Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਅਜੋਕੀ ਨੌਜਵਾਨ ਪੀੜੀ ਦੀ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰੇਗੀ ਫ਼ਿਲਮ 'ਤੇਰੇ ਲਈ'

Pollywood, Chandigarh, Harish Verma, Sweetaj Brar, Tere Layi, Tere Layi Movie, Tere Layi Upcoming Movie, Tere Layi Cast

5 Dariya News

5 Dariya News

5 Dariya News

ਚੰਡੀਗੜ੍ਹ , 25 Aug 2022

Last updated on: Aug 25, 2022, 00:00 IST

ਬਦਲਦੇ ਦੌਰ ਵਿੱਚ ਦੁਨੀਆਂ ਦੇ ਰੰਗ ਹੀ ਨਹੀਂ ਬਦਲੇ ਸਿਨਮਾ ਦੇ ਵੀ ਰੰਗ ਬਦਲ ਗਏ ਹਨ। ਫਿਲਮਾਂ ਬਦਲ ਗਈਆਂ ਹਨ। ਕਹਾਣੀਆਂ ਬਦਲ ਗਈਆਂ ਹਨ।  ਫਿਲਮਾਂ ਵਿਚਲੀ ਮੁਹੱਬਤ ਦੇ ਰੰਗ ਅਤੇ ਅੰਦਾਜ਼ ਵੀ ਬਦਲ ਗਿਆ ਹੈ। ਪੰਜਾਬੀ ਫ਼ਿਲਮ 'ਤੇਰੇ ਲਈ' ਇਸ ਬਦਲਦੇ ਦੌਰ ਦੀ ਖ਼ੂਬਸੂਰਤ ਪ੍ਰੇਮ ਕਹਾਣੀ ਹੈ। ਇਹ ਫ਼ਿਲਮ ਮੁਹੱਬਤ, ਪਰਿਵਾਰਕ ਡਰਾਮਾ ਤੇ ਕਾਮੇਡੀ ਨਾਲ ਲਿਬਰੇਜ ਹੈ। 

ਪੰਜਾਬੀ ਸਿਨੇਮਾ ਦਾ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਇਸ ਫ਼ਿਲਮ ਦਾ ਹੀਰੋ ਹੈ। ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵਿਤਾਜ ਬਰਾੜ ਇਸ ਫ਼ਿਲਮ ਦੀ ਹੀਰੋਇਨ। ਦੋਵੇਂ ਜਣੇ ਪਹਿਲੀ ਵਾਰ ਇਕੱਠੇ ਪਰਦੇ ‘ਤੇ ਨਜ਼ਰ ਆਉਣਗੇ। ਫਿਲਮ ਨਿਰਦੇਸ਼ਕ ਅਮਿਤ ਪ੍ਰਾਸ਼ਰ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਕਹਾਣੀ ਕ੍ਰਿਸ਼ਨਾ ਦਾਪੁਤ ਨੇ ਲਿਖੀ ਹੈ।

ਇਸ ਫਿਲਮ ਵਿੱਚ ਹਰੀਸ਼ ਤੇ ਸਵਿਤਾਜ ਬਰਾੜ ਨਾਲ ਨਿਰਮਲ ਰਿਸ਼ੀ, ਅੰਮ੍ਰਿਤ ਅੰਬੀ, ਭੂਮਿਕਾ ਸ਼ਰਮਾ, ਸੀਮਾ ਕੌਸ਼ਲ, ਨਿਸ਼ਾ ਬਾਨੋ, ਜਰਨੈਲ ਸਿੰਘ, ਸੁਖਵਿੰਦਰ ਰਾਜ ਤੇ ਰਾਜ ਧਾਲੀਵਾਲ ਸਮੇਤ ਰੰਗ-ਮੰਚ ਦੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।  ਧਮਕ ਮੀਡੀਆ ਹਾਊਸ, ਫਰੂਟ ਯਾਟ ਇੰਟਰਟੇਨਮੈਂਟ, ਖਰੌਰ ਫਿਲਮਸ ਅਤੇ ਰਾਹੁਲ ਸ਼ਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਧੀਰਜ ਅਰੋੜਾ ਅਤੇ ਸਹਿ ਨਿਰਮਾਤਾ ਡਿੰਪਲ ਖਰੌਰ, ਅਭੈਦੀਪ ਸਿੰਘ ਮੁਤੀ ਅਤੇ ਰਾਹੁਲ ਸ਼ਰਮਾ ਦੀ ਇਸ ਫ਼ਿਲਮ ਦੀ ਸੋਸ਼ਲ ਮੀਡੀਆ ‘ਤੇ ਖ਼ੂਬ ਚਰਚਾ ਹੋ ਰਹੀ ਹੈ। 

ਫ਼ਿਲਮ ਦੇ ਨਿਰਦੇਸ਼ਕ ਅਮਿਤ ਪ੍ਰਾਸ਼ਰ ਨੇ ਦੱਸਿਆ ਕਿ ਉਹਨਾਂ ਦੀ ਇਹ ਫ਼ਿਲਮ ਇੱਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੈ। ਇਹ ਫ਼ਿਲਮ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੈ। ਅਜੋਕੀ ਨੌਜਵਾਨ ਪੀੜੀ ਦੇ ਦੁਆਲੇ ਘੁੰਮਦੀ ਇਹ ਫ਼ਿਲਮ ਘਰਾਂ ਤੋਂ ਦੂਰ ਰਹਿੰਦੇ ਮੁੰਡੇ, ਕੁੜੀਆਂ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ।  

ਰੁਮਾਂਸ, ਕਾਮੇਡੀ ਤੇ ਡਰਾਮੇ ਦਾ ਸੁਮੇਲ ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ, ਜੋ ਦਰਸ਼ਕਾਂ ਦੀ ਕੱਸਵੱਟੀ ‘ਤੇ ਖਰਾ ਉਤਰੇਗੀ। 7 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋਣ ਜਾ ਰਹੀ ਇਸ ਫ਼ਿਲਮ  ਵਿੱਚ ਪੰਜਾਬੀ ਸਿਨੇਮੇ ਦੇ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਨੇ ਉਹ ਇਸ ਫ਼ਿਲਮ ਵਿੱਚ ਅਮਰੀਕ ਨਾਂ ਦੇ ਨੌਜਵਾਨ  ਦਾ ਕਿਰਦਾਰ ਨਿਭਾ ਰਿਹਾ ਹੈ। 

ਜੋ ਇਸ ਫ਼ਿਲਮ ਦਾ ਨਾਇਕ ਹੈ। ਅਮਰੀਕ ਆਪਣੀ ਜ਼ਿੰਦਗੀ ਸ਼ਾਨਦਾਰ ਤਰੀਕੇ ਨਾਲ ਜਿਓ ਰਿਹਾ ਹੈ। ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਉਦੋਂ ਆਉਂਦਾ ਹੈ ਜਦੋੰ ਉਸਦੀ ਜ਼ਿੰਦਗੀ ਵਿੱਚ ਫ਼ਿਲਮ ਦੀ ਨਾਇਕਾ ਸੰਯੋਗ ਆਉਂਦੀ ਹੈ। ਹਰੀਸ਼ ਮੁਤਾਬਿਕ ਇਹ ਫ਼ਿਲਮ ਇਕ ਖ਼ੂਬਸੂਰਤ ਪ੍ਰੇਮ ਕਹਾਣੀ ਹੈ। ਦਰਸ਼ਕ ਉਸਦੀ ਅਤੇ ਸਵਿਤਾਜ ਬਰਾੜ ਦੀ ਜੋੜੀ ਨੂੰ ਭਰਪੂਰ ਪਿਆਰ ਦੇਣਗੇ। 

ਇਹ ਫ਼ਿਲਮ ਪੰਜਾਬੀ ਸਿਨਮਾ ਵਿੱਚ ਇਕ ਨਵਾਂ ਰੁਝਾਨ ਸ਼ੁਰੂ ਕਰਨ ਦਾ ਵੀ ਦਮ ਰੱਖਦੀ ਹੈ। ਸਵਿਤਾਜ ਬਰਾੜ ਮੁਤਾਬਕ ਇਹ ਫ਼ਿਲਮ ਉਸਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ। ਇਸ ਵਿੱਚ ਉਹ ਇਕ ਐਸੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੀ ਜ਼ਿੰਦਗੀ ਆਪਣੇ ਅਸੂਲਾਂ ‘ਤੇ ਜਿਉਂਦੀ ਹੈ। ਘਰ ਤੋਂ ਦੂਰ ਰਹਿ ਕੇ ਨੌਕਰੀ ਕਰ ਰਹੀ ਉੁਸ ਕੁੜੀ ਦੀ ਜ਼ਿੰਦਗੀ ਇਕ ਦਮ ਉਦੋਂ ਪਲਟਦੀ ਹੈ ਜਦੋਂ ਉਸਦਾ ਪਰਿਵਾਰ ਉਸਦੀ ਬਿਨਾਂ ਕਿਸੇ ਰਜਾਮੰਦੀ ਤੋਂ ਉਸਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ। 

ਉਸਦਾ ਇਹ ਕਿਰਦਾਰ ਅਜੋਕੀ ਨੌਜਵਾਨ ਪੀੜੀ ਤੋਂ ਪ੍ਰੇਰਿਤ ਹੈ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਅਜੋਕੀ ਨੌਜਵਾਨ ਪੀੜੀ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ। ਇਸ ਫ਼ਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਸੰਗੀਤ ਵੀ ਅਹਿਮ ਹੈ। ਫ਼ਿਲਮ ਦਾ ਸੰਗੀਤ ਗੋਲ਼ਡ ਬੁਆਏ, ਏ ਆਰ ਦੀਪ, ਜੱਸੀ ਕਟਿਆਲ ਅਤੇ ਯੇ ਪਰੂਫ ਨੇ ਤਿਆਰ ਕੀਤਾ ਹੈ। ਇਸ ਦੇ ਗੀਤ ਨਿਰਮਾਨ , ਮਨਿੰਦਰ ਕੈਲੇ ਅਤੇ ਜੱਗੀ ਜਾਗੋਵਾਲ ਨੇ ਲਿਖੇ ਹਨ, ਜਿੰਨਾ ਨੂੰ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ।

 

Tags: Pollywood , Chandigarh , Harish Verma , Sweetaj Brar , Tere Layi , Tere Layi Movie , Tere Layi Upcoming Movie , Tere Layi Cast

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD