Sunday, 26 May 2024

 

 

ਖ਼ਾਸ ਖਬਰਾਂ ਕਾਂਗਰਸ ਦੇ ਸੰਯੁਕਤ ਸਕੱਤਰ ਰਵਿੰਦਰ ਸਿੰਘ ਤਿਆਗੀ ਭਾਜਪਾ 'ਚ ਸ਼ਾਮਲ ਤਿਵਾਡ਼ੀ ਦੀ ਚੋਣ ਮੁਹਿੰਮ ਹਫ਼ਡ਼ਾ-ਦਫ਼ਡ਼ੀ ਅਤੇ ਭੰਬਲਭੂਸੇ ਦੀ ਸ਼ਿਕਾਰ : ਰਵਿੰਦਰ ਪਠਾਨੀਆ ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਗੋਲਡਨ ਟੈਂਪਲ ਨੂੰ ਗਲੋਬਲ ਸੈਂਟਰ ਬਣਾਇਆ ਜਾਵੇਗਾ : ਰਾਹੁਲ ਗਾਂਧੀ ਪੰਜਾਬ ਵਿੱਚ ਅਪਰਾਧ ਕਾਬੂ ਤੋਂ ਬਾਹਰ, ਚਿੰਤਾ ਦਾ ਵਿਸ਼ਾ : ਵਿਜੇ ਇੰਦਰ ਸਿੰਗਲਾ ਵਿਜੇ ਇੰਦਰ ਸਿੰਗਲਾ ਨੇ ਜਾਰੀ ਕੀਤਾ ਮੈਨੀਫੈਸਟੋ, ਇਲਾਕੇ ਦੇ ਵਿਕਾਸ ਲਈ ਕੀਤੇ ਕਈ ਵਾਅਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਮੁਹਿੰਮ ਤੇਜ਼ ਕੀਤੀ, ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਕੀਤੀ ਆਲੋਚਨਾ ਭਾਜਪਾ ਵੱਲੋਂ ਬਿੱਟੂ ਨੂੰ ਨਕਾਰੇ ਜਾਣ ਤੋਂ ਬਾਅਦ, ਵੜਿੰਗ ਨੂੰ ਆਪਣੇ 'ਦੋਸਤ' ਬਿੱਟੂ ਲਈ ਬੁਰਾ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾਸਾਂਸੀ, ਅਜਨਾਲਾ ਅਤੇ ਮਜੀਠਾ ਵਿੱਚ ਕੁਲਦੀਪ ਧਾਲੀਵਾਲ ਲਈ ਕੀਤਾ ਚੋਣ ਪ੍ਰਚਾਰ, ਅੰਮ੍ਰਿਤਸਰ ਦੇ ਲੋਕਾਂ ਨੇ ਭਾਰੀ ਵੋਟਾਂ ਨਾਲ 'ਆਪ' ਨੂੰ ਜਿਤਾਉਣ ਦਾ ਕੀਤਾ ਵਾਅਦਾ "Omjee’s ਸਿਨੇ ਵਰਲਡ ਅਤੇ ਸਰਤਾਜ ਫਿਲਮਜ਼ ਨੇ ਨਵੀਂ ਫਿਲਮ, “ਆਪਣਾ ਅਰਸਤੂ” ਦਾ ਪੱਲਾ ਪੋਸਟਰ ਸਾਂਝਾ ਕੀਤਾ" ਨਵੀਂ ਖੇਡ ਨੀਤੀ ਦੇ ਚੰਗੇ ਨਤੀਜੇ ਆਉਣੇ ਸ਼ੁਰੂ, ਪੈਰਿਸ ਓਲੰਪਿਕਸ ਚ ਪੰਜਾਬੀ ਖਿਡਾਰੀ ਚਮਕਣਗੇ: ਮੀਤ ਹੇਅਰ ਜਨਰਲ ਅਬਜ਼ਰਵਰ ਨੇ ਕੀਤੀ ਮਾਈਕਰੋ ਅਬਜ਼ਰਵਰਾਂ ਨਾਲ ਬੈਠਕ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਅੱਧੇ ਦਰਜਨ ਤੋਂ ਵੱਧ ਵੱਡੇ ਆਗੂ 'ਆਪ' 'ਚ ਸ਼ਾਮਲ ਸੁਰਜੀਤ ਪਾਤਰ ਦੀ ਯਾਦ 'ਚ ਹਰ ਸਾਲ ਕਰਵਾਇਆ ਜਾਵੇਗਾ ਕਵੀ ਦਰਬਾਰ : ਡਾ.ਐਸ.ਪੀ. ਸਿੰਘ ਓਬਰਾਏ ਆਪ-ਕਾਂਗਰਸ ਤੇ ਭਾਜਪਾ ਜਾਤੀ ਤੇ ਫਿਰਕੂ ਆਧਾਰਿਤ ’ਤੇ ਲੋਕਾਂ ਦਾ ਧਰੁਵੀਕਰਨ ਕਰਨਾ ਚਾਹੁੰਦੇ ਹਨ: ਸੁਖਬੀਰ ਸਿੰਘ ਬਾਦਲ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਬੂਥ ਪੱਧਰ ਤੇ "ਵੋਟਰ ਜਗਾਓ, ਬੂਥ ਪਹੁੰਚਾਓ" ਕਮੇਟੀ ਗਠਿਤ ਕੀਤੀ ਜਾਵੇ - ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ ਐਮਪੀ ਸੰਜੀਵ ਅਰੋੜਾ ਨੇ ਡਾ: ਸੁਰਜੀਤ ਪਾਤਰ ਦੇ ਘਰ ਜਾ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜ਼ਿਲ੍ਹਾ ਵਾਸੀਆਂ ਦੇ ਘਰਾਂ ਦੀ ਰਸੋਈ ਤੱਕ ਪਹੁੰਚਿਆ ਵੋਟਰ ਜਾਗਰੂਕਤਾ ਅਭਿਆਨ ਲੋਕ ਸਭਾ ਚੋਣਾਂ: ਮਾਈਕਰੋ ਆਬਜ਼ਰਵਰਾਂ ਲਈ ਸਿਖ਼ਲਾਈ ਸੈਸ਼ਨ ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਸੈਸ਼ਨ 'ਆਪ' ਦਾ 300 ਯੂਨਿਟ ਮੁਫ਼ਤ ਬਿਜਲੀ ਸਪਲਾਈ ਫੇਲ੍ਹ, ਬਿਜਲੀ ਕੱਟਾਂ ਨੇ ਲੋਕਾਂ ਦਾ ਘਰਾਂ ਚ੍ ਰਹਿਣਾ ਹੀ ਕੀਤਾ ਔਖਾ: ਪ੍ਰਨੀਤ ਕੌਰ ਜੈਇੰਦਰ ਕੌਰ ਨੇ ਬਾਰਾਦਰੀ ਗਾਰਡਨ ਵਿੱਚ ਸ਼ਹਿਰ ਵਾਸੀਆਂ ਨਾਲ ਕੀਤੀ ਸਵੇਰ ਦੀ ਸੈਰ, ਭਾਜਪਾ ਲਈ ਮੰਗੇ ਵੋਟ

 

ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਹੱਕ 'ਚ ਸੜਕਾਂ 'ਤੇ ਉਤਰੇ ਹਲਕੇ ਦੇ ਲੋਕ

ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਐਸ.ਐਸ.ਪੀ. ਨੂੰ ਦਿੱਤਾ ਮੰਗ ਪੱਤਰ

Saravjit Kaur Manuke, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਜਗਰਾਉਂ , 12 Jul 2023

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਹਲਕੇ ਦੇ ਵਲੰਟੀਅਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਕੱਠੇ ਹੋ ਕੇ ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ ਅਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਵੱਡੀ ਗਿਣਤੀ ਵਿੱਚ ਸੜਕਾਂ 'ਤੇ ਉਤਰੇ ਲੋਕਾਂ ਵਿੱਚ ਗੁੱਸਾ ਸੀ ਅਤੇ ਉਹ ਸੋਸ਼ਲ ਮੀਡੀਆ ਉਪਰ ਮਨਘੜਤ ਪੋਸਟਾਂ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਕਰਨ ਦੀ ਜ਼ੋਰਦਾਰ ਮੰਗ ਕਰ ਰਹੇ ਸਨ। 

ਐਸ.ਐਸ.ਪੀ. ਦਫਤਰ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਆਖਿਆ ਕਿ ਜਗਰਾਉਂ ਦੀ ਵਿਵਾਦਤ ਕੋਠੀ ਨਾਲ ਐਮ.ਐਲ.ਏ.ਜਗਰਾਉਂ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਦਾ ਕੋਈ ਵੀ ਸਬੰਧ ਨਹੀਂ ਹੈ, ਪਰੰਤੂ ਆਮ ਆਦਮੀ ਪਾਰਟੀ ਦੇ ਸਿਆਸੀ ਵਿਰੋਧੀਆਂ ਦੀ ਸ਼ਹਿਰ ਉਪਰ ਐਨ.ਆਰ.ਆਈ. ਸ੍ਰੀਮਤੀ ਅਮਰਜੀਤ ਕੌਰ ਦੀ ਨੂੰਹ ਸ੍ਰੀਮਤੀ ਕੁਲਦੀਪ ਕੌਰ ਪਤਨੀ ਸ੍ਰੀ ਪਰਮਜੀਤ ਸਿੰਘ ਕੁੱਝ ਆਗੂਆਂ ਨੂੰ ਨਾਲ ਲੈਕੇ ਸਾਡੇ ਸਤਿਕਾਰਯੋਗ ਐਮ.ਐਲ.ਜਗਰਾਉਂ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਵਿਰੁੱਧ ਬੇਲੋੜਾ ਕੂੜ ਪ੍ਰਚਾਰ ਕਰ ਰਹੀ ਹੈ ਅਤੇ ਹੋਰ ਵੀ ਬਹੁਤ ਸਾਰੇ ਸਿਆਸੀ ਵਿਰੋਧੀ ਪਾਰਟੀਆਂ ਦੇ ਵਰਕਰ ਸੋਸ਼ਲ ਮੀਡੀਆ ਉਪਰ ਮਨਘੜਤ ਪੋਸਟਾਂ ਪਾ ਕੇ ਬਦਨਾਮ ਕਰ ਰਹੇ ਹਨ। 

ਜਿਸ ਕਾਰਨ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦਾ ਆਮ ਲੋਕਾਂ ਵਿੱਚ ਅਕਸ ਖਰਾਬ ਹੋ ਰਿਹਾ ਹੈ ਅਤੇ ਸਮੂਹ ਵਲੰਟੀਅਰਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਹਨਾਂ ਮੰਗ ਕੀਤੀ ਕਿ ਸਾਡੇ ਸਤਿਕਾਰਯੋਗ ਐਮ.ਐਲ.ਜਗਰਾਉਂ ਸਰਵਜੀਤ ਕੌਰ ਮਾਣੂੰਕੇ ਵਿਰੁੱਧ ਬੇਲੋੜਾ ਕੂੜ ਪ੍ਰਚਾਰ ਕਰ ਰਹੀ ਕੁਲਦੀਪ ਕੌਰ ਅਤੇ ਕੁੱਝ ਆਗੂਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਿਛਲੇ ਲਗਭਗ ਇੱਕ ਮਹੀਨੇ ਤੋਂ ਸੋਸ਼ਲ ਮੀਡੀਆ ਫੇਸਬੁੱਕ, ਵੱਟਸਐਪ ਆਦਿ ਉਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮਨਘੜਤ ਪੋਸਟਾਂ ਪਾ ਕੇ ਐਮ.ਐਲ.ਏ. ਜਗਰਾਉਂ ਅਤੇ ਆਮ ਆਦਮੀ ਪਾਰਟੀ ਵਿਰੁੱਧ ਘਟੀਆ ਦਰਜ਼ੇ ਦਾ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਆਮ ਆਦਮੀ ਪਾਰਟੀ ਵਿਰੋਧੀ ਸਿਆਸੀ ਆਗੂਆਂ ਦੀ ਸ਼ਹਿ ਉਪਰ ਸਿਆਸੀ ਵਿਰੋਧੀ ਵਿਅਕਤੀਆਂ ਦੇ ਖਿਲਾਫ਼ ਐਨ.ਆਰ.ਆਈ. ਪਰਿਵਾਰ ਨੂੰ ਮੋਹਰਾ ਬਣਾਕੇ ਪੰਜਾਬ ਸਰਕਾਰ ਵਿਰੋਧੀ ਗਤੀ-ਵਿਧੀਆਂ ਕਰਨ ਅਤੇ ਮਹੌਲ ਖਰਾਬ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੋਪੀ ਸ਼ਰਮਾਂ, ਕਮਲਜੀਤ ਸਿੰਘ ਕਮਾਲਪੁਰਾ, ਕਰਮਜੀਤ ਸਿੰਘ ਡੱਲਾ, ਅਮਰਦੀਪ ਸਿੰਘ ਟੂਰੇ, ਗੁਰਪ੍ਰੀਤ ਸਿੰਘ ਨੋਨੀ, ਛਿੰਦਰਪਾਲ ਸਿੰਘ ਮੀਨੀਆਂ, ਨਿਰਭੈ ਸਿੰਘ ਕਮਾਲਪੁਰਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਜਗਰੂਪ ਸਿੰਘ ਜੱਗਾ, ਮਿੰਟੂ ਮਾਣੂੰਕੇ, ਅਜੀਤ ਸਿੰਘ ਮਾਨ, ਪਾਲੀ ਡੱਲਾ, ਸਾਜਨ ਮਲਹੋਤਰਾ, ਐਡਵੋਕੇਟ ਰੁਪਿੰਦਰ ਸਿੰਘ ਸਰਾਂ, ਡਾ.ਮਨਦੀਪ ਸਿੰਘ ਸਰਾਂ, ਮਨਿੰਦਰ ਸਿੰਘ ਸਿੱਧਵਾਂ ਖੁਰਦ, ਹਰਦੇਵ ਸਿੰਘ ਸੰਗਤਪੁਰਾ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਜਗਸੀਰ ਸਿੰਘ ਪੰਚ ਗਾਲਿਬ ਰਣ ਸਿੰਘ, ਜਸਪਾਲ ਸਿੰਘ ਸਿੱਧਵਾਂ ਕਲਾਂ, ਸਰਪੰਚ ਬਲਦੇਵ ਸਿੰਘ ਅਮਰਗੜ੍ਹ ਕਲੇਰ, ਅਵਤਾਰ ਸਿੰਘ ਮਲਕ, ਜਗਤਾਰ ਸਿੰਘ ਮਲਕ, ਕੁਲਵੰਤ ਸਿੰਘ ਪੋਨਾਂ, ਸਾਬਕਾ ਸਰਪੰਚ ਗੁਰਬਚਨ ਸਿੰਘ ਮਲਸ਼ੀਹਾਂ ਬਾਜਣ, ਕਰਤਾਰ ਸਿੰਘ ਸਵੱਦੀ, ਮਨਪ੍ਰੀਤ ਸਿੰਘ ਮੀਰਪੁਰ ਹਾਂਸ, ਗੁਰਮੇਲ ਸਿੰਘ ਬਾਰਦੇਕੇ, ਤਰਸੇਮ ਸਿੰਘ ਅਲੀਗੜ੍ਹ, ਸੁਖਵਿੰਦਰ ਸਿੰਘ ਸੁੰਦਰੀ ਰਾਮਗੜ੍ਹ, ਬਲਦੇਵ ਸਿੰਘ ਬਰਸਾਲ, ਸਰੋਜ ਰਾਣੀ, ਡਾ.ਪਰਮਜੀਤ ਸਿੰਘ ਬਹਾਦਰਕੇ, ਸੋਨੀ ਕਾਉਂਕੇ, ਕੁਲਦੀਪ ਸਿੰਘ ਫੌਜੀ ਅੱਬੂਪੁਰਾ, ਦਰਸ਼ਨ ਸਿੰਘ ਫੌਜ਼ੀ, ਬਿੱਟੂ ਅੱਬੂਪੁਰਾ, ਐਸ.ਪੀ.ਰਸੂਲਪੁਰ, ਬੂਟਾ ਸਿੰਘ ਕਾਉਂਕੇ ਖੋਸੇ, ਸੁਖਦੇਵ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਡਾਂਗੀਆਂ, ਨੰਬਰਦਾਰ ਹਰਦੀਪ ਸਿੰਘ ਚੀਮਾਂ, ਸੁਰਿੰਦਰ ਸਿੰਘ ਸੱਗੂ, ਮੋਹਣ ਸਿੰਘ ਭੰਮੀਪੁਰਾ, ਗੁਰਦੇਵ ਸਿੰਘ ਚਕਰ, ਰਾਜਾ ਚਕਰ, ਤਰਸੇਮ ਸਿੰਘ ਹਠੂਰ, ਪਰਮਿੰਦਰ ਸਿੰਘ ਹਠੂਰ, ਜਗਦੇਵ ਸਿੰਘ ਹਠੂਰ, ਕੁਲਵੰਤ ਸਿੰਘ ਹਠੂਰ, ਜਸਪ੍ਰੀਤ ਸਿੰਘ ਬੁਰਜਕੁਲਾਰਾ, ਬਲਵੀਰ ਸਿੰਘ ਲੱਖਾ, ਰਣਜੀਤ ਕੌਰ ਲੱਖਾ, ਕਾਕਾ ਬੱਸੂਵਾਲ, ਗੁਰਜੰਟ ਸਿੰਘ ਖਾਲਸਾ, ਜਸਵੀਰ ਸਿੰਘ ਲੀਲਾਂ, ਮਨਪ੍ਰੀਤ ਸਿੰਘ ਲੀਲਾਂ, ਕਾਕਾ ਕੋਠੇ ਅੱਠ, ਚੇਅਰਮੈਨ ਹਰਜਿੰਦਰ ਸਿੰਘ, ਦੇਸਾ ਬਾਘੀਆਂ, ਜਸਵੀਰ ਸਿੰਘ ਪੱਤੀ ਮੁਲਤਾਲੀ, ਅਮਨ ਖਹਿਰਾ, ਡਾ.ਜਗਦੇਵ ਸਿੰਘ ਗਿੱਦੜਵਿੰਡੀ, ਜਗਜੀਤ ਸਿੰਘ ਜਨੇਤਪੁਰਾ, ਬਲਜੀਤ ਸਿੰਘ ਸ਼ੇਖਦੌਲਤ, ਹਰਿੰਦਰ ਸਿੰਘ ਗਾਲਿਬ ਖੁਰਦ, ਬਲਜੀਤ ਸਿੰਘ ਫਤਹਿਗੜ੍ਹ ਸਿਵੀਆਂ ਆਦਿ ਵੀ ਹਾਜ਼ਰ ਸਨ।

 

Tags: Saravjit Kaur Manuke , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD