Tuesday, 30 April 2024

 

 

ਖ਼ਾਸ ਖਬਰਾਂ ਪਾਰਟੀ ਦੇ ਵਿੱਚ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ ਮਤਦਾਨ ਨੂੰ ਲੈ ਕੇ ਸੀਨੀਅਰ ਸਿਟੀਜ਼ਨਸ ਵਿਚ ਨੌਜਵਾਨਾਂ ਤੋਂ ਵੀ ਵੱਧ ਉਤਸ਼ਾਹ ਏਜੰਸੀਆਂ ਨੇ 652829.8 ਮੀਟਰਿਕ ਟਨ ਕਣਕ ਦੀ ਖਰੀਦ ਕਰਦਿਆਂ ਸੀਜ਼ਨ ਦਾ 80 ਫੀਸਦ ਅੰਕੜਾ ਕੀਤਾ ਪਾਰ ਸੰਗਰੂਰ ਵਿਖੇ ਮੀਤ ਹੇਅਰ ਦੇ ਦਫ਼ਤਰ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਸਕੱਤਰ ਅੰਮ੍ਰਿਤ ਕੌਰ ਗਿੱਲ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ਕੇਵਲ ਅਕਾਲੀ ਦਲ ਹੈ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ : ਐਨ.ਕੇ. ਸ਼ਰਮਾ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪ੍ਰੁਮੁੱਖ ਸਕੱਤਰ ਡੀ.ਕੇ. ਤਿਵਾੜੀ ਵੱਲੋਂ ਮੋਗਾ ਮੰਡੀ ਦਾ ਦੌਰਾ ਸੰਗਰੂਰ ਪ੍ਰਸ਼ਾਸਨ ਦਾ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਤਹਿਤ ਨਿਵੇਕਲਾ ਉਪਰਾਲਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਟੈਕਨੋ ਵਿਰਸਾ- 2024 ਦੇ ਦੂਜੇ ਦਿਨ ਫੈਸ਼ਨ ਸ਼ੋਅ ਨੇ ਬਟੋਰੀਆਂ ਸੁਰਖੀਆਂ ਚੋਣਾਂ ਸਬੰਧੀ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ ਸਰਕਾਰੀ ਵਿਭਾਗਾਂ ਦੇ ਸਟਾਫ ਦੀ ਤਰ੍ਹਾਂ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਆਪਣੀ ਵੋਟ ਪੀਈਸੀ ਨੇ ਸ਼ੁਰੂਆਤੀ ਪੀਐਚਡੀ ਪ੍ਰੋਗਰਾਮ ਲਈ ਆਈਆਈਟੀ ਜੰਮੂ ਨਾਲ ਸਮਝੌਤਾ ਕੀਤਾ ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ: ਮੀਤ ਹੇਅਰ ਐਲਪੀਯੂ ਵੱਲੋਂ ਨੈੱਟਵਰਕ, ਇੰਟੈਲੀਜੈਂਸ ਅਤੇ ਕੰਪਿਊਟਿੰਗ 'ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 41.86 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਡਾ: ਸੇਨੂ ਦੁੱਗਲ "ਦ ਇੰਡੀਅਨ ਬ੍ਰਾਈਡ" ਇੱਕ ਮਸ਼ਹੂਰ ਕੰਪਨੀ ਨੇ ਚੰਡੀਗੜ੍ਹ ਵਿਖੇ ਲਗਜ਼ਰੀ ਲਾਈਫਸਟਾਈਲ ਦੀ ਮੇਜ਼ਬਾਨੀ ਕੀਤੀ!! ਲੋਕਸਭਾ ਚੋਣਾਂ ਸਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਮੂਹ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਆਏ 1111 ਕਰੋੜ ਰੁਪਏ ਲੋਕ ਸਭਾ ਚੋਣਾਂ 2024- ਪੋਲਿੰਗ ਕਰਮਚਾਰੀਆਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਆਯੋਜਿਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਈ.ਵੀ.ਐਮ. ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ ਸਕੱਤਰ ਪ੍ਰਿਯਾਂਕ ਭਾਰਤੀ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੁਧਿਆਣਾ ਦੀਆਂ ਅਨਾਜ ਮੰਡੀਆਂ 'ਚੋਂ 24 ਘੰਟਿਆਂ ਦੌਰਾਨ 44700 ਮੀਟਰਿਕ ਟਨ ਕਣਕ ਦੀ ਰਿਕਾਰਡ ਤੋੜ ਲਿਫਟਿੰਗ

 

ਮੋਹਾਲੀ ਦਾ ਪੁਜਾਰੀ ਵਰਗ ਖੁੱਲ੍ਹ ਕੇ ਆਇਆ ਬਲਬੀਰ ਸਿੰਘ ਸਿੱਧੂ ਦੇ ਸਮਰਥਨ ਵਿੱਚ

ਪ੍ਰਚੰਡ ਬਹੁਮਤ ਨਾਲ ਬਲਬੀਰ ਸਿੰਘ ਸਿੱਧੂ ਨੂੰ ਜਿਤਾ ਕੇ ਭੇਜਾਂਗੇ ਵਿਧਾਨ ਸਭਾ ਵਿੱਚ : ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਵੈੱਲਫੇਅਰ ਐਸੋਸੀਏਸ਼ਨ

Balbir Singh Sidhu, Congress,  S.A.S.Nagar, Mohali, S.A.S. Nagar Mohali, Punjab Congress, Sahibzada Ajit Singh Nagar

Web Admin

Web Admin

5 Dariya News

ਮੁਹਾਲੀ , 17 Feb 2022

ਮੁਹਾਲੀ ਹਲਕੇ ਦੇ ਵੱਖ ਵੱਖ ਮੰਦਰਾਂ ਵਿਚ ਪੂਜਾ ਅਰਚਨਾ ਕਰਨ ਵਾਲੇ ਪੁਜਾਰੀ ਵਰਗ ਨੇ ਕੇਂਦਰੀ ਮੰਦਰ ਪੁਜਾਰੀ ਪਰੀਸ਼ਦ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੇ ਸਮਰਥਨ ਦਾ ਖੁੱਲ੍ਹਾ ਐਲਾਨ ਕੀਤਾ ਹੈ। ਇਸ ਸਮਰਥਨ ਦੇ ਨਾਲ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਤਾਕਤ ਮਿਲੀ ਹੈ।ਇਕ ਚੋਣ ਮੀਟਿੰਗ ਵਿੱਚ ਪੂਰੇ ਮੁਹਾਲੀ ਹਲਕੇ ਦੇ ਵੱਖ ਵੱਖ ਮੰਦਰਾਂ ਤੋਂ ਭਾਰੀ ਗਿਣਤੀ ਵਿਚ ਆਏ ਪੁਜਾਰੀ ਵਰਗ ਨੇ  ਕਿਹਾ ਕਿ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਸਮਾਜ ਦੇ ਨਾਲ ਜੁੜੇ ਇੱਕ ਅਜਿਹੇ ਨੇਤਾ ਹਨ ਜੋ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਡਟ ਕੇ ਨਾਲ ਖੜ੍ਹਦੇ ਹਨ। ਇਸ ਮੌਕੇ ਪੁਜਾਰੀ ਵਰਗ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਬਲਬੀਰ ਸਿੰਘ ਸਿੱਧੂ ਹਮੇਸ਼ਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮੰਦਰਾਂ ਦੇ ਪੁਜਾਰੀਆਂ ਦੀ ਸ਼ਖ਼ਸੀਅਤ ਦਾ ਸਨਮਾਨ ਕਰਦੇ ਹਨ ਅਤੇ ਹਰੇਕ ਵਰਗ  ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਵਿਤਕਰਾ ਰਹਿਤ ਰਾਜਨੀਤੀ ਕਰਦੇ ਹਨ ਅਤੇ ਹਰ ਧਰਮ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ  ਉਪਲੱਬਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਨੂੰ ਪ੍ਰਚੰਡ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ।

ਇਸ ਮੌਕੇ ਪੁਜਾਰੀ ਪ੍ਰੀਸ਼ਦ ਨੇ ਬਲਬੀਰ ਸਿੰਘ ਸਿੱਧੂ ਨੂੰ ਕਿਹਾ ਕਿ ਮੁਹਾਲੀ ਵਿੱਚ ਪੁਜਾਰੀ ਪਰੀਸ਼ਦ ਦਾ ਭਵਨ ਬਣਾਇਆ ਜਾਵੇ  ਜਿੱਥੇ ਉਹ ਆਪਣੇ ਪ੍ਰੋਗਰਾਮ ਕਰ ਸਕਣ।ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ  ਉਨ੍ਹਾਂ ਨੇ ਹਮੇਸ਼ਾਂ ਹੀ ਮੋਹਾਲੀ ਵਿਚ ਬਿਨਾਂ ਕਿਸੇ ਵਿਤਕਰੇ ਦੇ ਹਰੇਕ ਵਰਗ ਦੀ ਬਿਹਤਰੀ ਲਈ ਕੰਮ ਕੀਤਾ ਹੈ  ਤੇ ਉਹ  ਮੰਦਰਾਂ ਦੇ ਪੁਜਾਰੀਆਂ ਦਾ ਖਾਸ ਤੌਰ ਤੇ ਸਤਿਕਾਰ ਕਰਦੇ ਹਨ ਕਿਉਂਕਿ ਇਹ ਵਰਗ ਮੋਹਾਲੀ ਦੇ ਲੋਕਾਂ ਨੂੰ ਧਰਮ ਕਰਮ ਨਾਲ ਜੋੜਦਾ ਹੈ  ਜੋ ਕਿ ਸਭ ਤੋਂ ਵੱਡੇ ਪੁੰਨ ਦਾ ਕੰਮ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਉਹ ਮੁਹਾਲੀ ਵਿੱਚ  ਪੁਜਾਰੀ ਵਰਗ ਵਾਸਤੇ ਉਨ੍ਹਾਂ ਦੀ ਲੋੜ ਅਨੁਸਾਰ ਭਵਨ ਬਣਾ ਕੇ ਦੇਣਗੇ।ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜਸਵਿੰਦਰ ਸ਼ਰਮਾ, ਪਰਦੀਪ ਨਵਾਬ,  ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਚਾਰੀਆ ਜਗਦੀਸ਼ ਰਤੂੜੀ,  ਪੈਟਰਨ ਸੁੰਦਰਲਾਲ ਬਿਜਲਵਾਣ, ਚੇਅਰਮੈਨ ਪੰਡਿਤ ਲੱਕੀ ਸ਼ਰਮਾ, ਮੁੱਖ ਸਲਾਹਕਾਰ ਸ਼ਿਵਾਨੰਦ ਜੋਸ਼ੀ, ਜਨਰਲ ਸਕੱਤਰ ਯੋਗੇਸ਼ਵਰ ਪ੍ਰਸਾਦ ਜਸਵਾਲ, ਖਜ਼ਾਨਚੀ ਸਰਵੇਸ਼ਵਰ ਗੌੜ, ਮੁੱਖ ਕਸਟੋਡੀਅਨ ਆਚਾਰਿਆ ਵੀਰੇਂਦਰ ਸ਼ਾਸਤਰੀ, ਉਪ ਪ੍ਰਧਾਨ ਗੋਪਾਲ ਮਣੀ, ਸਾਬਕਾ ਸਕੱਤਰ ਸੋਹਣ ਲਾਲ ਸ਼ਾਸਤਰੀ, ਸਾਬਕਾ ਖ਼ਜ਼ਾਨਚੀ ਕਿਸ਼ੋਰ ਸ਼ਾਸਤਰੀ, ਲੇਖਾਕਾਰ ਰਾਜੇਸ਼ ਗੌੜ, ਸੀਨੀਅਰ ਮੈਂਬਰ ਰਾਮ ਸ਼ੰਕਰ ਥਮਾਲੀਆਲ, ਨੱਥੀ ਲਾਲ ਸ਼ਰਮਾ ਸਮੇਤ ਸੰਸਥਾ ਦੇ ਸਮੂਹ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

Tags: Balbir Singh Sidhu , Congress , S.A.S.Nagar , Mohali , S.A.S. Nagar Mohali , Punjab Congress , Sahibzada Ajit Singh Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD