ਮੋਹਾਲੀ ਤੋਂ ਭਾਜਪਾ ਉਮੀਦਵਾਰ ਸੰਜੀਵ ਵਿਸ਼ਿਸ਼ਟ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾ ਸਮਰਥਨ ਮਿਲਿਆਂ ਜਦ ਭਾਜਪਾ ਵਰਕਰਾਂ ਵੱਲੋਂ ਮੋਹਾਲੀ ਹਲਕੇ ਵਿਚ ਮਹਾਂਸਪੰਰਕ ਅਭਿਆਨ ਸ਼ੁਰੂ ਕੀਤਾ ਗਿਆ। ਭਾਜਪਾ ਵਰਕਰਾਂ ਨੇ ਸਾਰੇ 271 ਬੂਥਾਂ ਤੇ ਇਸ ਮਹਾਂਸਪੰਰਕ ਅਭਿਆਨ ਸ਼ੁਰੂ ਕਰਦੇ ਹੋਏ ਜਨ-ਜਨ ਤੱਕ ਭਾਜਪਾ ਦੀਆਂ ਪੰਜਾਬ ਲਈ ਲਿਆਂਦੀਆਂ ਜਾਣ ਵਾਲੀਆਂ ਲੋਕ ਭਲਾਈ ਨੀਤੀਆਂ ਪ੍ਰਤੀ ਜਾਣੂ ਕਰਵਾਇਆ। ਸੰਜੀਵ ਵਿਸ਼ਿਸ਼ਟ ਨੇ ਵੀ ਵੱਖ ਵੱਖ ਬੂਥਾਂ ਤੇ ਜਾ ਕੇ ਮਹਾਂਸਪੰਰਕ ਅਭਿਆਨ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ।ਸੰਜੀਵ ਵਿਸ਼ਿਸ਼ਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਕੰਮ ਕਰਨ ਦਾ ਆਪਣਾ ਅਲੱਗ ਹੀ ਤਰੀਕਾ ਹੈ। ਅੱਜ ਅਸੀ ਸੱਤਾ ਵਿਚ ਨਹੀਂ ਹਾਂ ਤਾਂ ਘਰ-ਘਰ ਜਾ ਕੇ ਲੋਕਾ ਨਾਲ ਮਿਲ ਰਹੇ ਹਾਂ। ਕਲ ਜਦ ਪੰਜਾਬ ਵਿਚ ਭਾਜਪਾ ਸਰਕਾਰ ਬਣ ਜਾਵੇਗੀ ਤਾਂ ਵੀ ਲੋਕਾਂ ਨਾਲ ਘਰ ਘਰ ਜਾ ਕੇ ਰਾਬਤਾ ਕਾਇਮ ਕਰਕੇ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਲੋਕ ਕਲਿਆਣਕਾਰੀ ਨੀਤੀਆਂ ਨੂੰ ਸਾਂਝਾਂ ਕਰਾਂਗੇ।ਉਨ੍ਹਾਂ ਕਿਹਾ ਕਿ ਇਹ ਅਭਿਆਨ ਕਿਸੇ ਵਿਰੋਧੀ ਪਾਰਟੀ ਦੇ ਖ਼ਿਲਾਫ਼ ਨਾ ਹੋਕੇ ਸਿਰਫ਼ ਭਾਜਪਾ ਦੀਆਂ ਨੀਤੀਆਂ ਲੋਕਾਂ ਨਾਲ ਸਾਂਝਾ ਕਰਨ ਲਈ ਕੀਤਾ ਗਿਆ। ਇਸ ਦੌਰਾਨ ਹਰ ਬੂਥ ਤੇ ਲੋਕਾਂ ਵੱਲੋਂ ਬਹੁਤ ਚੰਗਾ ਸਹਿਯੋਗ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਮਾਨਦਾਰ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਦੇਸ਼ ਲਈ ਕੀਤੇ ਗਏ ਵਿਕਾਸ ਦੇ ਕਾਰਜਾਂ ਦੇ ਕਾਰਨ ਹੀ ਪੰਜਾਬ ਵਾਸੀ ਹੁਣ ਬੀ ਜੀ ਪੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।ਇਸ ਦੌਰਾਨ ਸੰਜੀਵ ਵਿਸ਼ਿਸ਼ਟ ਨੇ ਲੋਕਾਂ ਨਾਲ ਸੰਪਰਕ ਕਰਦੇ ਹੋਏ ਉਨ੍ਹਾਂ ਦੇ ਵਿਕਾਸ ਲਈ ਸਹਿਯੋਗ ਦੀ ਮੰਗ ਕਰਦੇ ਹੋਏ ਵੱਡਿਆਂ ਤੋਂ ਅਸ਼ੀਰਵਾਦ ਲਿਆ।