Thursday, 09 May 2024

 

 

ਖ਼ਾਸ ਖਬਰਾਂ ਭਾਜਪਾ ਦੇ ਉਮੀਦਵਾਰ ਸੰਧੂ ਟਾਹਲੀ ਸਾਹਿਬ 'ਤੇ ਉਦੋਕੇ ਦੇ ਗੁਰਦੁਆਰਾ ਸਾਹਿਬਾਂ 'ਚ ਮੱਥਾ ਟੇਕਿਆ ਸੰਧੂ ਸਮੁੰਦਰੀ ਨੂੰ ਨੈਤਿਕ ਫ਼ਰਜ਼ ਨਿਭਾਉਂਦਾ ਦੇਖ ਲੋਕ ਹੋਏ ਕਾਇਲ ਹੋਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਿਆ ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ ਭਗਵੰਤ ਮਾਨ ਨੇ ਮਲੇਰਕੋਟਲਾ ਵਿੱਚ ਮੀਤ ਹੇਅਰ ਲਈ ਕੀਤਾ ਪ੍ਰਚਾਰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਵਿੱਚ ਅਕਾਲੀ ਦਲ ਨੂੰ ਦਿੱਤਾ ਝਟਕਾ ਬੁਲਾਰੀਆ ਨੇ ਕਿਹਾ ਕਿ ਦੱਖਣੀ ਹਲਕਾ ਹੈਟ੍ਰਿਕ ਲਈ ਹੈ ਤਿਆਰ ਸੁਖਪਾਲ ਸਿੰਘ ਖਹਿਰਾ ਅਤੇ ਡਾ: ਧਰਮਵੀਰ ਗਾਂਧੀ ਨੇ ਪਟਿਆਲਾ ਅਤੇ ਸੰਗਰੂਰ ਲਈ ਨਾਮਜ਼ਦਗੀ ਦਾਖ਼ਲ ਕੀਤੀ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫੀਸਦੀ ਵਿੱਚ ਮਿਸਾਲੀ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਵਿਲੱਖਣ ਸਵੀਪ ਗਤੀਵਿਧੀ ਐਲਪੀਯੂ ਵੱਲੋਂ ਮੇਗਾ ਰੀਯੂਨੀਅਨ -2024 'ਚ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਨੇ ਕੈਂਪਸ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀ ਕਰਵਾਈਆਂ ਗਈਆਂ ਖ਼ਰਚਾ ਨਿਗਰਾਨ ਵੱਲੋਂ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਰਾਨੀ ਰੱਖ ਰਹੀਆਂ ਟੀਮਾਂ ਨਾਲ ਮੀਟਿੰਗ ਖਰਚਾ ਨਿਗਰਾਨ ਵੱਲੋਂ ਫਾਜ਼ਿਲਕਾ ਦਾ ਦੌਰਾ, ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨਾਲ ਮੀਟਿੰਗ ਗੁਰਜੀਤ ਸਿੰਘ ਔਜਲਾ ਨੇ ਚੋਣਾਂ ਤੋਂ ਸਮਾਂ ਕੱਢ ਕੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਪੰਜਾਬ ਦਾ ਬੁਨਿਆਦੀ ਢਾਂਚਾ ਵਿਕਾਸ ਅਕਾਲੀ ਦਲ ਦੇ ਦੇਣ: ਐਨ.ਕੇ. ਸ਼ਰਮਾ ਦੋਆਬੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਪ੍ਰਸਿੱਧ ਦਲਿਤ ਆਗੂ ਅਤੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ ਪੰਜਾਬ ਦੀਆਂ 13 ਸੀਟਾਂ ਜਿਤਾਉਣ ਵਾਸਤੇ ਲੋਕਾਂ ਨੂੰ ਬੇਨਤੀ ਕਰਨ ਵਾਲੇ ਮੁੱਖ ਮੰਤਰੀ ਦੱਸਣ ਕਿ 7 ਰਾਜ ਸਭਾ ਮੈਂਬਰਾਂ ਨੇ ਕਿੰਨੇ ਕੁ ਪੰਜਾਬ ਦੇ ਮਸਲੇ ਚੁੱਕੇ ਤੇ ਧਰਨੇ ਦਿੱਤੇ : ਕੁਲਜੀਤ ਸਿੰਘ ਬੇਦੀ ਖ਼ਰਚਾ ਆਬਜ਼ਰਵਰ ਮਨੀਸ਼ ਕੁਮਾਰ ਦੀ ਫ਼ਰੀਦਕੋਟ ਲੋਕ ਸਭਾ ਦੇ ਆਬਜ਼ਰਵਰ ਵਜੋਂ ਹੋਈ ਨਿਯੁਕਤੀ ਸੀਜੀਸੀ ਲਾਂਡਰਾਂ ਦੇ ਐਮਈ ਦੇ ਵਿਿਦਆਰਥੀਆਂ ਨੇ ਨਵੀਨਤਾਕਾਰੀ ਇਲੈਕਟ੍ਰਿਕ ਵ੍ਹੀਲਬੈਰੋ ਕੀਤੀ ਤਿਆਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 99 ਫੀਸਦੀ ਤੋਂ ਵੱਧ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ

 

ਰਣਜੀਤ ਬਾਵਾ ਤਿਆਰ ਹੈ ਦਰਸ਼ਕਾਂ ਦਾ ਦਿਲ ਜਿੱਤਣ ਲਈ ਆਪਣੀ ਫਿਲਮ "ਲਹਿੰਬਰਗਿੰਨੀ" ਦੇ ਨਾਲ।

Pollywood, Ranjit Bawa, Mahira Sharma, Lehmberginni, Lehmberginni Release Date, Lehmberginni Cast, Lehmberginni Movie, Lehmberginni Movie Release Date, Lehmberginni Movie Cast, Ranjit Bawa Mahira Sharma, Ranjit Bawa Mahira Sharma Movie, Nirmal Rishi, Sarbjit Cheema, Kimi Verma, Ishaan Chopra, White Hill Studios, Lemberginni Movie, Ranjit Bawa Mahira Sharma, Lehmberginni Trailer, Lehmberginni Movie Trailer, Lehmberginni Ranjit Bawa

Web Admin

Web Admin

5 Dariya News

13 May 2023

ਆਉਣ ਵਾਲੀ ਰੋਮ-ਕੋਮ "ਲਹਿੰਬਰਗਿੰਨੀ" ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ ਅਤੇ ਲੰਬੇ ਸਮੇਂ ਬਾਅਦ ਇੱਕ ਸਮਾਜਿਕ ਸੰਦੇਸ਼ ਦੇ ਨਾਲ ਇੱਕ ਬਹੁਤ ਹੀ ਵਿਲੱਖਣ ਅਤੇ ਇਸ ਦਿਲਚਸਪ ਕਹਾਣੀ ਦੇ ਨਾਲ ਰਣਜੀਤ ਬਾਵਾ ਨੂੰ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਦੇਖਣ ਲਈ ਦਰਸ਼ਕਾਂ ਦੀ ਉਡੀਕ ਨੂੰ ਖਤਮ ਕਰ ਦਿੱਤਾ ਹੈ। ਐੱਸ.ਐੱਸ.ਡੀ ਪ੍ਰੋਡਕਸ਼ਨ, ਹੈਂਗਬੌਇਸ ਸਟੂਡੀਓਜ਼ ਅਤੇ 91 ਫਿਲਮ ਸਟੂਡੀਓਜ਼ ਮਿਲ ਕੇ ਫਿਲਮ "ਲਹਿੰਬਰਗਿੰਨੀ" ਲੈ ਕੇ ਆ ਰਹੇ ਹਨ ਜਿਸ ਦੇ ਵਿੱਚ ਰਣਜੀਤ ਬਾਵਾ ਮੁੱਖ ਭੂਮਿਕਾ ਵਿੱਚ ਹਨ। ਰਣਜੀਤ ਬਾਵਾ ਆਪਣੀ ਇਮਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ।

ਫਿਲਮ ਦਾ ਨਾਂ ਇਸ ਪਿੱਛੇ ਦੀ ਕਹਾਣੀ ਨੂੰ ਦੇਖਣ ਲਈ ਦਿਲਚਸਪੀ ਜਗਾਉਂਦਾ ਹੈ ਅਤੇ ਰਣਜੀਤ ਬਾਵਾ ਦੇ ਨਾਲ, ਇਹ ਦੇਖਣਾ ਹੋਰ ਵੀ ਦਿਲਚਸਪ ਹੋਵੇਗਾ ਕਿ ਉਹ ਲੰਬੇ ਸਮੇਂ ਬਾਅਦ ਆਪਣੇ ਦਰਸ਼ਕਾਂ ਲਈ ਕੀ ਲੈ ਕੇ ਆ ਰਹੇ ਹਨ। ਪੰਜਾਬੀ ਇੰਡਸਟਰੀ ਨੂੰ ਹਿੱਟ ਫਿਲਮਾਂ ਦੇਣ ਤੋਂ ਬਾਅਦ ਹੁਣ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਦੀ ਜੋੜੀ ਪਾਲੀਵੁੱਡ ਵਿੱਚ ਇੱਕ ਮਜ਼ੇਦਾਰ ਅਤੇ ਕਾਮੇਡੀ ਫਿਲਮ ਲੈ ਕੇ ਆ ਰਹੀ ਹੈ।

ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਕਿਉਂਕਿ ਇਹ ਨਹੀਂ ਪਤਾ ਕਿ ਫਿਲਮ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ, ਗਲਤਫਹਿਮੀਆਂ ਅਤੇ ਉਲਝਣਾਂ ਹੋਣਗੀਆਂ ਅਤੇ ਰਣਜੀਤ ਬਾਵਾ ਇਸ ਨੂੰ ਕਿਵੇਂ ਹੱਲ ਕਰਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵੱਖ-ਵੱਖ ਕਿਰਦਾਰ ਸਿਨੇਮਾਘਰਾਂ 'ਚ ਪਰਿਵਾਰ ਅਤੇ ਨੌਜਵਾਨ ਦਰਸ਼ਕਾਂ ਨੂੰ ਕਿਵੇਂ ਬੰਨ ਕੇ ਰੱਖਦੇ ਹਨ ਜੋ ਫਿਲਮ ਦੇਖਣ ਤੋਂ ਬਾਅਦ ਹੀ ਸਾਫ ਹੋਵੇਗਾ।  "ਲਹਿੰਬਰਗਿੰਨੀ" ਦੇ ਹੋਰ ਸਸਪੈਂਸ ਨੂੰ ਦੂਰ ਕਰਨ ਲਈ ਹੁਣ ਸਾਰੇ ਫਿਲਮ ਰਿਲੀਜ਼ ਦੀ ਉਡੀਕ ਕਰ ਰਹੇ ਹਨ।

ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਮੁੱਖ ਭੂਮਿਕਾ ਵਿੱਚ ਹਨ। ਹੋਰ ਸਟਾਰ ਕਾਸਟ ਵਿੱਚ ਸਰਬਜੀਤ ਚੀਮਾ, ਨਿਰਮਲ ਰਿਸ਼ੀ, ਕਿਮੀ ਵਰਮਾ, ਸ਼ਿਵਮ ਸ਼ਰਮਾ, ਗੁਰਤੇਗ ਸਿੰਘ, ਅਸ਼ੋਕ ਤਾਂਗੜੀ ਅਤੇ ਗੁਰੀ ਸੰਧੂ ਸ਼ਾਮਲ ਹਨ। ਫਿਲਮ ਦਾ ਨਿਰਮਾਣ ਜੱਸ ਧਾਮੀ, ਸ਼ਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰ ਅਤੇ ਨੰਦਿਤਾ ਰਾਓ ਕਰਨਾਡ ਨੇ ਕੀਤਾ ਹੈ। ਫਿਲਮ ਕੈਮ ਅਤੇ ਪਰਮ (ਹੈਸ਼ਟੈਗ ਸਟੂਡੀਓਜ਼ ਯੂਕੇ) ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ, ਡਾਇਲਾਗ ਉਪਿੰਦਰ ਵੜੈਚ ਨੇ ਲਿਖੇ ਹਨ। ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ 2 ਜੂਨ 2023 ਨੂੰ ਵਿਸ਼ਵਵਿਆਪੀ ਰਿਲੀਜ਼ ਹੋਵੇਗੀ।

 

Tags: Pollywood , Ranjit Bawa , Mahira Sharma , Lehmberginni , Lehmberginni Release Date , Lehmberginni Cast , Lehmberginni Movie , Lehmberginni Movie Release Date , Lehmberginni Movie Cast , Ranjit Bawa Mahira Sharma , Ranjit Bawa Mahira Sharma Movie , Nirmal Rishi , Sarbjit Cheema , Kimi Verma , Ishaan Chopra , White Hill Studios , Lemberginni Movie , Ranjit Bawa Mahira Sharma , Lehmberginni Trailer , Lehmberginni Movie Trailer , Lehmberginni Ranjit Bawa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD