Wednesday, 29 May 2024

 

 

ਖ਼ਾਸ ਖਬਰਾਂ ਅਰਵਿੰਦ ਕੇਜਰੀਵਾਲ ਨੇ ਕਿਹਾ- ਤੁਸੀਂ ਸਾਨੂੰ 13 ਸੰਸਦ ਮੈਂਬਰ ਦਿਓ, ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਦੇ ਹੱਕਾਂ ਲਈ ਕੇਂਦਰ ਸਰਕਾਰ ਨੂੰ ਕਹਿਣਗੇ-ਸਾਡਾ ਹੱਕ, ਐਥੇ ਰੱਖ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਤੋਂ ਉਮੀਦਵਾਰ ਡਾ: ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਪਾਤੜਾਂ ਵਿੱਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ, ਪਰ ਪਾਰਲੀਮੈਂਟ ਵਿੱਚ ਤੁਹਾਡੇ ਲਈ ਕਿਸੇ ਨੇ ਆਵਾਜ਼ ਨਹੀਂ ਉਠਾਈ : ਅਰਵਿੰਦ ਕੇਜਰੀਵਾਲ ਲਹਿਰਾਗਾਗਾ ਤੇ ਦਿੜ੍ਹਬਾ 'ਚ ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, 'ਆਪ' ਉਮੀਦਵਾਰ ਮੀਤ ਹੇਅਰ ਲਈ ਮੰਗੀਆਂ ਵੋਟਾਂ ਮੋਦੀ ਦੇ ਸ਼ਾਸਨ 'ਚ ਪੰਜਾਬ ਅਤੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ: ਰਾਜਨਾਥ ਸਿੰਘ ਮੋਦੀ ਦੀ ਗਰੰਟੀ ਦੇ ਨਾਂ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵੋਟਾਂ ਦੀ ਅਪੀਲ ਸ੍ਰੀ ਆਨੰਦਪੁਰ ਸਾਹਿਬ ਵਿਚ ਆਪ ਨੂੰ ਵੱਡਾ ਝਟਕਾ, ਸੀਨੀਅਰ ਆਗੁ ਬਿਕਰਮ ਸਿੰਘ ਸੋਢੀ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਆਪ’ ਦਾ ਮੇਅਰ ਭਾਜਪਾ ਕੌਂਸਲਰਾਂ ਦੇ ਵਾਰਡ ਵਾਸੀਆਂ ਨੂੰ ਕਰ ਰਿਹਾ ਹੈ ਪ੍ਰੇਸ਼ਾਨ: ਨਰੇਸ਼ ਅਰੋਡ਼ਾ ਮੋਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ : ਡਾ ਸੁਭਾਸ਼ ਸ਼ਰਮਾ ਮੋਹਾਲੀ ਵਿੱਚ ਪੀਣ ਵਾਲਾ ਪਾਣੀ ਲਿਆਉਣ ਲਈ 1983 ਦੇ ਕਜੌਲੀ ਜਲ ਵੰਡ ਸਮਝੌਤੇ 'ਤੇ ਮੁੜ ਗੱਲਬਾਤ: ਵਿਜੇ ਇੰਦਰ ਸਿੰਗਲਾ ਮੋਹਾਲੀ ਦੇ ਲੋਕਾਂ ਦੇ ਪਿਆਰ ਨੇ ਜਿੱਤ ਲਿਆ ਹੈ ਦਿਲ - ਡਾ ਸੁਭਾਸ਼ ਸ਼ਰਮਾ ਵੜਿੰਗ ਨੇ 2019 ਵਿੱਚ ਕਾਂਗਰਸ ਦੀ ਲੀਡ ਵਿੱਚ ਸੁਧਾਰ ਕਰਨ ਦਾ ਭਰੋਸਾ ਜਤਾਇਆ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅਮਰਿੰਦਰ ਬਜਾਜ ਤੇ ਜਸਪਾਲ ਬਿੱਟੂ ਚੱਠਾ ਨਾਲ ਮਿਲ ਕੇ ਪਟਿਆਲਾ ਹਲਕੇ ਦੇ ਮਸਲਿਆਂ ਦੇ ਹੱਲ ਤੇ ਯੋਜਨਾਵਾਂ ਬਾਰੇ ਜਾਰੀ ਕੀਤਾ ’ਵਿਜ਼ਨ ਦਸਤਾਵੇਜ਼’ ਤਿਵਾਡ਼ੀ ਵਿਕਾਸ ਵਿੱਚ ਨਹੀਂ, ਪਰਵਾਸ ਵਿੱਚ ਵਿਸ਼ਵਾਸ ਰੱਖਦੇ ਹਨ: ਸੰਜੇ ਟੰਡਨ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਕਾਨੂੰਨ ਬਣਾਵਾਂਗੇ: ਸੁਖਬੀਰ ਸਿੰਘ ਬਾਦਲ ਲੋਕ ਗੁਰਜੀਤ ਔਜਲਾ ਦੀ ਜਿੱਤ ਤੇ ਮੋਹਰ ਲਗਾ ਚੁੱਕੇ ਹਨ, ਸਿਰਫ ਐਲਾਨ ਹੋਣਾ ਬਾਕੀ - ਹਰਪ੍ਰਤਾਪ ਅਜਨਾਲਾ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦਾ ਪੂਰਕ (ਸਪਲੀਮੈਂਟਰੀ) ਰੈਂਡਮਾਈਜੇਸ਼ਨ ਕੀਤਾ ਗਿਆ ਬਹੁਤ ਜਲਦੀ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਬਜਾਏ 1100 ਰੁਪਏ ਮਹੀਨਾ ਮਿਲਣਗੇ, ਧੂਰੀ ਚੋਣ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਚੋਣਾਂ ਦੀ ਨਿਗਰਾਨੀ ਸੰਬੰਧੀ ਆਖਰੀ 72 ਘੰਟਿਆਂ ਦੇ ਐਸ ਓ ਪੀਜ਼ ਬੁੱਧਵਾਰ ਸ਼ਾਮ ਤੋਂ ਜ਼ਿਲ੍ਹੇ ’ਚ ਲਾਗੂ ਹੋਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ਵਿਖੇ ਰੋਡ ਸ਼ੋਅ ਵਿੱਚ ਉਮੜਿਆ ਭਾਰੀ ਜਨ ਸੈਲਾਬ ਭਾਰਤ ਗਠਜੋੜ ਸਰਕਾਰ ਦੀ ਸਰਕਾਰ ਆਉਣ ਤੇ ਖੇਤੀਬਾੜੀ ਵਸਤੂਆਂ ਜੀ.ਐਸ.ਟੀ. ਮੁਕਤ ਹੋਣਗੀਆਂ - ਮਲਿਕ ਅਰਜਨ ਖੜਗੇ

 

ਜਨਾਬ ਹੱਕ ਨੇ ਡਾ. ਵੇਰਕਾ ਦੀ ਮੌਜ਼ੂਦਗੀ ’ਚ ਬੈਕਫਿੰਕ ਦੇ ਚੇਅਰਮੈਨ ਵਜੋਂ ਆਹੁਦਾ ਸੰਭਾਲਿਆ

Raj Kumar Verka, Congress, Punjab Congress, Dr. Raj Kumar Verka, BACKFINCO, Malwinder Singh Jaggi, Punjab Backward Classes Land Development and Finance Corporation

Web Admin

Web Admin

5 Dariya News

ਚੰਡੀਗੜ੍ਹ , 07 Jan 2022

ਜਨਾਬ ਹਾਫਿਜ ਅਨਵਰ ਓਲ ਹੱਕ ਨੇ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿੱਚ ਪੰਜਾਬ ਪਛੜੀਆਂ ਸ਼੍ਰੇਣੀਆਂ, ਭੌਂ ਵਿਕਾਸ ਅਤੇ ਵਿੱਤ ਕਾਰਪਰੋਸ਼ਨ (ਬੈਕਫਿੰਕੋ) ਦੇ ਚੇਅਰਮੈਨ ਵਜੋਂ ਆਹੁਦਾ ਸੰਭਾਲ ਲਿਆ ਹੈ।ਅੱਜ ਏਥੇ ਆਹੁਦਾ ਸੰਭਾਲਣ ਤੋਂ ਬਾਅਦ ਜਨਾਬ ਹੱਕ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਕੋਈ ਕਸਰ ਨਹੀਂ ਛੱਡਣਗੇ। ਇਹ ਨਵੀਂ ਜ਼ਿੰਮੇਵਾਰੀ ਦੇਣ ਲਈ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਡਾ. ਵੇਰਕਾ ਦਾ ਧੰਨਵਾਦ ਕਰਦੇ ਹੋਏ ਉਨਾਂ ਕਿਹਾ ਕਿ ਉਹ ਬੈਕਫਿੰਕੋ ਦੇ ਲੰਬਿਤ ਪਏ ਮਾਮਲਿਆਂ ਨੂੰ ਹੱਲ ਕਰਵਾਉਣ ਦਾ ਹਰ ਯਤਨ ਕਰਨਗੇ।

ਇਸ ਤੋਂ ਪਹਿਲਾਂ ਡਾ. ਵੇਰਕਾ ਨੇ ਉਮੀਦ ਪ੍ਰਗਟ ਕੀਤੀ ਕਿ ਜਨਾਬ ਹੱਕ ਆਪਣੀ ਜ਼ਿੰਮੇਂਵਾਰੀ ਪੂਰੀ ਲਗਨ ਨਾਲ ਨਿਭਾਉਣਗੇ। ਬੈਕਫਿੰਕੋ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਮਲਵਿੰਦਰ ਸਿੰਘ ਜੱਗੀ ਨੇ ਨਵੇਂ ਚੇਅਰਮੈਨ ਦਾ ਸਵਾਗਤ ਕੀਤਾ। ਗੌਰਤਲਬ ਹੈ ਕਿ ਬੈਕਫਿੰਕੋ ਦੀ ਸਥਾਪਨਾ ਸੂਬੇ ਦੀਆਂ ਪਛੜੀਆਂ ਸ਼੍ਰੇਣੀਆਂ ਅਤੇ ਕਮਜ਼ੋਰ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ 1976 ਵਿੱਚ ਕੀਤੀ ਗਈ ਸੀ। ਇਸ ਕਾਰਪੋਰੇਸ਼ਨ ਵੱਲੋਂ ਸਵੈ ਰੋਜ਼ਗਾਰ ਸਕੀਮਾਂ ਲਈ ਘੱਟ ਵਿਆਜ ’ਤੇ  ਕਰਜ਼ੇ ਦਿੱਤੇ ਜਾਂਦੇ ਹਨ।ਇਸ ਮੌਕੇ ਸਾਬਕਾ ਮੰਤਰੀ ਸ੍ਰੀ ਮਹਿੰੰਦਰ ਸਿੰਘ ਕੇ.ਪੀ., ਸਾਬਕਾ ਡੀ.ਜੀ.ਪੀ. ਸ੍ਰੀ ਰਜਿੰਦਰ ਸਿੰਘ, ਬੈਕਫਿੰਕੋ ਦੇ ਵਾਈਸ ਚੇਅਰਮੈਨ ਜਨਾਬ ਗੁਲਾਬ ਮੁਹੰਮਦ ਤੋਂ ਇਲਵਾ ਬੋਰਡ ਆਫ ਡਾਇਰੈਕਟਰ ਦੀ ਮੈਂਬਰ ਸ੍ਰੀਮਤੀ ਸਵਰਨਜੀਤ ਕੌਰ, ਬੈਕਫਿੰਕੋ ਦੇ ਸਹਾਇਕ ਜਨਰਲ ਮੈਨੇਜਰ ਸ੍ਰੀ ਅਮਰਜੀਤ ਸਿੰਘ ਅਤੇ ਐਮ.ਸੀ. ਖਰੜ ਸ੍ਰੀ ਮਨਪ੍ਰੀਤ ਸਿੰਘ ਮੰਨਾ ਵੀ ਹਾਜ਼ਰ ਸਨ।

 

Tags: Raj Kumar Verka , Congress , Punjab Congress , Dr. Raj Kumar Verka , BACKFINCO , Malwinder Singh Jaggi , Punjab Backward Classes Land Development and Finance Corporation

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD