Wednesday, 22 July 2026

 

 

ਖ਼ਾਸ ਖਬਰਾਂ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ

 

ਉਸਾਰੀ ਕਾਮੇ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਨੇੜਲੇ ਸੇਵਾ ਕੇਂਦਰਾਂ ’ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣ-ਐਸ ਡੀ ਐਮ ਸਰਬਜੀਤ ਕੌਰ

ਕਿਰਤ ਵਿਭਾਗ ਨਾਲ ਉਸਾਰੀ ਕਾਮਿਆਂ ਨੂੰ ਮਿਲਦੀਆਂ ਸਹੂਲਤਾਂ ਦੇ ਮੁਲਾਂਕਣ ਲਈ ਮੀਟਿੰਗ

Punjab Admin, Sarabjeet Kaur, Sub Devisional Megistrate, SDM, S A S Nagar, Mohali

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 28 Jun 2023

Last updated on: Jun 28, 2023, 00:00 IST

ਸਬ ਡਵੀਜ਼ਨ ਮੈਜਿਸਟ੍ਰੇਟ, ਮੋਹਾਲੀ, ਸਰਬਜੀਤ ਕੌਰ ਨੇ ਅੱਜ ਕਿਰਤ ਵਿਭਾਗ ਨਾਲ ਮੀਟਿੰਗ ਕਰਕੇ, ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ (ਆਰ.ਈ.ਸੀ.ਐਸ.) ਐਕਟ, 1996 ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਉਹਨਾਂ ਦੇ ਆਸ਼ਰਿਤ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ।

ਐਸ ਡੀ ਐਮ ਵਲੋਂ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਰਾਜ ਮਿਸਤਰੀ, ਇੱਟਾਂ/ਸੀਮੈਂਟ ਫੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਮਾਰਬਲ/ਟਾਇਲਾਂ ਲਗਾਉਣ ਵਾਲੇ, ਪੇਂਟਰ, ਪੀ.ਓ.ਪੀ. ਵਾਲੇ, (ਬਿਜਲੀ ਦੀਆਂ ਤਾਰਾਂ ਪਾਉਣਾ ਅਤੇ ਫਿਟਿੰਗ, ਵੈਲਡਰ, ਸੀਵਰਮੈਨ, ਕਲੈਰੀਕਲ (ਕੰਸਟਰਕਸ਼ਨ ਸਾਈਟ ’ਤੇ ਕੰਮ ਕਰਦੇ), ਕਿਸੇ ਵੀ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜ੍ਹਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ ਵੰਡ, ਸਿੰਚਾਈ, ਪਾਣੀਆਂ ਦੀ ਵੰਡ ਜਾਂ ਨਿਕਾਸੀ, ਟੈਲੀਫੋਨ ਤਾਰ, ਰੇਡੀਓ, ਰੇਲਵੇ, ਹਵਾਈ ਅੱਡੇ ਆਦਿ ਦੀ ਉਸਾਰੀ/ਮੁਰੰਮਤ, ਰੱਖ-ਰਖਾਅ ਜਾਂ ਢਾਹੁਣ ਦੇ ਕੰਮ ਲਈ ਕੁਸ਼ਲ, ਅਰਧ-ਕੁਸ਼ਲ ਕਾਰੀਗਰ ਜਾਂ ਸੁਪਰਵਾਇਜਰ ਦੇ ਤੌਰ ’ਤੇ ਤਨਖਾਹ ਜਾਂ ਮਿਹਨਤਾਨਾ ਲੈਕੇ ਕੰਮ ਕਰਦੇ ਹਨ ਤਾਂ ਉਹ ਉਸਾਰੀ ਕਿਰਤੀ ਅਖਵਾਉਦੇ ਹਨ। 

ਇਸ ਤੋ ਇਲਾਵਾ ਭੱਠਿਆ ਦੀ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਮਨਰੇਗਾ ਵਰਕਰ (ਜਿਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਘੱਟੋ-ਘੱਟ 90 ਦਿਨ ਉਸਾਰੀ ਨਾਲ ਸਬੰਧਤ ਕੰਮ ਕੀਤਾ ਹੋਵੇ) ਵੀ ਉਸਾਰੀ ਕਿਰਤੀ ਅਖਵਾਉਂਦੇ। ਉਨ੍ਹਾਂ ਉਪਰੋਕਤ ਸ੍ਰੇਣੀਆਂ ਨਾਲ ਸਬੰਧਤ ਉਸਾਰੀ ਕਿਰਤੀਆਂ ਨੂੰ ਸਰਕਾਰ ਪਾਸੋਂ ਮਿਲਦੇ ਲਾਭ ਦੇ ਹੱਕਦਾਰ ਬਣਨ ਲਈ ਆਪਣੀ ਰਜਿਸਟ੍ਰੇਸ਼ਨ ਤੁਰੰਤ ਨੇੜਲੇ ਸੇਵਾ ਕੇਂਦਰ ਵਿੱਚ ਜਾ ਕੇ ਕਰਵਾਉਣ ਦੀ ਅਪੀਲ ਕੀਤੀ। 

ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਬੈਂਕ ਪਾਸਬੁੱਕ, ਪਰਿਵਾਰ ਦੇ ਆਧਾਰ ਕਾਰਡ (ਮਾਤਾ-ਪਿਤਾ, ਪਤੀ ਜਾਂ ਪਤਨੀ ਅਤੇ ਬੱਚੇ, ਜਨਮ ਮਿਤੀ ਦਾ ਸਬੂਤ (ਪੈਨ ਕਾਰਡ/ਵੋਟਰ ਕਾਰਡ ਅਤੇ ਜਨਮ ਸਰਟੀਫਿਕੇਟ ਆਦਿ), ਫਾਰਮ ਨੰਬਰ 27 (ਸਵੈ ਘੋਸ਼ਣਾ ਪੱਤਰ) ਅਤੇ ਫਾਰਮ ਨੰਬਰ 29 (ਨੋਮਿਨੀ ਫਾਰਮ) ਨਾਲ ਲਿਜਾਏ ਜਾਣ।

ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਵਜੋਂ ਰਜਿਸਟਰ ਹੋਣ ’ਤੇ ਪਹਿਲੀ ਤੋਂ ਪੰਜਵੀਂ ਤੱਕ ਲੜਕਿਆਂ ਲਈ 3000 ਰੁਪਏ, ਲੜਕੀਆਂ ਲਈ 4000 ਰੁਪਏ, ਛੇਵੀਂ ਤੋਂ ਅੱਠਵੀਂ ਤੱਕ ਲੜਕਿਆਂ ਲਈ 5 ਹਜ਼ਾਰ ਰੁਪਏ, ਲੜਕੀਆਂ ਲਈ 7 ਹਜ਼ਾਰ ਰੁਪਏ, ਨੌਵੀਂ ਤੋਂ ਦਸਵੀਂ ਤੱਕ ਲੜਕਿਆਂ ਲਈ 10 ਹਜ਼ਾਰ ਰੁਪਏ, ਲੜਕੀਆਂ ਲਈ 13000 ਰੁਪਏ ਅਤੇ ਗਿਆਰਵੀਂ ਤੋਂ ਬਾਰ੍ਹਵੀਂ ਲੜਕਿਆਂ ਲਈ 20 ਹਜ਼ਾਰ ਰੁਪਏ, ਲੜਕੀਆਂ ਲਈ 25 ਹਜ਼ਾਰ ਰੁਪਏ ਦਾ ਵਜੀਫ਼ਾ ਮਿਲਦਾ ਹੈ। 

ਉਕਤ ਤੋਂ ਇਲਾਵਾ ਕਾਲਜ ਵਿਦਿਆਰਥੀ ਲਈ ਹਰ ਤਰ੍ਹਾਂ ਦੀ ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ), ਆਈ.ਟੀ.ਆਈ./ਪਾਲੀਟੈਕਨਿਕ ਵਿੱਚ ਤਕਨੀਕੀ ਅਤੇ ਹੋਰ ਪੇਸ਼ੇਵਰ ਪੜ੍ਹਾਈ ਜਿਵੇਂ ਕਿ ਏ.ਐਨ.ਐਮ/ਜੀ.ਐਨ.ਐਮ ਲਈ ਲੜਕਿਆਂ ਲਈ 25,000/- ਰੁਪਏ (ਜੇਕਰ ਹੋਸਟਲ ਵਿੱਚ ਵਿੱਚ ਰਹਿੰਦਾ ਹੈ ਤਾਂ ਕੁੱਲ 40,000/- ਰੁਪਏ) ਅਤੇ ਲੜਕੀਆਂ ਲਈ 30,000/- ਰੁਪਏ (ਜੇਕਰ ਹੋਸਟਲ ਵਿੱਚ ਵਿੱਚ ਹੈ ਤਾਂ ਕੁੱਲ 45,000/- ਰੁਪਏ) ਦਾ ਵਿਦਿਅਕ ਵਜੀਫ਼ਾ ਮਿਲਦਾ ਹੈ।

 ਮੈਡੀਕਲ/ਇੰਜੀਨੀਅਰਿੰਗ (ਹਰ ਤਰ੍ਹਾਂ ਦੀ ਮੈਡੀਕਲ/ਇੰਜੀਨੀਅਰਿੰਗ ਡਿਗਰੀ ਪੜ੍ਹਾਈ) ਲਈ ਲੜਕਿਆਂ ਲਈ 40,000/- ਰੁਪਏ (ਜੇਕਰ ਹੋਸਟਲ ਵਿੱਚ ਵਿੱਚ ਰਹਿੰਦਾ ਹੈ ਤਾਂ ਕੁੱਲ 60,000/- ਰੁਪਏ) ਅਤੇ ਲੜਕੀਆਂ ਲਈ 50,000/- ਰੁਪਏ (ਜੇਕਰ ਹੋਸਟਲ ਵਿੱਚ ਹੈ ਤਾਂ ਕੁੱਲ 70,000/- ਰੁਪਏ), ਦਾ ਵਜੀਫ਼ਾ ਦਿੱਤਾ ਜਾਂਦਾ ਹੈ।  ਇਸ ਤੋਂ ਇਲਾਵਾ ਐਨਕ (ਨਜ਼ਰ) ਲਈ 800 ਰੁਪਏ, ਦੰਦ ਲਗਵਾਉਣ ਵਾਸਤੇ 5000 ਰੁਪਏ ਅਤੇ ਕੰਨ ਵਾਸਤੇ ਸੁਣਨ ਯੰਤਰ ਲਗਵਾਉਣ ਵਾਸਤੇ 6000 ਰੁਪਏ ਦੀ ਸਹਾਇਤਾ ਮਿਲਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਤੋਂ ਇਲਾਵਾ ਰਜਿਸਟ੍ਰਡ ਉਸਾਰੀ ਕਿਰਤੀ ਦੀ ਲੜਕੀ ਦੀ ਸ਼ਾਦੀ ਲਈ ਸ਼ਗਨ ਰਾਸ਼ੀ, ਯਾਤਰਾ ਲਈ ਦੋ ਸਾਲ ’ਚ ਇੱਕ ਵਾਰ ਸਫ਼ਰ ਸਹੂਲਤ, ਕੁਦਰਤੀ ਮੌਤ ਹੋਣ ’ਤੇ 2 ਲੱਖ ਅਤੇ ਸੜ੍ਹਕ ਹਾਦਸੇ ’ਚ ਮੌਤ ਹੋਣ ’ਤੇ 4 ਲੱਖ, ਅੰਸ਼ਿਕ ਅਪੰਗਤਾ ਦੀ ਸੂਰਤ ’ਚ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਂਦਾ ਹੈ।

ਰਜਿਸਟ੍ਰਡ ਉਸਾਰੀ ਕਿਰਤੀ ਦੀ ਮੌਤ ਹੋਣ ਉਪਰੰਤ ਪੰਜਾਬ ਰਾਜ ਵਿੱਚ ਉਸਦੇ ਦਾਹ-ਸੰਸਕਾਰ ਅਤੇ ਕਿ੍ਰਆ-ਕ੍ਰਮ ਦੇ ਖਰਚੇ ਲਈ ਵਿੱਤੀ ਸਹਾਇਤਾ, ਉਸਾਰੀ ਕਿਰਤੀ ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਆਮ ਸਾਧਾਰਨ ਸਰਜਰੀ ਲਈ ਵਿੱਤੀ ਸਹਾਇਤਾ, ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ, ਇਸਤਰੀ ਲਾਭਪਾਤਰੀਆਂ ਲਈ ਜਣੇਪਾ ਸਕੀਮ (ਲਾਭਪਾਤਰੀ ਦੇ ਘਰ ਨਵ-ਜਨਮੇ ਬੱਚੇ ਲਈ), ਪੰਜੀਕਿ੍ਰਤ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗ ਜਾਂ ਦਿਵਿਆਂਗ ਬੱਚਿਆਂ ਦੀ ਸਾਂਭ-ਸੰਭਾਲ ਵਾਸਤੇ 20,000/- ਰੁਪਏ ਪ੍ਰਤੀ ਸਲਾਨਾ ਵਿੱਤੀ ਸਹਾਇਤਾ, ਪੰਜੀਕਿ੍ਰਤ ਉਸਾਰੀ ਕਿਰਤੀਆਂ ਦੇ ਘਰ ਨਵ ਜਨਮੀ ਬੇਟੀ ਲਈ ਬਾਲੜੀ ਤੋਹਫਾ ਸਕੀਮ ਤਹਿਤ ‘ਫਿਕਸ ਡਿਪੋਜ਼ਿਟ’ਅਤੇ ਪੰਜੀਕਿ੍ਰਤ ਉਸਾਰੀ ਕਿਰਤੀਆਂ ਦੀ ਉਮਰ 60 ਸਾਲ ਪੂਰੀ ਹੋਣ ਉਪਰੰਤ ਪੈਨਸ਼ਨ ਸਕੀਮ (ਕੰਡੀਸ਼ਨ ਦੇ ਹਿਸਾਬ ਨਾਲ) ਜਿਹੇ ਹੋਰ ਲਾਭ ਵੀ ਸ਼ਾਮਿਲ ਹਨ।

ਐਸ ਡੀ ਐਮ ਸਰਬਜੀਤ ਕੌਰ ਅਨੁਸਾਰ ਇਨ੍ਹਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੇ ਸਹਾਇਕ ਕਿਰਤ ਕਮਿਸ਼ਨਰ/ਕਿਰਤ ਤੇ ਸੁਲਾਹ ਅਫਸਰ/ ਲੇਬਰ ਇਨੰਫੋਰਸਮੈਂਟ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 

ਮੀਟਿੰਗ ਵਿੱਚ ਹਰਪ੍ਰੀਤ ਸਿੰਘ, ਸਹਾਇਕ ਕਿਰਤ ਕਮਿਸ਼ਨਰ, ਜਸਵਿੰਦਰ ਸਿੰਘ, ਐਸ.ਡੀ.ਓ, ਪੰਜਾਬ ਮੰਡੀ ਬੋਰਡ, ਰਾਜਿੰਦਰ ਕੁਮਾਰ, ਸੈਨੀਟੇਸ਼ਨ ਵਿਭਾਗ, ਖੁਸ਼ਵੰਤ ਬੀਰ ਸਿੰਘ, ਪੀ.ਡਬਲਿਯੂ.ਡੀ., ਸ਼੍ਰੀਮਤੀ ਦਲਬੀਰ ਕੌਰ, ਏ.ਪੀ.ਆਰ.ਓ, ਚਰਨਜੀਤ ਸਿੰਘ, ਸੁਪਰਡੰਟ, ਮਿਉਂਸੀਪਲ ਕਾਰਪੋਰੇਸ਼ਨ, ਸੰਜੀਵ ਕੁਮਾਰ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਤੇ ਪਦਮਜੀਤ ਸਿੰਘ, ਲੇਬਰ ਇੰਨਫੋਰਸਮੇਂਟ ਅਫਸਰ, ਗ੍ਰੇਡ-1 ਸ਼ਾਮਿਲ ਸਨ।

 

Tags: Punjab Admin , Sarabjeet Kaur , Sub Devisional Megistrate , SDM , S A S Nagar , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD