Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਨਾਮਵਰ ਸਾਹਿਤਕ ਸ਼ਖਸੀਅਤਾ ਦੀ ਹਾਜਰੀ ਵਿੱਚ ਲੇਖਿਕਾ ਹਰਜੀਤ ਕੌਰ ਗਿੱਲ ਦੀ ਪੁਸਤਕ ‘ਜਿੰਦਗੀ ਦੇ ਰੰਗ’ ਹੋਈ ਲੋਕ ਅਰਪਨ

ਲੇਖਿਕਾ ਹਰਜੀਤ ਕੌਰ ਗਿੱਲ ਨੂੰ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਦਿੱਤਾ ਗਿਆ ਸਨਮਾਨ ਪੱਤਰ

Culture, Harjit Kaur Gill, Mehak Vatan De Live, Moga

Web Admin

Web Admin

5 Dariya News

ਮੋਗਾ , 02 Aug 2022

Last updated on: Aug 02, 2022, 00:00 IST

ਕਿਸਾਨ ਅੰਦੋਲਨ ਵਿੱਚ ਕਾਫੀ ਸਰਗਰਮ ਰਹੀ ਹੋਣਹਾਰ ਲੇਖਿਕਾ ਹਰਜੀਤ ਕੌਰ ਗਿੱਲ ਦੀ ਦੂਸਰੀ ਪੁਸਤਕ ‘ਜਿੰਦਗੀ ਦੇ ਰੰਗ’ ਉਨ੍ਹਾਂ ਦੇ ਜਨਮ ਦਿਨ ਤੇ ਜੀਰਾ ਦੇ ਸ਼ਹਿਜਾਦਾ ਰਿਜੋਰਟ ਵਿਖੇ ਕਈ ਨਾਮਵਰ ਸਾਹਿਤਕ ਹਸਤੀਆਂ ਦੀ ਮੋਜੂਦਗੀ ਵਿੱਚ ਲੋਕ ਅਰਪਨ ਹੋਈ। ਇਸ ਪੁਸਤਕ ਦੇ ਰੀਲੀਜਿੰਗ ਸਮਾਗਮ ਵਿੱਚ ਸਾਹਿਤ ਸਭਾ ਜ਼ੀਰਾ ਦੇ ਤਕਰੀਬਨ 50 ਸਾਹਿਤਕਾਰਾ ਅਤੇ ਸੱਜਣਾ ਮਿੱਤਰਾਂ ਨੇ ਸਮੂਲੀਅਤ ਕੀਤੀ। ਲੇਖਿਕਾ ਹਰਜੀਤ ਕੌਰ ਗਿੱਲ, ਡਾ. ਗੁਰਚਰਨ ਸਿੰਘ ਨੂਰਪੂਰੀ, ਸੁਖਵਿੰਦਰ ਸਿੰਘ ਸ਼ਹਿਜਾਦਾ ਨੇ ਇਸ ਸਮਾਗਮ ਵਿੱਚ ਮੁੱਖ ਹੋਸਟ ਦੀ ਭੂਮਿਕਾ ਨਿਭਾਈ।

ਇਸ ਸਮਾਗਮ ਵਿੱਚ ਮੁੱਖ ਤੌਰ ਤੇ ਹਾਜਰ ਹੋਏ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਏਕਤਾ ਪ੍ਰੇਟਿੰਗ ਪ੍ਰੈਸ ਦੇ ਹਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਹਿਜਾਦਾ ਨੂੰ ਮੁੱਖ ਤੌਰ ਤੇ ਸਨਮਾਨਿਤ ਕੀਤਾ ਗਿਆ। ਨਗਰ ਕੌਸਲ ਮੋਗਾ ਦੇ ਸਾਬਕਾ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਨੇ ਅਖੀਰ ਵਿੱਚ ਸਮੂਲੀਅਤ ਕਰਕੇ ਲੇਖਿਕਾ ਹਰਜੀਤ ਕੌਰ ਗਿੱਲ ਨੂੰ ਜਨਮ ਦਿਨ ਅਤੇ ਪੁਸਤਕ ਰੀਲੀਜ ਹੋਣ ਦੀ ਮੁਬਾਰਕਬਾਦ ਦਿੱਤੀ। ‘ਜਿੰਦਗੀ ਦੇ ਰੰਗ’ ਪੁਸਤਕ ਲੋਕ ਅਰਪਨ ਹੋਣ ਉਪਰੰਤ ‘ਮਹਿਕ ਵਤਨ ਦੀ ਲਾਈਵ’ ਬਿਓਰੋ ਵੱਲੋਂ ਲੇਖਿਕਾ ਹਰਜੀਤ ਕੌਰ ਗਿੱਲ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਅਮਰਜੀਤ ਸਨੇਰਵੀ ਨੇ ਬਾਖੂਬੀ ਨਿਭਾਈ।  

ਹਾਜਰ ਹੋਏ ਸਾਹਿਕਾਰਾ ਵਿੱਚ ਲੇਖਿਕਾ ਸਮਾਜ ਸੇਵੀ ਡਾ. ਸਰਬਜੀਤ ਕੌਰ ਬਰਾੜ, ਸੋਨੀਆ ਸਿਮਰ, ਪ੍ਰਸਿੱਧ ਲੇਖਕ ਅਸ਼ੋਕ ਚਟਾਨੀ, ਸਾਹਿਤਕਾਰ ਕਰਮਜੀਤ ਕੌਰ ਲੰਡੇਕੇ, ਕਰਮਜੀਤ ਕੌਰ ਮਾਣਕ, ਜਸਵਿੰਦਰ ਸਿੰਘ, ਵੀਰ ਸਿੰਘ ਵੀਰਾ, ਦਲਜੀਤ ਸਿੰਘ ਨੂਰਪੁਰ, ਹਰਦੀਪ ਸਿੰਘ, ਭਾਈ ਬਲਦੇਵ ਸਿੰਘ, ਸਤਪਾਲ ਖੁਲਰ, ਅਸ਼ੋਕ ਆਰਜੂ ਮਖੂ, ਜਰਨੈਲ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸ਼ਹਿਜਾਦਾ, ਅਮਰਜੀਤ ਸਨੇਰਵੀ, ਮੇਜਰ ਸਿੰਘ ਸੰਧੂ, ਗੁਰਮੀਤ ਭੁੱਲਰ, ਬਲਜੀਤ ਬਾਦਸ਼ਾਹ, ਹਰੀ ਦਾਸ ਚੌਹਾਨ, ਬਲਵੀਰ ਸਿੰਘ ਲੋਹਗੜ ਆਦਿ ਨੇ ਆਪਣੀ ਸਾਹਿਤਕ ਸਾਂਝ ਪਾਉਦੇ ਹੋਏ ਇਸ ਸਮਾਗਮ ਨੂੰ ਚਾਰ-ਚੰਨ ਲਾਏ। ਇਸ ਮੌਕੇ ਮਨਮੋਹਨ ਸਿੰਘ ਚੀਮਾ, ਚੰਨਪ੍ਰੀਤ ਸਿੰਘ ਆਦਿ ਵੀ ਮੁੱਖ ਤੌਰ ਤੇ ਹਾਜਰ ਸਨ। ਅਖੀਰ ਵਿੱਚ ਲੇਖਿਕਾ ਹਰਜੀਤ ਕੌਰ ਗਿੱਲ ਨੇ ਆਏ ਹੋਏ ਸਾਰੇ ਲੇਖਕਾਂ ਅਤੇ ਸੱਜਣਾ ਮਿੱਤਰਾਂ ਦਾ ਧੰਨਵਾਦ ਕੀਤਾ।  

 

Tags: Culture , Harjit Kaur Gill , Mehak Vatan De Live , Moga

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD