Sunday, 12 May 2024

 

 

ਖ਼ਾਸ ਖਬਰਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ

 

ਡੱਲੇਵਾਲ ਬੀਤ ਚ ਅਕਾਲ਼ੀ ਦਲ ਭਾਜਪਾ ਦੀ ਲਾ ਮਿਸਾਲ ਰੈਲੀ ਹੋਈ

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਗੜਸ਼ੰਕਰ , 28 Apr 2014

ਪਿਛਲੇ 50 ਸਾਲ ਤੋ ਜਿਆਦਾ ਸਮਾ ਹੋ ਗਿਆ ਕਾਗਰਸ ਪਾਰਟੀ ਨੂੰ ਰਾਜ ਕਰਦੀ ਨੂੰ ਪਰ ਇਸ ਸਰਕਾਰ ਨੇ ਕਦੇ ਵੀ ਲੋਕ ਹਿੱਤਾ ਲਈ ਕੰਮ ਨਹੀ ਕੀਤਾ ਸਗੋ ਸੂਬਿਆ ਨਾਲ ਵਿਤਕਰੇਬਾਜੀ ਨੂੰ ਪਹਿਲ ਦਿਤੀ।ਇਹ ਸ਼ਬਦ ਸਾਬਕਾ ਕੇਦਰੀ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪਿੰਡ ਡੱਲੇਵਾਲ ਬੀਤ ਵਿਖੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਝੇ ਉਮੀਦਵਾਰ ਪ੍ਰੋ:ਪ੍ਰੇਮ ਸਿੰਘ ਚੂੰਦਮਾਜਰਾ ਦੀ ਚੋਣ ਰੈਲੀ ਚ ਬੋਲਦਿਆ ਕਹੇ।ਉਹਨਾ ਨੇ ਕਿਹਾ ਕਿ ਅੱਜ ਕੇਦਰ ਦੀ ਸਰਕਾਰ ਦੇ ਮੰਤਰੀ ਕਦੇ ਕੋਲਾ ਘੁਟਾਲਾ, ਕਦੇ ਆਦਰਸ਼ ਸੁਸਾਇਟੀ ਘੁਟਾਲਾ ਜਾ ਹੋਰ ਘੁਟਾਲਿਆ ਫਸ ਰਹੇ ਹਨ ਜਿਸ ਕਾਰਨ ਇਹ ਸਰਕਾਰ ਘੁਟਾਲਿਆ ਦੀ ਸਰਕਾਰ ਬਣ ਕੇ ਰਹਿ ਗਈ ਹੈ।ਪੰਜਾਬ ਨਾਲ ਕੇਦਰ ਸਰਕਾਰ ਵਲੋ ਕੀਤੇ ਜਾਦੇ ਵਿਤਕਰੇਬਾਜੀ ਦੀ ਗਲ ਕਰਦਿਆ ਰਾਮੂਵਾਲੀਆ ਨੇ ਕਿਹਾ ਕਿ ਪਿਛਲੇ 10ਸਾਲ ਤੋ ਦੇਸ ਦਾ ਪ੍ਰਧਾਨ ਮੰਤਰੀ ਸਮੇਤ ਬਜਾਰਤ ਚ ਪੰਜ ਦੇ ਕਰੀਬ ਪੰਜਾਬੀ ਰਹੇ ਹਨ ਪਰ ਉਹਨਾ ਨੇ ਪੰਜਾਬ ਲਈ ਕੁਝ ਕਰਨ ਦੀ ਬਜਾਏ ਹਮੇਸ਼ਾ ਪੰਜਾਬ ਵਲੋ ਮੂੰਹ ਮੋੜਿਆ ਹੈ।ਰਾਹੁਲ ਗਾਧੀ ਵਾਰੇ ਬੋਲਦਿਆ ਉਹਨਾ ਨੇ ਕਿਹਾ ਕਿ 125 ਕਰੌੜ ਦੀ ਵਸੋ ਵਾਲੇ ਭਾਰਤ ਦੇਸ਼ ਨੂੰ ਉਹ ਸੰਭਾਲਣ ਚ ਅਜੇ ਬੱਚਾ ਹੈ ਅਤੇ ਦੇਸ਼ ਦੀ ਵਾਗਡੋਰ ਤਾ ਹੁਣ ਲੋਕਾਂ ਨੇ ਨਰਿੰਦਰ ਮੋਦੀ ਦੇ ਹੱਥ ਚ ਦੇਣ ਦਾ ਤਹੀਆ ਕੀਤਾ ਹੋਇਆ ਹੈ।ਸ:ਰਾਮੂਵਾਲੀਆ ਨੇ ਜਿਥੇ ਕੇਦਰ ਦੀ ਕਾਗਰਸ ਸਰਕਾਰ ਨੂੰ ਆਪਣੇ ਅਲਗ ਅੰਦਾਜ ਨਾਲ ਖਰੀਆ ਖਰੀਆ ਸੁਣਾਈਆ ਉਥੇ ਉਹਨਾ ਨੇ ਖਚਾ-ਖਚ ਭਰੇ ਪੰਡਾਲ ਚ ਬੈਠੇ ਲੋਕਾਂ ਦੇ ਹਸਾ ਹਸਾਕੇ ਖੂਬ ਢਿੱਠੀ ਪੀੜਾ ਪੁਆਇਆ ਅਤੇ ਲੋਕਾਂ ਨੂੰ ਵਾਰ-ਵਾਰ ਤਾੜੀਆ ਮਾਰਨ ਲਈ ਮਜਬੂਰ ਕਰ ਦਿਤਾ।ਇਸ ਮੌਕੇ ਸੰਸਦੀ ਸੱਕਤਰ ਚੌ ਨੰਦ ਲਾਲ ਨੇ ਕਿਹਾ ਕਿ ਅਸੀ ਪਿਛਲੇ ਲੰਮੇ ਸਮੇ ਤੋ ਅੱਖਾ ਮੀਚਕੇ ਕਾਗਰਸ ਨੂੰ ਵੋਟਾ ਪਾਉਦੇ ਆ ਰਹੇ ਹਾ ਪਰ ਕਾਗਰਸ ਨੇ ਕਦੇ ਵੀ ਬੀਤ-ਕੰਢੀ ਦੇ ਲੋਕਾਂ ਵਲੋ ਪਾਇਆ ਵੋਟਾ ਦਾ ਮੁੱਲ ਮੋੜਨ ਦੀ ਕੋਸ਼ਿਸ਼ ਨਹੀ ਕੀਤੀ।ਪਰ ਇਲਾਕੇ ਦੇ ਲੋਕ ਹੁਣ ਪੜਲਿਖ ਗਏ ਹਨ ਤੇ ਇਹਨਾ ਦੀ ਚਾਲਾ ਚ ਆਉਣ ਵਾਲੇ ਨਹੀ ਹਨ ਤੇ ਉਹ ਸੋਚ ਸਮਝਕੇ ਵੋਟਾ ਪਾਉਣਗੇ।

ਇਸ ਮੌਕੇ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਰਵਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਪਣੇ ਪਿਤਾ ਵਲੋ ਯਕੀਨ ਦਵਾਇਆ ਕਿ ਜਿੱਤਣ ਤੋ ਬਾਅਦ ਇਥੇ ਲੱਕੜ ਦੀ ਇੰਡਸਟਰੀ ਲਗਾਈ ਜਾਵੇਗੀ, ਇਲਾਕੇ ਕੱਬਡੀ ਨੂੰ ਉਸਾਹਿਤ ਕਰਨ ਲਈ ਅੰਤਰਰਾਸਟਰੀ ਸਟੇਡੀਅਮ ਬਣਾਇਆ ਜਾਵੇਗਾ, ਪੀਣ ਵਾਲੇ ਪਾਣੀ, ਬਿਜਲੀ, ਸੜਕਾ, ਸਿਹਤ ਸਹੂਲਤਾ ਤੇ ਹੋਰ ਵਿਕਾਸ ਦੇ ਕੰਮਾ ਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾਵੇਗਾ।ਇਸ ਮੌਕੇ ਹਲਕਾ ਵਿਧਾਇਕ ਗੜਸ਼ੰਕਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਬੋਲਦਿਆ ਕਿਹਾ ਕਿ ਪਿਛਲੇ 2ਕੁ ਸਾਲ ਮੈਨੂੰ ਇਸ ਇਲਾਕੇ ਦੀ ਸੇਵਾ ਕਰਦੇ ਨੂੰ ਹੋਏ ਹਨ ਤੇ ਮੈ ਪੰਜਾਬ ਸਰਕਾਰ ਕੋਲੋ ਇਲਾਕੇ ਦੇ ਵਿਕਾਸ ਲਈ ਲੱਖਾ ਰੁਪਏ ਦੇ ਫੰਡ ਲਿਆਕੇ ਪਿੰਡਾ ਦੀਆ ਪੰਚਾਇਤਾ ਨੂੰ ਬਿਨਾ ਭੇਦਭਾਵ ਦੇ ਵੰਡੇ ਹਨ।ਉਹਨਾ ਨੇ ਕਿਹਾ ਕਿ ਪੰਜਾਬ ਚ ਅਕਾਲੀ ਦਲ-ਭਾਜਪਾ ਦੀ ਸਰਕਾਰ ਤੇ ਕੇਦਰ ਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੇ ਗੜਸ਼ੰਕਰ ਹਲਕੇ ਦੀ ਨੁਹਾਰ ਨੂੰ ਚਾਰ ਚੰਨ ਲਾਏ ਜਾਣਗੇ।ਉਹਨਾ ਨੇ ਕਿਹਾ ਕਿ ਇਸ ਲਈ ਕੇਦਰ ਚ ਆਉਣ ਵਾਲੀ ਐਨ.ਡੀ.ਏ ਦੀ ਸਰਕਾਰ ਚ ਆਪਣੇ ਇਲਾਕੇ ਤੋ ਨੁਮਾਇਦਾ ਭੇਜਣ ਲਈ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਿਤਾਕੇ ਭੇਜੋ।ਇਸ ਰੈਲੀ ਨੂੰ ਵਿਧਾਇਕ ਹਰਿਆਣਾ ਪ੍ਰਦੀਪ ਚੌਧਰੀ, ਡਾ ਜੰਗ ਬਹਾਦਰ ਸਿੰਘ ਰਾਏ, ਅਵਿਨਾਸ਼ ਸ਼ਰਮਾ, ਡਾਂ ਹਰਵਿੰਦਰ ਸਿੰਘ ਬਾਠ, ਉਘੇ ਗਾਇਕ ਸੁਖਵਿੰਦਰ ਸੁੱਖੀ, ਚੌ ਪ੍ਰੇਮ ਖੁਰਦਾ, ਆਰ ਐਸ.ਪਠਾਣੀਆ ਨੇ ਵੀ ਪ੍ਰੋ ਚੰਦੂਮਾਜਰਾ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ।ਇਸ ਰੈਲੀ ਚ ਰਜਿੰਦਰ ਸਿੰਘ ਸੂਕਾ, ਸੋਮਨਾਥ ਬੰਗੜ, ਡਾ ਕਰਮਜੀਤ ਹਸਤੀਰ, ਚੂਹੜ ਸਿੰਘ ਧਮਾਈ, ਗਿਆਨ ਪੋਸਵਾਲ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਰਾਣਾ ਸੋਮਨਾਥ, ਡਾਂ ਬਲਵੀਰ ਸਿੰਘ ਸ਼ੇਰਗਿਲ,ਸਰਪੰਚ ਅਵਤਾਰ ਸਿੰਘ ਨਾਨੋਵਾਲ, ਸਰਪੰਚ ਜਗਦੇਵ ਸਿੰਘ ਗੜੀ, ਸਰਪੰਚ ਯਾਦਵਿੰਦਰ ਸਿੰਘ ਆਦਰਸ਼ਨਗਰ, ਸਰਪੰਚ ਉਮਪ੍ਰਕਾਸ਼ ਪੰਮੀ, ਪ੍ਰਿੰਸ਼ੀਪਲ ਸੁੱਚਾ ਸਿੰਘ ਬਰਾੜ, ਸਰਪੰਚ ਸੂਰਜ ਰਾਣਾ ਹੈਬੋਵਾਲ, ਜਗਦੀਸ਼ ਸ਼ਰਮਾ, ਚੂਹੜਾ ਰਾਮ, ਸਰਪੰਚ ਪ੍ਰਦੀਪ ਰੰਗੀਲਾ, ਭਾਗ ਸਿੰਘ ਖੁਰਾਲੀ, ਬਲਵੀਰ ਸਿੰਘ ਮੈਰਾ, ਜਗਤਾਰ ਸਿੰਘ, ਸੰਨੀ ਡਗੋਰੀ, ਠਾਣੇਦਾਰ ਤਰਸੇਮ ਲਾਲ, ਸੋਨੂੰ ਰਿਆਤ, ਸਰਪੰਚ ਗੁਰਦੀਪ ਸੇਖੋਵਾਲ, ਵਿਜੇ ਕੁਮਾਰ ਬਿੱਲਾ, ਅਸ਼ੋਕ ਕੁਮਾਰ ਕਰੀਮਪੁਰ, ਮੁਲਖ ਰਾਜ ਡੱਲੇਵਾਲ, ਲਾਲਾ ਜਨਕ ਰਾਜ ਤੋ ਇਲਾਵਾ ਭਾਰੀ ਗਿਣਤੀ ਇਲਾਕੇ ਦੇ ਲੋਕ ਹਾਜਰ ਸਨ।ਆਖਰ ਚ ਸਰਪੰਚ ਰਾਣਾ ਸੋਮਨਾਥ ਮਜਾਰੀ ਨੇ ਸਮੂਹ ਪਹੁੰਚਿਆ ਸਖਸੀਅਤਾ ਦਾ ਧੰਨਵਾਦ ਕਰਦਿਆ ਵਿਸ਼ਵਾਸ਼ ਦਵਾਇਆ ਕਿ ਇਲਾਕੇ ਚੋ ਭਾਰੀ ਗਿਣਤੀ ਚ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਿਤਾਕੇ ਭੇਜਿਆ ਜਾਵੇਗਾ।

 

Tags: Balwant Singh Ramoowalia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD