Wednesday, 15 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ

 

ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ : ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਗਵੰਤ ਮਾਨ ਨਜ਼ਰ ਆਏ ਆਪਣੇ ਪੁਰਾਣੇ ਅੰਦਾਜ਼ 'ਚ, ਭਾਰੀ ਗਿਣਤੀ 'ਚ ਮੋਟਰਸਾਈਕਲ ਅਤੇ ਲੋਕਾਂ ਦਾ ਹੋਇਆ ਇਕੱਠ

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Gurmeet Singh Meet Hayer, Meet Hayer

Web Admin

Web Admin

5 Dariya News

ਬਰਨਾਲਾ , 28 Apr 2024

ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਬਰਨਾਲਾ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਮੀਤ ਹੇਅਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾਂ ਰਹੇਗੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਸੰਗਰੂਰ ਦੀ ਬਹੁਤ ਚਿੰਤਾ ਹੈ। ਉਹ ਮੈਨੂੰ ਹਮੇਸ਼ਾ ਸੰਗਰੂਰ ਬਾਰੇ ਹੀ ਪੁੱਛਦੇ ਰਹਿੰਦੇ ਹਨ।

ਪਿਛਲੀ ਵਾਰ ਜਦੋਂ ਮੈਂ ਉਨ੍ਹਾਂ ਨੂੰ ਜੇਲ੍ਹ ਵਿਚ ਮਿਲਣ ਗਿਆ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਗਰੂਰ ਬਾਰੇ ਹੀ ਪੁੱਛਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਅਗਲੀ ਵਾਰ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਆਵਾਂਗਾ ਤਾਂ ਮੈਂ ਉਨ੍ਹਾਂ ਨੂੰ ਸੰਗਰੂਰ ਦੀ ਅਸਲ ਸਥਿਤੀ ਦੱਸਾਂਗਾ ਅਤੇ ਅੱਜ ਇੱਥੇ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਸਪੱਸ਼ਟ ਹੋ ਗਿਆ ਹੈ ਕਿ ਅਸੀਂ ਸੰਗਰੂਰ ਤੋਂ ਵੱਡੇ ਫ਼ਰਕ ਨਾਲ ਜਿੱਤ ਰਹੇ ਹਾਂ। ਹੁਣ ਮੈਂ ਉਨ੍ਹਾਂ ਨੂੰ ਸੰਗਰੂਰ ਵਿਖੇ ਜਿੱਤ ਦੀ ਖ਼ਬਰ ਭਰੋਸੇ ਨਾਲ ਦੱਸ ਸਕਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਹੀ ਇਤਫ਼ਾਕ ਨਾਲ ਮੇਰਾ ਉਨ੍ਹਾਂ ਨੂੰ ਮਿਲਣ ਦਾ ਪ੍ਰੋਗਰਾਮ 30 ਤਰੀਕ ਨੂੰ ਤੈਅ ਹੋਇਆ ਹੈ।

ਭਾਸ਼ਣ ਦੌਰਾਨ ਭਗਵੰਤ ਮਾਨ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ 'ਤੇ ਵੀ ਹਮਲਾ ਬੋਲਿਆ।  ਉਨ੍ਹਾਂ ਕਿਹਾ ਕਿ ਤਿੰਨੇ ਪਾਰਟੀਆਂ ਲੋਕ ਸਭਾ ਲਈ 13 ਉਮੀਦਵਾਰ ਵੀ ਨਹੀਂ ਲੱਭ ਸਕੀਆਂ । ਉਨ੍ਹਾਂ ਦੇ ਆਗੂ ਚੋਣ ਲੜਨ ਤੋਂ ਇਨਕਾਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਹਾਰ ਪੱਕੀ ਹੈ ਅਤੇ ਉਨ੍ਹਾਂ ਦੀ ਮੌਜੂਦਾ ਹਾਲਾਤ ਉਨ੍ਹਾਂ ਦੀਆਂ ਕਰਤੂਤਾਂ ਕਾਰਨ ਹੀ ਪੈਦਾ ਹੋਈਆਂ ਹਨ। 

ਉਨ੍ਹਾਂ ਕਿਹਾ ਕਿ ਪਿਛਲੇ ਦੋ ਗੇੜ 'ਚ ਦੇਸ਼ 'ਚ ਕਰੀਬ 190 ਸੀਟਾਂ 'ਤੇ ਚੋਣਾਂ ਹੋਈਆਂ ਹਨ। ਰਿਪੋਰਟ ਮੁਤਾਬਿਕ ਇੰਡੀਆ ਅਲਾਇੰਸ ਨੂੰ ਕਰੀਬ 120 ਤੋਂ 125 ਸੀਟਾਂ ਮਿਲ ਰਹੀਆਂ ਹਨ। ਇਸ ਵਾਰ ਭਾਰਤ ਵਿੱਚ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ। ਆਮ ਆਦਮੀ ਪਾਰਟੀ ਇਸ ਸਰਕਾਰ ਵਿੱਚ ਭਾਈਵਾਲ ਹੋਵੇਗੀ। ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਨਹੀਂ ਬਣ ਸਕਦੀ। ਅਸੀਂ ਤੈਅ ਕਰਾਂਗੇ ਕਿ ਦੇਸ਼ ਦੀ ਸਰਕਾਰ ਕਿਹੋ ਜਿਹੀ ਹੋਵੇਗੀ। ਫਿਰ ਅਸੀਂ ਪੰਜਾਬ ਨੂੰ ਦੇਸ਼ ਦਾ ਨੰਬਰ-1 ਸੂਬਾ ਬਣਾਵਾਂਗੇ।

ਉਨ੍ਹਾਂ ਆਪਣੇ ਕੰਮਾਂ ਦੀ ਗਿਣਤੀ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਕ ਕੰਮ ਕੀਤੇ ਹਨ। ਅਸੀਂ ਪੰਜਾਬ ਦੇ 90 ਫੀਸਦੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ। ਹੁਣ ਤੱਕ ਅਸੀਂ 14 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਦੀ ਆਰਥਿਕ ਬੱਚਤ ਹੋ ਰਹੀ ਹੈ। ਪਿਛਲੀ ਸਰਕਾਰ ਪੈਸੇ ਲੈ ਕੇ ਟੋਲ ਪਲਾਜ਼ਾ ਦੀ ਮਿਆਦ ਵਧਾ ਦਿੰਦੀ ਸੀ।

ਅਸੀਂ ਸੜਕਾਂ 'ਤੇ ਲੋਕਾਂ ਦੀ ਸੁਰੱਖਿਆ ਲਈ ਰੋਡ ਸੇਫ਼ਟੀ ਫੋਰਸ ਬਣਾਈ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 17 ਲੋਕਾਂ ਦੀ ਮੌਤ ਹੋ ਜਾਂਦੀ ਸੀ।  ਫਰਵਰੀ-ਮਾਰਚ ਦੀ ਰਿਪੋਰਟ ਮੁਤਾਬਿਕ ਇਸ ਵਾਰ ਦੋ ਮਹੀਨਿਆਂ 'ਚ ਸਿਰਫ 33 ਲੋਕਾਂ ਦੀ ਮੌਤ ਹੋਈ ਹੈ।  ਇਸ ਤੋਂ ਇਲਾਵਾ ਪੁਲਿਸ ਫੋਰਸ ਦੇ ਜਵਾਨਾਂ ਨੂੰ ਵੀ ਸਨਮਾਨਿਤ ਕਰ ਰਹੇ ਹਾਂ। ਉਨ੍ਹਾਂ ਦੇ ਜਨਮ ਦਿਨ 'ਤੇ, ਅਸੀਂ ਮੁੱਖ ਮੰਤਰੀ ਵੱਲੋਂ ਇਕ ਪੱਤਰ ਰਾਹੀਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਾਂ।  

ਇਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਅਤੇ ਉਹ ਤਨਦੇਹੀ ਨਾਲ ਕੰਮ ਵੀ ਕਰਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀ ਸਹੂਲਤ ਲਈ ਅਸੀਂ ਉਨ੍ਹਾਂ ਨੂੰ ਦਿਨ ਵਿੱਚ 11 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਕਾਫ਼ੀ ਕਮੀ ਆਈ ਹੈ ਅਤੇ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੋਈ ਹੈ।  

ਇਸ ਦੇ ਨਾਲ ਹੀ ਰਾਤ ਨੂੰ ਕਈ ਰਾਜਾਂ ਨੂੰ ਬਿਜਲੀ ਵੇਚ ਕੇ ਕਰੀਬ 90 ਕਰੋੜ ਰੁਪਏ ਕਮਾਏ ਹਨ।  ਇਸ ਤੋਂ ਇਲਾਵਾ ਬਿਜਲੀ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਅਸੀਂ ਪੰਜਾਬ ਦੇ ਲਗਭਗ 60 ਫੀਸਦੀ ਖੇਤਰ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਹੈ। ਜੋ ਕਿ ਅਕਤੂਬਰ ਤੱਕ ਇਹ ਅੰਕੜਾ 70 ਫੀਸਦੀ ਤੱਕ ਪਹੁੰਚ ਜਾਵੇਗਾ।  ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਅਪੀਲ 'ਤੇ ਪੂਸਾ-44 ਦੀ ਬਜਾਏ ਹੋਰ ਕਿਸਮਾਂ ਦੀ ਕਣਕ ਦੀ ਬਿਜਾਈ ਕੀਤੀ। 

ਜਨਸਭਾ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਹੀ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਅਹਿਮ ਸੀਟ ਸੰਗਰੂਰ ਲਈ ਪਾਰਟੀ ਨੇ ਮੇਰੇ 'ਤੇ ਭਰੋਸਾ ਕੀਤਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਸਰਕਾਰ ਹੈ, ਜਿਸ ਨੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਕੰਮ ਕੀਤੇ ਹਨ। ਜਿਵੇਂ- ਅਸੀਂ ਟੋਲ ਪਲਾਜ਼ੇ ਬੰਦ ਕੀਤੇ, ਸੜਕ ਸੁਰੱਖਿਆ ਫੋਰਸ ਬਣਾਈ, ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮਾਣ ਭੱਤਾ ਦਿੱਤਾ, 43 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਪੰਜਾਬ ਦੇ ਹਰ ਮੁਹੱਲੇ ਵਿਚ ਮੁਹੱਲਾ ਕਲੀਨਿਕ ਖੋਲੇ ਅਤੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖ਼ਰੀਦੇ ਆਦਿ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਮੇਸ਼ਾ ਕਹਿੰਦੇ ਸਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਸਾਡੀ ਸਰਕਾਰ (ਆਮ ਆਦਮੀ ਪਾਰਟੀ ਦੀ ਸਰਕਾਰ) ਨੇ ਹਰ ਖੇਤਰ ਵਿੱਚ ਰਿਕਾਰਡ ਤੋੜ ਕਮਾਈ ਕੀਤੀ ਹੈ। ਇਸੇ ਲਈ ਪੰਜਾਬ ਵਿੱਚ ਐਨਾ ਕੰਮ ਹੋ ਰਿਹਾ ਹੈ। ਪਹਿਲਾਂ ਸਰਕਾਰ ਨੂੰ ਉਕਤ ਖੇਤਰਾਂ 'ਚ 5-6 ਫੀਸਦੀ ਆਮਦਨ ਹੁੰਦੀ ਸੀ, ਪਰੰਤੂ ਹੁਣ ਉਨ੍ਹਾਂ ਹੀ ਖੇਤਰਾਂ 'ਚ ਸਰਕਾਰ 13 ਤੋਂ 14 ਫੀਸਦੀ ਕਮਾਈ ਕਰ ਰਹੀ ਹੈ ਅਤੇ ਇਸ ਪੈਸੇ ਨਾਲ ਸਰਕਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ। 

ਅਜਿਹਾ ਇਸ ਲਈ ਸੰਭਵ ਹੋਇਆ, ਕਿਉਂਕਿ ਭਗਵੰਤ ਮਾਨ ਸਰਕਾਰ ਦਿਨ-ਰਾਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ 'ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਮੀਤ ਹੇਅਰ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰੰਗਲਾ ਪੰਜਾਬ, ਖ਼ੁਸ਼ਹਾਲ ਪੰਜਾਬ ਬਣਾ ਦੇਣਗੇ।

Sangrur is the capital of the Aam Aadmi Party and will always remain so : Bhagwant Mann

Chief Minister Bhagwant Mann, in his signature style, campaigned for Sangrur candidate Meet Hayer, a mammoth turnout and a large number of bikes joined his road show

Barnala

Chief Minister Bhagwant Mann on Sunday campaigned for the Aam Aadmi Party (AAP) candidate Gurmeet Singh Meet Hayer in Sangrur Lok Sabha constituency. Mann addressed a huge public gathering in Barnala and appealed to the people to make Meet Hayer win by a huge margin.

Addressing the people, Mann said that Sangrur is and will always be the capital of the Aam Aadmi Party. There is no doubt about it. He said that Arvind Kejriwal also deeply cares about Sangrur. He always asks me about Sangrur.

Last time when I went to meet him in jail, he first asked about Sangrur. I told him that next time when I come to meet him, I will tell him the ground reality of Sangrur and today seeing the enthusiasm of the people here, it is clear that we are winning Sangrur by a huge margin. 

Now I can tell him the news of Sangrur's victory with confidence. He said that coincidentally today itself, his program to meet Kejriwal has also been fixed on the 30th.During the speech, Mann also attacked Akali Dal, BJP and Congress. 

He said that the three parties are not even able to find 13 candidates for the Lok Sabha seats. Their leaders are refusing to contest the elections because they know that their defeat is certain and their plight is the result of their misdeeds.

He said that in the last two phases, voting was conducted on about 190 seats in the country. According to the report, the INDIA Alliance is getting about 120 to 125 seats. This time the INDIA Alliance government will be formed. 

The Aam Aadmi Party will be a partner in that government. The next government cannot be formed without the support of the Aam Aadmi Party. We will decide what kind of government the country will have. Then we will make Punjab the number-1 state of the country.

Recounting his works, he said that in the last two years we have done many historic public welfare works in Punjab. We have made electricity free for 90 percent of the households of Punjab. Till now we have closed 14 toll plazas, due to which people are getting financial relief. The previous government used to extend the period of toll plazas by taking money.

We created a road safety force for the safety of people on the road. Earlier in Punjab, 17 people used to die every day in road accidents. Whereas according to the report of February-March, this time only 33 people died in two months. 

Apart from this, we are also giving respect to the jawans of the police force. On their birthdays, we wish them a happy birthday through a letter addressed from the Chief Minister. This gives them and their families a lot of happiness and they also work more diligently.

Apart from this, for the convenience of the farmers, we have arranged for 11 hours of uninterrupted electricity in the day, which has reduced their problems to a great extent and has also saved time. And we have earned about 90 crore rupees by selling electricity to many states. 

We also supplied canal water to about 60 percent of the area of Punjab to save electricity and groundwater. By October, this figure will increase to 70 percent. He thanked the farmers that they sowed other varieties of wheat instead of PUSA-44 adhering to his appeal.

The previous Finance Minister Manpreet Badal used to say that the treasury is empty, while our government made record-breaking earnings in every field, so many works are being done with that money in Punjab - Meet Hayer

This is the first government of Punjab which has done more work than what it promised during the elections - Meet Hayer

Addressing the public meeting, AAP candidate Meet Hayer thanked Chief Minister Bhagwant Mann and the party's national leadership. He said that it is a matter of great fortune for me that the party has expressed confidence in me for Sangrur Lok Sabha constituency, the most important seat of the Aam Aadmi Party.

 He said that this is the first government of Punjab which has done more work than what it promised during elections. For example, we closed toll plazas, created road safety force, giving ex-gratia of one crore rupees to the families of martyrs, purchased private thermal power plants etc.

He said that the Finance Minister of the previous government Manpreet Badal always used to say that the treasury is empty. On the other hand, our government has made record-breaking earnings in every sector. That is why so many works are being done in Punjab. 

Earlier, in the sector where the government used to earn 5-6 percent, now in the Mann government, the same sectors are earning 13 to 14 percent and with this money, the government is doing public welfare works. This was possible because the Mann government is working honestly. No one can even question the intentions of Chief Minister Bhagwant Mann.

संगरूर आम आदमी पार्टी की राजधानी है और हमेशा रहेगी : भगवंत मान

मुख्यमंत्री भगवंत मान ने संगरूर से उम्मीदवार मीत हेयर के लिए किया चुनाव प्रचार, भगवंत मान नजर आए अपने पुराने अंदाज में, उमड़ा मोटरसाइकिलों और लोगों का जनसैलाब 

बरनाला

मुख्यमंत्री भगवंत मान ने रविवार को संगरूर लोकसभा क्षेत्र से आम आदमी पार्टी (आप) के उम्मीदवार गुरमीत सिंह मीत हेयर के लिए प्रचार किया। मान ने बरनाला में एक बड़ी जनसभा को संबोधित किया और लोगों को मीत हेयर को जीताने की अपील की। लोगों को संबोधित करते हुए मान ने कहा कि संगरूर आम आदमी पार्टी की राजधानी है और रहेगी। इसमें कोई संदेह नहीं है। उन्होंने कहा कि अरविंद केजरीवाल को भी संगरूर की काफी चिंता रहती थी। वह मुझसे हमेशा संगरूर के बारे में पूछते रहते थे। 

पिछली बार जब मैं उनसे जेल में मिलने गया तो उन्होंने सबसे पहले संगरूर के बारे में ही पूछा। मैंने उनसे कहा कि अगली बार जब मैं मिलने आऊंगा तो संगरूर का असली हाल बताउंगा और आज यहां लोगों का उत्साह देखकर यह स्पष्ट है कि संगरूर हम भारी अंतर से जीत रहे हैं। अब मैं उन्हें भरोसे के साथ संगरूर की जीत की खबर बता सकता हूं। उन्होंने कहा कि आज ही संयोग से मेरा उनसे मिलने का कार्यक्रम भी 30 तारीख को तय हो गया है।

भाषण के दौरान मान ने अकाली दल, भाजपा और कांग्रेस पर भी हमला बोला। उन्होंने कहा कि तीनों पार्टियों को लोकसभा के लिए 13 उम्मीदवार भी नहीं मिल रहे हैं। इनके नेता चुनाव लड़ने से इनकार कर रहे है क्योंकि उन्हें पता है कि उनकी हार निश्चित है और आज उनकी यह दुर्गति उनके करतूतों के कारण हुई है।

उन्होंने कहा कि पिछले दो चरण में देश में करीब 190 सीटों पर चुनाव हो चुके हैं। रिपोर्ट के अनुसार इंडिया गठबंधन को करीब 120 से 125 सीटें आ रही है। इस बार इंडिया गठबंधन की सरकार बनना तय है। आम आदमी पार्टी इस सरकार में हिस्सेदार होगी। अगली सरकार आम आदमी पार्टी के सहयोग के बिना नहीं बन सकती। हम तय करेंगे कि देश की सरकार कैसी होगी। फिर हम पंजाब को देश का नंबर-1 राज्य बनाएंगे।

उन्होंने अपने काम गिनाते हुए कहा कि पिछले दो सालों में हमने पंजाब में कई ऐतिहासिक लोकहितैषी काम किए हैं। हमने पंजाब के 90 प्रतिशत लोगों की बिजली मुफ्त की। अभी तक हमने 14 टॉल प्लाजा बंद किए, जिससे लोगों को आर्थिक बचत हो रही है। पिछली सरकार पैसे लेकर टॉल प्लाजा की अवधि बढ़ा देते थे।

सड़क पर लोगों की सुरक्षा के लिए हमने सड़क सुरक्षा फोर्स बनाया। पहले पंजाब में सड़क हादसे में रोज 17 लोगों की मौत होती थी। वहीं फरवरी मार्च की रिपोर्ट के अनुसार इस बार दो महीने में सिर्फ 33 लोगों की मृत्यु हुई। इसके अलावा हम पुलिस फोर्स के जवानों को भी सम्मान दे रहे हैं। उनके जन्मदिन पर हम मुख्यमंत्री के नाम के पत्र के माध्यम से उनको जन्मदिन की बधाई देते हैं। इससे उनको और उनके परिवार के लोगों को काफी खुशी मिलती है और वे मन लगाकर काम भी करते हैं।

इसके अलावा हमने किसानों की सुविधा के लिए उन्हें दिन में ही 11 घंटे निर्बाध बिजली की व्यवस्था की जिससे उनकी परेशानी काफी कम हुई है और समय की भी बचत हुई है। वहीं रात में हमनें कई राज्यों को बिजली बेचकर करीब 90 करोड रुपए की कमाई की है। इसके अलावा हमने बिजली और भूजल बचाने के लिए पंजाब के करीब 60 प्रतिशत इलाके में नहरी पानी पहुंचाया। अक्टूबर तक यह आंकड़ा 70 प्रतिशत हो जाएगा। उन्होंने किसानों का धन्यवाद किया कि उन्होंने उनकी अपील पर पूसा -44 की जगह गेहूं की अन्य वेरायटी को बोया।

पिछले वित्तमंत्री मनप्रीत बादल हमेशा बोलते थे कि खजाना खाली है, वहीं हमारी सरकार ने हर क्षेत्र में रिकॉर्ड तोड़ कमाई की है, इसीलिए पंजाब में इतने सारे काम हो रहे हैं - मीत हेयर

यह पंजाब की पहली सरकार है जिसने चुनाव के दौरान जो वादे किए उससे ज्यादा काम किए - मीत हेयर

जनसभा को संबोधित करते हुए आप उम्मीदवार मीत हेयर ने मुख्यमंत्री भगवंत मान और केन्द्रीय पार्टी नेतृत्व का धन्यवाद किया। उन्होंने कहा कि मेरे लिए यह बेहद सौभाग्य की बात है कि आम आदमी पार्टी की सबसे महत्वपूर्ण सीट संगरूर के लिए पार्टी ने मुझ पर भरोसा जताया। उन्होंने कहा कि यह पंजाब की पहली सरकार है जिसने चुनाव के दौरान लोगों से जो वादे किए उससे ज्यादा काम करके दिखाया है। जैसे - हमने टोल प्लाजा बंद किए, सड़क सुरक्षा फोर्स बनाया, शहीदों के परिवारों को एक करोड़ रुपए की सम्मान राशि दी, प्राइवेट थर्मल पावर प्लांट खरीद आदि।

उन्होंने कहा कि पिछले सरकार के वित्तमंत्री मनप्रीत बादल हमेशा बोलते थे कि खजाना खाली है। वहीं हमारी सरकार ने हर क्षेत्र में रिकॉर्ड तोड़ कमाई की है। इसीलिए पंजाब में इतने सारे काम हो रहे हैं। पहले जिस क्षेत्र में सरकार को 5-6 प्रतिशत कमाई होती थी, मान सरकार में अब उन्ही क्षेत्रों में 13 से 14 की कमाई हो रही है और इन पैसों से सरकार लोकभलाई के काम कर रही है। ऐसा इसलिए संभव हो सका क्योंकि मान सरकार ईमानदारी से काम कर रही है। मुख्यमंत्री भगवंत मान की नीयत पर कोई शक नहीं कर सकता।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Gurmeet Singh Meet Hayer , Meet Hayer

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD