Sunday, 12 May 2024

 

 

ਖ਼ਾਸ ਖਬਰਾਂ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ

 

ਸਵੱਛ ਵਿਦਿਆਲਿਆ ਪੁਰਸਕਾਰ 2022 ਪ੍ਰਾਪਤ ਕਰਨ ਵਾਲੇ 36 ਸਕੂਲਾਂ ਨੂੰ ਕੀਤਾ ਗਿਆ ਸਨਮਾਨਿਤ

DC Barnala, Deputy Commissioner Barnala, Harish Nair, Barnala

Web Admin

Web Admin

5 Dariya News

ਬਰਨਾਲਾ , 01 Jul 2022

ਭਾਰਤ ਸਰਕਾਰ ਦੁਆਰਾ ਜਾਰੀ ਨਿਰਦੇਸ਼ਾ ਅਨੁਸਾਰ ਸਵੱਛ ਵਿਦਿਆਲਿਆ ਪੁਰਸਕਾਰ 2022 ਅਧੀਨ ਜ਼ਿਲ੍ਹਾ ਬਰਨਾਲਾ ਦੇ 36 ਸਕੂਲਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਵੱਲੋ ਪ੍ਰੰਸ਼ਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਬਰਨਾਲਾ ਸ਼੍ਰ. ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਮਹੀਨਾ ਅਪ੍ਰੈਲ 2022 ਵਿੱਚ ਵੱਖ ਵੱਖ ਸਕੂਲਾਂ ਵੱਲੋ ਸਵੱਛ ਵਿਦਿਆਲਿਆ ਪੁਰਸਕਾਰ 2022 ਲਈ ਆਨਲਾਈਨ ਮਾਧਿਅਮ ਰਾਹੀਂ ਅਪਲਾਈ ਕੀਤਾ ਸੀ। 

ਉਸ ਤੋ ਬਾਅਦ ਜ਼ਿਲ੍ਹਾ ਪੱਧਰ 'ਤੇ ਨਿਯੁਕਤ ਕੀਤੇ ਵੱਖ—ਵੱਖ ਈਵੈਲੂਏਟਰਜ ਦੁਆਰਾ ਇਨ੍ਹਾਂ ਸਕੂਲਾਂ ਨੂੰ ਫਿਜੀਕਲੀ ਵੈਰੀਫਾਈ ਕੀਤਾ ਗਿਆ ਅਤੇ ਆਪਣੀ ਲੌਗਇੰਨ ਆਈ.ਡੀ ਰਾਹੀਂ ਇਨ੍ਹਾਂ ਸਕੂਲਾਂ ਦੇ ਅੰਕ ਅਪਡੇਟ ਕੀਤੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਬਰਨਾਲਾ ਸ਼੍ਰ. ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਬਰਨਾਲਾ ਸ਼੍ਰੀਮਤੀ ਹਰਕੰਵਲਜੀਤ ਕੌਰ ਦੀ ਦੇਖ ਰੇਖ ਹੇਠ ਜਿਲ੍ਹਾ ਪੱਧਰ ਤੇ ਬਣਾਈਆਂ ਕਮੇਟੀਆਂ ਵੱਲੋ ਇਨ੍ਹਾਂ ਸਕੂਲਾਂ ਨੂੰ ਵੈਰੀਫਾਈ ਕੀਤਾ ਗਿਆ।

ਇਸ ਪੁਰਸਕਾਰ ਲਈ ਸਕੂਲਾਂ ਦੇ 2 ਵਰਗ ਬਣਾਏ ਗਏ ਸਨ, ਜਿਸ ਵਿੱਚ ਜਮਾਤ ਪਹਿਲੀ ਤੋ ਅੱਠਵੀਂ ਐਲੀਮੈਂਟਰੀ ਵਰਗ ਅਤੇ ਜਮਾਤ ਨੌਵੀਂ ਤੋ ਬਾਰਵੀਂ ਤੱਕ ਸੈਕੰਡਰੀ ਵਰਗ ਬਣਾਇਆ ਗਿਆ ਸੀ। ਇਸ ਪੁਰਸਕਾਰ ਲਈ ਸਾਰੇ ਸਰਕਾਰੀ ਸਕੂਲ, ਏਡਿਡ ਸਕੂਲ, ਜਵਾਹਰ ਨਵੋਦਿਆ ਅਤੇ ਪ੍ਰਾਈਵੇਟ ਸਕੂਲ ਅਪਲਾਈ ਕਰ ਸਕਦੇ ਸਨ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ 442 ਸਕੂਲਾਂ ਨੇ ਅਪਲਾਈ ਕੀਤਾ ਸੀ। ਜਿਹੜੇ ਕਿ ਵੱਖ ਵੱਖ ਮੁਲਾਂਕਣ ਕਰਨ ਵਾਲੇ ਵਲੋਂ ਤਸਦੀਕ ਕੀਤੇ ਗਏ। 

ਉਨ੍ਹਾਂ ਦੱਸਿਆ ਕਿ ਇਨ੍ਹਾਂ 6 ਸਬ ਕੈਟਾਗਿਰੀਆਂ ਵਿੱਚ ਵਿਹਾਰ ਵਿੱਚ ਤਬਦੀਲੀ ਅਤੇ ਸਮਰੱਥਾ ਨਿਰਮਾਣ, ਕੋਵਿਡ—19 ਦੇ ਰੱਖ ਰਖਾਵ, ਸਾਬਣ ਨਾਲ ਹੱਥ ਧੋਣਾ, ਟੁਆਇਲਟਸ, ਪਾਣੀ ਅਤੇ ਓਪਰੇਸ਼ਨ ਅਤੇ ਰੱਖ-ਰਖਾਅ ਦੇ ਮਾਪਦੰਡ ਨਿਰਧਾਰਿਤ ਕੀਤੇ ਗਏ ਸਨ। ਇਨ੍ਹਾਂ ਵੱਖ ਵੱਖ ਸਕੂਲਾਂ ਦੀ ਵੈਰੀਫਿਕੇਸ਼ਨ ਕਰਨ ਤੋ ਬਾਅਦ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਵੱਲੋ ਨਿਯੁਕਤ ਨੁਮਾਇੰਦਾ, ਜਿਲ੍ਹਾ ਸਿੱਖਿਆ ਅਫਸ਼ਰ (ਸੈ.ਸਿੱ) ਬਰਨਾਲਾ, ਜ਼ਿਲ੍ਹਾ ਸਿਹਤ ਅਫ਼ਸਰ, ਇੰਜੀਨੀਅਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਅਤੇ ਸਮਾਜ ਸੇਵੀ ਸੰੰਸਥਾਵਾਂ ਵਿਚੋਂ ਮੈਬਰ ਲਏ ਗਏ ਸਨ।

ਇਸ ਪ੍ਰੋਗਰਾਮ ਸਬੰਧੀ ਸ਼੍ਰੀ ਮਹਿੰਦਰ ਪਾਲ ਡੀ.ਐਮ. ਕੰਪਿਊਟਰ ਨੇ ਦੱਸਿਆ ਕਿ ਓਵਰਆਲ ਕੈਟਾਗਿਰੀ ਵਿੱਚ ਸਮਿਸ ਧਨੌਲਾ ਖੁਰਦ, ਸਸਸਸ ਸੰਧੂ ਪੱਤੀ ਬਰਨਾਲਾ, ਸਪ੍ਰਸ ਬੀਹਲਾ, ਸਪ੍ਰਸ ਧਨੌਲਾ ਰੋਡ, ਸਹਸ ਨੈਣੇਵਾਲ, ਸਹਸ ਭੋਤਨਾ, ਕੇ.ਵੀ. ਬਰਨਾਲਾ ਅਤੇ ਸੰਤ ਲੌਗਪੁਰੀ ਸਕੂਲ ਪੱਖੋ ਕਲਾਂ ਸ਼ਾਮਿਲ ਸਨ। ਇਸੇ ਤਰ੍ਹਾਂ ਵਿਹਾਰ ਵਿੱਚ ਤਬਦੀਲੀ ਅਤੇ ਸਮਰੱਥਾ ਨਿਰਮਾਣ ਕੈਟਾਗਿਰੀ ਅਧੀਨ ਸਮਿਸ ਪੱਤੀ ਸੇਖਵਾਂ, ਸਮਿਸ ਰਾਜਗੜ੍ਹ, ਨਿਊ ਹੌਰੀਜ਼ਨ ਸਕੂਲ, ਸ਼ਹੀਦ ਬੁੱਧੂ ਖਾਂ ਸੌਰੀਆ ਚੱਕਰਾ ਸਸਸਸ ਸ਼ਹਿਣਾ, ਸੈਕਰਡ ਹਾਰਟ ਕਾਨਵੈਂਟ ਸਕੂਲ ।

ਕੋਵਿਡ 19 ਦੇ ਰੱਖ ਰਖਾਵ ਕੈਟਾਗਿਰੀ ਅਧੀਨ ਅਕਾਲ ਅਕੈਡਮੀ ਮਨਾਲ, ਸਪ੍ਰਸ ਜ਼ੀਰੋ ਪੁਅਇੰਟ, ਸਪ੍ਰਸ ਹੰਡਿਆਇਆ, ਸਹਸ ਮੌੜਾਂ, ਸਹਸ ਜੁਮਲਾ ਮਾਲਕਾਨ ਬਰਨਾਲਾ, ਹੈਡਵਾਸ਼ਿੰਗ ਵਿਦ ਸੋਪ ਕੈਟਾਗਿਰੀ ਅਧੀਨ ਸਮਿਸ ਗੁੰਮਟੀ, ਸਪ੍ਰਸ ਅਮਲਾ ਸਿੰਘ ਵਾਲਾ, ਸਪ੍ਰਸ ਅਕਾਲਗੜ੍ਹ ਬਸਤੀ, ਸਸਸਸ ਤਪਾ ਮੁੰਡੇ, ਸਹਸ ਕੁਰੜ, ਓਪਰੇਸ਼ਨ ਅਤੇ ਮੈਨਟੀਨਸ ਕੈਟਾਗਿਰੀ ਅਧੀਨ ਸਮਿਸ ਮੱਲੀਆਂ, ਜੀਟੀਬੀ ਸਪ੍ਰਸ ਹੰਡਿਆਇਆ, ਸਪ੍ਰਸ ਰਾਜਗੜ੍ਹ, ਸਸਸਸ ਖੁੱਡੀ ਕਲਾਂ, ਐਲ.ਬੀ.ਐਸ. ਆਰੀਆ ਮਹਿਲਾ ਕਾਲਜ਼ੀਏਟ ਸਕੂਲ, ਟੁਆਇਲਟਸ ਕੈਟਾਗਿਰੀ ਅਧੀਨ ਸਮਿਸ ਰਾਏਸਰ ਪਟਿਆਲਾ, ਸਮਿਸ ਅਲਕੜਾ, ਸਸਸਸ ਹੰਡਿਆਇਆ, ਸਹਸ ਪੰਧੇਰ, ਵਾਟਰ ਕੈਟਾਗਿਰੀ ਅਧੀਨ ਸਮਿਸ ਮੱਝੂਕੇ, ਸਪ੍ਰਸ ਕਰਮਗੜ੍ਹ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਬਰਾਡਵੇ ਪਬਲਿਕ ਸਕੂਲ ਮਨਾਲ ਨੇ ਪੁਰਸਕਾਰ ਪ੍ਰਾਪਤ ਕੀਤੇ।

ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਇਹ ਸਕੂਲ ਜਿਲ੍ਹਾ ਬਰਨਾਲਾ ਦੇ ਬਾਕੀ ਸਕੂਲਾਂ ਦੇ ਰੋਲ ਮਾਡਲ ਦਾ ਕੰਮ ਕਰਨਗੇ ਅਤੇ ਭਵਿੱਖ ਵਿੱਚ ਵੀ ਉਪਰਾਲੇ ਤੇ ਯਤਨ ਜਾਰੀ ਰੱਖਣਗੇ। ਉਨ੍ਹਾਂ ਜੇਤੂ ਸਕੂਲਾਂ ਨੂੰ ਵਧਾਈ ਵੀ ਦਿੱਤੀ ਅਤੇ ਰਾਜ ਪੱਧਰ ਤੇ ਹਿੱਸਾ ਲੈਣ ਵਾਲੇ ਸਕੁਲਾਂ ਨੂੰ ਸ਼ੁਭ ਇੱਛਾਵਾਂ ਦਿੱਤੀਆ। ਇਸ ਮੌਕੇ ਸ਼੍ਰੀਮਤੀ ਵਸੁੰਧਰਾ ਕਪਿਲਾ ਡਿਪਟੀ ਡੀ.ਈ.ਓ(ਐ.ਸਿੱ), ਸ੍ਰੀ ਰਵਿੰਦਰਪਾਲ ਸਿੰਘ ਪ੍ਰਿੰਸੀਪਲ, ਸ੍ਰੀਮਤੀ ਸੁਰੇਸ਼ਟਾ ਰਾਣੀ ਹੈਡਮਿਸਟ੍ਰੈਸ ਅਤੇ ਵੱਖ ਵੱਖ ਸਕੂਲਾਂ ਦੇ ਸਕੂਲ ਮੁਖੀ ਹਾਜਰ ਸਨ।

 

Tags: DC Barnala , Deputy Commissioner Barnala , Harish Nair , Barnala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD