Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਪੰਜਾਬ ਦੀ ਸਰਵਉਤਮ ਗੁਪਤ ਥਾਨਾ-ਦੇਹਰੀਆਂ-ਕੂਕਾਨੇਟ ਜੰਗਲ ਸਫਾਰੀ ਦਾ ਹੋਇਆ ਉਦਘਾਟਨ

ਵਣ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕੀਤਾ ਸੂਬਾ ਵਾਸੀਆਂ ਨੂੰ ਸਮਰਪਿਤ

Sangat Singh Gilzian, Congress, Punjab Congress, Hoshiarpur, Nature Awareness Project, Thana

Web Admin

Web Admin

5 Dariya News

ਹੁਸ਼ਿਆਰਪੁਰ , 05 Jan 2022

Last updated on: Jan 05, 2022, 00:00 IST

ਵਣ, ਜੰਗਲੀ ਜੀਵ ਤੇ ਕਿਰਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਅੱਜ ਥਾਨਾ ਪਿੰਡ ਵਿਚ ਕੁਦਰਤੀ ਜਾਗਰੂਕਤਾ ਪ੍ਰੋਜੈਕਟ ਦਾ ਉਦਘਾਟਨ ਕਰਕੇ ਥਾਨਾ ਨੇਚਰ ਰਿਟਰੀਟ ਅਤੇ ਜੰਗਲ ਸਫ਼ਾਰੀ ਨਾਮ ਦੇ ਪ੍ਰੋਜੈਕਟ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ।ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਵਿਚ 3 ਲੇਕ ਫੇਸਿੰਗ ਈਕੋ ਟੈਂਟ, ਬੋਟਿੰਗ ਅਤੇ ਜੰਗਲ ਸਫਾਰੀ ਜਿਪਸੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਉਪ ਪਹਾੜੀ ਸ਼ੇ੍ਰਣੀਆਂ ਵਿਚ ਇਸ ਪ੍ਰਕਾਰ ਦਾ ਸਾਹਸ ਆਧਾਰਤ ਈਕੋ ਟੂਰਿਜ਼ਮ ਆਪਣੀ ਤਰ੍ਹਾਂ ਦਾ ਅਨੋਖਾ ਪ੍ਰੋਜੈਕਟ ਹੈ। ਪੰਜਾਬ ਦੇ ਵਣ ਵਿਭਾਗ ਨੇ ਥਾਨਾ ਰਿਜ਼ਰਵ ਝੀਲ ਦੇ ਸਾਹਮਣੇ ਸ਼ਾਂਤ ਅਤੇ ਇਕਾਂਤ ਥਾਨਾ ਅਤੇ ਦੇਹਰੀਆਂ ਦੇ ਜੰਗਲਾਂ ਵਿਚ ਥਾਣਾ ਨੇਚਰ ਰਿਟਰੀਟ ਨਾਮ ਨਾਲ ਇਕ ਸ਼ਿਵਰ ਸਥਾਪਤ ਕੀਤਾ ਹੈ।ਪ੍ਰਵੀਨ ਕੁਮਾਰ ਆਈ.ਐਫ.ਐਸ. ਪੀ.ਸੀ.ਸੀ. ਐਫ (ਐਚ.ਓ.ਐਫ.ਐਫ.) ਪੰਜਾਬ ਨੇ ਕਿਹਾ ਕਿ ਇਸ ਜੰਗਲ ਵਿਚ ਇਕ ਪ੍ਰਾਚੀਨ ਸੁੰਦਰਤਾ ਹੈ ਅਤੇ ਥਾਨਾ ਝੀਲ ਦੇ ਸਾਹਮਣੇ ਦਾ ਦ੍ਰਿਸ਼ ਕੁਦਰਤੀ ਪ੍ਰੇਮੀਆਂ ਲਈ ਇਕ ਖੁਬਸੂਰਤ ਰੰਗਤ ਫੈਲਾਉਂਦਾ ਹੈ। ਉਨ੍ਹਾਂ ਦੱਸਿਆ ਕਿ 3 ਹਰ ਮੌਸਮ ਦੇ ਅਨੁਕੂਲ ਟੈਂਟ ਕੈਂਪ ਵਿਚ ਸੈਲਾਨੀਆਂ ਨੂੰ ਭੋਜਨ ਅਤੇ ਰੇਸਤਰਾ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਸੈਲਾਨੀਆਂ ਨੂੰ ਥਾਨਾ ਡੈਮ ਦੇ ਝੀਲ ਖੇਤਰ ਵਿਚ ਕਿਸ਼ਤੀ ਦੀ ਸਫ਼ਾਰੀ ਦੀ ਵੀ ਸੁਵਿਧਾ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਆਫ਼ ਰੋਡ ਜਿਪਸੀਆਂ ਦੇ ਨਾਲ ਇਕ ਸਮਰਪਿਤ ਜੰਗਲ ਸਫ਼ਾਰੀ ਦੀ ਵੀ ਅੱਜ ਸ਼ੁਰੂਆਤ ਹੋਈ ਹੈ ਜੋ ਥਾਨਾ ਤੋਂ ਦੇਹਰੀਆਂ ਨੂੰ ਕੂਕਾਨੇਟ ਨਾਲ ਜੋੜਦੀ ਹੈ। ਜ਼ਿਕਰਯੋਗ ਹੈ ਕਿ ਜਿਥੇ ਥਾਨਾ ਤੋਂ ਦੇਹਰੀਆਂ ਤੱਕ 7 ਕਿਲੋਮੀਟਰ ਦਾ ਟਰੈਕ ਰੇਤ ਦੇ ਟਿਬਿਆਂ ਰਾਹੀਂ ਸਭ ਤੋਂ ਚੰਗੀ ਸਵਾਰੀ ਪ੍ਰਦਾਨ ਕਰਦਾ ਹੈ ਉਥੇ ਦੇਹਰੀਆਂ ਤੋਂ ਕੂਕਾਨੇਟ ਤੱਕ ਦੀ 5 ਕਿਲੋਮੀਟਰ ਦੀ ਦੂਰੀ, ਜਿਥੇ ਕਿ ਪਾਣੀ ਦਾ ਨਿਰੰਤਰ ਵਹਾਅ ਪੂਰਾ ਸਾਲ ਰਹਿੰਦਾ ਹੈ, ਸੈਲਾਨੀਆਂ ਨੂੰ ਕਾਫ਼ੀ ਸੁਹਾਵਣਾ ਅਨੁਭਵ ਪ੍ਰਦਾਨ ਕਰਦਾ ਹੈ। ਇਸ ਧਾਰਾ ਦੇ ਕਿਨਾਰਿਆਂ ’ਤੇ ਕੁਦਰਤੀ ਬਾਂਸ ਦੀ ਛੱਤਰੀ ਹੈ। ਟਰੈਕ ’ਤੇ ਜੰਗਲੀ ਜਾਨਵਰਾਂ ਦੀਆਂ ਗੁਫਾਵਾਂ ਦੇਖਣਾ ਆਮ ਗੱਲ ਹੈ। ਦੇਹਰੀਆਂ ਦੇ ਨਜਦੀਕ ਕੁਦਰਤ ਦਾ ਰਸਤਾ ਵੀ ਵਾਚ ਟਾਵਰ ਤੋਂ ਇਕ ਵਧੀਆ ਅਤੇ ਸ਼ਾਂਤ ਦ੍ਰਿਸ਼ ਪ੍ਰਦਾਨ ਕਰਦਾ ਹੈ।ਹੁਸ਼ਿਆਰਪੁਰ ਵਣ ਵਿਭਾਗ ਦੇ ਕੰਜਰਵੇਟਰ ਡਾ. ਸੰਜੀਵ ਤਿਵਾੜੀ ਆਈ.ਐਫ.ਐਸ. ਨੇ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਨਾਲ ਇਸ ਹਲਕੇ ਦੇ ਈਕੋ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਦੇ ਮੌਕਿਆਂ ਰਾਹੀਂ ਇਸ ਹਲਕੇ ਵਿਚ ਆਰਥਿਕਤਾ ਵਿਚ ਹੋਰ ਵਾਧਾ ਹੋਵੇਗਾ। ਹੁਸ਼ਿਆਰਪੁਰ ਦੇ ਡੀ.ਐਫ.ਓ. ਅਮਨੀਤ ਸਿੰਘ ਨੇ ਕਿਹਾ ਕਿ ਸੈਲਾਨੀਆਂ ਦੀ ਮੰਗ ਦੇ ਆਧਾਰ ’ਤੇ ਇਨ੍ਹਾਂ ਸੁਵਿਧਾਵਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ ਅਤੇ ਹੋਰ ਵਣ ਜੀਵ-ਜੰਤੂਆਂ ਤੋਂ ਭਰਪੂਰ ਇਲਾਕਿਆਂ ਵਿਚ ਜਿਵੇਂ ਤੱਖਣੀ ਵਾਈਲਡ ਲਾਈਫ ਸੇਂਚੁਰੀ ਨੂੰ ਵੀ ਸੈਲਾਨੀਆਂ ਲਈ ਗਲਿਆਰਾ ਬਣਾਇਆ ਜਾ ਸਕਦਾ ਹੈ। ਇਸ ਮੌਕੇ ਵਣ ਵਿਭਾਗ ਦੇ ਚੀਫ ਕੰਜਰਵੇਟਰ ਮਹਾਂਵੀਰ ਸਿੰਘ ਅਤੇ ਥਾਨਾ ਪਿੰਡ ਦੀ ਪੰਚਾਇਤ ਵੀ ਮੌਜੂਦ ਸੀ।  

 

Tags: Sangat Singh Gilzian , Congress , Punjab Congress , Hoshiarpur , Nature Awareness Project , Thana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD