Wednesday, 08 May 2024

 

 

ਖ਼ਾਸ ਖਬਰਾਂ ਸੁਖਪਾਲ ਸਿੰਘ ਖਹਿਰਾ ਅਤੇ ਡਾ: ਧਰਮਵੀਰ ਗਾਂਧੀ ਨੇ ਪਟਿਆਲਾ ਅਤੇ ਸੰਗਰੂਰ ਲਈ ਨਾਮਜ਼ਦਗੀ ਦਾਖ਼ਲ ਕੀਤੀ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫੀਸਦੀ ਵਿੱਚ ਮਿਸਾਲੀ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਵਿਲੱਖਣ ਸਵੀਪ ਗਤੀਵਿਧੀ ਐਲਪੀਯੂ ਵੱਲੋਂ ਮੇਗਾ ਰੀਯੂਨੀਅਨ -2024 'ਚ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਨੇ ਕੈਂਪਸ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀ ਕਰਵਾਈਆਂ ਗਈਆਂ ਖ਼ਰਚਾ ਨਿਗਰਾਨ ਵੱਲੋਂ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਰਾਨੀ ਰੱਖ ਰਹੀਆਂ ਟੀਮਾਂ ਨਾਲ ਮੀਟਿੰਗ ਖਰਚਾ ਨਿਗਰਾਨ ਵੱਲੋਂ ਫਾਜ਼ਿਲਕਾ ਦਾ ਦੌਰਾ, ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨਾਲ ਮੀਟਿੰਗ ਗੁਰਜੀਤ ਸਿੰਘ ਔਜਲਾ ਨੇ ਚੋਣਾਂ ਤੋਂ ਸਮਾਂ ਕੱਢ ਕੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਪੰਜਾਬ ਦਾ ਬੁਨਿਆਦੀ ਢਾਂਚਾ ਵਿਕਾਸ ਅਕਾਲੀ ਦਲ ਦੇ ਦੇਣ: ਐਨ.ਕੇ. ਸ਼ਰਮਾ ਦੋਆਬੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਪ੍ਰਸਿੱਧ ਦਲਿਤ ਆਗੂ ਅਤੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ ਪੰਜਾਬ ਦੀਆਂ 13 ਸੀਟਾਂ ਜਿਤਾਉਣ ਵਾਸਤੇ ਲੋਕਾਂ ਨੂੰ ਬੇਨਤੀ ਕਰਨ ਵਾਲੇ ਮੁੱਖ ਮੰਤਰੀ ਦੱਸਣ ਕਿ 7 ਰਾਜ ਸਭਾ ਮੈਂਬਰਾਂ ਨੇ ਕਿੰਨੇ ਕੁ ਪੰਜਾਬ ਦੇ ਮਸਲੇ ਚੁੱਕੇ ਤੇ ਧਰਨੇ ਦਿੱਤੇ : ਕੁਲਜੀਤ ਸਿੰਘ ਬੇਦੀ ਖ਼ਰਚਾ ਆਬਜ਼ਰਵਰ ਮਨੀਸ਼ ਕੁਮਾਰ ਦੀ ਫ਼ਰੀਦਕੋਟ ਲੋਕ ਸਭਾ ਦੇ ਆਬਜ਼ਰਵਰ ਵਜੋਂ ਹੋਈ ਨਿਯੁਕਤੀ ਸੀਜੀਸੀ ਲਾਂਡਰਾਂ ਦੇ ਐਮਈ ਦੇ ਵਿਿਦਆਰਥੀਆਂ ਨੇ ਨਵੀਨਤਾਕਾਰੀ ਇਲੈਕਟ੍ਰਿਕ ਵ੍ਹੀਲਬੈਰੋ ਕੀਤੀ ਤਿਆਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 99 ਫੀਸਦੀ ਤੋਂ ਵੱਧ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਡਿਪਟੀ ਕਮਿਸ਼ਨਰ ਡਾ ਸੇਨੂ ਦਗਲ ਵੱਲੋਂ ਸਬਜੀ ਮੰਡੀ ਦਾ ਦੌਰਾ, ਸਫਾਈ ਵਿਵਸਥਾ ਦੁਰਸਤ ਕਰਨ ਕੀ ਕੀਤੀ ਹਦਾਇਤ ਦਾਖਾ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਜਿੱਤ ਦਾ ਭਰੋਸਾ ਪ੍ਰਗਟਾਇਆ ਚੋਣ ਖਰਚਾ ਨਿਗਰਾਨ ਵੱਲੋਂ ਏ.ਆਰ.ਓਜ਼, ਏ.ਈ.ਓਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਸੰਸਦੀ ਹਲਕਾ ਲੁਧਿਆਣਾ 'ਚ ਹੁਣ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 1.11 ਕਰੋੜ ਰੁਪਏ ਦੇ ਚੋਣ ਖਰਚੇ ਰਿਕਾਰਡ ਕੀਤੇ ਗਏ : ਸਾਕਸ਼ੀ ਸਾਹਨੀ ਨਾਮਜ਼ਦਗੀਆਂ ਦੇ ਪਹਿਲੇ ਦਿਨ ਹੁਸ਼ਿਆਰਪੁਰ ਵਿਖੇ ਇਕ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਦੇ ਹੱਕ ‘ਚ ਪਿੰਡ ਭੈਲ ਹਲਕਾ ਖਡੂਰ ਸਾਹਿਬ ਵਿਖੇ ਕੀਤਾ ਭਰਵਾਂ ਇੱਕਠ ਖ਼ਰਚਾ ਅਬਜ਼ਰਵਰ ਵੱਲੋਂ ਚੋਣਾਂ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦਾ ਜਾਇਜ਼ਾ

 

"ਨਿਵੇਸ਼ ਲਈ ਤੁਸੀਂ ਇਰਾਦਾ ਬਣਾਓ, ਪੰਜਾਬ ਸਰਕਾਰ ਸਹਿਯੋਗ ਲਈ ਤਿਆਰ", ਅਮਨ ਅਰੋੜਾ ਵੱਲੋਂ ਉਦਯੋਗਪਤੀਆਂ ਨੂੰ ਸੱਦਾ

ਪੰਜਾਬ ਦੇ ਟੈਕਸਟਾਈਲ ਵਿੱਚ ਮੋਹਰੀ ਸੂਬਾ ਬਣਨ ਦੀਆਂ ਅਥਾਹ ਸੰਭਾਵਨਾਵਾਂ: ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ

Aman Arora, AAP, Aam Aadmi Party, AAP Punjab, Aam Aadmi Party Punjab,Government of Punjab, Punjab Government, 5th Progressive Punjab Investor Summit 2023, Progressive Punjab Investor Summit, PPIS, Invest Punjab, Punjab Investors Summit

Web Admin

Web Admin

5 Dariya News

ਐਸ.ਏ.ਐਸ.ਨਗਰ (ਮੁਹਾਲੀ) , 24 Feb 2023

ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਦੇਸ਼ ਭਰ ਦੇ ਟੈਕਸਟਾਈਲ ਅਤੇ ਐਪਰਲ ਉਤਪਾਦਨ ਵਿੱਚ ਮੋਹਰੀ ਸੂਬਾ ਬਣਨ ਦੀ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਮੁੱਖ ਮੰਤਰੀ ਸ.  ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ਦਾ ਸਮਰਥਨ ਕਰ ਰਹੀ ਹੈ।

ਅੱਜ ਇੱਥੇ ਇੰਡੀਆ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.), ਐਸ.ਏ.ਐਸ. ਨਗਰ (ਮੋਹਾਲੀ) ਵਿਖੇ 5ਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2023 ਦੇ ਦੂਜੇ ਦਿਨ "ਪੰਜਾਬ ਵਿੱਚ ਟੈਕਸਟਾਈਲ- ਨੀਤੀ, ਬੁਨਿਆਦੀ ਢਾਂਚਾ, ਲਿੰਕੇਜ ਅਤੇ ਰੁਝਾਨ" ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਉਦਯੋਗਪਤੀਆਂ ਨੂੰ ਪ੍ਰਸਨਲਾਈਜ਼ਡ ਟਾਸਕ ਫੋਰਸ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਦੱਸਿਆ ਕਿ ਉਦਯੋਗਪਤੀ ਇੱਕ ਟਾਸਕ ਫੋਰਸ ਬਣਾ ਸਕਦੇ ਹਨ, ਜਿਸ ਵਿੱਚ ਉਹ ਆਪਣੀ ਮਰਜ਼ੀ ਅਨੁਸਾਰ ਸਰਕਾਰੀ ਅਧਿਕਾਰੀਆਂ ਨੂੰ ਚੁਣ ਸਕਦੇ ਹਨ, ਤਾਂ ਜੋ ਉਨ੍ਹਾਂ ਦੇ ਮਸਲੇ ਜਲਦੀ ਹੱਲ ਕੀਤੇ ਜਾ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਉਦਯੋਗਾਂ ਦੀ ਮੰਗ ਅਨੁਸਾਰ ਪਾਣੀ ਦੇ ਖਰਚੇ ਵੀ ਘਟਾਏ ਜਾਣਗੇ। ਉਨ੍ਹਾਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਉਦਯੋਗਿਕ ਕ੍ਰਾਂਤੀ ਲਈ ਆਪਣੇ ਵਿਚਾਰ ਪੇਸ਼ ਕਰਨ ਅਤੇ ਮਾਨ ਸਰਕਾਰ ਇਨ੍ਹਾਂ ਵਿਚਾਰਾਂ ਦਾ ਸਵਾਗਤ ਕਰੇਗੀ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦੇਵੇਗਾ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਨਵੀਆਂ ਲੀਹਾਂ ‘ਤੇ ਲਿਜਾਣ ਵਿੱਚ ਮਦਦ ਮਿਲੇਗੀ। ਪੰਜਾਬ ਸਰਕਾਰ ਦੇ ਪਾਰਦਰਸ਼ੀ ਅਤੇ ਇਮਾਨਦਾਰ ਸ਼ਾਸਨ ਦੇ ਮਾਡਲ ਕਾਰਨ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ।

ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਸਿਰਫ਼ ਸਪੋਰਟਿਵ ਪ੍ਰਣਾਲੀ ਅਤੇ ਅਨੁਕੂਲ ਵਾਤਾਵਰਣ ਚਾਹੀਦਾ ਹੈ ਅਤੇ ਮਾਨ ਸਰਕਾਰ ਪਹਿਲਾਂ ਹੀ ਉਦਯੋਗਾਂ ਨੂੰ ਸਾਜ਼ਗਾਰ ਮਾਹੌਲ ਅਤੇ ਹੁਨਰਮੰਦ ਕਿਰਤੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕਾਰੋਬਾਰ ਕਰਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲ੍ਹੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਟੈਕਸਟਾਈਲ ਅਤੇ ਐਪਰਲ ਉਦਯੋਗ ਲਈ ਪ੍ਰਸਿੱਧ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ  ਵਿੱਚ ਟੈਕਸਟਾਈਲ ਅਤੇ ਐਪਰਲ ਦੀਆਂ 1,200 ਯੂਨਿਟਾਂ ਹਨ, ਜਿਹਨਾਂ ਵਿੱਚ 1.2 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ 'ਤੇ ਰੋਜ਼ਗਾਰ ਮਿਲਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਟ੍ਰਾਈਡੈਂਟ, ਨਾਹਰ, ਵਰਧਮਾਨ, ਸ਼ਿੰਗੋਰਾ, ਸਪੋਰਟਕਿੰਗ, ਨਿਵੀਆ, ਸਾਵੀ, ਅਵਨੀ ਟੈਕਸਟਾਈਲਜ਼, ਜੇਸੀਟੀ ਮਿੱਲਜ਼, ਅਤੇ ਇੰਡੀਅਨ ਐਕਰੀਲਿਕਸ ਸਮੇਤ ਪ੍ਰਮੁੱਖ ਟੈਕਸਟਾਈਲ ਦਿੱਗਜ਼ ਹਨ ਅਤੇ ਹਾਲ ਹੀ ਵਿੱਚ ਸਨਾਥਨ ਟੈਕਸਟਾਈਲ ਨੇ ਸੂਬੇ ਵਿੱਚ 1600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਇਸ ਦੇ ਨਾਲ ਹੀ ਪੰਜਾਬ ਨੇ ਜ਼ਾਰਾ, ਐਚ ਐਂਡ ਐਮ ਤੋਂ ਲੈ ਕੇ ਜੇਸੀ ਪੈਨੀ ਵਰਗੇ ਅੰਤਰਰਾਸ਼ਟਰੀ ਬ੍ਰਾਂਡਾਂ ਲਈ ਕੱਪੜੇ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵਰਤੀਆਂ ਜਾ ਰਹੀਆਂ ਨੈੱਟ ਬਾਲਾਂ ਤਿਆਰ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਟੈਕਸਟਾਈਲ ਖੇਤਰ ਵਿੱਚ 11 ਪ੍ਰਮੁੱਖ ਵਿਸ਼ੇਸ਼ ਖੋਜ ਸੰਸਥਾਵਾਂ ਹਨ। 

ਇਸ ਤੋਂ ਇਲਾਵਾ, ਪੰਜਾਬ ਵਿੱਚ ਲਗਭਗ 80,000 ਵਿਦਿਆਰਥੀਆਂ ਦੇ ਦਾਖਲੇ ਦੀ ਸਮਰੱਥਾ ਵਾਲੀਆਂ 350 ਤੋਂ ਵੱਧ ਆਈ.ਟੀ.ਆਈਜ਼. ਹਨ ਜਿਨ੍ਹਾਂ ਵਿੱਚ ਟੈਕਸਟਾਈਲ ਅਤੇ ਐਪਰਲ ਸੈਕਟਰ ਕੋਰਸਾਂ ਸਮੇਤ 70 ਤੋਂ ਵੱਧ ਕੋਰਸ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ  ਸੂਬੇ ਵਿੱਚ 60,000 ਸਿਖਲਾਈ ਸਮਰੱਥਾ ਵਾਲੇ 1,000 ਤੋਂ ਵੱਧ ਹੁਨਰ ਵਿਕਾਸ ਕੇਂਦਰ ਹਨ। ਟੈਕਸਟਾਈਲ ਅਤੇ ਅਪਰੈਲ ਸੈਕਟਰ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ 250 ਸਿਖਲਾਈ ਭਾਈਵਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ।

ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਐਮ ਡੀ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਸੂਬੇ ਦੀ ਉਦਯੋਗਿਕ ਨੀਤੀ ਸਮੇਂ ਦੀ ਲੋੜ ਅਨੁਸਾਰ ਤਿਆਰ ਕੀਤੀ ਗਈ ਹੈ। ਪੰਜਾਬ ਲੈਂਡ ਡਿਵੈਲਪਮੈਂਟ ਚਾਰਜਿਜ਼ ਅਤੇ ਸਟੈਂਪ ਡਿਊਟੀ ਚਾਰਜ ਤੋਂ 100 ਫ਼ੀਸਦ ਛੋਟ/ਮੁਆਵਜ਼ਾ ਦੇਣ ਤੋਂ ਇਲਾਵਾ ਬਿਜਲੀ ਡਿਊਟੀ ਵਿੱਚ ਛੋਟ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਟੈਕਸਟਾਈਲ ਉਤਪਾਦਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਸੂਬਾ ਸਰਕਾਰ ਛੋਟੇ ਅਤੇ ਦਰਮਿਆਨੇ ਉੱਦਮੀਆਂ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ।

ਕੈਬਨਿਟ ਮੰਤਰੀ ਵੱਲੋਂ ਪੈਨਲਿਸਟਸ ਐਮ.ਡੀ. ਸਨਾਥਨ ਟੈਕਸਟਾਈਲਜ਼ ਸ੍ਰੀ ਪਰੇਸ਼ ਦੱਤਾਨੀ, ਸੀ ਈ ਓ ਸਾਵੀ ਐਕਸਪੋਰਟਸ ਸ੍ਰੀ ਮੁਕੁਲ ਵਰਮਾ, ਚੇਅਰਮੈਨ ਸੀ.ਆਈ.ਆਈ. ਅਤੇ ਪ੍ਰਧਾਨ ਗੰਗਾ ਐਕਰੋਵੂਲਜ਼ ਸ੍ਰੀ ਅਮਿਤ ਥਾਪਰ ਅਤੇ ਐਮ ਡੀ ਸ਼ਿੰਗੋਰਾ ਟੈਕਸਟਾਈਲਜ਼ ਸ੍ਰੀ ਅਮਿਤ ਜੈਨ ਦਾ ਸਨਮਾਨਿਤ ਕੀਤਾ ਗਿਆ।

 

Tags: Aman Arora , AAP , Aam Aadmi Party , AAP Punjab , Aam Aadmi Party Punjab , Government of Punjab , Punjab Government , 5th Progressive Punjab Investor Summit 2023 , Progressive Punjab Investor Summit , PPIS , Invest Punjab , Punjab Investors Summit

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD