Wednesday, 15 May 2024

 

 

ਖ਼ਾਸ ਖਬਰਾਂ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸਵੀਪ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ- ਡਾ. ਸੰਜੀਵ ਕੁਮਾਰ, ਐਸ.ਡੀ.ਐੱਮ. ਮਲੋਟ ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ ਸੁਖਵਿੰਦਰ ਸਿੰਘ ਬਿੰਦਰਾ ਨੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦਾ ਉਹਨਾਂ ਦੇ ਘਰ ਆਉਣ ਤੇ ਕੀਤਾ ਨਿੱਘਾ ਸਵਾਗਤ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਆਬਜ਼ਰਵਰ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਵੇਅਰਹਾਊਸ ਅਤੇ ਸਟਰਾਂਗ ਰੂਮਾਂ ਦਾ ਮੁਆਇਨਾ, ਪ੍ਰਬੰਧਾਂ 'ਤੇ ਵੀ ਤਸੱਲੀ ਪ੍ਰਗਟਾਈ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ

 

ਧੀਆਂ ਦੇ ਲੋਹੜੀ ਮੇਲੇ ਵਿੱਚ 8 ਜਨਵਰੀ ਨੂੰ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਸੈਮੀਨਾਰ ਤੇ ਕਵੀ ਦਰਬਾਰ ਤੇ 11 ਜਨਵਰੀ ਨੂੰ ਲੋਕ ਸੰਗੀਤ ਪੇਸ਼ਕਾਰੀਆਂ ਹੋਣਗੀਆਂ : ਕ੍ਰਿਸ਼ਨ ਕੁਮਾਰ ਬਾਵਾ

ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਸਨਮਾਨਿਤ

Krishan Kumar Bawa, Punjab Pradesh Congress Committee, Congress, Punjab Congress

Web Admin

Web Admin

5 Dariya News

ਲੁਧਿਆਣਾ , 04 Jan 2023

ਪੰਜਾਬੀ  ਭਵਨ ਵਿਖੇ ਅੱਜ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ , ਮਲਕੀਤ ਸਿੰਘ ਦਾਖਾ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਨੂੰ ਉਨ੍ਹਾਂ ਦੇ 62ਵੇਂ ਜਨਮਦਿਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਅਮਰਜੀਤ ਸ਼ੇਰਪੁਰੀ ਨੇ ਵੀ ਸੁਖਜੀਤ ਨੂੰ ਜਨਮ ਦਿਨ ਮੁਬਾਰਕਾਂ ਦਿੱਤੀਆਂ। 

ਸਃ ਬਾਵਾ ਨੇ ਦੱਸਿਆ ਕਿ 11 ਜਨਵਰੀ ਸਵੇਰੇ 11 ਵਜੇ ਤੋਂ ਆਰੰਭ ਹੋਣ ਵਾਲੇ ਧੀਆਂ ਦੇ ਲੋਹੜੀ ਮੇਲੇ ਤੇ ਕੰਵਰ ਗਰੇਵਾਲ, ਸੁਰਿੰਦਰ ਛਿੰਦਾ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ, ਜਸਵੰਤ ਸੰਦੀਲਾ,ਅੰਗਰੇਜ਼ ਅਲੀ ਅਤੇ ਉੱਭਰਦੇ ਕਲਾਕਾਰ ਗੈਰੀ ਬਾਵਾ ਹਾਜ਼ਰੀ ਲਗਵਾਉਣਗੇ। 101 ਨਵ-ਜੰਮੀਆਂ ਬੱਚੀਆਂ, 70+ ਬਜ਼ੁਰਗ ਜੋੜ, ਐੱਨ.ਆਰ.ਆਈ ਅਤੇ 21 ਵਿਸ਼ੇਸ਼ ਸਨਮਾਨ ਕੀਤੇ ਜਾਣਗੇ।

ਮਾਲਵਾ ਸਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਲਕੀਤ ਸਿੰਘ ਦਾਖਾ, ਸ. ਦਰਸ਼ਨ ਸਿੰਘ ਬੀਰਮੀ ਜਿਨ੍ਹਾਂ ਨੂੰ ਮੰਚ ਦੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਸ. ਨਿਰਭੈ ਸਿੰਘ ਗਿੱਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। 

ਸ. ਬਾਦਲ ਸਿੰਘ ਸਿੱਧੂ, ਸ. ਜਸਵੀਰ

ਸਿੰਘ ਚਾਵਲਾ, ਸ. ਪਵਨਦੀਪ ਸਿੰਘ ਢਿੱਲੋਂ, ਸ੍ਰੀ ਬਲਦੇਵ ਬਾਵਾ, ਸ. ਦਰਸ਼ਨ ਸਿੰਘ ਲੋਟੇ,ਸ੍ਰੀ ਸਰਬਜੀਤ ਮੰਨੂੰ, ਸ. ਨਰਿੰਦਰਪਾਲ ਸਿੰਘ ਰੂਬੀ ਰਿਟਾਇਰਡ ਏ.ਆਈ.ਜੀ, ਸੰਦੀਪ ਸ਼ਰਮਾ ਰਿਟਾਇਰਡ ਐਸ.ਪੀ., ਸ.ਬਲਜਿੰਦਰ ਸਿੰਘ, ਸ. ਮਨਿੰਦਰ ਸਿੰਘ ਉੱਭੀ, ਸ੍ਰੀ ਤਰਸੇਮ ਜਸੂਜਾ, ਇੰਦਰਜੀਤ ਕੌਰ ਕਨਵੀਨਰ ਮੰਚ, ਸਰਬਜੀਤ ਕੌਰ ਬਰਾੜ, ਗੁਰਮੀਤ ਕੌਰ ਜਨਰਲ ਸਕੱਤਰ,ਰਿੰਪੀ ਜੌਹਰ, ਮਨਜਿੰਦਰ ਕੌਰ ਗਰੇਵਾਲ, ਸਿਮਰਨ ਸ਼ੀਂਹ , ਰੇਸ਼ਮ ਸੱਗੂ, ਅਮਨਦੀਪ ਬਾਵਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਜੀ.ਐਸ. ਪੀਟਰ, ਡਾਃ ਜਸਪ੍ਰੀਤ ਕੌਰ ਫ਼ਲਕ ਮੁੱਖ ਤੌਰ ਤੇ ਸ਼ਾਮਲ ਹੋਏ।

ਜਾਣਕਾਰੀ ਦਿੰਦਿਆਂ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਦਸਿਆ ਕਿ 11 ਜਨਵਰੀ ਨੂੰ ਧੀਆਂ ਦਾ ਲੋਹੜੀ ਮੇਲਾ ਸਵੇਰੇ 11 ਵਜੇ ਤੋਂ ਆਰੰਭ ਹੋਵੇਗਾ ਮੇਲੇ ਵਿਚ ਪ੍ਰਸਿੱਧ ਆਰਟਿਸਟ ਕੰਵਰ ਗਰੇਵਾਲ, ਸੁਰਿੰਦਰ ਛਿੰਦਾ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ,ਜਸਵੰਤ ਸੰਦੀਲਾ, ਜੀ ਐੱਸ ਪੀਟਰ ,ਅੰਗਰੇਜ਼ ਅਲੀ ਅਤੇ ਉੱਭਰਦੇ ਕਲਾਕਾਰ ਗੈਰੀ ਬਾਵਾ ਹਾਜ਼ਰੀ ਲਗਵਾਉਣਗੇ।

ਉਨ੍ਹਾਂ ਦਸਿਆ ਕਿ 11 ਜਨਵਰੀ ਨੂੰ ਕੁਝ ਸ਼ਖ਼ਸੀਅਤਾਂ ਦੇ ਗੋਲਡ ਮੈਡਲ ਪਾਏ ਜਾਣਗੇ ਜਦ ਕਿ 101 ਨਵ-ਜੰਮੀਆਂ ਬੱਚੀਆਂ ਨੂੰ ਸ਼ਗਨ, ਖਿਡੌਣੇ, ਸੂਟ, ਮਠਿਆਈ ਅਤੇ ਮਾਤਾ ਨੂੰ ਸ਼ਾਲ ਦਿੱਤੇ ਜਾਣਗੇ। 

ਉਨ੍ਹਾਂ ਦਸਿਆ ਗਿ 70+ ਬਜ਼ੁਰਗ  ਜੋੜਿਆਂ ਐਨ.ਆਈ.ਆਰ. ਅਤੇ 21 ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ। ਅੱਠ ਜਨਵਰੀ ਸਵੇਰੇ 10.30 ਵਜੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਲਵਾ ਸਭਿਆਚਾਰ ਮੰਚ ਵੱਲੋ ਮਾਨਵੀ ਰਿਸ਼ਤਿਆਂ ਦੀ ਵਰਤਮਾਨ ਦਸ਼ਾ ਤੇ ਦਿਸ਼ਾ  ਵਿਸ਼ੇ ਬਾਰੇ ਮੁਹੰਮਦ ਉਸਮਾਨ ਰਹਿਮਾਨੀ  ਸ਼ਾਹੀ ਇਮਾਮ ਲੁਧਿਆਣਾ ਤੇ ਸਃ ਗੁਰਪ੍ਰੀਤ ਸਿੰਘ ਤੂਰ ਕਮਿਸ਼ਨਰ ਰੀਟਾਇਰਡ ਪੰਜਾਬ ਪੁਲੀਸ ਮੁੱਖ ਭਾਸ਼ਨ ਦੇਣਗੇ। 

ਸਮਾਗਮ  ਦੀ ਪ੍ਰਧਾਨਗੀ ਮੈੰਬਰ ਪਾਰਲੀਮੈਂਟ  ਜਨਾਬ ਮੁਹੰਮਦ ਸਦੀਕ ਕਰਨਗੇ ਜਦ ਕਿ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਹੋਣਗੇ। ਪੰਜਾਬੀ  ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਹੋਣਗੇ। ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਤੇ ਡਾਃ ਨਿਰਮਲ ਜੌੜਾ ਨੇ ਦੱਸਿਆ ਕਿ ਕਵੀ ਦਰਬਾਰ ਵਿੱਚ ਰਵਿੰਦਰ  ਭੱਠਲ,ਬਲਦੇਵ ਸਿੰਘ ਝੱਜ,ਜਸਵੀਰ ਝੱਜ,ਪ੍ਰਭਜੋਤ ਸੋਹੀ,ਪਾਲੀ ਦੇਤਵਾਲੀਆ, ਮਨਜਿੰਦਰ ਧਨੋਆ,ਰਾਜਦੀਪ ਤੂਰ,ਦਵਿੰਦਰ ਕੌਰ ( ਕਲਕੱਤਾ) ਹਰਸਿਮਰਤ ਕੌਰ ,ਜਸਬੀਰ ਢਿੱਲੋਂ ਡਾਵਰ (ਗੁਜਰਾਤ),ਹਰਬੰਸ ਮਾਲਵਾ ਅਮਰਜੀਤ ਸ਼ੇਰਪੁਰੀ,ਸਹਿਜਪ੍ਰੀਤ ਮਾਂਗਟ,ਤਰਸੇਮ ਨੂਰ,ਅਸ਼ਵਨੀ ਭੱਲਾ ਸ਼ਾਮਲ ਹੋਣਗੇ।

 

Tags: Krishan Kumar Bawa , Punjab Pradesh Congress Committee , Congress , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD