Monday, 29 April 2024

 

 

ਖ਼ਾਸ ਖਬਰਾਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪ੍ਰਬੰਧਕੀ ਸਕੱਤਰ ਸ਼੍ਰੀ ਕੁਮਾਰ ਰਾਹੁਲ ਵਲੋਂ ਅਨਾਜ ਮੰਡੀ ਰੋਪੜ ਦਾ ਦੌਰਾ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜਿ਼ਲ੍ਹੇ ਦੇ ਪ੍ਰਭਾਰੀ ਸਕੱਤਰ ਰਾਹੁਲ ਤਿਵਾੜੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਡਾ: ਸੇਨੂ ਦੁੱਗਲ ਜਲਾਲਾਬਾਦ ਵਿਖ਼ੇ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੇ ਕੇ ਅਧਿਕਾਰੀਆਂ ਨਾਲ ਮੀਟਿੰਗ 48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ : ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ

 

ਹੌਂਡਾ ਨਵੀਂ City e:HEV ਦੇ ਲਈ ਸੰਭਾਵਿਤ ਬਾਜਾਰ ਦੇ ਰੂਪ 'ਚ ਪੰਜਾਬ ਨੂੰ ਲੈ ਕੇ ਉਤਸ਼ਾਹਤ ਹੈ

Commercial, Honda Cars India Ltd., HCIL, Takuya Tsumura, Kunal Behl, Honda Cars India

Web Admin

Web Admin

5 Dariya News

ਚੰਡੀਗੜ੍ਹ , 18 May 2022

ਭਾਰਤ ਵਿੱਚ ਪ੍ਰੀਮੀਅਮ ਕਾਰਾਂ ਦੀ ਮੋਹਰੀ ਨਿਰਮਾਤਾ ਹੌਂਡਾ ਕਾਰਸ ਇੰਡੀਆ ਲਿਮਿਟੇਡ (HCIL) ਨੇ ਹਾਲ ਹੀ ਵਿੱਚ ਨਵੀਂ City e:HEV ਦੀ ਲਾਂਚ ਦੇ ਨਾਲ ਭਾਰਤ ਵਿੱਚ ਆਪਣੇ ਬਿਜਲੀਕਰਨ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਇਹ ਭਾਰਤ ਵਿੱਚ ਮਜ਼ਬੂਤ ਇਲੈਕਟ੍ਰਿਕ ਹਾਈਬ੍ਰਿਡ ਤਕਨੀਕ ਨਾਲ ਲੈਸ ਪਹਿਲਾ ਮੇਨਸਟ੍ਰੀਮ ਮਾਡਲ ਹੈ। ਹੌਂਡਾ ਕਾਰਸ ਦੀ ਪ੍ਰਬੰਧਨ ਟੀਮ ਤੋਂਪ੍ਰੈਸੀਡੈਂਟ ਅਤੇ ਸੀਈਓ ਸ਼੍ਰੀ ਤਕੁਆ ਸੁਮਾਰਾ ਅਤੇ ਮਾਰਕੇਟਿੰਗ ਐਂਡ ਸੇਲਸ ਦੇ ਵਾਈਸ ਪ੍ਰੈਸੀਡੈਂਟ ਸ਼੍ਰੀ ਕੁਨਾਲ ਬਹਿਲਅੱਜ ਚੰਡੀਗੜ੍ਹ ਵਿੱਚ ਮੌਜੂਦ ਸਨ ਅਤੇ ਉਹਨਾਂ ਨੇ ਆਪਣੇ ਕੁਝ ਮਾਣਯੋਗ ਗਾਹਕਾਂ ਨੂੰ ਨਵੀਂ ਲਾਂਚ ਹੋਈ City e:HEV ਦੀਆਂ ਚਾਬੀਆਂ ਸੁਪੁਰਦ ਕੀਤੀਆਂ।ਨਵੀਂ City e:HEV ਇੱਕ ਕ੍ਰਾਂਤੀਕਾਰੀ ਸੈਲਫ-ਚਾਰਜਿੰਗ, ਉੱਚ ਕੁਸ਼ਲ ਟੂ-ਮੋਟਰ ਵਾਲੇ ਮਜ਼ਬੂਤ ਹਾਈਬ੍ਰਿਡ ਇਲੈਕਟ੍ਰਿਕ ਸਿਸਟਮ ਦੇ ਨਾਲ ਆਉਂਦੀ ਹੈ, ਜੋ ਸ਼ਾਨਦਾਰ ਪ੍ਰਦਰਸ਼ਨ, 26.5 km/l ਦੀ ਬੇਮਿਸਾਲ ਮਾਈਲੇਜ ਅਤੇ ਬਹੁਤ ਘੱਟ ਐਮਿਸ਼ਨ ਦੀ ਪੇਸ਼ਕਸ਼ ਕਰਦੀ ਹੈ। ਇਸ ਨਵੀਨਤਮ ਪੇਸ਼ਕਸ਼ ਵਿੱਚ ਸੈਗਮੈਂਟ 'ਚ ਪਹਿਲੀ ਵਾਰ ਦਿੱਤੀ ਗਈ ਹੌਂਡਾ ਦੀ ਐਡਵਾਂਸਡ ਇੰਟੈਲੀਜੈਂਟ ਸੇਫਟੀ ਤਕਨੀਕ ਹੌਂਡਾ ਸੈਂਸਿੰਗ ਮੌਜੂਦ ਹੈ, ਜੋ ਆਪਣੇ ਉੱਚ-ਪ੍ਰਦਰਸ਼ਨ ਵਾਲੇ ਵਾਈਡ ਐਂਗਲ ਕੈਮਰਾ ਅਤੇ ਦੂਰ ਤੱਕ ਦੇਖਣ ਵਾਲੇ ਸਿਸਟਮ ਰਾਹੀਂ ਕਾਰ ਦੇ ਅੱਗੇ ਦੀ ਸੜਕ ਨੂੰ ਸਕੈਨ ਕਰਕੇ ਡ੍ਰਾਈਵਰ ਨੂੰ ਹਾਦਸਿਆਂ ਨੂੰ ਘੱਟ ਕਰਨ 'ਚ ਮਦਦ ਕਰੇਗੀ ਅਤੇ ਕੁਝ ਮਾਮਲਿਆਂ ਵਿੱਚ ਟਕਰਾਅ ਦੀ ਗੰਭੀਰਤਾ ਅਤੇ ਪ੍ਰਭਾਵ ਨੂੰ ਘੱਟ ਕਰਕੇ ਜਾਨ-ਮਾਲ ਦੇ ਨੁਕਾਸਨ ਤੋਂ ਬਚਾਏਗੀ।

ਚੰਡੀਗੜ੍ਹ ਦੇ ਬਾਜ਼ਾਰ ਵਿੱਚ ਆਪਣੀ ਵਿਜ਼ਿਟ ਬਾਰੇ ਬਾਰੇ ਗੱਲ ਕਰਦਿਆਂ ਹੌਂਡਾ ਕਾਰਸ ਇੰਡੀਆ ਲਿਮਿਟੇਡ ਦੇ ਪ੍ਰੈਸੀਡੈਂਟ ਅਤੇ ਸੀਈਓ ਤਕੁਆ ਸੁਮਾਰਾ ਨੇ ਕਿਹਾ, “ਚੰਡੀਗੜ੍ਹ ਦੇ ਬਾਜ਼ਾਰ ਸਮੇਤ ਪੰਜਾਬ ਰਾਜ ਸਾਡੀ ਰਾਸ਼ਟਰੀ ਵਿਕਰੀ ਵਿੱਚ 6% ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ ਅਤੇ ਇਹ ਸਾਡੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਇੱਕ ਹੈ। ਸਾਡੀਆਂ ਦੋਵੇਂ ਸੇਡਾਨ, ਹੌਂਡਾ ਸਿਟੀ ਅਤੇ ਹੌਂਡਾ ਅਮੇਜ਼ ਦੀ ਮਾਰਕੀਟ ਹਿੱਸੇਦਾਰੀ ਮਜ਼ਬੂਤ ਹੈ ਅਤੇ ਲੋਕਾਂ ਦੀ ਹੌਂਡਾ ਨਾਲ ਬਹੁਤ ਚੰਗੀ ਬ੍ਰਾਂਡ ਸਾਂਝ ਹੈ।” “ਨਵੇਂ ਮਾਡਲ City e:HEV ਦੀ ਸ਼ੁਰੂਆਤ, ਭਾਰਤੀ ਬਾਜ਼ਾਰ ਵਿੱਚ ਨਵੀਨਤਮ ਅਤੇ ਉੱਨਤ ਤਕਨਾਲੋਜੀਆਂ ਨੂੰ ਲਿਆਉਣ ਲਈ ਸਾਡੀ ਵਚਨਬੱਧਤਾ ਦੀ ਤਸਦੀਕ ਕਰਦੀ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਇਹ ਸੈਲਫ-ਚਾਰਜਿੰਗ ਹਾਈਬ੍ਰਿਡ ਇਲੈਕਟ੍ਰਿਕ ਮਾਡਲ ਇੱਕ ਇਲੈਕਟ੍ਰੀਫਾਈਡ ਭਵਿੱਖ ਵੱਲ ਇੱਕ ਸੁਚਾਰੂ ਤਬਦੀਲੀ ਕਰਨ ਲਈ ਮਾਰਕੀਟ ਵਿੱਚ ਉਪਲਬਧ ਸਭ ਤੋਂ ਵਿਹਾਰਕ ਹੱਲ ਹੈ। ਸਾਨੂੰ City e:HEV ਲਈ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ, ਜੋ ਮੇਨਸਟ੍ਰੀਮ ਸੈਗਮੈਂਟ ਵਿੱਚ ਇਸ ਤਕਨਾਲੋਜੀ ਦੀ ਚੰਗੀ ਸਵੀਕ੍ਰਿਤੀ ਨੂੰ ਦਰਸਾਉਂਦਾ ਹੈ।”

ਨਵੀਂ City e:HEV 26.5kmpl ਦੀ ਟੈਸਟ ਕੀਤੀ ਈਂਧਨ ਕੁਸ਼ਲਤਾ ਦੇ ਨਾਲ ਮਜ਼ਬੂਤ ਹਾਈਬ੍ਰਿਡ ਇਲੈਕਟ੍ਰਿਕ ਸਿਸਟਮ ਦੀ ਪੇਸ਼ਕਸ਼ ਕਰਨ ਵਾਲੀ ਆਪਣੀ ਸੈਗਮੈਂਟ ਦੀ ਪਹਿਲੀ ਕਾਰ ਹੈ। ਇੰਟੈਲੀਜੈਂਟ ਸਿਸਟਮ  ਵੱਖ-ਵੱਖ ਡ੍ਰਾਈਵਿੰਗ ਸਥਿਤੀਆਂ ਦੇ ਆਧਾਰ 'ਤੇ  ਡਰਾਈਵਿੰਗ ਦੇ ਤਿੰਨ ਮੋਡਾਂ - EV ਮੋਡ, ਹਾਈਬ੍ਰਿਡ ਮੋਡ ਅਤੇ ਇੰਜਣ ਮੋਡ ਵਿੱਚ ਨਿਰਵਿਘਨ ਅਤੇ ਸਵੈਚਲਿਤ ਤੌਰ 'ਤੇ ਸਵਿਚ ਕਰ ਸਕਦਾ ਹੈ। City e:HEV ਬ੍ਰੇਕਿੰਗ ਦੇ ਦਰਮਿਆਨ ਊਰਜਾ ਦਾ ਮੁੜ ਸਿਰਜਨ ਕਰਦੀ ਹੈ ਅਤੇਲੀਥਿਅਮ-ਆਇਨ ਬੈਟਰੀ ਪੈਕ ਨੂੰ ਸੈਲਫ-ਚਾਰਜ ਕਰ ਦਿੰਦੀ ਹੈ, ਜਿਸ ਕਰਕੇ ਇਸ ਨੂੰ ਕਿਸੇ ਬਾਹਰੀ ਸਰੋਤ ਤੋਂ ਮੈਨੁਅਲ ਤਰੀਕੇ ਨਾਲ ਚਾਰਜ ਕਰਨ ਦੀ ਲੋੜ ਨਹੀਂ ਹੁੰਦੀ। ਕਾਰ ਗਾਹਕ ਨੂੰ ਮਿਆਰੀ ਲਾਭ ਵਜੋਂ 3-ਸਾਲ ਦੀ ਅਸੀਮਤ ਕਿਲੋਮੀਟਰ ਵਾਰੰਟੀ ਦੇ ਨਾਲ ਮਨ ਦੀ ਸ਼ਾਂਤੀ ਪ੍ਰਦਾਨ ਕਰਦੀ ਹੈ। ਲਿਥੀਅਮ-ਆਇਨ ਬੈਟਰੀ 'ਤੇ ਉਪਲਬਧ ਵਾਰੰਟੀ ਕਾਰ ਖਰੀਦਣ ਦੀ ਮਿਤੀ ਤੋਂ 8-ਸਾਲ ਜਾਂ 1,60,000 ਕਿਲੋਮੀਟਰ (ਜੋ ਵੀ ਪਹਿਲਾਂ ਆਉਂਦੀ ਹੈ) ਹੈ। City e:HEV ਫਲੈਗਸ਼ਿਪ ZX ਗ੍ਰੇਡ ਵਿੱਚ ਉਪਲਬਧ ਹੈ ਅਤੇ ਇਸਦੀ ਕੀਮਤ 19, 49, 900 ਰੁਪਏ (ਐਕਸ-ਸ਼ੋਰੂਮ, ਚੰਡੀਗੜ੍ਹ) ਹੈ।

 

Tags: Commercial , Honda Cars India Ltd. , HCIL , Takuya Tsumura , Kunal Behl , Honda Cars India

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD