ਅਸੀਂ ਦੇਖਿਆ ਹੈ ਕਿ ਜਸਲੀਨ ਗੀਤ ਢੋਲੀ ਦੀ ਚਲ ਰਹੀ ਕਹਾਣੀ ਵਿੱਚ ਆਪਣੇ ਪਿਛਲੇ ਜੀਵਨ ਬਾਰੇ ਇੱਕ ਬਹੁਤ ਹੀ ਮਹੱਤਵਪੂਰਨ ਰਾਜ਼ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ਵਿੱਚ, ਜਸਲੀਨ ਨੂੰ ਉਸ ਔਰਤ ਬਾਰੇ ਪਤਾ ਚਲਦਾ ਹੈ ਜਿਸਨੂੰ ਉਹ ਸਾਲਾਂ ਤੋਂ ਮਰੀ ਹੋਈ ਮੰਨਦੀ ਸੀ, ਅਤੇ ਉਹ ਹੁਣ ਇੱਕ ਤਸਵੀਰ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਸਦੀ ਜ਼ਿੰਦਗੀ ਦੇ ਵੱਡੇ ਰਾਜ਼ ਦਾ ਹਿੱਸਾ ਹੈ।
ਦੂਜੇ ਪਾਸੇ, ਗੀਤ, ਭੈਰਵੀ ਅਤੇ ਜਸਲੀਨ ਦੇ ਰਿਸ਼ਤੇ ਦੀ ਸੱਚਾਈ ਜਾਣਨ ਲਈ ਕੋਈ ਮੌਕਾ ਨਹੀਂ ਛੱਡ ਰਹੀ। ਇਸਦੇ ਨਾਲ ਹੀ, ਮਹਿਰਾ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ ਕਿਓਂਕਿ ਜੇਕੇ ਮਹਿਰਾ ਨੇ ਗੀਤ ਨੂੰ ਆਪਣੀ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਵੱਜੋਂ ਘੋਸ਼ਿਤ ਕਰ ਦਿੱਤਾ ਹੈ।ਅਸਲੀਅਤ 'ਚ ਕੀ ਛੁਪਾ ਰਹੀ ਹੈ ਜਸਲੀਨ? ਗੀਤ ਕੰਪਨੀ ਦੇ ਐਮਡੀ ਵਜੋਂ ਆਪਣੇ ਅਹੁਦੇ ਦਾ ਫਾਇਦਾ ਕਿਵੇਂ ਚੁੱਕੇਗੀ? ਦੇਖੋ ਗੀਤ ਢੋਲੀ ਅੱਜ ਰਾਤ 8 ਵਜੇ ਜ਼ੀ ਪੰਜਾਬੀ 'ਤੇ।