Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਨੇ ਪੁਣੇ ਵਿਖੇ ਅੰਡਰ-14 ਆਲ ਇੰਡੀਆ ਇੰਟਰ ਪਬਲਿਕ ਸਕੂਲ ਕਿ੍ਕਟ ਚੈਂਪੀਅਨਸ਼ਿਪ ਜਿੱਤੀ

ਅਯਾਨ ਸ੍ਰੀਵਾਤਸਵ ਬਣਿਆ ‘ ਪਲੇਅਰ ਆਫ ਦ ਚੈਂਪੀਅਨਸ਼ਿਪ’, ਹਰਜਗਤੇਸਵਰ ਖਹਿਰਾ ਬਣਿਆ ਉੱਭਰਦਾ ਬੈਸਟ ਵਿਕਟਕੀਪਰ

Yadavindra Public School Mohali, All India Inter Public School U-14 Cricket Championship, YPS Mohali, Sports News, Cricket, Cricketer, Player, Bowler, Batsman

Web Admin

Web Admin

5 Dariya News

ਚੰਡੀਗੜ੍ਹ , 22 Oct 2022

ਬੀ.ਕੇ ਬਿਰਲਾ ਸਕੂਲ, ਪੁਣੇ ਵਿੱਚ ਹੋਈ ਆਲ ਇੰਡੀਆ ਇੰਟਰ ਪਬਲਿਕ ਸਕੂਲ ਅੰਡਰ-14 ਕਿ੍ਕਟ ਚੈਂਪੀਅਨਪ ਵਿੱਚ ਯਾਦਵਿੰਦਰਾ ਪਬਲਿਕ ਸਕੂਲ (ਵਾਈ.ਪੀ.ਐਸ.) ਮੋਹਾਲੀ ਫਤਿਹ ਦਾ ਝੰਡਾ ਲਹਿਰਾਉਂਦਿਆਂ ਚੈਂਪੀਅਨ ਬਣਿਆ ਹੈ। ਫਾਈਨਲ ਮੈਚ ਵਿੱਚ ਵਾਈਪੀਐਸ ਮੋਹਾਲੀ ਨੇ ਡੀਪੀਐਸ ਮਥੁਰਾ ਰੋਡ, ਦਿੱਲੀ ਨੂੰ 26 ਦੌੜਾਂ ਨਾਲ ਹਰਾ ਕੇ ਟਰਾਫੀ ਜਿੱਤੀ। 

ਟਾਸ ਜਿੱਤ ਕੇ ਵਾਈਪੀਐਸ ਵਲੋਂ ਬੱਲੇਬਾਜੀ ਕਰਨ ਦਾ ਫੈਸਲਾ ਕਰਦੇ ਹੋਏ ਟੀਮ ਦੇ ਕਪਤਾਨ ਅਯਾਨ ਸ੍ਰੀਵਾਸਤਵ (33) ਅਤੇ ਉਪ ਕਪਤਾਨ ਅਨਹਦ ਸਿੰਘ ਸੰਧੂ (46) ਵਿਚਕਾਰ 99 ਦੌੜਾਂ ਦੀ ਸੁਰੂਆਤੀ ਸਾਂਝੇਦਾਰੀ ਨਾਲ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 115/6 ਦੌੜਾਂ ਬਣਾਈਆਂ।ਮੋਹਾਲੀ ਟੀਮ ਦੇ ਗੇਂਦਬਾਜ਼ਾਂ ਦੀ ਲਗਾਤਾਰ ਨਪੀ-ਤੁਲੀ ਗੇਂਦਬਾਜ਼ੀ ਦੇ ਚਲਦਿਆਂ ਡੀਪੀਐਸ ਮਥੁਰਾ ਦੀ ਟੀਮ ਨੇ 17.5 ਓਵਰਾਂ ਵਿੱਚ ਮਹਿਜ਼ 89 ਦੌੜਾਂ ਬਣਾਕੇ ਹੀ ਗੋਡੇ ਟੇਕ ਦਿੱਤੇ।

ਫਾਈਨਲ ਵਿਚ ਅਨਹਦ ਸੰਧੂ ਦੁਆਰਾ ਲਿਆ ਇੱਕ ਸਾਨਦਾਰ ਕੈਚ ਖਿੱਚ ਦਾ ਕੇਦਰ ਸੀ , ਜੋ ਉਸਨੇ ਲਗਭਗ 15 ਮੀਟਰ ਪਿੱਛੇ ਦੌੜ ਕੇ ਲਿਆ। ਇਸ ਨੇ ਕਿ੍ਕਟ ਪ੍ਰੇਮੀਆਂ ਨੂੰ 1983 ਵਿਸਵ ਕੱਪ ਦੌਰਾਨ ਸਰ ਵਿਵ ਰਿਚਰਡਸ ਨੂੰ ਆਊਟ ਕਰਨ ਲਈ ਕਪਿਲ ਦੁਆਰਾ ਲਏ ਗਏ ਕੈਚ ਦੀ ਯਾਦ ਤਾਜ਼ਾ ਕਰ ਦਿੱਤੀ।ਵਾਈਪੀਐਸ, ਮੋਹਾਲੀ ਦਾ ਕਪਤਾਨ ਅਯਾਨ ਸ੍ਰੀਵਾਸਤਵ ਟੂਰਨਾਮੈਂਟ ਦੇ ਕੁਆਰਟਰ, ਸੈਮੀ ਅਤੇ ਫਾਈਨਲ ਵਿੱਚ ਮੈਨ ਆਫ ਦਾ ਮੈਚ ਰਿਹਾ ਅਤੇ ਟੂਰਨਾਮੈਂਟ ਦੌਰਾਨ ਕੁੱਲ 146 ਦੌੜਾਂ ਅਤੇ ਉਪ ਕਪਤਾਨ ਅਨਹਦ ਸੰਧੂ ਨੇ 139 ਦੌੜਾਂ ਬਣਾਈਆਂ। 

ਮਹਿਜ਼ 11 ਸਾਲਾਂ ਦੇ ਉਭਰਦੇ ਵਿਕਟਕੀਪਰ ਹਰਜਗਤੇਸਵਰ ਖਹਿਰਾ ਨੇ 5 ਖਿਡਾਰੀਆਂ ਨੂੰ ਸਟੰਪ ਦੇ ਪਿੱਛੇ ਆਊਟ ਕਰਨ ਲਈ ਵਾਹ ਵਾਹ ਬਟੋਰੀ ਅਤੇ ਸਰਵੋਤਮ ਵਿਕਟਕੀਪਰ ਵਜੋਂ ਚੁਣਿਆ ਗਿਆ।ਆਫ ਸਪਿੰਨਰ ਵੀਰ ਸਿੰਘ ਭਸੀਨ 8 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ ਬਣਿਆ।ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਵਾਈਪੀਐਸ ਦੇ ਅਕਾਂਸ ਠਾਕੁਰ ਨੇ 7, ਅਯਾਨ ਸ੍ਰੀਵਾਸਤਵ ਨੇ 5, ਗੁਰਮਨ ਸਿੱਧੂ ਨੇ 5 ਅਤੇ ਜਸਕੀਰਤ ਸਿੰਘ ਨੇ 4 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਵਾਈਪੀਐਸ ਮੋਹਾਲੀ ਨੇ ਸੈਮੀਫਾਈਨਲ ਵਿੱਚ ਡੀਪੀਐਸ ਆਰਕੇ ਪੁਰਮ, ਦਿੱਲੀ ਨੂੰ 59 ਦੌੜਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜੀ ਕਰਦੇ ਹੋਏ ਵਾਈਪੀਐਸ ਮੁਹਾਲੀ ਨੇ 20 ਓਵਰਾਂ ਵਿੱਚ 125 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਡੀਪੀਐਸ ਆਰਕੇ ਪੁਰਮ ਦੀ ਟੀਮ ਸਿਰਫ 66 ਦੌੜਾਂ ’ਤੇ ਢੇਰ ਹੋ ਗਈ।

ਕੁਆਰਟਰ ਫਾਈਨਲ ਵਿੱਚ, ਵਾਈਪੀਐਸ ਮੁਹਾਲੀ ਨੇ ਬੀਕੇ ਬਿਰਲਾ ਸਕੂਲ, ਪੁਣੇ ਨੂੰ 19.3 ਓਵਰਾਂ ਵਿੱਚ 115 ਦੌੜਾਂ ਦਾ ਪਿੱਛਾ ਕਰਦਿਆਂ ਹਰਾਇਆ।ਵਾਈਪੀਐਸ ਮੁਹਾਲੀ ਟੂਰਨਾਮੈਂਟ ਦੇ ਲੀਗ ਮੈਚਾਂ ਵਿੱਚ ਵੀ ਅਜੇਤੂ ਰਹੀ। ਟੀਮ ਨੂੰ ਇੱਕ ਵਧਾਈ ਸੰਦੇਸ ਵਿੱਚ ਡਾਇਰੈਕਟਰ ਵਾਈਪੀਐਸ ਮੇਜਰ ਜਨਰਲ ਟੀ.ਪੀ.ਐਸ ਵੜੈਚ ਨੇ ਕਿਹਾ ਕਿ ਕੋਵਿਡ-19 ਤੋਂ ਬਾਅਦ ਖੇਡ ਗਤੀਵਿਧੀਆਂ ਸੁਰੂ ਕਰਨਾ ਬਹੁਤ ਚੁਣੌਤੀਪੂਰਨ ਸੀ ਪਰ ਸਾਡੇ ਸਪੋਰਟਸ ਸਟਾਫ ਦੇ ਸਹਿਯੋਗ ਅਤੇ ਸਖਤ ਮਿਹਨਤ ਨਾਲ ‘ਯਾਦਵਿੰਦਰੀਆਂ’ ਨੇ ਮੁੜ ਤੋਂ ਸਾਰੇ ਭਾਰਤ ਵਿਚ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਸਫਲਤਾ ਦਾ ਹਸਤਾਖ਼ਰ ਦਰਜ ਕੀਤਾ ਹੈ।  

ਵਾਈਪੀਐਸ ਮੁਹਾਲੀ ਟੀਮ ਦੇ ਕੋਚ ਅਤੇ ਇੰਚਾਰਜ ਸ੍ਰੀ ਪ੍ਰਵੀਨ ਸਿੰਘਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਜਾਣ ਤੋਂ ਪਹਿਲਾਂ ਉਨਾਂ ਟ੍ਰਾਈਸਿਟੀ ਦੇ ਸਰਵੋਤਮ ਸਕੂਲ ਅਤੇ ਅਕੈਡਮੀ ਦੀਆਂ ਟੀਮਾਂ ਨਾਲ 6 ਅਭਿਆਸ ਮੈਚ ਖੇਡੇ। ਕੋਚ ਨੇ ਅੱਗੇ ਕਿਹਾ ਕਿ ਵਾਈਪੀਐਸ ਦੇ ਮੁੰਡਿਆਂ ਨੇ ਅਭਿਆਸ ਮੈਚਾਂ ਵਿੱਚ ਯੂਟੀ ਇੰਟਰ ਸਕੂਲ ਮੁਕਾਬਲੇ ਦੇ ਜੇਤੂ ਡੀਏਵੀ ਸੈਕਟਰ 8 ਅਤੇ ਰੁਨਰ ਅਪ ਸੇਂਟ ਜੋਸਫ ਸੈਕਟਰ 44 ਨੂੰ ਹਰਾਇਆ“।    

 

Tags: Yadavindra Public School Mohali , All India Inter Public School U-14 Cricket Championship , YPS Mohali , Sports News , Cricket , Cricketer , Player , Bowler , Batsman

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD