Wednesday, 01 May 2024

 

 

ਖ਼ਾਸ ਖਬਰਾਂ ਪਾਰਟੀ ਦੇ ਵਿੱਚ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ ਮਤਦਾਨ ਨੂੰ ਲੈ ਕੇ ਸੀਨੀਅਰ ਸਿਟੀਜ਼ਨਸ ਵਿਚ ਨੌਜਵਾਨਾਂ ਤੋਂ ਵੀ ਵੱਧ ਉਤਸ਼ਾਹ ਏਜੰਸੀਆਂ ਨੇ 652829.8 ਮੀਟਰਿਕ ਟਨ ਕਣਕ ਦੀ ਖਰੀਦ ਕਰਦਿਆਂ ਸੀਜ਼ਨ ਦਾ 80 ਫੀਸਦ ਅੰਕੜਾ ਕੀਤਾ ਪਾਰ ਸੰਗਰੂਰ ਵਿਖੇ ਮੀਤ ਹੇਅਰ ਦੇ ਦਫ਼ਤਰ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਸਕੱਤਰ ਅੰਮ੍ਰਿਤ ਕੌਰ ਗਿੱਲ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ਕੇਵਲ ਅਕਾਲੀ ਦਲ ਹੈ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ : ਐਨ.ਕੇ. ਸ਼ਰਮਾ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪ੍ਰੁਮੁੱਖ ਸਕੱਤਰ ਡੀ.ਕੇ. ਤਿਵਾੜੀ ਵੱਲੋਂ ਮੋਗਾ ਮੰਡੀ ਦਾ ਦੌਰਾ ਸੰਗਰੂਰ ਪ੍ਰਸ਼ਾਸਨ ਦਾ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਤਹਿਤ ਨਿਵੇਕਲਾ ਉਪਰਾਲਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਟੈਕਨੋ ਵਿਰਸਾ- 2024 ਦੇ ਦੂਜੇ ਦਿਨ ਫੈਸ਼ਨ ਸ਼ੋਅ ਨੇ ਬਟੋਰੀਆਂ ਸੁਰਖੀਆਂ ਚੋਣਾਂ ਸਬੰਧੀ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ ਸਰਕਾਰੀ ਵਿਭਾਗਾਂ ਦੇ ਸਟਾਫ ਦੀ ਤਰ੍ਹਾਂ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਆਪਣੀ ਵੋਟ ਪੀਈਸੀ ਨੇ ਸ਼ੁਰੂਆਤੀ ਪੀਐਚਡੀ ਪ੍ਰੋਗਰਾਮ ਲਈ ਆਈਆਈਟੀ ਜੰਮੂ ਨਾਲ ਸਮਝੌਤਾ ਕੀਤਾ ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ: ਮੀਤ ਹੇਅਰ ਐਲਪੀਯੂ ਵੱਲੋਂ ਨੈੱਟਵਰਕ, ਇੰਟੈਲੀਜੈਂਸ ਅਤੇ ਕੰਪਿਊਟਿੰਗ 'ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 41.86 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਡਾ: ਸੇਨੂ ਦੁੱਗਲ "ਦ ਇੰਡੀਅਨ ਬ੍ਰਾਈਡ" ਇੱਕ ਮਸ਼ਹੂਰ ਕੰਪਨੀ ਨੇ ਚੰਡੀਗੜ੍ਹ ਵਿਖੇ ਲਗਜ਼ਰੀ ਲਾਈਫਸਟਾਈਲ ਦੀ ਮੇਜ਼ਬਾਨੀ ਕੀਤੀ!! ਲੋਕਸਭਾ ਚੋਣਾਂ ਸਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਮੂਹ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਆਏ 1111 ਕਰੋੜ ਰੁਪਏ ਲੋਕ ਸਭਾ ਚੋਣਾਂ 2024- ਪੋਲਿੰਗ ਕਰਮਚਾਰੀਆਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਆਯੋਜਿਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਈ.ਵੀ.ਐਮ. ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ ਸਕੱਤਰ ਪ੍ਰਿਯਾਂਕ ਭਾਰਤੀ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੁਧਿਆਣਾ ਦੀਆਂ ਅਨਾਜ ਮੰਡੀਆਂ 'ਚੋਂ 24 ਘੰਟਿਆਂ ਦੌਰਾਨ 44700 ਮੀਟਰਿਕ ਟਨ ਕਣਕ ਦੀ ਰਿਕਾਰਡ ਤੋੜ ਲਿਫਟਿੰਗ

 

ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਤੇ ਪੂਰਨ ਪਾਬੰਦੀ ਦੇ ਹੁਕਮਾਂ ਨੂੰ ਲਾਗੂ ਕਰਵਾਉਂਣ ਲਈ ਟੀਮਾਂ ਵੱਲੋਂ ਮੋਹਾਲੀ ਦੀਆਂ ਮਾਰਕਿਟਾਂ ਦੀ ਅਚਨਚੇਤ ਚੈਕਿੰਗ

ਪਲਾਸਟਿਕ ਕੈਰੀਬੈਗ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਮੌਕੇ ਤੇ ਕੱਟੇ ਚਲਾਨ

Say no to Plastic

Web Admin

Web Admin

5 Dariya News

ਐਸ.ਏ.ਐਸ ਨਗਰ , 01 Jul 2022

ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਤੇ ਪੂਰਨ ਪਾਬੰਦੀ ਦੇ ਹੁਕਮਾਂ ਨੂੰ ਜਿਲ੍ਹੇ ਵਿੱਚ ਸਖ਼ਤੀ ਨਾਲ ਲਾਗੂ ਕਰਵਾਉਂਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੇ ਨਿਰਦੇਸ਼ਾ ਅਨੁਸਾਰ ਮੁਹਾਲੀ ਦੇ ਐਸ.ਡੀ.ਐਮ ਹਰਬੰਸ ਸਿੰਘ ਅਗਵਾਈ ਵਿੱਚ ਗਠਿਤ ਟੀਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਰੀਆਂ ਵੱਲੋਂ 3ਬੀ2 ਦੀ ਮਾਰਕਿਟ ਵਿੱਚ ਵੱਖ-ਵੱਖ ਥਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । 

ਚੈਕਿੰਗ ਟੀਮ ਵੱਲੋਂ ਪਲਾਸਟਿਕ ਕੈਰੀਬੈਗ ਦੀ ਵਰਤੋਂ ਕਰਨ ਵਾਲੇ ਕਈ ਦੁਕਾਨਦਾਰਾਂ ਦੇ ਮੌਕੇ ਤੇ ਚਲਾਨ ਵੀ ਕੀਤੇ ਗਏ ਅਤੇ ਵਪਾਰੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਪਲਾਸਟਿਕ ਤੋਂ ਬਣੀਆਂ ਵਸਤਾਂ ਦੀ ਵਰਤੋਂ ਬੰਦ ਕਰਨ ਦੀ ਹਦਾਇਤ ਕੀਤੀ ਗਈ ।ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਐਸ.ਡੀ.ਐਮ ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਤੇ ਪੂਰਨ ਪਾਬੰਧੀ ਦੇ ਹੁਕਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਂਣ ਲਈ ਅੱਜ ਮੋਹਾਲੀ ਦੀਆਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਿੰਗਲ ਯੂਜ਼ ਪਲਾਸਟਿਕ ਜਿਵੇਂ ਕਿ ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬੱਡਜ਼,  ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ-ਕ੍ਰੀਮ ਸਟਿਕਸ, ਸਜਾਵਟ ਲਈ ਪੋਲੀਸਟੀਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ,ਕਾਂਟੇ,ਚਮਚੇ, ਚਾਕੂ, ਪਾਈਪ,ਟ੍ਰੇ,ਮਿਠਾਇਆਂ ਦੇ ਡੱਬਿਆਂ, ਇਨਵੀਟੇਸ਼ਨ ਕਾਰਡ, ਸਿਗਰੇਟ ਪੈਕੇਟ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਕਰਨ  ਵਾਲੀਆਂ ਫਿਲਮਾਂ,  ਪਲਾਸਟਿਕ ਜਾਂ ਪੀ.ਵੀ.ਸੀ ਬੈਨਰ 100 ਮਾਈਕਰੋਨ ਤੋਂ ਘੱਟ, ਸਟਿੱਕਰ ਦੀ ਮੈਨੂਫੈਕਚਰਿੰਗ,  ਇਮਪੋਰਟ, ਸਟੋਕਿੰਗ, ਡਿਸਟਰੀਬਿਊਸ਼ਨ, ਵਿਕਰੀ ਅਤੇ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ ।

ਇਨ੍ਹਾਂ ਦੀ ਵਰਤੋਂ ਕਰਨ ਵਾਲੇ ਦੁਕਾਨਾਦਾਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਪਲਾਸਟਿਕ ਦਾ ਸਮਾਨ ਪ੍ਰਸਾਸ਼ਨ ਦੁਆਰਾ ਜ਼ਬਤ ਵੀ ਕੀਤਾ ਜਾ ਸਕਦਾ ਹੈ ।ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਦੁਕਾਨਾਂ ਦੇ ਮਾਲਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋ ਗੁਰੇਜ਼ ਕਰਨ ਲਈ ਕਿਹਾ ਗਿਆ ਹੈ । 

ਉਨ੍ਹਾਂ ਦੁਕਾਨਦਾਰਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨਿਕ ਟੀਮਾਂ ਲਗਾਤਾਰ ਚੈਕਿੰਗ ਕਰਦੀਆਂ ਰਹਿਣਗੀਆ ਜੇਕਰ ਕੋਈ ਵੀ ਦੁਕਾਨਦਾਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਦਾ ਪਾਇਆ ਜਾਦਾ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ ।ਇਸ ਮੌਕੇ ਐਮ.ਸੀ ਮੋਹਾਲੀ ਡਾ ਤਮੰਨਾ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਪਿਊਸ਼ ਜਿੰਦਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

 

Tags: Say no to Plastic

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD