ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖਾਦ ਸੰਸਥਾ ਇਫਕੋ ਵਲੋਂ ਸ: ਹਰਮੇਲ ਸਿੰਘ ਸਿੱਧੂ ਸਟੇਟ ਮਾਰਕੀਟਿੰਗ ਮੈਨੇਜਰ ਇਫ਼ਕੋ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕ ਜਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਸੁਨੀਲ ਕਹੇਰ ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ ਅੰਮ੍ਰਿਤਸਰ ਵਲੋਂ ਕੀਤੀ ਗਈ।
ਉਹਨਾਂ ਆਪਣੇ ਭਾਸ਼ਣ ਵਿੱਚ ਸਹਿਕਾਰਤਾ ਦਾ ਮਹੱਤਵ ਦੱਸਦੇ ਹੋਏ ਸਹਿਕਾਰੀ ਸਭਾਵਾਂ ਦੇ ਕੰਮ-ਕਾਜ ਨੂੰ ਉੱਪਰ ਉਠਾਉਣ ਸਬੰਧੀ ਗੱਲ ਕੀਤੀ। ਉਨਾਂ ਨੇ ਇਫਕੋ ਵਲੋਂ ਕੀਤੇ ਜਾਂਦੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ। ਸ਼ਮਸ਼ੇਰ ਸਿੰਘ ਫੀਲਡ ਅਫ਼ਸਰ, ਇਫਕੋ ਨੇ ਇਫਕੋ ਦੇ ਉਤਪਾਦਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤੁਲਿਤ ਖਾਦਾਂ ਦੀ ਵਰਤੋ ਬਾਰੇ ਕਿਹਾ।
ਸ: ਹਰਮੇਲ ਸਿੰਘ ਸਿੱਧੂ ਸਟੇਟ ਮਾਰਕੀਟਿੰਗ ਮੈਨੇਜਰ ਇਫਕੋ, ਪੰਜਾਬ ਨੇ ਇਸ ਵਿਸਥਾਰ ਨਾਲ ਇਫਕੋ ਨੈਨੋ ਯੁਰੀਆ ਅਤੇ ਡੀਏਪੀ ਖਾਦਾਂ ਦੀ ਵਰਤੋਂ ਅਤੇ ਮਹੱਤਮ ਸਬੰਧੀ ਜਾਣਕਾਰੀ ਦਿੱਤੀ। ਇਨਾਂ ਦੀ ਵਰਤੋਂ ਨਾਲ ਘੱਟ ਲਾਗਤ ਵਿੱਚ ਵੱਧ ਮੁਨਾਫਾ ਪ੍ਰਾਪਤ ਹੋਣ ਦੇ ਨਾਲ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ।
ਉਨਾਂ ਨੇ ਆਪਣੇ ਤਜ਼ੁਰਬੇ ਸਾਂਝੇ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਖਾਦਾਂ ਦੇ ਹਾਲਾਤ ਸਬੰਧੀ ਦੱਸਦੇ ਹੋਏ ਨੈਨੋ ਉਤਪਾਦਾਂ ਨੂੰ ਵਰਤੋਂ ਵਿੱਚ ਲਿਆਉਣ ਅਤੇ ਇਸਦੇ ਪ੍ਰਚਾਰ-ਪ੍ਰਸਾਰ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਅਪੀਲ ਕੀਤੀ। ਪ੍ਰੋਗਰਾਮ ਵਿੱਚ ਹਰਿੰਦਰ ਸਿੰਘ ਭਾਟੀਆ ਅਸਿਸਟੈਂਟ ਮੈਨੇਜਰ ਜਿਲ੍ਹਾ ਸਹਿਕਾਰੀ ਬੈਂਕ, ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਅਤੇ ਸਕੱਤਰ, ਇਫਕੋ ਈ ਬਜਾਰ ਦੇ ਨੁਮਾਇੰਦੇ, ਅਗਾਂਹ ਵਧੂ ਕਿਸਾਨ ਵੀਰ, ਇਫਕੋ ਕਿਸਾਨ ਸੇਵਾ ਕੇਂਦਰ, ਰਈਆ ਅਤੇ ਇਫਕੋ-ਐਮ.ਸੀ. ਦੇ ਨੁਮਾਇੰਦੇ ਸ਼ਾਮਿਲ ਹੋਏ।
ਅਖੀਰ ਵਿੱਚ ਜਿਲ੍ਹਾ ਅੰਮ੍ਰਿਤਸਰ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਨੇ ਸਭ ਦਾ ਧੰਨਵਾਦ ਕੀਤਾ।