Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਧੀਆਂ ਬਚਾਉਣ ਦੇ ਮੁੱਦੇ 'ਤੇ ਮੋਹਾਲੀ ਸ਼ਹਿਰ ਦੀਆਂ ਔਰਤਾਂ ਰਾਮੂਵਾਲੀਆ ਨਾਲ ਜ਼ਜਬਾਤੀ ਤੌਰ 'ਤੇ ਜੁੜਨ ਲੱਗੀਆਂ

ਬਲਵੰਤ ਸਿੰਘ ਰਾਮੂਵਾਲੀਆ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ. , 08 Jan 2012

Last updated on: Jan 08, 2012, 00:00 IST

ਸ੍ਰੋਮਣੀ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਫੇਜ-3ਬੀ2, ਫੇਜ-11,ਫੇਜ-2, ਵਿੱਚ ਦਰਜਨ ਭਰ ਦੇ ਕਰੀਬ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਐਸ.ਏ.ਐਸ.ਨਗਰ. 'ਚ ਵਿਕਾਸ ਦੀ ਹਨੇਰੀ ਲਿਆ ਕੇ ਦੱਸ ਦਿੱਤਾ ਹੈ ਕਿ ਇਹੀ ਸਰਕਾਰ ਪੰਜਾਬ ਦੇ ਵਿਕਾਸ ਨੂੰ ਸਹੀ ਲੀਹ ਤੇ ਪਾ ਸਕਦੀ ਹੈ। ਉਨਾਂਹ ਕਿਹਾ ਕਿ ਮੋਹਾਲੀ ਵਿੱਚ ਅਕਾਲੀ ਭਾਜਪਾ ਸਰਕਾਰ ਨੇ 1200 ਕਰੋੜ ਦੇ ਵਿਕਾਸ ਕਾਰਜ ਕਰਵਾਏ ਹਨ, ਜਿਸ ਕਰਕੇ ਮੋਹਾਲੀ ਦੀਆਂ ਸਾਰੀਆਂ ਸੜਕਾਂ ਅੱਜ ਬਾਹਰਲੇ ਦੇਸ਼ ਦਾ ਨਜਾਰਾ ਪੇਸ਼ ਕਰ ਰਹੀਆਂ ਹਨ। ਉਨਾਂਹ ਕਿਹਾ ਕਿ ਜਵਾਨੀ ਨੂੰ ਬਚਾਉਣ ਲÂਂੀ ਇਸ ਸਰਕਾਰ ਹਰ ਪਿੰਡ 'ਚ ਸੈਕਟਰ 'ਚ ਜਿੰਮ ਖੋਲ੍ਹ ਦਿੱਤੇ ਹਨ, ਜਿੱਥੇ ਨੌਜਵਾਨ ਹੁਣ ਨਸ਼ੇ ਜਾਂ ਸ਼ਰਾਬਾਂ ਪੀਣ ਦੀ ਥਾਂ ਖੇਡ ਮੈਦਾਨਾਂ ਵਿਚ ਖੇਡਣਗੇ। ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਇਕ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਸਟੇਡੀਅਮ ਅਤੇ ਦੂਸਰੀਆਂ ਖੇਡਾਂ ਲਈ 9 ਸਟੇਡੀਅਮਾਂ ਦੀ ਉਸਾਰੀ ਅਕਾਲੀ-ਭਾਜਪਾ ਦੇ ਵਿਕਾਸ ਦਾ ਸਹੀ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀ ਭਾਜਪਾ ਸਰਕਾਰ ਹੀ ਹੈ ਜਿਸ ਨੇ ਯੂ.ਪੀ., ਬਿਹਾਰ ਵਰਗੇ 5-6 ਗੁਣਾ ਵੱਡੇ ਸੂਬਿਆਂ ਤੋਂ ਅੱਗੇ ਨਿਕਲ ਕੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਬਣਾਏ ਹਨ, ਜਦੋਂ ਕਿ ਯੂ.ਪੀ. ਤੇ ਬਿਹਾਰ ਵਰਗੇ ਸੂਬਿਆਂ ਵਿਚ ਇਕ ਵੀ ਅੰਤਰਾਰਸ਼ਟਰੀ ਹਵਾਈ ਅੱਡਾ ਨਹੀਂ।

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਮੋਹਾਲੀ ਨੂੰ ਗੁੜਗਾਉਂ, ਹੈਦਰਾਬਾਦ ਤੇ ਚੇਨਈ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ। ਜਿਸ ਦੇ ਬਨਣ ਨਾਲ ਪੰਜਾਬ ਦੇ ਨੌਜਵਾਨ ਕੁੜੀਆਂ-ਮੁੰਡੀਆਂ ਨੂੰ ਨੌਕਰੀ ਲਈ ਉੱਥੇ ਨਹੀਂ ਜਾਣਾ ਪਵੇਗਾ ਤੇ ਉਹਨੌਕਰੀ ਕਰਦਿਆਂ ਆਪਣੀਆਂ ਮਾਵਾਂ ਤੋਂ ਗਰਮ ਰੋਟੀ ਤੇ ਨਿੱਘ ਲੈ ਸਕਣਗੇ। ਰਾਮੂਵਾਲੀਆ ਨੇ ਕਿਹਾ ਕਿ ਲੋਕ ਮੋਹਾਲੀ ਵਿਚ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਕੰਮ ਤੇ ਸੇਵਾ ਨੂੰ ਜਰੂਰ ਧਿਆਨ ਵਿਚ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਪੂਰੇ 22 ਸਾਲਾਂ ਤੋਂ ਪੰਜਾਬ ਦੇ ਦੂਜੇ ਦੇਸ਼ਾਂ ਵਿਚ ਫਸੇ 25000 ਮੁੰਡਿਆਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚੋਂ ਕੱਢ ਕੇ ਉਨ੍ਹਾਂ ਦੀਆਂ ਮਾਵਾਂ ਦੀ ਬੁੱਕਲ ਵਿਚ ਬਿਠਾ ਚੁੱਕੇ ਹਨ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਪ੍ਰਵਾਸੀਆਂ ਲਾੜਿਆਂ ਦੀਆਂ ਛੱਡੀਆਂ 15000ਧੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਂ ਤਾਂ ਘਰਾਂ ਵਿਚ ਵਸਾ ਚੁੱਕੇ ਹਨ ਅਤੇ ਜਾਂ ਫਿਰ ਮਾਸੂਮ ਲੜਕੀਆਂ ਤੇ ਬੱਚਿਆਂ ਨੂੰ ਇਨਸਾਫ ਦਵਾਉਣ ਲਈ ਉਨ੍ਹਾਂ ਜਾਲਮ ਬੰਦਿਆਂ ਨੂੰ ਜੇਲ੍ਹਾਂ ਵਿਚ ਭਿਜਵਾ ਚੁੱਕੇ ਹਨ। 

ਰਾਮੂਵਾਲੀਆਂ ਜਦੋਂ ਬੋਲ ਰਹੇ ਸਨ ਤਾਂ ਉਸ ਮੌਕੇ ਵੀ ਇਕ 19 ਸਾਲਾਂ ਦੀ ਮਾਸੂਮ ਬੱਚੀ ਜੋ ਮੋਗਾ ਦੇ ਬੁੱਘੀਪੁਰਾ ਪਿੰਡ ਦੀ ਸੀ, ਆ ਕੇ ਸਟੇਜਤੇ ਉਨ੍ਹਾਂ ਨੂੰ ਮਿਲੀ ਤੇ ਦੱਸਿਆ ਕਿ ਉਸ ਦੇ ਸਹੁਰਿਆਂ ਨੇ ਉਸ ਨੂੰ ਉਸ ਸਮੇਂ ਸਹੁਰੇ ਘਰੋਂ ਕੱਢ ਦਿੱਤਾ ਜਦੋਂ ਉਸ ਦੇ ਗਰਭ ਵਿਚ ਬੱਚਾ ਸੀ ਤੇ ਅੱਜ ਵੀ ਉਹ ਮਾਸੂਮ ਬੱਚਾ ਵੀ ਉਸ ਦੀ ਕੁੱਛੜ ਚੁੱਕਿਆ ਹੋਇਆ ਸੀ। ਉਸ ਨੇ ਦੱਸਿਆ ਕਿ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਸਹੁਰੇ ਘਰ ਵਿਚ ਓਨਾ ਚਿਰ ਨਾ ਵੜਨ ਦੀ ਤਾਕੀਦ ਕੀਤੀ ਹੈ ਜਦੋਂ ਤੱਕ ਉਹ ਆਪਣੇ ਨਾਲ ਮਾਪਿਆਂ ਤੋਂ ਕਾਰ ਲੈ ਕੇ ਨਹੀਂ ਆਉਂਦੀ। ਭਾਵੁਕ ਮਾਹੌਲ ਵਿਚ ਪੰਡਾਲ ਵਿਚ ਬੈਠੇ ਲੋਕਾਂ ਨੇ ਖੜ੍ਹੇ ਹੋ ਕੇ ਰਾਮੂਵਾਲੀਆ ਨੂੰ ਇਸ ਦੁਖਿਆਰੀ ਦਾ ਮਸਲਾ ਹੱਲ ਕਰਨ ਦੀਆਂ ਆਵਾਜਾਂ ਦਿੱਤੀਆਂ। ਇਸ ਮੌਕੇ ਰਾਮੂਵਾਲੀਆ ਨੇ ਭਰੋਸਾ ਦਿਵਾਇਆ ਕਿ ਉਹ ਹਰ ਧੀ ਦੇ ਹੰਝੂ ਪੋਚਣ ਲਈ ਕਦੇ ਵੀ ਪਿੱਛੇ ਨਹੀਂ ਹਟਣਗੇ। ਇਨ੍ਹਾਂ ਪ੍ਰੋਗਰਾਮਾਂ ਵਿਚ ਫੇਜ 3 ਬੀ 1 ਦੀਆਂ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਹਰਮਨਪ੍ਰੀਤ ਸਿੰਘ ਪਿੰ੍ਰਸ ਐਡਵੋਕੇਟ, ਸੁਰਿੰਦਰਪਾਲ ਸਿੰਘ ਬੀਜੇਪੀ ਆਗੂ, ਜਗਪਾਲ ਸਿੰਘ, ਫੇਜ 11 ਵਿਚ ਸਾਬਕਾ ਐਮ.ਸੀ. ਸੁਖਵਿੰਦਰ ਸਿੰਘ ਬਰਨਾਲਾ ਤੇ ਅਮਰੀਕ ਸਿੰਘ ਤਹਿਸੀਲਦਾਰ ਦੀ ਅਗਵਾਈ ਵਿਚ ਲੋਕਾਂ ਨੇ ਇਕੱਠੇ ਹੋ ਕੇ ਸ. ਰਾਮੂਵਾਲੀਆ ਨੂੰ ਜਿਤਾਉਣ ਦਾ ਪ੍ਰਣ ਕੀਤਾ ਅਤੇ ਅੱਜ ਤੋਂ ਉਨ੍ਹਾਂ ਦੀ ਚੋਣ ਕਮਾਂਡ ਆਪ ਸਾਂਭਣ ਦਾ ਐਲਾਨ ਕੀਤਾ। 

 

Tags: balwant singh ramoowalia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD