ਸੁਰੇਸ਼ ਅਰੋੜਾ ਨੇ ਡੀ.ਜੀ.ਪੀ.ਪੰਜਾਬ ਵਜੋਂ ਚਾਰਜ ਸੰਭਾਲਿਆ
Web Admin
5 ਦਰਿਆ ਨਿਊਜ਼
ਚੰਡੀਗੜ੍ਹ , 04 Apr 2014
Last updated on: Apr 04, 2014, 00:00 IST
ਸ਼ੀ ਸੁਰੇਸ਼ ਅਰੋੜਾ ਆਈ.ਪੀ. ਐਸ. ਜੋ ਕਿ 1982 ਬੈਚ ਦੇ ਅਧਿਕਾਰੀ ਹਨ, ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਜੋਂ ਚਾਰਜ ਸੰਭਾਲ ਲਿਆ ਹੈ।ਅੱਜ ਇੱਥੇ ਚਾਰਜ ਸੰਭਾਲਣ ਮਗਰੋਂ ਸ੍ਰੀ ਅਰੋੜਾ ਵਲੋਂ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋਕ ਸਭਾ ਚੋਣਾਂ 2014 ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਯੂਨੀਵਰਸਿਟੀ ਆਫ ਲੰਡਨ ਤੋਂ ਐਲ.ਐਲ.ਐਮ ਅਤੇ ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਤੋਂ ਐਲ.ਐਲ.ਬੀ. ਕੀਤੀ। ਇਸ ਤੋਂ ਪਹਿਲਾਂ ਉਹ ਵਿਜੀਲੈਂਸ ਬਿਊਰੋ ਦੇ ਡੀ.ਜੀ.ਪੀ. ਕਮ ਡਾਇਰੈਕਟਰ, ਆਈ.ਜੀ. ਪ੍ਰਸਾਸ਼ਨ ਰਹਿਣ ਦੇ ਨਾਲ ਆਈ.ਜੀ. ਕਮਿਊਨਿਟੀ ਪੁਲਿਸਿੰਗ ਤੇ ਪ੍ਰਵਾਸੀ ਭਾਰਤੀ ਮਾਮਲੇ ਤੇ ਲਿਟੀਗੇਸ਼ਨ ਦਾ ਵਧੀਕ ਚਾਰਜ, ਆਈ.ਜੀ. ਵਿਜੀਲੈਂਸ ਬਿਊਰੋ, ਡੀ.ਆਈ.ਜੀ. ਜਲੰਧਰ ਤੇ ਲੁਧਿਆਣਾ ਰੇਂਜ, ਡੀ.ਆਈ.ਜੀ. ਮੁੱਖ ਮੰਤਰੀ ਸੁਰੱਖਿਆ,ਡੀ.ਆਈ.ਜੀ. ਆਰਥਿਕ ਅਪਰਾਧ ਵਿੰਗ ਵਿਜੀਲੈਂਸ ਬਿਊਰੋ, ਤੋਂ ਇਲਾਵਾ ਚੰਡੀਗੜ੍ਹ, ਪਟਿਆਲਾ, ਜਲੰਧਰ, ਅੰਮ੍ਰਿਤਸਰ ਤੇ ਹੁਸਿਆਰਪੁਰ ਦੇ ਐਸ.ਐਸ.ਪੀ. ਵੀ ਰਹਿ ਚੁੱਕੇ ਹਨ।ਉਨ੍ਹਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ, ਪ੍ਰਾਕਰਮ ਮੈਡਲ, ਵਿਸ਼ੇਸ਼ ਡਿਊਟੀ ਪੁਲਿਸ ਮੈਡਲ, ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ, ਰਾਸ਼ਟਰਪਤੀ ਪੁਲਿਸ ਮੈਡਲ ਅਤੇ 2011 ਵਿਚ ਸ਼ਾਨਦਾਰ ਪੁਲਿਸ ਸੇਵਾਵਾਂ ਲਈ ਡੀ.ਜੀ. ਕੋਮੈਨਡੇਸ਼ਨ ਡਿਸਕ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਅਮਰੀਕਾ ਵਿਚ ਜਾਰਜੀਆ ਵਿਖੇ ਵੀ.ਆਈ. ਪੀ. ਸੁਰੱਖਿਆ ਬਾਰੇ ਇਕ ਕੋਰਸ ਵਿਚ ਵੀ ਭਾਗ ਲਿਆ ਹੈ।