Wednesday, 01 May 2024

 

 

ਖ਼ਾਸ ਖਬਰਾਂ ਪਾਰਟੀ ਦੇ ਵਿੱਚ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ ਮਤਦਾਨ ਨੂੰ ਲੈ ਕੇ ਸੀਨੀਅਰ ਸਿਟੀਜ਼ਨਸ ਵਿਚ ਨੌਜਵਾਨਾਂ ਤੋਂ ਵੀ ਵੱਧ ਉਤਸ਼ਾਹ ਏਜੰਸੀਆਂ ਨੇ 652829.8 ਮੀਟਰਿਕ ਟਨ ਕਣਕ ਦੀ ਖਰੀਦ ਕਰਦਿਆਂ ਸੀਜ਼ਨ ਦਾ 80 ਫੀਸਦ ਅੰਕੜਾ ਕੀਤਾ ਪਾਰ ਸੰਗਰੂਰ ਵਿਖੇ ਮੀਤ ਹੇਅਰ ਦੇ ਦਫ਼ਤਰ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਸਕੱਤਰ ਅੰਮ੍ਰਿਤ ਕੌਰ ਗਿੱਲ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ਕੇਵਲ ਅਕਾਲੀ ਦਲ ਹੈ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ : ਐਨ.ਕੇ. ਸ਼ਰਮਾ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪ੍ਰੁਮੁੱਖ ਸਕੱਤਰ ਡੀ.ਕੇ. ਤਿਵਾੜੀ ਵੱਲੋਂ ਮੋਗਾ ਮੰਡੀ ਦਾ ਦੌਰਾ ਸੰਗਰੂਰ ਪ੍ਰਸ਼ਾਸਨ ਦਾ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਤਹਿਤ ਨਿਵੇਕਲਾ ਉਪਰਾਲਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਟੈਕਨੋ ਵਿਰਸਾ- 2024 ਦੇ ਦੂਜੇ ਦਿਨ ਫੈਸ਼ਨ ਸ਼ੋਅ ਨੇ ਬਟੋਰੀਆਂ ਸੁਰਖੀਆਂ ਚੋਣਾਂ ਸਬੰਧੀ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ ਸਰਕਾਰੀ ਵਿਭਾਗਾਂ ਦੇ ਸਟਾਫ ਦੀ ਤਰ੍ਹਾਂ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਆਪਣੀ ਵੋਟ ਪੀਈਸੀ ਨੇ ਸ਼ੁਰੂਆਤੀ ਪੀਐਚਡੀ ਪ੍ਰੋਗਰਾਮ ਲਈ ਆਈਆਈਟੀ ਜੰਮੂ ਨਾਲ ਸਮਝੌਤਾ ਕੀਤਾ ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ: ਮੀਤ ਹੇਅਰ ਐਲਪੀਯੂ ਵੱਲੋਂ ਨੈੱਟਵਰਕ, ਇੰਟੈਲੀਜੈਂਸ ਅਤੇ ਕੰਪਿਊਟਿੰਗ 'ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 41.86 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਡਾ: ਸੇਨੂ ਦੁੱਗਲ "ਦ ਇੰਡੀਅਨ ਬ੍ਰਾਈਡ" ਇੱਕ ਮਸ਼ਹੂਰ ਕੰਪਨੀ ਨੇ ਚੰਡੀਗੜ੍ਹ ਵਿਖੇ ਲਗਜ਼ਰੀ ਲਾਈਫਸਟਾਈਲ ਦੀ ਮੇਜ਼ਬਾਨੀ ਕੀਤੀ!! ਲੋਕਸਭਾ ਚੋਣਾਂ ਸਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਮੂਹ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਆਏ 1111 ਕਰੋੜ ਰੁਪਏ ਲੋਕ ਸਭਾ ਚੋਣਾਂ 2024- ਪੋਲਿੰਗ ਕਰਮਚਾਰੀਆਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਆਯੋਜਿਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਈ.ਵੀ.ਐਮ. ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ ਸਕੱਤਰ ਪ੍ਰਿਯਾਂਕ ਭਾਰਤੀ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੁਧਿਆਣਾ ਦੀਆਂ ਅਨਾਜ ਮੰਡੀਆਂ 'ਚੋਂ 24 ਘੰਟਿਆਂ ਦੌਰਾਨ 44700 ਮੀਟਰਿਕ ਟਨ ਕਣਕ ਦੀ ਰਿਕਾਰਡ ਤੋੜ ਲਿਫਟਿੰਗ

 

ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਰੋਡ ਸ਼ੋਅ ਵਿੱਚ ਕਾਂਗਰਸ ਦੇ ਰੰਗ ਵਿੱਚ ਰੰਗਿਆ ਮੋਹਾਲੀ ਸ਼ਹਿਰ : ਵਿਰੋਧੀਆਂ ਦੇ ਹੌਸਲੇ ਪਸਤ

ਬਲਬੀਰ ਸਿੰਘ ਸਿੱਧੂ ਦੇ ਸਮਰਥਕਾਂ ਨੇ ''ਕਿਉਂ ਪੈਂਦੇ ਹੋ ਚੱਕਰ ਵਿਚ, ਕੋਈ ਨਹੀਂ ਹੈ ਟੱਕਰ ਵਿਚ'' ਅਤੇ ''ਬਲਬੀਰ ਸਿੰਘ ਸਿੱਧੂ ਜ਼ਿੰਦਾਬਾਦ'' ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿਤਾ

Balbir Singh Sidhu, Congress,  S.A.S.Nagar, Mohali, S.A.S. Nagar Mohali, Punjab Congress, Sahibzada Ajit Singh Nagar

Web Admin

Web Admin

5 Dariya News

ਮੋਹਾਲੀ , 18 Feb 2022

ਮੋਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਅੱਜ ਇਕ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਫੇਜ਼ 11 ਤੋਂ ਆਰੰਭ ਹੋ ਕੇ ਫੇਜ਼ 6 ਵਿਖੇ ਸਮਾਪਤ  ਹੋਇਆ। ਇਸ ਰੋਡ ਸ਼ੋਅ ਵਿੱਚ ਬਲਬੀਰ ਸਿੰਘ ਸਿੱਧੂ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਹਰੀਸ਼ ਚੌਧਰੀ ਉਚੇਚੇ ਤੌਰ ਤੇ ਹਾਜ਼ਰ ਰਹੇ।ਵੱਡੀ ਗੱਲ ਇਹ ਰਹੀ ਕਿ ਇਸ ਰੋਡ ਸ਼ੋਅ ਦਾ ਸਵਾਗਤ ਕਰਨ ਲਈ ਵੱਖ ਵੱਖ ਥਾਵਾਂ ਤੇ ਵੱਡੀ ਗਿਣਤੀ ਵਿੱਚ ਬਲਬੀਰ ਸਿੰਘ ਸਿੱਧੂ ਦੇ ਸਮਰਥਕ ਇਕੱਠੇ ਹੁੰਦੇ ਰਹੇ ਅਤੇ  ਰੋਡ ਸ਼ੋਅ ਦੇ ਕਾਫ਼ਲੇ ਵਿੱਚ ਜੁੜਦੇ ਰਹੇ। ਇਸ ਮੌਕੇ ਬਲਬੀਰ ਸਿੰਘ ਸਿੱਧੂ ਦੇ ਸਮਰਥਕਾਂ ਨੇ ''ਕਿਉਂ ਪੈਂਦੇ ਹੋ ਚੱਕਰ ਵਿਚ ਕੋਈ ਨਹੀਂ ਹੈ ਟੱਕਰ ਵਿਚ'', ਅਤੇ ਬਲਬੀਰ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।ਇਹੀ ਨਹੀਂ ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ ਦੀਆਂ ਵੱਖ ਵੱਖ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਫੁੱਲਾਂ ਦੇ ਹਾਰ ਪਾਏ ਗਏ। ਪੂਰੇ ਰੋਡ ਸ਼ੋਅ ਦੇ ਦੌਰਾਨ ਵੱਖ ਵੱਖ ਥਾਵਾਂ ਤੇ ਵਪਾਰੀ ਵਰਗ ਅਤੇ ਆਮ ਲੋਕ ਬਲਬੀਰ ਸਿੰਘ ਸਿੱਧੂ ਉੱਤੇ ਫੁੱਲਾਂ ਦੀ ਵਰਖਾ ਕਰਦੇ ਰਹੇ।ਇਸ ਰੋਡ ਸ਼ੋਅ ਦੇ ਦੌਰਾਨ ਸੜਕ ਉੱਤੇ ਕਾਂਗਰਸ ਪਾਰਟੀ ਦੇ ਹੀ ਝੰਡੇ ਦਿਖਾਈ ਦੇ ਰਹੇ ਸਨ ਅਤੇ ਕਾਰਾਂ, ਗੱਡੀਆਂ ਤੋਂ ਇਲਾਵਾ ਖ਼ਾਸ ਤੌਰ ਤੇ ਟਰੈਕਟਰਾਂ, ਮੋਟਰਸਾਈਕਲਾਂ, ਸਕੂਟਰਾਂ, ਰਿਕਸ਼ਿਆਂ, ਆਟੋਆਂ ਅਤੇ ਸਾਈਕਲਾਂ ਉੱਤੇ ਵੀ ਵੱਡੀ ਗਿਣਤੀ ਸਿੱਧੂ ਸਮਰਥਕ ਸਵਾਰ ਸਨ ਅਤੇ ਸੜਕਾਂ ਉੱਤੇ ਥਾਂ ਥਾਂ ਤੇ ਲੋਕ ਇਸ ਰੋਡ ਸ਼ੋਅ ਦਾ ਸਵਾਗਤ ਕਰਨ ਲਈ ਕਾਂਗਰਸ ਦੇ ਝੰਡੇ ਲੈ ਕੇ ਖੜ੍ਹੇ ਸਨ। ਇਸ ਰੋਡ ਸ਼ੋਅ ਨੇ ਮੋਹਾਲੀ ਸ਼ਹਿਰ ਨੂੰ ਅੱਜ ਕਾਂਗਰਸ ਦੇ ਰੰਗ ਨਾਲ ਰੰਗ ਦਿੱਤਾ ਅਤੇ ਇਸ ਨਾਲ ਵਿਰੋਧੀਆਂ ਦੇ ਹੌਸਲੇ ਵੀ ਬੁਰੀ ਤਰ੍ਹਾਂ ਪਸਤ ਹੋ ਗਏ ਹਨ।

ਇਸ ਮੌਕੇ ਵੱਖ ਵੱਖ ਥਾਂਵਾਂ ਤੇ ਗੱਲਬਾਤ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਸਮਰਥਨ ਦੇਖ ਕੇ ਉਨ੍ਹਾਂ ਦਾ ਦਿਲ ਗਦਗਦ ਹੋ ਉੱਠਿਆ ਹੈ ਅਤੇ ਉਹ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਇਸ ਪਿਆਰ ਲਈ  ਤਾਉਮਰ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਲੋਕਾਂ ਦਾ ਅਸ਼ੀਰਵਾਦ ਉਨ੍ਹਾਂ ਦੇ ਨਾਲ ਹੈ ਅਤੇ ਉਹ ਭਾਰੀ ਬਹੁਮਤ ਨਾਲ ਜਿੱਤ ਕੇ ਮੁਹਾਲੀ ਦੀ ਸੀਟ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਉਣਗੇ।ਇਸ ਮੌਕੇ ਖਾਸ ਤੌਰ ਤੇ ਮੁਹਾਲੀ ਨਗਰ ਨਿਗਮ ਵੀ ਮਹਿਲਾ ਕੌਂਸਲਰਾਂ ਨੇ ਰੋਡ ਸ਼ੋਅ ਵਿੱਚ  ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ ਬਲਬੀਰ ਸਿੰਘ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਿਸ਼ਵ ਜੈਨ ਨੇ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਰਾਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੁਹਾਲੀ, ਮੁਹਾਲੀ ਨਗਰ ਨਿਗਮ ਦੇ ਸਮੁੱਚੇ ਕੌਂਸਲਰ, ਬਲਬੀਰ ਸਿੰਘ ਸਿੱਧੂ ਦਾ ਪੂਰਾ ਪਰਿਵਾਰ, ਉਨ੍ਹਾਂ ਦੀ ਧਰਮਪਤਨੀ, ਉਨ੍ਹਾਂ ਦੇ ਸਪੁੱਤਰ-ਨੂੰਹ, ਮੇਜਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਪਰਿਵਾਰ ਅਤੇ ਬਲਬੀਰ ਸਿੰਘ ਸਿੱਧੂ ਦੇ ਸਮਰਥਕ ਭਾਰੀ  ਗਿਣਤੀ ਵਿੱਚ ਸ਼ਾਮਲ ਸਨ।

 

Tags: Balbir Singh Sidhu , Congress , S.A.S.Nagar , Mohali , S.A.S. Nagar Mohali , Punjab Congress , Sahibzada Ajit Singh Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD