Sunday, 19 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ZEE 5 ਨੇ 14 ਅਪ੍ਰੈਲ 2023 ਨੂੰ ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦੇ ਵਰਲਡ ਡਿਜੀਟਲ ਪ੍ਰੀਮੀਅਰ ਦਾ ਕੀਤਾ ਐਲਾਨ

Pollywood, Entertainment, Actress, Cinema, Punjabi Films, Movie, OTT, Entertainment, Chandigarh, Actress, Actor, Chandigarh News, Mitran Da Naa Chalda, ZEE5

Web Admin

Web Admin

5 Dariya News

ਚੰਡੀਗੜ੍ਹ , 11 Apr 2023

ZEE5, ਭਾਰਤ ਦਾ ਸਭ ਤੋਂ ਵੱਡਾ ਓਟੀਟੀ ਪਲੇਟਫਾਰਮ ਜਿਸ ਉੱਤੇ ਗਿੱਪੀ ਗਰੇਵਾਲ, ਸ਼ਵੇਤਾ ਤਿਵਾਰੀ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਅਤੇ ਅਨੀਤਾ ਦੇਵਗਨ ਅਭਿਨੀਤ ਪੰਜਾਬੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦੇ ਵਰਲਡ ਡਿਜੀਟਲ ਪ੍ਰੀਮੀਅਰ ਕਰਨ ਜਾ ਰਹੀ ਹੈ। ਇਹ ਫਿਲਮ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਅਤੇ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ। ਫਿਲਮ ਨੂੰ ਰਿਲੀਜ਼ ਹੁੰਦੇ ਸਾਰ ਹੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਹੁਣ 14 ਅਪ੍ਰੈਲ 2023 ਨੂੰ 'ਮਿੱਤਰਾਂ ਦਾ ਨਾਂ ਚੱਲਦਾ' ਫਿਲਮ ZEE5 'ਤੇ ਦੇਖਣ ਨੂੰ ਮਿਲੇਗੀ।

ਫਿਲਮ ਸਮਾਜ ਦੇ ਇੱਕ ਅਜਿਹੇ ਪੱਖ ਨੂੰ ਉਜਾਗਰ ਕਰਦੀ ਹੈ ਜਿਸਨੂੰ ਅੱਜ ਤੋਂ ਪਹਿਲਾ ਵੱਡੇ ਪਰਦੇ ਉੱਤੇ ਨਹੀਂ ਦਿਖਾਇਆ ਗਿਆ, ਫਿਲਮ ਦੀ ਕਹਾਣੀ ਚਾਰ ਕੁੜੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਚੰਡੀਗੜ੍ਹ ਵਿੱਚ ਕੰਮ ਕਰਨ ਲਈ ਆਪਣਾ ਘਰ-ਪਰਿਵਾਰ ਛੱਡ ਪੇਇੰਗ ਗੈਸਟ ਵਜੋਂ ਇਕੱਠੀਆਂ ਰਹਿ ਰਹੀਆਂ ਹਨ। ਕੰਮ ਦੀ ਭਾਲ ਲਈ ਉਹਨਾਂ ਨੂੰ ਸੰਘਰਸ਼ ਕਰਦੇ ਦਿਖਾਇਆ ਗਿਆ ਹੈ ਜਿੱਥੇ ਉਹਨਾਂ ਨੂੰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। 

ਉਹ ਉਨ੍ਹਾਂ ਲੋਕਾਂ ਤੋਂ ਬਦਲਾ ਲੈਣ ਦੀ ਯੋਜਨਾ ਬਣਾਉਂਦੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਅਪਮਾਨ ਦਾ ਸਾਹਮਣਾ ਕਰਨਾ ਪਿਆ ਸੀ ਪਰ ਜਦੋਂ ਉਹ ਕਤਲ ਦੀ ਜਾਂਚ ਵਿੱਚ ਸ਼ੱਕੀ ਬਣ ਜਾਂਦੀਆਂ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ। ਆਪਣੇ-ਆਪ ਨੂੰ ਬੇਗੁਨਾਹ ਸਾਬਿਤ ਕਰਨ ਲਈ ਕੋਸ਼ਿਸ਼ ਕਰਦਿਆਂ ਨੇ ਪਰ ਕੋਈ ਵੀ ਉਹਨਾਂ ਦਾ ਸਾਥ ਨਹੀਂ ਦਿੰਦਾ, ਉਦੋਂ ਫਿਲਮ ਦੀ ਕਹਾਣੀ ਦਿਲਚਸਪ ਮੋੜ ਲੈਂਦੀ ਹੈ, ਜਦੋਂ ਇੱਕ ਲਾਡੀ ਨਾਮ ਦਾ ਸਵੈ-ਸਿੱਖਿਅਤ ਕਾਨੂੰਨੀ ਮਾਹਰ ਉਹਨਾਂ ਲਈ ਲੜਨ ਦਾ ਫੈਸਲਾ ਕਰਦਾ ਹੈ, ਪਰ ਕੀ ਉਹ ਵਿਰੋਧ ਅਤੇ ਦਬਾਅ ਦੇ ਬਾਵਜੂਦ ਕਾਮਯਾਬ ਹੋਵੇਗਾ?

ਫਿਲਮ ਸਮਾਜ ਦੇ ਮੁੱਦੇ ਜਿਵੇਂ ਕਿ ਲਿੰਗ ਭੇਦਭਾਵ, ਕੰਮ ਵਾਲੀ ਥਾਂ 'ਤੇ ਪਰੇਸ਼ਾਨੀ ਅਤੇ ਬੇਰੁਜ਼ਗਾਰੀ ਨੂੰ ਉਜਾਗਰ ਕਰਦੀ ਹੈ। ਹਾਲਾਂਕਿ, ਫਿਲਮ ਹਾਸੇ ਅਤੇ ਡਰਾਮੇ ਦੇ ਵਿਚਕਾਰ ਸੰਪੂਰਨ ਸੰਤੁਲਨ ਬਣਾਈ ਰੱਖਦੇ ਹੋਏ ਇੱਕ ਸਮਾਜਿਕ ਤੌਰ 'ਤੇ ਸੰਬੰਧਿਤ ਸੰਦੇਸ਼ ਵੀ ਦਰਸ਼ਕਾਂ ਨੂੰ ਪ੍ਰਦਾਨ ਕਰਦੀ ਹੈ।ਮਨੀਸ਼ ਕਾਲੜਾ, ਚੀਫ ਬਿਜ਼ਨਸ ਅਫਸਰ, ZEE5 ਇੰਡੀਆ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਪੰਜਾਬੀ ਬਲਾਕਬਸਟਰ ਫਿਲਮ - 'ਮਿੱਤਰਾਂ ਦਾ ਨਾਂ ਚੱਲਦਾ' ਸਾਡੇ zee 5 ਵਿੱਚ ਸ਼ਾਮਲ ਕੀਤੀ ਗਈ ਹੈ। 

ਹੁਣ ਤੱਕ ਅਸੀਂ ਸਭ ਤੋਂ ਪ੍ਰਤਿਭਾਸ਼ਾਲੀ ਕਹਾਣੀਕਾਰਾਂ ਨਾਲ ਕੰਮ ਕੀਤਾ ਹੈ ਅਤੇ ਸਾਡੇ ਦਰਸ਼ਕਾਂ ਲਈ ਮਹੱਤਵਪੂਰਨ ਪ੍ਰਦਰਸ਼ਨ ਦੇ ਨਾਲ ਮਨੋਰੰਜਕ ਸਮੱਗਰੀ ਪੇਸ਼ ਕੀਤੀ ਹੈ। 'ਮਿੱਤਰਾਂ ਦਾ ਨਾਂ ਚੱਲਦਾ' ਸਮਾਜਿਕ ਸੰਦੇਸ਼ ਦੇਣ ਵਾਲੀ ਇੱਕ ਹੋਰ ਮਨੋਰੰਜਕ ਫਿਲਮ ਹੈ। ਸਾਡੇ ਦਰਸ਼ਕ ਹਮੇਸ਼ਾ ਚੰਗੀਆਂ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹਨ ਅਤੇ ਸਾਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਕੋਸ਼ਿਸ਼ ਤੇ ਇਸ ਫਿਲਮ ਨੂੰ ਆਪਣਾ ਭਰਪੂਰ ਸਮਰਥਨ ਦੇਣਗੇ।”ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ, “ਮੈਂ ਹਮੇਸ਼ਾ ਅਰਥਪੂਰਨ ਪਰ ਮਨੋਰੰਜਕ ਕਹਾਣੀਆਂ ਦਿਖਾਉਣਾ ਚਾਹੁੰਦਾ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੀਆਂ ਫਿਲਮਾਂ ਰਾਹੀਂ ਅਜਿਹਾ ਕਰਨ ਦਾ ਮੌਕਾ ਮਿਲਿਆ ਹੈ। 

ਭਾਵੇਂ ਮਿੱਤਰਾਂ ਦਾ ਨਾ ਚੱਲਦਾ ਸਮਾਜਕ ਤੌਰ 'ਤੇ ਢੁੱਕਵਾਂ ਸੁਨੇਹਾ ਦਿੰਦਾ ਹੈ, ਫਿਰ ਵੀ ਅਸੀਂ ਹਾਸੇ-ਮਜ਼ਾਕ ਅਤੇ ਡਰਾਮੇ ਦੇ ਤੱਤ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਬਰਕਰਾਰ ਰੱਖਿਆ ਹੈ। ਬਾਕਸ ਆਫਿਸ 'ਤੇ ਸਫਲ ਹੋਣ ਤੋਂ ਬਾਅਦ, ਅਸੀਂ ZEE5 'ਤੇ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਾਂ।"ਅਭਿਨੇਤਾ ਗਿੱਪੀ ਗਰੇਵਾਲ ਨੇ ਕਿਹਾ, “ਮਿੱਤਰਾਂ ਦਾ ਨਾਂ ਚੱਲਦਾ ਵਿੱਚ ਕੰਮ ਕਰਨਾ ਮੇਰੇ ਲਈ ਬਹੁਤ ਵਧੀਆਂ ਅਨੁਭਵ ਰਿਹਾ ਕਿਉਂਕਿ ਸਾਰੀ ਕਾਸਟ, ਕਰੂ ਅਤੇ ਸਹਿ-ਅਦਾਕਾਰ ਇੰਨੇ ਪਿਆਰੇ ਸਨ ਕਿ ਸਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹਾਂ। 

ਫਿਲਮ ਹਾਸੇ, ਕਾਮੇਡੀ, ਰੋਮਾਂਸ ਨਾਲ ਭਰੀ ਹੋਣ ਦੇ ਨਾਲ-ਨਾਲ ਇੱਕ ਸਮਾਜਿਕ ਸੰਦੇਸ਼ ਵੀ ਪ੍ਰਦਾਨ ਕਰਦੀ ਹੈ ਅਤੇ ਸਾਡਾ ਮੰਨਣਾ ਹੈ ਕਿ ਔਰਤਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਅਜ਼ਮਾਇਸ਼ਾਂ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ। ਮੈਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਫਿਲਮ zee 5 ਦੇ ਵਰਲਡ ਡਿਜਿਟਲ ਪ੍ਰੀਮਿਅਰ ਵਿੱਚ ਸ਼ਾਮਿਲ ਹੋ ਰਹੀ ਹੈ।"ZEE5 ਭਾਰਤ ਦਾ ਨਵੇਕਲਾ OTT ਪਲੇਟਫਾਰਮ ਹੈ ਅਤੇ ਲੱਖਾਂ ਬਹੁ-ਭਾਸ਼ਾਈ ਮਨੋਰੰਜਨ ਚਾਹਵਾਨਾਂ ਲਈ ਇੱਕ ਪਸੰਦੀਦਾ ਪਲੇਟਫਾਰਮ ਹੈ। 

ZEE5 ਇੱਕ ਗਲੋਬਲ ਕੰਟੈਂਟ ਪਾਵਰਹਾਊਸ, ZEE ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਿਟੇਡ (ZEEL) ਦਾ ਹੀ ਇੱਕ ਹਿੱਸਾ ਹੈ। ਇਹ ਪਲੇਟਫਾਰਮ 3,500 ਤੋਂ ਵੱਧ ਫਿਲਮਾਂ,1,750 ਟੀਵੀ ਸ਼ੋਅ, 700 ਓਰਿਜ਼ੀਨਲ, ਅਤੇ 5 ਲੱਖ+ ਘੰਟੇ ਵਾਲੀ ਸਮੱਗਰੀ ਦੀ ਇੱਕ ਵਿਸ਼ਾਲ ਅਤੇ ਵਿਭਿੰਨ ਲਾਇਬ੍ਰੇਰੀ ਪੇਸ਼ ਕਰਦਾ ਹੈ। ਇਹ ਕੰਟੈਂਟ 12 ਭਾਸ਼ਾਵਾਂ (ਅੰਗਰੇਜ਼ੀ, ਹਿੰਦੀ, ਬੰਗਾਲੀ, ਮਲਿਆਲਮ, ਤਾਮਿਲ, ਤੇਲਗੂ, ਕੰਨੜ, ਮਰਾਠੀ, ਉੜੀਆ, ਭੋਜਪੁਰੀ, ਗੁਜਰਾਤੀ, ਅਤੇ ਪੰਜਾਬੀ) ਵਿੱਚ ਫੈਲਿਆ ਹੋਇਆ ਹੈ। 

ਇਸ ਵਿੱਚ ਓਰੀਜ਼ਨਲ, ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮਾਂ, ਟੀਵੀ ਸ਼ੋਅ, ਸੰਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਪਲੇਟਫਾਰਮ ਬੱਚਿਆਂ ਦੇ ਸ਼ੋਅ, ਸਿਨੇਪਲੇ, ਖਬਰਾਂ, ਸਿਹਤ ਅਤੇ ਜੀਵਨ ਸ਼ੈਲੀ, ਲਾਈਵ ਟੀਵੀ ਆਦਿ ਵੀ ਪੇਸ਼ ਕਰਦਾ ਹੈ।

 ZEE5 'ਤੇ 'ਮਿੱਤਰਾਂ ਦਾ ਨਾ ਚੱਲਦਾ' ਦਾ 14 ਅਪ੍ਰੈਲ ਨੂੰ ਹੋਵੇਗਾ ਵਰਲਡ ਡਿਜਿਟਲ ਪ੍ਰੀਮਿਅਰ

 

Tags: Pollywood , Entertainment , Actress , Cinema , Punjabi Films , Movie , OTT , Entertainment , Chandigarh , Actress , Actor , Chandigarh News , Mitran Da Naa Chalda , ZEE5

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD