵੀ ਐਸ ਐਮ, ਵੀ ਐਸ ਐਮ ਨੇ ਕਿਹਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਮਾਨਸ ਦੀ ਇੱਕ ਹੀ ਜਾਤ ਹੈ ਅਤੇ ਇਸੇ ਤਰ੍ਹਾਂ ਧਰਮ ਗ੍ਰੰਥਾਂ ਵਿੱਚ ਵਰਣਿਤ ਨਰ ਸੇਵਾ ਨਰਾਇਣ ਸੇਵਾ ਨੂੰ ਮੰਨਦੇ ਹੋਏ, ਇੱਕ ਮਿਸ਼ਨ ਤਹਿਤ ਸੰਜੇ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਦੁਆਰਾ ਸਿਰਫ 11/- ਰੁਪਏ ਦੀ ਪਰਚੀ ਤੇ ਇਲਾਜ ਦੇਣ ਲਈ ਬਣਾਇਆ ਗਿਆ ਹਸਪਤਾਲ ਸਿਹਤ ਸੰਭਾਲ ਦੇ ਖੇਤਰ ਵਿੱਚ ਬਹੁਤ ਸਾਰੇ ਰਿਕਾਰਡ ਕਾਇਮ ਕਰੇਗਾ।  

ਰਾਜਪਾਲ ਨੇ ਕਿਹਾ ਕਿ ਵੇਦ ਪੜ੍ਹਨਾ ਬਹੁਤ ਆਸਾਨ ਹੈ, ਪਰ ਵੇਦ ਪੜ੍ਹਨ ਵਾਲੇ ਬਹੁਤ ਘੱਟ ਹਨ।  ਇਸੇ ਤਰ੍ਹਾਂ ਕੇਵਲ ਵੇਦਨਾ (ਦੁੱਖ) ਪੜ੍ਹਣ ਵਾਲਾ ਹੀ ਰੱਬ ਨੂੰ ਅਤੇ ਇਕ ਓਮਕਾਰ ਨੂੰ ਵੀ ਜਾਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਉਹ ਭਾਗਸ਼ਾਲੀ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਆਪਣੇ ਨੇਕ ਕੰਮ ਲਈ ਚੁਣਦਾ ਹੈ।  ਇਸੇ ਤਰ੍ਹਾਂ ਲੋਕ ਨਿਰਸਵਾਰਥ ਹੋ ਕੇ "ਨਰ ਸੇਵਾ ਨਾਰਾਇਣ ਸੇਵਾ" ਦੇ ਮੂਲ ਮੰਤਰ ਨੂੰ ਆਪਣੇ ਹਿਰਦੇ ਵਿੱਚ ਰੱਖ ਕੇ, ਬਿਨਾਂ ਕਿਸੇ ਮਹੱਤਵਪੂਰਨ ਅਭਿਲਾਸ਼ਾ, ਮਾਨਵ ਸੇਵਾ ਨੂੰ ਸਮਰਪਿਤ ਹੋ ਕੇ ਰੋਗੀ ਸੇਵਾ ਵਿੱਚ ਜੁੱਟ ਜਾਂਦੇ ਹਨ।

ਇਸ ਤੋਂ ਪਹਿਲਾਂ ਮੁੱਖ ਮਹਿਮਾਨ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਪੀ ਵੀ ਐਸ ਐਮ, ਯੂ ਵਾਈ ਐਸ ਐਮ, ਏ ਵੀ ਐਸ ਐਮ, ਵੀ ਐਸ ਐਮ ਨੇ ਧਰਮਾਰਥ ਮਲਟੀ ਸਪੈਸ਼ਲਿਟੀ ਹਸਪਤਾਲ, ਪੀਰ ਮੁਛੱਲਾ, ਜ਼ੀਰਕਪੁਰ ਦਾ ਸ਼ਮ੍ਹਾਂ ਰੌਸ਼ਨ ਕਰਕੇ ਉਦਘਾਟਨ ਕੀਤਾ। ਰਾਜਪਾਲ ਨੇ ਕਿਹਾ ਕਿ ਜਦੋਂ ਸਮਾਜ ਤੰਦਰੁਸਤ ਰਹੇਗਾ ਤਾਂ ਹੀ ਰਾਸ਼ਟਰ ਮਜ਼ਬੂਤ ਹੋਵੇਗਾ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸੰਸਦ (ਰਾਜ ਸਭਾ) ਮੈਂਬਰ ਨਰੇਸ਼ ਬਾਂਸਲ ਨੇ ਕਿਹਾ ਕਿ ਜਿੱਥੇ ਸਾਡੇ ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਰਾਹੀਂ ਕਰੋੜਾਂ ਮਰੀਜ਼ਾਂ ਦਾ ਇਲਾਜ ਕਰਵਾ ਰਹੇ ਹਨ, ਉੱਥੇ ਸੰਜੇ ਸਿੰਗਲਾ ਵਰਗੇ ਸਮਰਪਿਤ ਸਮਾਜ ਸੇਵੀ ਮਹਿਜ਼ 11/- ਰੁ. ਵਿੱਚ ਲੋਕਾਂ ਨੂੰ ਇਲਾਜ ਮੁੱਹਈਆ ਕਰਵਾਉਣ ਦਾ ਕੰਮ ਕਰਕੇ ਦੇਸ਼ ਦੀ ਸੇਵਾ ਕਰ ਰਹੇ ਹਨ।

ਆਲ ਇੰਡੀਆ ਅਗਰਵਾਲ ਕਾਨਫਰੰਸ ਦੇ ਰਾਸ਼ਟਰੀ ਸੰਗਠਨ ਮੰਤਰੀ ਰੌਸ਼ਨ ਲਾਲ ਅਗਰਵਾਲ, ਜੋ ਕਿ ਵਿਸ਼ੇਸ਼ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਪਹੁੰਚੇ, ਨੇ ਸ਼੍ਰੀ ਸ਼ਿਆਮ ਸਹਾਰਾ ਕਨਿਕਾ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਹਸਪਤਾਲ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫਾਊਂਡੇਸ਼ਨ ਵਿੱਚ ਸੰਜੇ ਸਿੰਗਲਾ ਸਮੇਤ ਬਹੁਤ ਸਾਰੇ ਕਰਮਵੀਰ ਸ਼੍ਰੀ ਸ਼ਿਆਮ ਸਹਾਰਾ ਯਾਨੀ ਕਿ ਖਾਟੂ ਸ਼ਿਆਮ ਦੇ ਉਪਾਸ਼ਕ ਹਨ ਜੋ ਸਿਹਤਮੰਦ ਸਮਾਜ ਦੀ ਉਸਾਰੀ ਲਈ ਤਨ, ਮਨ ਅਤੇ ਧਨ ਨਾਲ ਪੂਰੀ ਤਰ੍ਹਾਂ ਸਮਰਪਿਤ ਹਨ।  

ਉਨ੍ਹਾਂ ਕਿਹਾ ਕਿ ਮਾਨਵੀ ਪੀੜਾ ਨੂੰ ਸਮਝਦੇ ਹੋਏ ਸਮਾਜ ਸੇਵੀ ਸ੍ਰੀ ਸੰਜੇ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਸ੍ਰੀ ਸ਼ਿਆਮ ਸਹਾਰਾ ਕਨਿਕਾ ਹਸਪਤਾਲ ਬਣਾ ਕੇ ਸੇਵਾ ਦਾ ਵੱਡਾ ਕਾਰਜ ਕਰ ਰਹੀ ਹੈ। ਵਿਸ਼ੇਸ਼ ਮਹਿਮਾਨ ਅਤੇ ਕੋਟਕ ਮਹਿੰਦਰਾ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਮਨੀਸ਼ ਕਪੂਰ ਨੇ ਕਿਹਾ ਕਿ ਕੋਟਕ ਮਹਿੰਦਰਾ ਬੈਂਕ ਸਮਾਜਿਕ ਖੇਤਰਾਂ ਵਿੱਚ ਕੀਤੇ ਜਾਣ ਵਾਲੇ ਅਜਿਹੇ ਕੰਮਾਂ ਵਿੱਚ ਵੀ ਸਹਿਯੋਗ ਦਿੰਦਾ ਹੈ। 

ਸ਼੍ਰੀ ਸ਼ਿਆਮ ਸਹਾਰਾ ਕਨਿਕਾ ਹਸਪਤਾਲ ਦੇ ਮੁੱਖ ਪ੍ਰੇਰਕ ਸੰਜੇ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੇ ਸਾਰੇ ਮਹਿਮਾਨਾਂ ਨੂੰ ਪਟਕਿਆਂ ਅਤੇ ਗੁਲਦਸਤਿਆਂ ਨਾਲ ਜੀ ਆਇਆਂ ਕਿਹਾ। ਇਸ ਮੌਕੇ ਸੰਜੇ ਸਿੰਗਲਾ ਨੇ ਕਿਹਾ ਕਿ ਸਿੱਧ ਪੀਠ ਮਾਂ ਬਾਲਾ ਸੁੰਦਰੀ ਦੇ ਦਰਸ਼ਨਾਂ ਲਈ ਜਾਣ ਸਮੇਂ ਲਏ ਸੰਕਲਪ ਮੁਤਾਬਕ ਸਾਡੇ ਹੋਰ ਸਾਥੀ ਵੀ ਮਾਨਵੀ ਦਰਦ/ਤਕਲੀਫ਼ ਦੇ ਇਲਾਜ ਲਈ ਮਲਟੀ-ਸਪੈਸ਼ਲਿਟੀ ਹਸਪਤਾਲ ਖੋਲ੍ਹਣਗੇ ਜਿਸ ਵਿੱਚ ਵੱਧ ਤੋਂ ਵੱਧ ਬਿਮਾਰੀਆਂ ਦੇ ਮਾਹਿਰ ਡਾਕਟਰ ਮੌਜੂਦ ਹੋਣਗੇ। 

ਜਿੱਥੇ ਸਮਾਜ ਦਾ ਆਮ ਆਦਮੀ ਇੱਥੇ ਆਪਣਾ ਇਲਾਜ ਕਰਵਾ ਸਕਦਾ ਹੈ ਉੱਥੇ ਉਸ ਨੂੰ ਇੱਥੋਂ ਵਧੀਆ ਦਵਾਈ ਮਿਲ ਸਕਦੀ ਹੈ। ਰੌਸ਼ਨ ਲਾਲ ਅਗਰਵਾਲ ਨੇ ਕਿਹਾ ਕਿ ਇਸੇ ਪਵਿੱਤਰ ਭਾਵਨਾ ਨਾਲ ਸ਼ਿਆਮ ਸਹਾਰਾ ਕਨਿਕਾ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਧਰਮਾਰਥ ਮਲਟੀ-ਸਪੈਸ਼ਲਿਟੀ ਹਸਪਤਾਲ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ, ਇਸ ਵਿੱਚ ਓ ਪੀ ਡੀ ਸਿਰਫ 11 ਰੁਪਏ ਵਿੱਚ ਹੋਵੇਗੀ ਅਤੇ ਉਸਦੀ ਦਵਾਈ ਵੀ 11 ਰੁਪਏ ਵਿੱਚ ਦਿੱਤੀ ਜਾਵੇਗੀ।  ਸ਼ੁਰੂ ਵਿੱਚ 101 ਅੱਖਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਸੰਜੇ ਸਿੰਗਲਾ ਦਾ ਸਮਾਜਿਕ ਖੇਤਰ ਦੇ ਨਾਲ-ਨਾਲ ਅਧਿਆਤਮਕ ਖੇਤਰ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ। ਉਹ ਕਾਲਾ ਅੰਬ ਵਿੱਚ ਅਗਰਵਾਲ ਧਰਮਸ਼ਾਲਾ ਚਲਾ ਰਿਹਾ ਹੈ, ਉੱਥੇ ਲਗਾਤਾਰ ਭੰਡਾਰੇ ਦਾ ਆਯੋਜਨ ਕਰ ਰਿਹਾ ਹੈ ਤੇ ਅਜਿਹੇ ਕਈ ਸਮਾਜ ਸੇਵੀ ਕਾਰਜਾਂ ਵਿੱਚ ਜੁਟੇ ਹੋਏ ਹਨ।ਹਸਪਤਾਲ ਦੇ ਖੇਤਰ ਵਿੱਚ ਇਹ ਉਨ੍ਹਾਂ ਦਾ ਪੰਜਵਾਂ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਇਹ ਨਿੱਜੀ ਤੌਰ 'ਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਇਸੇ ਤਰ੍ਹਾਂ ਹੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਰਹਿਣ। ਇਸ ਮੌਕੇ 128 ਵਾਰ ਖੂਨਦਾਨ ਕਰਨ ਵਾਲੇ ਸ਼੍ਰੀ ਯੋਗੇਸ਼ ਅਗਰਵਾਲ, ਜੈਵਿਕ ਖੇਤੀ ਦੇ ਮਾਹਿਰ ਮੇਨਪਾਲ ਅਤੇ ਹੋਰ ਸਮਾਜ ਸੇਵੀਆਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।  

ਦੇਵਭੂਮੀ ਉੱਤਰਾਖੰਡ ਦੇ ਰਾਜਪਾਲ, ਸੰਸਦ ਮੈਂਬਰ ਨਰੇਸ਼ ਬਾਂਸਲ ਨਾਲ ਵਿਸ਼ੇਸ਼ ਮਹਿਮਾਨ ਵਜੋਂ ਰੋਸ਼ਨ ਲਾਲ ਅਗਰਵਾਲ, ਸਮਾਜ ਸੇਵਕ ਜਤਿੰਦਰ ਕੰਬੋਜ, ਦੇਹਰਾਦੂਨ ਤੋਂ ਯੋਗੇਸ਼ ਅਗਰਵਾਲ ਦੇ ਨਾਲ ਮਨੀਸ਼ ਕਪੂਰ ਅਤੇ ਚੰਡੀਗੜ੍ਹ ਤੋਂ ਕਈ ਪਤਵੰਤੇ ਅਮਿਤ ਜਿੰਦਲ, ਸੁਨੀਲ ਸਿੰਗਲਾ, ਦਿਨੇਸ਼ ਜਿੰਦਲ, ਮੁਕੇਸ਼ ਸਿੰਗਲਾ, ਸੰਜੇ ਜੈਨ, ਕਾਰਤਿਕ ਕੁਮਾਰ ਸ਼ਰਮਾ, ਮਨੋਜ ਲੋਹਰੀ ਵਾਲਾ, ਰਾਜੀਵ ਗੋਇਲ, ਸੁਭਾਸ਼ ਮਿਗਲਾਨੀ, ਸੁਭਾਸ਼ ਜਗਨਾਨੀ, ਸੁਮਿਤ ਸਿੰਗਲਾ, ਮਨੋਜ ਗਰਗ, ਸੰਜੇ ਅਗਰਵਾਲ ਅਤੇ ਵਿਨੋਦ ਜਿੰਦਲ ਆਦਿ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ |

 

Tags: Lieutenant General Retd , Gurmeet Singh , Governor of Uttarakhand , SAS Nagar Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD