Saturday, 11 May 2024

 

 

ਖ਼ਾਸ ਖਬਰਾਂ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ- "ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ" ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ! ਸਨੌਰ ਹਲਕੇ ਵਿੱਚ ਪ੍ਰਨੀਤ ਕੌਰ ਦੇ ਹੱਕ 'ਚ ਭਾਰੀ ਇਕੱਠ ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ

 

ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ 'ਸਾਡਾ ਸੋਹਣਾ ਪੰਜਾਬ' ਲਾਂਚ

'ਸਾਡਾ ਸੋਹਣਾ ਪੰਜਾਬ' ਕੌਫੀ ਟੇਬਲ ਬੁੱਕ ਪੰਜਾਬ ਦੇ ਅਣਡਿਠੇ ਕੁਦਰਤੀ ਸਥਾਨਾਂ ਦੀ ਖੋਜ ਹੈ

Gurkirat Singh Kotli, Congress, Punjab Congress, Harpreet Sandhu, Varinder Kumar Sharma, Sadda Sohna Punjab

5 Dariya News

5 Dariya News

5 Dariya News

ਲੁਧਿਆਣਾ , 10 Dec 2021

ਪੰਜਾਬ ਦੇ ਕੁਦਰਤੀ ਨਜ਼ਾਰਿਆਂ ਦੀ ਅਣਦੇਖੀ ਸੁੰਦਰਤਾ ਨੂੰ ਦਰਸਾਉਂਦੀ ਇੱਕ ਵਿਲੱਖਣ ਰਚਨਾ, ਜਿਸਨੂੰ ਕੌਫੀ ਟੇਬਲ ਬੁੱਕ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਦਾ ਸਿਰਲੇਖ 'ਸਾਡਾ ਸੌਹਣਾ ਪੰਜਾਬ' ਹੈ ਅਤੇ ਇਸ ਨੂੰ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਤੇ ਕੁਦਰਤ ਪ੍ਰੇਮੀ ਸ੍ਰੀ ਹਰਪ੍ਰੀਤ ਸੰਧੂ ਦੁਆਰਾ ਲਿਖਿਆ ਗਿਆ ਹੈ, ਨੂੰ ਅੱਜ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਲੁਧਿਆਦਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਰਿਲੀਜ਼ ਕੀਤਾ ਗਿਆ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਉਸ ਵਿੱਚ ਰੱਖੇ ਸਮਾਗਮ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵਿੱਚਸ.ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਪਦਮ ਸ੍ਰੀ ਡਾ.ਸੁਰਜੀਤ ਪਾਤਰ, ਪ੍ਰਿੰਸੀਪਲ ਡਾਇਰੈਕਟਰ ਜਨਰਲ ਇਨਕਮ ਟੈਕਸ ਪ੍ਰਨੀਤ ਸਚਦੇਵ, ਆਈ.ਆਰ.ਐਸ., ਕਮਿਸ਼ਨਰ ਕੇਂਦਰੀ ਜੀ.ਐਸ.ਟੀ. ਹਰਦੀਪ ਬੱਤਰਾ, ਆਈ.ਆਰ.ਐਸ., ਚਾਂਸਲਰ ਡਾ.ਐਸ.ਐਸ. ਜੌਹਲ, ਪ੍ਰੋ: ਗੁਰਭਜਨ ਗਿੱਲ ਵੀ ਮੌਜੂਦ ਸਨ।ਕੈਬਨਿਟ ਮੰਤਰੀ ਸ.ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੌਫੀ ਟੇਬਲ ਬੁੱਕ ਨੂੰ ਲਾਂਚ ਕਰਦੇ ਹੋਏ ਲੇਖਕ ਹਰਪ੍ਰੀਤ ਸੰਧੂ ਵੱਲੋਂ ਪੰਜਾਬ ਰਾਜ ਦੇ ਸੁੰਦਰ ਕੁਦਰਤੀ ਅਣਡਿਠੇ ਸਥਾਨਾਂ ਨੂੰ ਦਰਸਾਉਂਦੀ ਇਸ ਸ਼ਾਨਦਾਰ ਕੌਫੀ ਟੇਬਲ ਬੁੱਕ ਦੀ ਸ਼ਲਾਘਾ ਕੀਤੀ। ਸ੍ਰੀ ਹਰਪ੍ਰੀਤ ਸੰਧੂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਯਕੀਨੀ ਤੌਰ 'ਤੇ ਨਾ ਸਿਰਫ਼ ਪੰਜਾਬ ਦੇ ਸਗੋਂ ਦੁਨੀਆ ਭਰ ਦੇ ਕੁਦਰਤ ਪ੍ਰੇਮੀਆਂ ਨੂੰ ਸਾਡੇ ਰਾਜ ਦੇ ਅੰਦਰ ਇਨ੍ਹਾਂ ਸ਼ਾਨਦਾਰ ਸਥਾਨਾਂ ਨੂੰ ਦੇਖਣ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ।ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸ. ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਹ ਕਿਤਾਬ ਪੰਜਾਬ ਦੇ ਲੋਕਾਂ ਨੂੰ ਕੁਦਰਤ ਦੀ ਕਦਰ ਕਰਨ ਅਤੇ ਪੰਜਾਬ ਦੀਆਂ ਇਨ੍ਹਾਂ ਅਣਦੇਖੇ ਸੁੰਦਰ ਨਜ਼ਾਰਿਆਂ ਨੂੰ ਦੇਖਣ ਲਈ ਉਤਸ਼ਾਹਿਤ ਕਰੇਗਾ।

ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਸ. ਹਰਪ੍ਰੀਤ ਸੰਧੂ ਵੱਲੋਂ ਪੰਜਾਬ ਦੇ ਲੁਕਵੇਂ ਕੁਦਰਤੀ ਸਥਾਨਾਂ ਨੂੰ ਖੋਜਣ ਅਤੇ ਇਸਨੂੰ ਇੱਕ ਕੌਫੀ ਟੇਬਲ ਬੁੱਕ 'ਸਾਡਾ ਸੋਹਣਾ ਪੰਜਾਬ' ਦੇ ਰੂਪ ਵਿੱਚ ਪੰਜਾਬ ਦੇ ਨਾਗਰਿਕਾਂ ਅੱਗੇ ਪੇਸ਼ ਕਰਨ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ.ਐਸ.ਐਸ. ਜੌਹਲ, ਉੱਘੇ ਕਵੀ ਪ੍ਰੋ: ਗੁਰਭਜਨ ਗਿੱਲ, ਉੱਘੇ ਡਾਕਟਰ ਅਤੇ ਕਾਰੋਬਾਰੀ ਵੀ ਮੌਜੂਦ ਸਨ।ਕੌਫੀ ਟੇਬਲ ਬੁੱਕ ਪੰਜਾਬ ਦੇ ਮਨਮੋਹਕ ਕੁਦਰਤ ਦੇ ਸਥਾਨਾਂ ਨੂੰ ਦਰਸਾਉਂਦੀ ਹੈ, ਪੰਜਾਬ ਦੀ ਪ੍ਰੇਰਣਾਦਾਇਕ ਕੁਦਰਤੀ ਸੁੰਦਰਤਾ ਨੂੰ ਇਕੱਠਾ ਕਰਦੀ ਹੈ, ਸੰਘਣੇ ਰੁੱਖਾਂ ਵਾਲੇ ਹਰੇ ਜੰਗਲਾਂ ਦੇ ਸੁੰਦਰ ਨਜ਼ਾਰੇ ਨੂੰ ਜੀਵਿਤ ਕਰਦੀ ਹੈ, ਨੀਲੇ ਪਾਣੀਆਂ ਦੇ ਚਮਕਦੇ ਵਹਾਅ ਨਾਲ ਘੁੰਮਦੀਆਂ ਅਮੀਰ ਆਲੀਸ਼ਾਨ ਨਦੀਆਂ ਅਤੇ ਸੁੰਦਰ ਤਸਵੀਰਾਂ ਨੂੰ ਦਰਸਾਉਂਦੀ ਹੈ। ਕੁਦਰਤ ਦੇ ਬਦਲਦੇ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕਰਦੀ ਕੁਦਰਤ ਪੰਜਾਬ ਦੇ ਸੁੰਦਰ ਕੁਦਰਤ ਸਥਾਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ, ਜਿਵੇਂ ਕਿ ਖੰਨਾ ਨੇੜੇ ਮਾਛੀਵਾੜਾ ਜੰਗਲ - ਰਾਹੋਂ, ਰੋਪੜ - ਡੈਮ, ਨੰਗਲ ਡੈਮ, ਅਨੰਦਪੁਰ ਸਾਹਿਬ - ਦਰਿਆ ਦੇ ਆਲੇ ਦੁਆਲੇ, ਹਰੀਕੇ ਪੱਤਣ - ਦਰਿਆ ਬਿਆਸ ਅਤੇ ਦਰਿਆ ਸਤਲੁਜ ਜੰਕਚਰ, ਸ਼ਾਹਪੁਰ ਕੰਢੀ ਡੈਮ, ਰਣਜੀਤ ਸਾਗਰ ਡੈਮ (ਪਠਾਨਕੋਟ), ਥਾਰ ਝੀਲ, ਪੌਂਗ ਡੈਮ, 52 ਗੇਟ ਝੀਲ - ਸਤਲੁਜ ਅਤੇ ਬਿਆਸ ਦਰਿਆ ਦੇ ਕੰਢਿਆਂ ਦੇ ਆਲੇ-ਦੁਆਲੇ।ਕੌਫੀ ਟੇਬਲ ਬੁੱਕ 'ਸਾਡਾ ਸੋਹਣਾ ਪੰਜਾਬ' ਦੇ ਲੇਖਕ ਸ. ਹਰਪ੍ਰੀਤ ਸੰਧੂ ਨੇ ਕੌਫੀ ਟੇਬਲ ਬੁੱਕ ਲਾਂਚ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਵੱਲੋਂ ਇਸ ਕੌਫੀ ਟੇਬਲ ਬੁੱਕ ਨੂੰ ਤਿਆਰ ਕਰਨ ਦਾ ਮੰਤਵ ਕੁਦਰਤ ਦੀਆਂ ਵਿਲੱਖਣ ਥਾਵਾਂ ਨੂੰ ਦਰਸਾਉਣਾ ਹੈ ਜਿਸ ਵਿੱਚ ਦਰਿਆ, ਡੈਮ ਅਤੇ ਝੀਲਾਂ ਦੀ ਅਦਭੁਤ ਸੁੰਦਰਤਾ ਸ਼ਾਮਲ ਹੈ, ਜੋ ਯਾਤਰੀਆਂ ਲਈ ਖਿੱਚ ਦਾ ਕਂਦਰ ਬਣ ਸਕਦੇ ਹਨ।

 

Tags: Gurkirat Singh Kotli , Congress , Punjab Congress , Harpreet Sandhu , Varinder Kumar Sharma , Sadda Sohna Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD