Wednesday, 22 July 2026

 

 

ਖ਼ਾਸ ਖਬਰਾਂ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

 

ਦੀ ਸਰਹਿੰਦ ਕੋਆਪਰੇਟਿਵ ਮਾਰਕਿਟਿੰਗ ਕਮ ਪਰੋਸੈਸਿੰਗ ਸਭਾ ਲਿਮ: ਸਰਹਿੰਦ ਵੱਲੋਂ ਮਨਾਇਆ ਗਿਆ 68 ਵਾਂ ਸਹਿਕਾਰੀ ਸਪਤਾਹ

ਵਿਧਾਇਕ ਨਾਗਰਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਕੀਤੀ ਸ਼ਿਰਕਤ

Kuljit Singh Nagra, Punjab Pradesh Congress Committee, Congress, Punjab Congress, Fatehgarh Sahib

Web Admin

Web Admin

5 Dariya News

ਫਤਹਿਗੜ੍ਹ ਸਾਹਿਬ , 16 Nov 2021

Last updated on: Nov 16, 2021, 00:00 IST

ਸੂਬੇ ਦੀ ਤਰੱਕੀ ਤੇ ਅਰਥਚਾਰੇ ਵਿੱਚ ਸਹਿਕਾਰੀ ਸੰਸਥਾਵਾਂ ਦਾ ਅਹਿਮ ਰੋਲ ਹੈ ਤੇ ਪੰਜਾਬ ਸਰਕਾਰ ਸਹਿਕਾਰੀ ਸੰਸਥਾਵਾਂ ਦੇ ਵਿਕਾਸ ਵੱਲ ਉਚੇਚਾ ਧਿਆਨ ਦੇ ਰਹੀ ਹੈ ਤੇ ਹਲਕੇ ਦੀਆਂ ਸਹਿਕਾਰੀ ਸਭਾਵਾਂ ਤੇ ਬੈਂਕਾਂ ਵਿਕਾਸ ਕਰ ਰਹੀਆਂ ਹਨ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ  ਦੀ ਸਰਹਿੰਦ ਕੋਆਪਰੇਟਿਵ ਮਾਰਕਿਟਿੰਗ ਕਮ ਪਰੋਸੈਸਿੰਗ ਸਭਾ ਲਿਮ: ਸਰਹਿੰਦ ਵੱਲੋਂ ਮਨਾਏ 68 ਵੇ ਸਹਿਕਾਰੀ ਸਪਤਾਹ ਦੇ ਸਮਾਗਮ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦਿਆ ਦੌਰਾਨ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੰਮ ਜਾਰੀ ਹੈ ਤੇ ਇਸੇ ਤਹਿਤ ਸਹਿਕਾਰੀ ਖੇਤਰ ਦੀਆਂ ਸੰਸਥਾਵਾਂ ਨੂੰ ਲਗਾਤਾਰ ਅਪਗਰੇਡ ਕੀਤਾ ਜਾ ਰਿਹਾ ਤਾਂ ਜੋ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ ਤੇ ਇਹ ਸੰਸਥਾਵਾਂ ਸੂਬੇ ਦੇ ਵਿਕਾਸ ਵਿੱਚ ਹੋਰ ਯੋਗਦਾਨ ਪਾ ਸਕਣ। ਵੱਖ ਵੱਖ ਸਹਿਕਾਰੀ ਸੰਸਥਾਵਾਂ ਵਿਚਲੀਆਂ ਖਾਲੀ ਅਸਾਮੀਆਂ ਵੀ ਲਗਾਤਾਰ ਭਰੀਆਂ ਜਾ ਰਹੀਆਂ ਹਨ ਤਾਂ ਜੋ ਇਨ੍ਹਾਂ ਸੰਸਥਾਵਾਂ ਨੂੰ ਚਲਾਉਣ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ ਤੇ ਨਾਲ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।ਓਹਨਾਂ ਦਸਿਆ ਕਿ ਦੀ ਸਰਹਿੰਦ ਕੋਆਪਰੇਟਿਵ ਮਾਰਕਿਟਿੰਗ ਕਮ ਪਰੋਸੈਸਿੰਗ ਸਭਾ ਲਿਮ: ਸਰਹਿੰਦ ਮਿਤੀ 20-04 -1950 ਨੂੰ ਰਜਿਸਟਰਡ ਹੋਈ ਸੀ। ਸੀ.ਐੱਮ.ਐੱਸ.ਸਰਹਿੰਦ ਦਾ ਦਾਇਰਾ ਕਾਰੋਬਾਰ ਸਰਹਿੰਦ ਸਬ-ਡਵੀਜ਼ਨ ਹੈ। ਸਹਿਕਾਰਤਾ ਵਿਭਾਗ ਦੀ ਹਦਾਇਤਾਂ ਤਹਿਤ ਇਸ ਕੇਂਦਰੀ ਸਭਾ ਦਾ ਕੰਮਕਾਰ ਆਪਣੇ ਵਿਅਕਤੀਗਤ ਮੈਂਬਰਾਂ ਅਤੇ ਮੁੱਢਲੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਮੰਗ ਅਨੁਸਾਰ ਖੇਤੀਬਾੜੀ ਵਿਭਾਗ ਅਤੇ ਸਹਿਕਾਰਤਾ ਵਿਭਾਗ ਵਲੋਂ ਅਪਰੂਵਡ ਖਾਦ, ਖੇਤੀਬਾੜੀ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਥੋਕ ਰੇਟ ਤੇ ਮੁਹਇਆ ਕਰਵਾਉਣਾ ਹੈ।

ਇਸ ਤਰਾਂ ਇਹ ਸਹਿਕਾਰੀ ਸਤਾ ਹੋਰ ਸਹਿਕਾਰੀ ਸਭਾਵਾਂ ਵਿੱਚ ਸਹਿਕਾਰਤਾ ਨੂੰ ਹੋਰ ਮਜਬੂਤ ਕਰਦੀ ਹੈ, ਜੋ ਕਿ ਸਹਿਕਾਰਤਾ ਲਹਿਰ ਦਾ ਇੱਕ ਸਿਧਾਂਤ ਹੈ।ਜ਼ਿਕਰਯੋਗ ਹੈ ਕਿ ਸੀ.ਐੱਮ.ਐੱਸ. ਸਰਹਿੰਦ ਸਾਲ 2010 ਨੂੰ ਕੁੱਲ ਲਗਭਗ 23 ਲੱਖ ਰੁਪਏ ਦੇ ਘਾਟੇ ਵਿੱਚ ਸੀ। ਪਰ ਹੁਣ ਸੀ.ਐੱਮ.ਐੱਸ ਸਰਹਿੰਦ 31.03 2021 ਨੂੰ ਕੁੱਲ ਲਗਭਗ 1 ਕਰੋੜ 49 ਲੱਖ ਦੇ ਸ਼ੁੱਧ ਮੁਨਾਫੇ ਵਿਚ ਹੈ। ਵਿੱਤੀ ਸਾਲ 2020-2021 ਦੌਰਾਨ ਸੀ.ਐਮ.ਐਸ. ਸਰਹਿੰਦ ਵਲੋਂ ਲਗਭਗ 4 ਕਰੋੜ ਦਾ ਕਾਰੋਬਾਰ ਕੀਤਾ ਗਿਆ ਹੈ ਜਿਸਤੋਂ ਸਲਾਨਾ ਸ਼ੁੱਧ ਲਾਭ 19 ਲੱਖ 27 ਹਜ਼ਾਰ ਰੁਪਏ ਹੈ।ਸੀ.ਐੱਮ.ਐੱਸ. ਸਰਹਿੰਦ ਦੇ ਬੋਰਡ ਆਫ ਡਾਇਰੈਕਟਰਜ਼ ਵਲੋਂ ਸਹਿਕਾਰੀ ਸਪਤਾਹ ਦੀ ਵਧਾਈ ਦਿੱਤੀ ਗਈ।ਇਸ ਮੌਕੇ ਸ੍ਰੀ ਦਵਿੰਦਰ ਸਿੰਘ ਜੱਲਾ ਚੇਅਰਮੈਨ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਅਭਿਤੇਸ਼ ਸਿੰਘ ਸੰਧੂ, ਸਹਾਇਕ ਰਜਿਸਟਰਾਰ ਹਰਪ੍ਰੀਤ ਕੌਰ,ਜਿਲਾ ਮੈਨੇਜਰ ਰਾਕੇਸ਼ ਕੁਮਾਰ ਗੋਇਲ,ਜਿਲਾ ਪ੍ਰਧਾਨ ਸ਼ੁਭਾਸ਼ ਸੂਦ,ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਮਾਰਕਿਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ,ਸਾਧੂ ਰਾਮ ਭੱਟਮਾਜਰਾ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਵਾਇਸ ਚੇਅਰਮੈਨ ਬਲਵਿੰਦਰ ਸਿੰਘ ਮਾਵੀ,ਇੰਦਰਪਾਲ ਸਿੰਘ,ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ,ਬਹਾਦਰ ਸਿੰਘ ਸਾਨੀਪੁਰ,ਆਰ.ਐਨ ਸ਼ਰਮਾ,ਇਸੰਪੈਕਟਰ ਮਨੀ ਵਰਮਾ, ) ਸ੍ਰੀ ਹਿਮਾਂਸ ਪਾਠਕ (ਵਾਇਸ ਚੇਅਰਮੈਨ) ਸ੍ਰੀ ਗੁਰਪ੍ਰੀਤ ਸਿੰਘ ਡਾਇਰੈਕਟਰ, ਸ੍ਰੀ ਗੁਰਦੀਪ ਸਿੰਘ ( ਡਾਇਰੈਕਟਰ, ਸ੍ਰੀ ਬਿਕਰਮਜੀਤ ਸਿੰਘ (ਡਾਇਰਕਟਰ), ਸ਼੍ਰੀ ਧਰਮਿੰਦਰ ਸਿੰਘ (ਡਾਇਰੈਕਟਰ), ਸ੍ਰੀ ਜਗਜੀਤ ਸਿੰਘ ਮੈਨੇਜਰ, ਵੱਖ-ਵੱਖ ਸਹਿਕਾਰੀ ਦੇ ਪ੍ਰਧਾਨ,ਮੈਂਬਰ,ਜਿਲਾ ਪ੍ਰੀਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰ,ਸਰਪੰਚ,ਪੰਚ,ਕੌਂਸਲਰ ਆਦਿ ਮੌਜੂਦ ਸਨ।

 

Tags: Kuljit Singh Nagra , Punjab Pradesh Congress Committee , Congress , Punjab Congress , Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD