ਰਾਜ ਸਭਾ ਦੇ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਚਾਂਸਲਰ ਡਾ: ਅਸ਼ੋਕ ਕੁਮਾਰ ਮਿੱਤਲ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਨਵੇਂ ਚੁਣੇ ਗਏ ਸੰਸਦ ਮੈਂਬਰ ਡਾ: ਮਿੱਤਲ ਨੇ ਮਾਨਯੋਗ ਮੰਤਰੀ ਨਾਲ ਵੱਖ-ਵੱਖ ਮੁੱਦਿਆਂ 'ਤੇ ਸੁਖਾਲੇ ਮਾਹੌਲ 'ਚ ਸਕਾਰਾਤਮਕ ਚਰਚਾ ਕੀਤੀ |
ਉਨ੍ਹਾਂ ਨੇ ਮਾਨਯੋਗ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਐਲਪੀਯੂ ਦਾ ਦੇਸ਼ ਵਿੱਚ ਸਭ ਤੋਂ ਵਧੀਆ ਪਲੇਸਮੈਂਟ ਰਿਕਾਰਡ ਹੈ, ਅਤੇ ਟਾਈਮਜ਼ ਹਾਇਰ ਐਜੂਕੇਸ਼ਨ ਇਮਪੈਕਟ 2022 ਰੈਂਕਿੰਗ ਵਿੱਚ ਇਸ ਦੀ ਵਿਸ਼ਵ ਪੱਧਰ ਦੀਆਂ ਚੋਟੀ ਦੀਆਂ 74 ਯੂਨੀਵਰਸਿਟੀਆਂ ਵਿੱਚ ਦਰਜਾਬੰਦੀ ਕੀਤੀ ਗਈ ਹੈ।
ਪੰਜਾਬ ਨੂੰ ਸਿੱਖਿਆ ਲਈ ਤਰਜੀਹੀ ਸਥਾਨ ਬਣਾਉਣ ਵਿੱਚ ਡਾ: ਮਿੱਤਲ ਦਾ ਅਹਿਮ ਯੋਗਦਾਨ ਰਿਹਾ ਹੈ। ਸਿੱਖਿਆ ਅਤੇ ਉਦਯੋਗ ਨੂੰ ਇਕਸਾਰ ਬਣਾਉਣ ਲਈ ਉੰਨਾਂ ਦੀ ਵਿਚਾਰਧਾਰਾ ਦੀ ਸਾਰੇ ਉੱਚ ਸਿੱਖਿਆ ਜਗਤ 'ਚ ਸ਼ਲਾਘਾ ਕੀਤੀ ਜਾਂਦੀ ਹੈ।