Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਵੱਲੋ ਕਰੋਨਾ ਭੱਤਾ ਖਤਮ ਕਰਨ ਅਤੇ ਆਨਰੇਰੀਅਮ ਫਿਕਸਡ ਦੇਣ ਸਬੰਧੀ ਸ਼ਰਤਾਂ ਵਾਪਸੀ ਲਈ ਸੰਘਰਸ਼ ਦਾ ਐਲਾਨ : ਕਿਰਨਦੀਪ ਕੌਰ ਪੰਜੌਲਾ

ਸਿਵਲ ਹਸਪਤਾਲ ਵਿਖੇ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਵੱਲੋ ਪੰਜਾਬ ਸਰਕਾਰ ਨੇ ਸਪੈਸ਼ਲ ਭੱਤਾ ਬੰਦ ਦੇ ਵਿਰੋਧ ਵਿਚ ਨੋਟੀਫਿਕੇਸਨ ਦੀਆਂ ਕਾਪੀ ਸਾੜੀਆਂ

Protest, Agitation, Demonstration, Strike, Firozpur

Web Admin

Web Admin

5 Dariya News

ਫਿਰੋਜਪੁਰ , 07 Jun 2022

Last updated on: Jun 07, 2022, 00:00 IST

ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ "ਆਪ" ਸਰਕਰ ਵਲੋਂ ਖਾਧੀਆਂ ਕਸਮਾਂ ਨੂੰ ਤਲਾਜਲੀ ਦਿੰਦਿਆ, ਮੁਲਾਜਮ ਵਿਰੋਧੀ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਅਧੀਨ ਦੋ ਨਵੇਂ ਮੁਲਾਜਮ ਵਿਰੋਧੀ ਫੈਸਲਾ ਕੀਤਾ ਪਿਛਲੇ ਲੰਮੇ ਸਮੇਂ ਤੋਂ ਆਸ਼ਾ-ਵਰਕਰ ਤੇ ਫੈਸਿਲੀਟੇਟਰਾਂ ਮਿਲ ਰਿਹਾ 2500/ ਰੁਪਏ ਕੋਵਿਡ (10,000/-) ਰੁਪਏ ਸਪੈਸ਼ਲ ਭੱਤਾ ਬੰਦ ਕਰ ਦਿੱਤਾ ਹੈ। 

ਦੂਜਾ 2500/- ਰੁਪਏ ਪ੍ਰਤੀ ਮਹੀਨਾ ਫਿਕਸਡ ਆਨਰੇਰੀਅਮ ਦੇ ਨੋਟੀਫਿਕੇਸ਼ਨ ਵਿਚ ਲਗਾਈਆਂ ਸ਼ਰਤਾਂ ਨੂੰ  ਵਾਪਸ ਲਿਆ ਜਾਵੇ। ਦੂਜਾ 2500/- ਰੁਪਏ ਪ੍ਰਤੀ ਮਹੀਨਾ ਫਿਕਸਡ ਆਨਰੇਰੀਅਮ ਨੋਟੀਫਿਕੇਸ਼ਨ ਵਿਚ ਨਾ ਤਾਂ ਕਰੋਨਾ ਭੱਤਾ ਬੰਦ ਕਰਨ ਦਾ ਅਤੇ ਨਾ ਹੀ ਲਗਾਈਆਂ ਮਾਰੂ ਸ਼ਰਤਾਂ ਦਾ ਜਿਕਰ ਸੀ। ਮਿਤੀ 07.01.222 ਵਾਲੇ ਆਨਰੇਰੀਅਮ ਫਿਕਸਡ ਦੇਣ ਦਾ ਨੋਟੀਫਿਕੇਸ਼ਨ ਇੰਨ-ਬਿੰਨ ਲਾਗੂ ਕੀਤਾ ਜਾਵੇ । 

ਇਸ ਸਬੰਧੀ ਅੱਜ  ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਨੇ ਸਿਵਲ ਹਸਪਤਾਲ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ। ਇਸ ਸਬੰਧੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਕਰੋਨਾ ਕਾਲ ਦੇ ਦੌਰਾਨ ਆਪਣੀ ਜਾਨ ਖਤਰੇ ਵਿਚ ਪਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵਿਚ ਪੂਰੀ ਤਨਦੇਹ ਨਾਲ ਕੰਮ ਕੀਤਾ ਹੈ। 

ਕਰੋਨਾ ਦੇ ਕੰਮ ਜਿੰਮੇਵਾਰੀ ਨਿਭਾਉਂਦੀਆਂ ਜਿਵੇਂ ਕਿ ਘਰ-ਘਰ ਸਰਵੇ ਕਰਨਾ, ਸ਼ੱਕੀ ਮਰੀਜਾਂ ਪਛਾਣ ਕਰਨੀ, ਸੈਂਪਲਿੰਗ ਕਰਾਉਣੀ, ਟੀਕਾ ਕਰਨ ਕਰਾਉਣਾ, ਪੋਜਟਿਵ ਮਰੀਜਾਂ ਨੂੰ ਏਕਾਂਤਵਾਸ ਕਰਨਾ, ਫਤਿਹ ਕਿੱਟ ਦੇਣਾ, ਮਰੀਜ ਦਾ ਫਾਲੋਂ ਅੱਪ ਕਰਨਾ ਆਕਸੀਜ਼ਨ ਤੇ ਟੈਂਪਰੇਂਚਰ ਚੈੱਕ ਕਰਨਾ, ਕਰਨਾ ਵੈਕਸੀਨ ਕਰਾਉਣਾ, 12+, 18+, 45+ ਆਦਿ ਲਿਸਟਾਂ ਕੱਢਣੀਆਂ, ਘਰ-ਘਰ ਜਾ ਕੇ ਜਾਗਰੂਕ ਕਰਨਾ, ਵੈਕਸੀਨ ਤੋਂ ਕੋਈ ਵਾਝਾਂ ਨਾ ਰਿਹੇ ਸਿਰਫ ਤੇ ਸਿਰਫ ਆਸ਼ਾ ਵਰਕਰਾਂ ਦੀ ਜਿੰਮੇਵਾਰੀ ਹੈ। 

ਆਦਿ ਹੋਰ ਅਨੇਕਾ ਜਿੰਮੇਵਾਰੀਆਂ ਨਿਭਾ ਰਹੀਆਂ ਹਨ।ਇਨਾਂ ਕੰਮਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਕਰੋਨਾ ਸ਼ਪੈਸ਼ਲ ਭੱਤਾ 2500/-ਰੁਪਏ (10,000/-) ਦਿੱਤਾ ਹੈ।ਜੋ ਕਿ ਭਗਵੰਤ ਸਿੰਘ ਜੀ ਮਾਨ ਸਰਕਾਰ ਨੇ ਇਹ ਇਨਸੈਂਟਿਵ ਬੰਦ ਕਰ ਦਿੱਤਾ ਹੈ। ਜਦ ਕਿ ਕਰੋਨਾ ਦਾ ਕੰਮ ਉਸੇ ਤਰ੍ਹਾਂ ਜਾਰੀ ਹੈ। ਜਿਸ ਵਿਚ ਆਸ਼ਾ ਅਤੇ ਫੈਸਿਲੀਟੇਟਰਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

 ਯੂਨੀਅਨ ਦੀਆਂ ਆਗੂਆਂ ਸੰਤੋਸ਼ ਕੁਮਾਰੀ, ਜਸਵੀਰ ਕੌਰ, ਰਾਜਵਿੰਦਰ ਕਾਕੜਾ, ਸ਼ਿੰਦਰਪਾਲ ਕੌਰ, ਮਨਦੀਪ ਕੌਰ, ਦਲਜੀਤ ਕੌਰ, ਕਮਲਜੀਤ ਕੋਰ, ਕਸ਼ਮੀਰ ਕੌਰ, ਸੁਖਜੀਤ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਕਰਨਾ ਕਾਲ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ WHO ਵਲੋਂ ਗਲੋਬਲ ਹੈਲਥ ਲੀਡਰਸ ਐਵਾਰਡ ਦਾ ਖਿਤਾਬ ਦਿੱਤਾ ਗਿਆ ਹੈ। 

ਪੰਜਲਾ ਨੇ ਕਿਹਾ ਕਿ ਇਸ ਸਨਮਾਨ ਤਹਿਤ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀਆਂ ਉਜਰਤਾਂ ਵਿਚ ਵਾਧਾ ਕਰਨਾ ਬਣਦਾ ਸੀ।ਪ੍ਰੰਤੂ ਭਗਵੰਤ ਸਿੰਘ ਜੀ ਮਾਨ ਸਰਕਾਰ ਵਲੋਂ ਪਹਿਲਾਂ ਤੋਂ ਮਿਲਾ ਰਿਹਾ ਭੱਤਾ ਕੱਟ ਦਿੱਤਾ ਹੈ। ਜਿਸ ਕਾਰਨ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਵੱਡਾ ਝਟਕਾ ਲੱਗਿਆ, ਜਿਸ ਕਾਰਨ ਸਮੂਹ ਆਸ਼ਾ/ਫੈਸਿਲੀਟੇਟਰਾਂ ਵਿਚ ਭਾਰੀ ਰੋਸ ਤੇ ਗੁੱਸਾ ਹੈ।

ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜੇਕਰ ਤੁਰੰਤ ਇਸ ਬੰਦ ਕੀਤੇ ਕਰੋਨਾ ਇੰਨਸੈਂਟਿਵ ਨੂੰ ਦੁਬਾਰਾ ਚਾਲੂ ਨਾ ਕੀਤਾ ਅਤੇ ਦੂਜਾ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਫਿਕਸਡ 2500/- ਰੁਪਏ ਆਨਰੇਰੀਅਮ ਦੇ ਨੋਟੀਫਿਕੇਸ਼ਨ ਦੀਆਂ ਮਾਰੂ ਸ਼ਰਤਾਂ ਨੂੰ ਵਾਪਸ ਲਿਆ ਜਾਵੇ ਅਤੇ ਮਿਤੀ 07.01.2022 ਦੀ ਤਰ੍ਹਾਂ ਇੰਨ-ਬਿੰਨ ਨੋਟੀਫਿਕੇਸ਼ਨ ਲਾਗੂ ਨਾ ਕੀਤਾਗਿਆ। 

ਤਾਂ ਸਮੁੱਚੇ ਪੰਜਾਬ ਅੰਦਰ ਬਾਕੀ ਕੰਮਾਂ ਨੂੰ ਜਾਰੀ ਰੱਖਦੇ ਹੋਏ, ਕਰਨਾਂ ਸਬੰਧੀ ਕਿਸੇ ਵੀ ਕੰਮ ਨੂੰ ਕੀਤਾ ਨਹੀ ਜਾਵੇਗਾ ਅਤੇ ਕਰੋਨਾ ਸਬੰਧੀ ਹਰ ਕੰਮ ਦਾ ਬਾਈਕਾਟ ਕੀਤਾ ਜਾਵੇਗਾ।ਯੂਨੀਅਨ ਆਗੂਆਂ ਵਲੋਂ ਮੁੱਖ ਮੰਤਰੀ ਜੀ ਤੋਂ ਮੰਗ ਕੀਤੀ ਹੈ ਕਿ ਪਿਛਲੇ ਸਮੇਂ ਦੌਰਾਨ ਮਿਲਦਾ/ਕਰੋਨਾ ਇੰਨਸੈਂਟਿਵ 2500/- (10,000/-) ਸਪੈਸ਼ਲ ਭੱਤਾ ਚਾਲੂ ਰੱਖਿਆ ਜਾਵੇ। 

ਕਿਉਂਕਿ ਅਜੇ ਤੱਕ ਵੀ ਕਰੋਨਾ ਦਾ ਕੰਮ ਖਤਮ ਨਹੀਂ ਹੋਇਆ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਇਸ ਨੂੰ ਪੂਰੀ ਤਨਦੇਹੀ ਨਾਲ ਕਰਦੀਆਂ ਹਨ।ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਤਰੁੰਤ ਭੱਤਾ ਚਾਲੂ ਨਾ ਕੀਤਾ ਤੇ ਆਨਰੇਰੀਅਮ ਫਿਕਸਡ ਨੋਵਟੀਫਿਕੇਸ਼ਨ ਤੇ ਲਗਾਈਆਂ ਸ਼ਰਤਾਂ ਨੂੰ ਹਟਾਇਆ ਤਾਂ 3 ਜੂਨ ਤੋਂ 10 ਜੂਨ 2022 ਤੱਕ ਪੰਜਾਬ ਭਰ ਵਿਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ ਫੇਰ ਵੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਗਰੂਰ ਵਿਖੇ 17.06.2022 ਨੂੰ ਪੰਜਾਬ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।

ਇਸ ਮੌਕੇ ਬਲਜੀਤ, ਕੈਡੀ, ਇੰਦੂ, ਰਾਖੀ, ਰਜਵੰਤ ਕੋਰ ਨੇ ਵੀ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਅਤੇ ਨੋਟੀਫਿਕੇਸਨ ਦੀ ਕਾਪੀਆਂ ਸਾੜੀਆ। ਇਸ ਮੋਕੇ ਪੈਰਾ ਮੈਡੀਕਲ ਦੇ ਮੁੱਖ ਸਲਾਹਕਾਰ ਰਾਮ ਪ੍ਰਸ਼ਾਦ, ਅਜੀਤ ਗਿੱਲ (ਬਿੱਲਾ), ਸੁਮੀਤ, ਜਸਵਿੰਦਰ ਸਿੰਘ ਅਤੇ ਰਾਜ ਕੁਮਾਰ ਨੇ ਕਿਹਾ ਕਿ ਆਸੀ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਦੀ ਪੂਰੀ ਤਰਾਂ ਸਾਥ ਦੇਵੇਗੇ ਅਤੇ ਪੰਜਾਬ ਸਰਕਾਰ ਨੇ ਜੇ ਇਨ੍ਹਾਂ ਦਾ ਨੋਟੀਫਿਕੇਸ਼ਨ ਨਾ ਵਾਪਸ ਲਿਆ ਤਾਂ ਸ਼ਘਰੰਸ਼ ਹੋ ਤੇਜ ਕੀਤਾ ਜਾਵੇਗਾ। 

 

Tags: Protest , Agitation , Demonstration , Strike , Firozpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD