Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪਿੰਡ ਨੰਦਪੁਰ ਕਲੋਡ਼ ਵਿਖੇ "70ਵਾਂ ਬਾਬਾ ਰੋਡੂ ਯਾਦਗਾਰੀ ਖੇਡ ਮੇਲੇ" ਵਿੱਚ ਐਮ. ਪੀ. ਜੱਸੜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਰਿਬਨ ਕੱਟਣ ਦੀ ਰੱਸਮ ਪੂਰੀ ਕੀਤੀ

Mohinderpal Singh Jassar, MP Jassar, Nandpur Kalour, Fatehgarh Sahib, 70th Baba Rodu Unforgettable Khel Fair

Web Admin

Web Admin

5 Dariya News

ਨੰਦਪੁਰ ਕਲੋਡ਼ , 20 Sep 2022

Last updated on: Sep 20, 2022, 00:00 IST

ਅੱਜ ਪਿੰਡ ਨੰਦਪੁਰ ਕਲੋਡ਼ ਵਿਖੇ ਪ੍ਰਧਾਨ ਕੁਲਵੰਤ ਸਿੰਘ ਤੇ ਮੀਤ ਪ੍ਰਧਾਨ ਇੰਦਰਜੀਤ, ਜਸਵੀਰ ਸਿੰਘ ਢਿਲੋਂ ਤੇ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਤੇ ਦਸਮੇਸ਼ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ "70ਵਾਂ ਬਾਬਾ ਰੋਡੂ ਯਾਦਗਾਰੀ ਖੇਡ ਮੇਲਾ" ਕਰਵਾਇਆ ਗਿਆ |  ਇਸ ਮੌਕੇ ਯੂਨਾਇਟੇਡ ਬਿਊਰੋ ਆਫ਼ ਹਿਊਮਨ ਰਾਈਟਸ ਐਂਡ ਕ੍ਰਾਈਮ ਕੰਟਰੋਲ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਐਮ. ਪੀ. ਜੱਸੜ ਮੁੱਖ ਮਹਿਮਾਨ ਵਾਜੋਂ ਪੁਹੰਚੇ ਤੇ ਰਿਬਨ ਕਟਾਈ ਦੀ ਰੱਸਮ ਨੂੰ ਪੂਰਾ ਕਰਦਿਆਂ ਫਾਈਨਲ ਕੱਬਡੀ ਮੈਚਾਂ ਦੀ ਸ਼ੁਰੂਵਾਤ ਕੀਤੀ | 

ਇਸ ਮੌਕੇ ਸੰਬੋਦਨ ਕਰਦਿਆਂ ਐਮ. ਪੀ. ਜੱਸੜ ਨੇ ਦੱਸਿਆ ਕਿ ਦੋਵੇਂ ਪਿੰਡ ਨੰਦਪੁਰ ਅਤੇ ਕਲੋਡ਼ ਹਰ ਸਾਲ ਵਾਰੋ ਵਾਰੀ ਵੱਡੇ ਪੱਧਰ ਤੇ ਖੇਡ ਮੇਲਾ ਕਰਵਾ ਕਿ ਸਾਂਜੀ ਵਾਰਤਾ ਨੂੰ ਦਰਸਾਉਂਦੇ ਹਨ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਵੀ ਇਹਨਾਂ ਦੋਵੇਂ ਪਿੰਡ ਵਾਸੀਆਂ ਕੋਲੋਂ ਸਾਂਜੀ ਪਿਆਰ ਭਾਵਨਾ ਦੀ ਸੀਦ ਲੈਣੀ ਚਾਹੀਦੀ ਹੈ ਤਾਂ ਜੋ ਪੂਰੇ ਪੰਜਾਬ ਵਿੱਚ ਮੁੜ ਏਕਤਾ ਦਾ ਬੂਟਾ ਲਗਾ ਕਿ ਇੱਕ ਦੂਜੇ ਪ੍ਰਤੀ ਪਿਆਰ ਦੀ ਭਾਵਨਾਵਾਂ ਨੂੰ ਜਾਗਿਆ ਜਾ ਸਕੇ | ਜੱਸੜ ਨੇਂ ਇਸੇ ਪਿਆਰ ਭਾਵਨਾ ਨੂੰ ਵੇਖਦਿਆਂ 11,000/- ਰੁਪਏ ਦੀ ਰਾਸ਼ੀ ਦੇ ਕਿ ਕਲੱਬ ਮੇਂਬਰਾ ਦਾ ਹੋਂਸਲਾ ਵਧਾਇਆ |

ਇਸ ਮੌਕੇ ਜੱਸੜ ਵਲੋਂ ਪਿਆਰ ਭਰੇ ਸ਼ਬਦਾਂ ਨਾਲ ਵੀਰ ਅਮਨ ਧਨੋਆ ਭਾਗੋਮਾਜਰਾ, ਜਸਵੀਰ ਸਿੰਘ ਢਿਲੋਂ, ਮਨਦੀਪ ਸਿੰਘ (ਐਂਕਰ ) ਤੇ ਦਸਮੇਸ਼ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਦਾ ਐਨਾਂ ਪਿਆਰ ਤੇ ਸਤਿਕਾਰ ਦੈਣ ਲਈ ਦਿਲੋਂ ਧੰਨਵਾਦ ਕੀਤਾ | ਉਹਨਾਂ ਸਮੂਹ ਨਗਰ ਵਾਸੀਆਂ ਨੂੰ ਸੱਚ ਦੇ ਸਿਪਾਹੀ ਬਣਨ ਦੀ ਅਪੀਲ ਕਰਦਿਆਂ ਕਿਹਾ, ਆਯੋ ਸਾਰੇ ਰੱਲ ਕਿ ਆਪੋ ਆਪਣੇ ਘਰਾਂ ਵਿੱਚ ਸੱਚਾਈ ਦਾ ਬੂਟਾ ਲਗਾਉਣ ਦੀ ਸ਼ੁਰੂਵਾਤ ਕਰੀਏ ਤਾਂ ਜੋ ਇਸ ਕਲਜੁਗੀ ਦੁਨੀਆਂ ਵਿੱਚੋਂ ਕਰੋਦ, ਲਾਲਸਾ ਤੇ ਲੋਬ ਨੂੰ ਖਤਮ ਕੀਤਾ ਜਾ ਸਕੇ | ਤਾਂ ਜੋ ਸਾਡੀਆਂ ਆਣ ਵਾਲੀਆਂ ਨਸਲਾਂ ਵਿੱਚ ਇੱਕ ਦੂਜੇ ਪ੍ਰਤੀ ਦਿਆ ਭਾਵਨਾ ਜਨਮ ਲੈ ਸਕੇ |

ਜੱਸੜ ਨੇ ਇਹ ਵੀ ਦੱਸਿਆ ਕਿ ਇਸ ਮੌਕੇ ਪ੍ਰਧਾਨ, ਕੁਲਵੰਤ ਸਿੰਘ ਢਿਲੋਂ ਦਾ ਕਿਹਣਾ ਹੈ ਕਿ ਦਸਮੇਸ਼ ਸਪੋਰਟਸ ਕਲੱਬ ਵਲੋਂ ਅਗਲੀ ਵਾਰੀ ਇਸਤੋਂ ਵੀ ਵੱਡੇ ਪੱਧਰ ਤੇ ਖੇਡ ਮੇਲਾ ਕਰਵਾਇਆ ਜਾਵੇਗਾ ਤਾਂ ਜੋ ਪੰਜਾਬੀ ਵਿਰਸੇ ਦੀ ਹੋਂਦ ਨੂੰ ਜ਼ਿੰਦਾਂ ਰੱਖਿਆ ਜਾ ਸਕੇ | ਇਸ ਪ੍ਰੋਗਰਾਮ ਵਿੱਚ ਆਣ ਤੇ ਦਸਮੇਸ਼ ਸਪੋਰਟਸ ਕਲੱਬ ਤੇ ਉਹਨਾਂ ਦੀ ਪੂਰੀ ਟੀਮ ਵਲੋਂ ਸਮਾਜ ਸੇਵੀ ਐਮ. ਪੀ. ਜੱਸੜ ਜੀ ਦਾ ਅਤੇ ਉਹਨਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | 

ਇਸਤੋਂ ਉਪਰੰਤ ਖੇਡ ਮੇਲਾ ਵਿੱਚ ਗਾਇਕ ਬਾਣੀ ਸੰਧੂ ਅਤੇ ਹੋਰ ਅਨੇਕ ਕਲਾਕਾਰਾਂ ਵਲੋਂ ਵੱਖੋ ਵੱਖ ਅੰਦਾਜ਼ ਵਿੱਚ ਖੁੱਲਾ ਅਖਾੜਾ ਲਗਾ ਕਿ ਖੇਡ ਮੇਲੇ ਨੂੰ ਚਾਰ ਚਨ ਲਗਾਏ ਗਏ ਤੇ ਦਰਸ਼ਕਾ ਨੇ ਵੀ ਖੂਬ ਆਨੰਦ ਮਾਣਿਆ |  ਕਬੱਡੀ ਟੂਰਨਾਮੈਂਟ 65 ਕਿਲੋ ਭਾਰ ਵਰਗ ਵਿੱਚ ਨੰਦਪੁਰ ਜੇਤੂ ਰਿਹਾ, ਭਾਦਸੋਂ ਤੇ ਧਲੇਰ ਵਿਚਕਾਰ ਟਿਕਨੀਕੀ ਡਰਾਅ | ਇੱਕ ਪਿੰਡ ਓਪਨ ਕਬੱਡੀ ਮੁਕਾਬਲੇ ਵਿੱਚ ਪਿੰਡ ਦਿੜ੍ਹਬਾ ਦੀ ਟੀਮ ਨੇਂ 61 ਹਜ਼ਾਰ ਦਾ ਇਨਾਮ ਜਿੱਤ ਕਿ ਪਹਿਲਾ ਅਤੇ ਮਨਾਣਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰ 41 ਹਜ਼ਾਰ ਰੁਪਏ ਦਾ ਇਨਾਮ ਆਪਣੀ ਝੋਲੀ ਪਾਇਆ |

ਬੈਸਟ ਰੇਡਰ ਰਹੇ ਜੱਸੀ ਧੂੜ ਤੇ ਬੰਨੀ ਸਮਾਣਾ ਅਤੇ ਬੈਸਟ ਜਾਫੀ ਰਹੇ ਜੱਸਾ ਦਿੜ੍ਹਬਾ ਤੇ ਸੱਤੀ ਦਿੜ੍ਹਬਾ ਨੂੰ ਇਨਾਮ ਵਜੋਂ ਝੋਟੀਆਂ ਨਾਲ ਸਨਮਾਨਿਆ ਗਿਆ | ਇਸ ਮੌਕੇ ਬੱਬਲ ਖਰੜ, ਮਿਹਰ ਬਾਈ, ਸ਼ੇਰ ਸਿੰਘ, ਜੈਲਾ ਖਰੜ, ਕਰਮਜੀਤ ਬਨੂੜ, ਭੂਰਾ ਨਯਾਮੀਆਂ, ਦੀਪਾ ਦੇਸੁਮਾਜਰਾ, ਜੱਸ ਗੁੱਡਾਣਾ, ਸੋਨੂ ਸੋਢੀ ਅਤੇ ਦੂਰ ਨੇੜੇ ਦੇ ਪਿੰਡਾਂ ਵਿੱਚੋਂ ਬਹੁਤ ਸਾਰੇ ਪਤਵੰਤੇ ਸੱਜਣ ਆਦਿ ਵੀ ਮੌਜੂਦ ਸਨ |

 

Tags: Mohinderpal Singh Jassar , MP Jassar , Nandpur Kalour , Fatehgarh Sahib , 70th Baba Rodu Unforgettable Khel Fair

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD